ਖੇਤੀਬਾੜੀ ਮੰਤਰਾਲਾ

ਸਵਰਗੀ ਡਾ. ਸਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ 'ਤੇ ਅੱਜ ਉਨ੍ਹਾਂ ਦੇ ਨਾਮ 'ਤੇ ਕੀਤਾ ਗਿਆ ਆਈਏਆਰਆਈ ਝਾਰਖੰਡ ਦੇ ਨਵੇਂ ਪ੍ਰਸ਼ਾਸਨਿਕ ਅਤੇ ਅਕਾਦਮਿਕ ਭਵਨ ਦਾ ਨਾਮਕਰਣ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ,ਸਰਕਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਪ੍ਰਤੀਬੱਧ ਹੈ; ਖੇਤੀ ਬਜ਼ਾਰਾਂ ਦਾ ਉਦਾਰੀਕਰਨ ਕਰਨ,ਨਵੀਂ ਤਕਨੀਕ ਅਪਣਾਉਣ ਅਤੇ ਖੇਤੀ ਨੂੰ ਜ਼ਿਆਦਾ ਪ੍ਰਤੀਯੋਗੀ ਬਣਾਉਣ ਦੀ ਹੈ ਜ਼ਰੂਰਤ

ਝਾਰਖੰਡ ਅਤੇ ਪੂਰਬ ਉੱਤਰ ਰਾਜਾਂ ਵਿੱਚ ਦੂਜੀ ਹਰੀ ਕ੍ਰਾਂਤੀ ਦੇ ਲਈ ਅਪਾਰ ਸੰਭਾਵਨਾਵਾਂ: ਸ਼੍ਰੀ ਤੋਮਰ

Posted On: 06 JUL 2020 4:58PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਪ੍ਰਤੀਬੱਧ ਹੈ ਅਤੇ ਵਿਭਿੰਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਜ਼ਰੀਏ ਇਸ ਦਿਸ਼ਾ ਵਿੱਚ ਸਹੀ ਕਦਮ ਚੁੱਕੇ ਗਏ ਹਨ। ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਾਲ ਝਾਰਖੰਡ ਦੇ ਹਜ਼ਾਰੀਬਾਗ ਵਿੱਚ ਬਰਹੀ ਦੇ ਨੇੜੇ ਗੌਰੀਆ ਕਰਮਾ ਵਿੱਚ ਭਾਰਤੀ ਖੇਤੀ ਖੋਜ ਸੰਸਥਾਨ (ਆਈਏਆਰਆਈ) ਦੇ ਨਵਨਿਰਮਾਣ ਗੈਸਟ ਹਾਊਸ ਦੀ ਸ਼ੁਰੂਆਤ ਦੇ ਅਵਸਰ 'ਤੇ ਬੋਲ ਰਹੇ ਸਨ। ਅੱਜ ਸਵਰਗੀ ਡਾ. ਸਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ 'ਤੇ ਇਸ ਸੰਸਥਾਨ ਦੇ ਨਵੇਂ ਪ੍ਰਸ਼ਾਸਨਿਕ ਅਤੇ ਅਕਾਦਮਿਕ ਭਵਨ ਦਾ ਨਾਮਕਰਣ ਉਨ੍ਹਾਂ ਦੇ ਨਾਮ 'ਤੇ ਕੀਤਾ ਗਿਆ। ਇਸ ਮੌਕੇ 'ਤੇ ਸ਼੍ਰੀ ਤੋਮਰ ਨੇ ਕਿਹਾ ਕਿ ਡਾ. ਸਿਆਮਾ ਪ੍ਰਸਾਦ ਮੁਖਰਜੀ ਨੇ ਆਪਣੇ ਜੀਵਨ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਸਮਰਪਿਤ ਕਰ ਦਿੱਤਾ, ਨਾਲ ਹੀ 'ਇੱਕ ਦੇਸ਼ ਇੱਕ ਕਾਨੂੰਨ' ਦਾ ਸੱਦਾ ਦਿੱਤਾ ਅਤੇ ਕਸ਼ਮੀਰ ਵਿੱਚ ਆਪਣਾ ਜੀਵਨ ਬਲੀਦਾਨ ਕਰ ਦਿੱਤਾ।

