ਖੇਤੀਬਾੜੀ ਮੰਤਰਾਲਾ

ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਰਾਜਾਂ ਵਿੱਚ 11 ਅਪ੍ਰੈਲ ਤੋਂ 6 ਜੁਲਾਈ 2020 ਤੱਕ 2.75 ਲੱਖ ਹੈਕਟੇਅਰ ਤੋਂ ਜ਼ਿਆਦਾ ਖੇਤਰ ਵਿੱਚ ਟਿੱਡੀ ਕੰਟਰੋਲ ਅਭਿਆਨ ਚਲਾਇਆ ਗਿਆ

ਟਿੱਡੀ ਰੋਧੀ ਅਭਿਆਨਾਂ ਲਈ ਹਵਾਈ ਛਿੜਕਾਅ ਸਮਰੱਥਾ ਵਧਾਈ ਗਈ; ਰਾਜਸਥਾਨ ਵਿੱਚ ਇੱਕ ਬੈੱਲ ਹੈਲੀਕੌਪਟਰ ਦੀ ਤੈਨਾਤੀ ਦੇ ਨਾਲ ਹੀ ਭਾਰਤੀ ਵਾਯੂ ਸੈਨਾ ਨੇ ਵੀ ਐੱਮਆਈ -17 ਹੈਲੀਕੌਪਟਰ ਦੀ ਵਰਤੋਂ ਨਾਲ ਟਿੱਡੀ ਰੋਧੀ ਅਭਿਆਨਾਂ ਵਿੱਚ ਟ੍ਰਾਇਲ ਕੀਤੇ

ਇਸ ਤੋਂ ਇਲਾਵਾ, ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੋਦੀ ਵਿੱਚ ਉੱਚੇ ਦਰੱਖਤਾਂ ਅਤੇ ਦੁਰਗਮ ਖੇਤਰਾਂ ਵਿੱਚ ਟਿੱਡੀਆਂ ਦੇ ਕੰਟਰੋਲ ਲਈ 5 ਕੰਪਨੀਆਂ ਨੇ 15 ਡ੍ਰੋਨ ਤੈਨਾਤ ਕੀਤੇ

Posted On: 07 JUL 2020 7:32PM by PIB Chandigarh

ਟਿੱਡੀ ਸਰਕਲ ਦਫਤਰਾਂ (ਐੱਲਸੀਓ) ਦੁਆਰਾ 11 ਅਪ੍ਰੈਲ, 2020 ਤੋਂ 6 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ 1,43,422 ਹੈਕਟੇਅਰ ਖੇਤਰ ਵਿੱਚ ਕੰਟਰੋਲ ਅਭਿਆਨ ਚਲਾਇਆ ਜਾ ਚੁੱਕਾ ਹੈ। ਰਾਜ ਸਰਕਾਰਾਂ ਨੇ ਵੀ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਰਾਜਾਂ ਵਿੱਚ 6 ਜੁਲਾਈ, 2020 ਤੱਕ 1,32,465 ਹੈਕਟੇਅਰ ਖੇਤਰ ਵਿੱਚ ਕੰਟਰੋਲ ਅਭਿਆਨ ਚਲਾਇਆ।

 

6-7 ਜੁਲਾਈ 2020 ਦੀ ਰਾਤ ਨੂੰ ਐੱਲਸੀਓ ਦਫ਼ਤਰਾਂ ਦੁਆਰਾ ਰਾਜਸਥਾਨ ਦੇ 7 ਜ਼ਿਲ੍ਹਿਆਂ, ਬਾੜਮੇਰ, ਬੀਕਾਨੇਰ, ਜੋਧਪੁਰ, ਨਾਗੌਰ, ਅਜਮੇਰ, ਸੀਕਰ ਅਤੇ ਜੈਪੁਰ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਤੇ  ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲੇ ਵਿੱਚ 1-1 ਸਥਾਨਾ ਤੇ ਕੰਟਰੋਲ ਅਭਿਆਨ ਚਲਾਇਆ ਗਿਆ।  ਇਸ ਤੋਂ ਇਲਾਵਾ, 6-7 ਜੁਲਾਈ 2020 ਦੀ ਰਾਤ ਨੂੰ, ਉੱਤਰ ਪ੍ਰਦੇਸ਼ ਦੇ ਰਾਜ ਖੇਤੀਬਾੜੀ ਵਿਭਾਗ ਦੁਆਰਾ ਝਾਂਸੀ ਜ਼ਿਲ੍ਹੇ ਵਿੱਚ 3 ਥਾਵਾਂ 'ਤੇ, ਉੱਥੇ ਹੀ ਮੱਧ ਪ੍ਰਦੇਸ਼  ਰਾਜ ਦੇ ਖੇਤੀਬਾੜੀ ਵਿਭਾਗ ਨੇ ਟੀਕਮਗੜ੍ਹ ਜ਼ਿਲ੍ਹੇ ਵਿੱਚ 1 ਜਗ੍ਹਾ 'ਤੇ ਟਿੱਡੀਆਂ ਦੇ ਛੋਟੇ ਸਮੂਹਾਂ ਅਤੇ ਬਿਖਰੇ ਹੋਏ ਝੁੰਡਾਂ ਤੇ ਕੰਟਰੋਲ ਅਭਿਆਨ ਚਲਾਇਆ ਗਿਆ।