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਨੇ ਕਿਹਾ ਕਿ ਬਜਟ,2020-21 ਵਿੱਚ 16 ਸੂਤਰੀ ਕਾਰਜ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਅਤੇ ਨਵੇਂ ਕਾਨੂੰਨੀ ਪ੍ਰਬੰਧਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਖੇਤੀ ਬਜ਼ਾਰਾਂ ਦੇ ਉਦਾਰੀਕਰਣ, ਖੇਤੀ ਨੂੰ ਜ਼ਿਆਦਾ ਪ੍ਰਤੀਯੋਗੀ ਬਣਾਉਣ, ਖੇਤੀ ਅਧਾਰਿਤ ਗਤੀਵਿਧੀਆਂ ਨੁੰ ਸਹਾਇਤਾ ਪ੍ਰਦਾਨ ਕਰਨ, ਟਿਕਾਊ ਫਸਲ ਪਿਰਤਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਨਵੀਆਂ ਤਕਨੀਕਾਂ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਸਾਲ 2020-21 ਦੇ ਬਜਟ ਵਿੱਚ ਖੇਤੀ ਗਤੀਵਿਧੀਆਂ, ਸਿੰਚਾਈ ਅਤੇ ਗ੍ਰਾਮੀਣ ਵਿਕਾਸ ਦੇ ਲਈ 2.83 ਕਰੋੜ ਰੁਪਏ ਦੀ ਐਲੋਕੇਸ਼ਨ ਕੀਤੀ, ਜਿਹੜੀ ਹੁਣ ਤੱਕ ਕੀਤੀ ਗਈ ਸਭ ਤੋਂ ਜ਼ਿਆਦਾ ਐਲੋਕੇਸ਼ਨ ਹੈ। ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਈ ਘੋਸ਼ਣਾਵਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਖੇਤੀ ਖੇਤਰ ਦੇ ਲਈ ਇੱਕ ਲੱਖ ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਫੰਡ ਸ਼ਾਮਲ ਹੈ। ਮੱਛੀ ਪਾਲਣ,ਪਸ਼ੂ ਪਾਲਣ,ਹਰਬਲ ਫਾਰਮਿੰਗ,ਮਧੂ ਮੱਖੀ ਪਾਲਣ ਆਦਿ ਦੇ ਲਈ ਵੀ ਕਰੋੜਾਂ ਰੁਪਏ ਦੇ ਪੈਕੇਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਨਾਲ ਖੇਤੀ-ਕਿਸਾਨੀ ਨਾਲ ਜੁੜੇ ਸਾਰੇ ਵਰਗਾਂ ਦੀ ਤਰੱਕੀ ਸੁਨਿਸ਼ਚਿਤ ਹੋਵੇਗੀ। ਇਨ੍ਹਾਂ ਸਾਰੇ ਉਪਾਵਾਂ ਨਾਲ ਖੇਤੀ ਅਤੇ ਗ੍ਰਾਮੀਣ ਵਿਕਾਸ ਖੇਤਰ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਦਾ ਸਮੁੱਚਾ ਵਿਕਾਸ ਸੰਭਵ ਹੋਵੇਗਾ।

 

ਸ਼੍ਰੀ ਤੋਮਰ ਨੇ ਕਿਹਾ ਕਿ ਤੇਜ਼ੀ ਨਾਲ ਵਧਦੀ ਆਬਾਦੀ ਨੂੰ ਦੇਖਦੇ ਹੋਏ ਲੋੜੀਂਦਾ ਅਨਾਜ ਮੁਹੱਈਆ ਕਰਵਾਉਣ ਦੇ ਲਈ ਭਵਿੱਖ ਵਿੱਚ ਦੂਜੀ ਹਰੀ ਕ੍ਰਾਂਤੀ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਸਹਿਤ ਪੂਰਬ ਉੱਤਰ ਰਾਜਾਂ ਵਿੱਚ ਅਜਿਹੀ ਕ੍ਰਾਂਤੀ ਲਿਆਉਣ ਦੀਆਂ ਅਪਾਰ ਸੰਭਾਵਨਾਵਾਂ ਹਨ। ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਸਰਕਾਰ ਨੂੰ ਵੈਲਿਊ ਐਡੀਸ਼ਨ, ਸਟਾਰਟ-ਅੱਪਸ, ਲਘੂ ਉਦਯੋਗਾਂ ਆਦਿ ਦੀ ਪ੍ਰਗਤੀ 'ਤੇ ਵਿਸ਼ੇਸ਼ ਦਿਆਨ ਦੇਣਾ ਹੋਵੇਗਾ। ਖੇਤੀਬਾੜੀ ਖੇਤਰ ਵਿੱਚ ਕਿਸਾਨਾਂ ਦੀ ਮਿਹਨਤ ਅਤੇ ਵਿਗਿਆਨਕਾਂ ਦੇ ਯੋਗਦਾਨ ਦੇ ਵਿੱਚਕਾਰ ਤਾਲਮੇਲ ਹੋ ਵੀ ਜ਼ਿਆਦਾ ਪ੍ਰਸੰਗਿਕ ਹੋ ਗਿਆ ਹੈ। ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਹਰ ਸੰਭਵ ਯਤਨ ਕਰਨ ਦੀ ਜ਼ਰੂਰਤ ਹੈ।

 

ਸ਼੍ਰੀ ਤੋਮਰ ਨੇ ਕਿਹਾ ਕਿ ਨਵੀਂ ਦਿੱਲੀ ਸਥਿਤ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਏਆਰਆਈ), ਪੂਸਾ ਸੰਸਥਾਨ ਦੇ ਨਾਮ ਨਾਲ ਪ੍ਰਸਿੱਧ ਹੈ, ਜੋ ਕਿ ਦੇਸ਼ ਦਾ ਗੌਰਵਸ਼ਾਲੀ ਸੰਸਥਾਨ ਹੈ ਅਤੇ ਅਨਾਜ ਦੀ ਆਤਮਨਿਰਭਰਤਾ ਵਿੱਚ ਇਸ ਦੀ  ਪ੍ਰਮੁੱਖ ਭੂਮਿਕਾ ਰਹੀ ਹੈ। ਹੁਣ ਭਾਰਤ ਵੀ ਅਨਾਜ ਦੇ ਮਾਮਲੇ ਵਿੱਚ ਸਰਪਲੱਸ ਦੇਸ਼ ਹੈ। ਪੂਸਾ ਸੰਸਥਾਨ ਦੇ ਕਾਰਨ ਹੀ ਪੰਜਾਬ, ਹਰਿਆਣਾ,ਉੱਤਰ ਪ੍ਰਦੇਸ਼ ਜਿਹੇ ਗੁਆਂਢੀ ਰਾਜਾਂ ਵਿੱਚ ਖੇਤੀ-ਕਿਸਾਨੀ ਦਾ ਨਿਰੰਤਰ ਵਿਕਾਸ ਹੋਇਆ ਹੈ। ਇਸ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੁਆਰਾ ਝਾਰਖੰਡ ਅਤੇ ਅਸਾਮ ਵਿੱਚ ਦੋ ਖੇਤੀਬਾੜੀ ਖੋਜ ਸੰਸਥਾਨਾਂ ਦੀ ਸਥਾਪਨਾ ਕੀਤੀ ਗਈ ਹੈ।

 

ਸ਼੍ਰੀ ਤੋਮਰ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਖੇਤੀ ਖੇਤਰ ਪ੍ਰਮੁੱਖ ਤਾਕਤ ਦੇ ਰੂਪ ਵਿੱਚ ਉਭਰਿਆ ਹੈ। ਲੌਕਡਾਊਨ ਦੇ ਐਲਾਨ ਦੇ ਸਮੇਂ ਫਸਲਾਂ ਕਟਾਈ ਦੇ ਲਈ ਖੜ੍ਹੀ ਸੀ,ਅਜਿਹੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਜ਼ਰੂਰੀ ਛੂਟ ਦਿੱਤੀ ਅਤੇ ਕਿਸਾਨਾਂ ਨੇ ਸਖਤ ਮਿਹਨਤ ਕੀਤੀ। ਕਿਸਾਨਾਂ ਨੇ ਗਰਮੀ ਦੀ ਰੁੱਤ ਦੀਆਂ ਫਸਲਾਂ ਦੀ ਵੀ ਜ਼ਿਆਦਾ ਬਿਜਾਈ ਕੀਤੀ ਅਤੇ ਹੁਣ ਖਰੀਫ ਸੀਜ਼ਨ ਵਿੱਚ ਜੁਟੇ ਹੋਏ ਹਨ। ਬਿਹਤਰ ਮੌਨਸੂਨ ਦੇ ਅਨੁਮਾਨ ਨਾਲ ਇਸ ਸਾਲ ਫਸਲਾਂ ਚੰਗੀਆਂ ਹੋਣ ਦੀ ਉਮੀਦ ਹੈ।

 

ਇਸ ਅਵਸਰ 'ਤੇ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਤ੍ਰਿਲੋਚਨ ਮਹਾਪਾਤਰਾ, ਆਈਏਆਰਆਈ ਦੇ ਡਾਇਰੈਕਟਰ ਡਾ. ਏ.ਕੇ. ਸਿੰਘ ਅਤੇ ਹੋਰ ਅਧਿਕਾਰੀ, ਵਿਗਿਆਨੀ ਅਤੇ ਕਿਸਾਨਾਂ ਨੇ ਵੀ ਵੀਡੀਓ ਕਾਨਫਰੰਸ ਜ਼ਰੀਏ ਭਾਗੀਦਾਰੀ ਕੀਤੀ।

 

                                                            ***

ਏਪੀਐੱਸ/ਐੱਸਜੀ(Release ID: 1636920) Visitor Counter : 99