 

ਟਿੱਡੀ ਰੋਧੀ ਅਭਿਆਨਾਂ ਲਈ ਹਵਾਈ ਛਿੜਕਾਅ ਕਰਨ ਦੀ ਸਮਰੱਥਾ ਮਜ਼ਬੂਤ ਕੀਤੀ ਗਈ ਹੈ। ਜ਼ਰੂਰਤ ਦੇ ਅਧਾਰ 'ਤੇ ਰਾਜਸਥਾਨ ਦੇ ਅਧਿਸੂਚਿਤ ਮਾਰੂਥਲ ਖੇਤਰ ਵਿੱਚ ਇੱਕ ਬੈੱਲ ਹੈਲੀਕੌਪਟਰ ਤੈਨਾਤ ਕਰ ਦਿੱਤਾ ਗਿਆ ਹੈ। ਭਾਰਤੀ ਵਾਯੂ ਸੈਨਾ ਨੇ ਐੱਮਆਈ-17 ਹੈਲੀਕੌਪਟਰ ਦੀ ਵਰਤੋਂ ਦੁਆਰਾ ਟਿੱਡੀ ਰੋਧੀ ਅਭਿਆਨ ਵਿੱਚ ਟ੍ਰਾਇਲ ਦਾ ਕੰਮ ਪੂਰਾ ਕੀਤਾ ਹੈ। ਨਤੀਜੇ ਕਾਫ਼ੀ ਉਤਸ਼ਾਹਿਤ ਕਰਨ ਵਾਲੇ ਰਹੇ ਹਨ। ਭਾਰਤੀ ਵਾਯੂ ਸੈਨਾ ਨੇ ਜੋਧਪੁਰ ਜ਼ਿਲ੍ਹੇ ਵਿੱਚ ਹਵਾਈ ਛਿੜਕਾਅ ਲਈ 5 ਜੁਲਾਈ ਨੂੰ ਐੱਮਆਈ -17 ਹੈਲੀਕੌਪਟਰ ਤੈਨਾਤ ਕਰਕੇ ਟਿੱਡੀ ਰੋਧੀ ਅਭਿਆਨ ਵਿੱਚ ਭਾਗੀਦਾਰੀ ਸ਼ੁਰੂ ਕਰ ਦਿੱਤੀ ਹੈ। ਇਹ ਭਾਰਤ ਵਿੱਚ ਟਿੱਡੀ ਕੰਟਰੋਲ ਦੇ ਇਤਿਹਾਸ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ।

 

ਇਸ ਤੋਂ ਇਲਾਵਾ ਕੀਟਨਾਸ਼ਕਾਂ ਦੇ ਛਿੜਕਾਅ ਦੁਆਰਾ ਲੰਬੇ ਰੁੱਖਾਂ ਅਤੇ ਦੁਰਗਮ  ਖੇਤਰਾਂ ਵਿੱਚ ਟਿੱਡੀਆਂ ਤੇ ਪ੍ਰਭਾਵੀ ਕੰਟਰੋਲ ਲਈ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੋਦੀ ਜ਼ਿਲ੍ਹਿਆਂ ਵਿੱਚ 15 ਡ੍ਰੋਨ ਤੈਨਾਤ ਕਰ ਦਿੱਤੇ ਗਏ ਹਨ। ਭਾਰਤ ਅਜਿਹਾ ਪਹਿਲਾ ਦੇਸ਼ ਹੈ ਜੋ ਟਿੱਡੀਆਂ ਦੇ ਕੰਟਰੋਲ ਲਈ ਡ੍ਰੋਨ ਦੀ ਵਰਤੋਂ ਕਰ ਰਿਹਾ ਹੈ। 21 ਮਈ, 2020 ਨੂੰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੱਖ-ਵੱਖ ਨਿਯਮਾਂ ਅਤੇ ਸ਼ਰਤਾਂ ਤਹਿਤ ਟਿੱਡੀ ਰੋਧੀ ਪਰਿਚਾਲਨ ਲਈ ਰਿਮੋਟ ਪਾਇਲਟ ਏਅਰ ਕ੍ਰਾਫਟ ਸਿਸਟਮ ਦੀ ਵਰਤੋਂ ਲਈ ਸਰਕਾਰੀ ਇਕਾਈ ਨੂੰ ਸਸ਼ਰਤ ਛੂਟ ਦਿੱਤੀ ਸੀ। ਇਸ ਤੋਂ ਇਲਾਵਾ, 27 ਜੂਨ, 2020 ਨੂੰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਿਯਮਾਂ ਅਤੇ ਸ਼ਰਤਾਂ ਨੂੰ ਲਚੀਲਾ ਕਰ ਦਿੱਤਾ ਸੀ ਅਤੇ ਟਿੱਡ ਰੋਧੀ ਅਭਿਆਨਾਂ ਵਿੱਚ 50 ਕਿਲੋਗ੍ਰਾਮ ਤੱਕ ਦੇ ਇੰਜਣ ਨਾਲ ਚਲਣ ਵਾਲੇ ਡ੍ਰੋਨ ਦੀ ਵਰਤੋਂ ਅਤੇ ਰਾਤ ਵਿੱਚ ਵੀ ਡ੍ਰੋਨ ਦੀ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਸੀ।

 

ਵਰਤਮਾਨ ਵਿੱਚ ਛਿੜਕਾਅ ਵਾਹਨਾਂ ਦੇ ਨਾਲ 60 ਕੰਟਰੋਲ ਟੀਮਾਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਨਿਯੁਕਤ / ਤੈਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਕੇਂਦਰ ਸਰਕਾਰ ਦੇ 200 ਤੋਂ ਜ਼ਿਆਦਾ ਕਰਮਚਾਰੀ ਟਿੱਡੀ ਕੰਟਰੋਲ ਅਭਿਆਨ ਦੇ ਕੰਮ ਵਿੱਚ ਲਗੇ ਹੋਏ ਹਨ। ਇਸ ਤੋਂ ਇਲਾਵਾ ਅੱਜ 20 ਛਿੜਕਾਅ ਉਪਕਰਣ ਭਾਰਤ ਪਹੁੰਚੇ ਗਏ।

1.gif

 

1. ਝਾਲਾਮੰਡ, ਜੋਧਪੁਰ ਵਿਖੇ ਚਲ ਰਹੇ ਐੱਲਡਬਲਿਊਓ ਕੰਟਰੋਲ ਵਾਹਨ

2. ਵਿਰਾਟਨਗਰ, ਜੈਪੁਰ, ਰਾਜਸਥਾਨ ਵਿੱਚ ਟਿੱਡੀ ਕੰਟਰੋਲ ਅਭਿਆਨ

3. ਸ਼ਿਵਪੁਰੀ, ਮੱਧ ਪ੍ਰਦੇਸ਼ ਵਿੱਚ ਚਲ ਰਹੇ ਐਲਡਬਲਿਊ ਕੰਟਰੋਲ ਵਾਹਨ

4. ਚਿਰਗਾਓਂ, ਝਾਂਸੀ, ਉੱਤਰ ਪ੍ਰਦੇਸ਼ ਵਿੱਚ ਟਿੱਡੀਆਂ ਦੇ ਕੰਟਰੋਲ ਲਈ ਛਿੜਕਾਅ ਦਾ ਦ੍ਰਿਸ਼

5. ਰਾਜਸਥਾਨ ਵਿੱਚ ਜੈਪੁਰ-ਅਜਮੇਰ ਜ਼ਿਲ੍ਹੇ ਦੀ ਸੀਮਾ 'ਤੇ ਸਥਿਤ ਮਾਰਵਾ ਵਿੱਚ ਐਲਡਬਲਿਊਓ ਕੰਟਰੋਲ ਅਭਿਆਨ

6. ਨਾਗੌਰ, ਰਾਜਸਥਾਨ ਵਿੱਚ ਟਿੱਡੀਆਂ ਜੋਧਿਆਂ ਦਾ ਇੱਕ ਦਲ

 

ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਹਲੇ ਤੱਕ ਫਸਲਾਂ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਰਾਜਸਥਾਨ ਦੇ ਕੁੱਝ ਜ਼ਿਲ੍ਹਿਆਂ ਵਿੱਚ ਕੁਝ ਫਸਲਾਂ ਨੂੰ ਮਾਮੂਲੀ ਨੁਕਸਾਨ ਹੋਇਆ ਹੈ।

 

ਅੱਜ (07.07.2020) ਰਾਜਸਥਾਨ ਰਾਜ ਦੇ ਬਾੜਮੇਰ, ਬੀਕਾਨੇਰ, ਜੋਧਪੁਰ, ਨਾਗੌਰ, ਅਜਮੇਰ, ਸੀਕਰ ਅਤੇ ਜੈਪੁਰ ਜ਼ਿਲ੍ਹਾਂ, ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਤੇ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਵਿੱਚ ਛੋਟੀ ਗੁਲਾਬੀ ਟਿੱਡੀਆਂ ਅਤੇ ਬਾਲਗ ਪੀਲੀ ਟਿੱਡੀਆਂ ਦੇ ਝੁੰਡ ਸਰਗਰਮ ਹਨ।

 

ਖੁਰਾਕ ਅਤੇ ਖੇਤੀਬਾੜੀ ਸੰਗਠਨ ਨੇ 03.07.2020 ਦੇ ਟਿੱਡੀ ਸਟੈਟਸ ਅੱਪਡੇਟ ਅਨੁਸਾਰ, ਮੌਨਸੂਨ ਦੀ ਵਰਖਾ ਤੋਂ ਪਹਿਲਾਂ ਭਾਰਤ-ਪਾਕਿ ਸੀਮਾ ਤੋਂ ਆਈ ਬਸੰਤ ਰੁੱਤ ਦੀ ਨਸਲ ਦੇ ਕਈ ਝੁੰਡਾਂ ਵਿੱਚ ਕੁਝ ਦਾ ਪੂਰਬ ਤੋਂ ਭਾਰਤ ਦੇ ਉੱਤਰੀ ਰਾਜਾਂ ਤੱਕ ਪਹੁੰਚਣਾ ਜਾਰੀ ਹੈ ਅਤੇ ਕੁੱਝ ਸਮੂਹ ਨੇਪਾਲ ਤੱਕ ਪਹੁੰਚ ਚੁੱਕੇ ਹਨ। ਅਜਿਹਾ ਅਨੁਮਾਨ ਹੈ ਕਿ ਇਹ ਝੁੰਡ ਆਉਣ ਵਾਲੇ ਦਿਨਾਂ ਵਿੱਚ ਮੌਨਸੂਨ ਦੀ ਸ਼ੁਰੂਆਤ ਨਾਲ ਹੀ ਇਰਾਨ ਅਤੇ ਪਾਕਿਸਤਾਨ ਤੋਂ ਹੁਣ ਤੱਕ ਆ ਰਹੇ ਝੁੰਡਾਂ ਨਾਲ ਮਿਲਣ ਲਈ ਰਾਜਸਥਾਨ ਵਾਪਸ ਜਾਣਗੇ, ਜਿਨ੍ਹਾਂ ਨੂੰ ਜੁਲਾਈ ਦੇ ਅੱਧ ਤੱਕ ਅਫ਼ਰੀਕੀ ਮਹਾਦੀਪ ਤੋਂ ਆਉਣ ਵਾਲੇ ਝੁੰਡਾਂ ਵਿੱਚ ਮਿਲ ਜਾਣ ਦਾ ਅਨੁਮਾਨ ਹੈ। ਭਾਰਤ-ਪਾਕਿ ਸਰਹੱਦ 'ਤੇ ਛੇਤੀ ਹੀ ਪ੍ਰਜਨਨ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ, ਜਿੱਥੇ ਜੁਲਾਈ ਵਿੱਚ ਵੱਡੇ ਪੱਧਰ 'ਤੇ ਅੰਡੇ ਦੇਣ ਅਤੇ ਝੁੰਡ ਬਣਾਉਣ ਦੀ ਪ੍ਰਕਿਰਿਆ ਹੋਵੇਗੀ। ਇਸ ਦੇ ਚਲਦੇ ਹੀ ਅਗਸਤ ਤੱਕ  ਪਹਿਲੀ ਪੀੜ੍ਹੀ ਦੇ ਗ੍ਰੀਸ਼ਮਕਾਲੀਨ ਝੁੰਡ ਤਿਆਰ ਹੋਣਗੇ।

 

ਐੱਫਏਓ ਦੁਆਰਾ ਦੱਖਣ ਪੱਛਮ ਏਸ਼ਿਆਈ ਦੇਸ਼ਾਂ (ਅਫ਼ਗ਼ਾਨੀਸਤਾਨ, ਭਾਰਤ, ਇਰਾਨ ਅਤੇ ਪਾਕਿਸਤਾਨ) ਦੇ ਤਕਨੀਕੀ ਕਾਰਜਕਾਰੀ ਅਧਿਕਾਰੀਆਂ ਦੀਆਂ ਵਰਚੁਅਲ ਬੈਠਕਾਂ ਸਾਪਤਾਹਿਕ ਅਧਾਰ ਤੇ ਆਯੋਜਿਤ ਕੀਤੀ ਜਾ ਰਹੀ ਹੈ। ਦੱਖਣ ਪੱਛਮ ਏਸ਼ਿਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀਆਂ ਹੁਣ ਤੱਕ 15 ਵਰਚੁਅਲ ਬੈਠਕਾਂ ਹੋ ਚੁੱਕੀਆਂ ਹਨ।

 

 

***

 

ਏਪੀਸੀ/ਐੱਸਜੀ


(Release ID: 1637261) Visitor Counter : 153