ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ ਨੇ ਦਿੱਲੀ ਦੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ;

1,000 ਬਿਸਤਰਿਆਂ ਤੇ 250 ਆਈਸੀਯੂ ਬਿਸਤਰਿਆਂ ਵਾਲੇ ਹਸਪਤਾਲ ਵਿੱਚ ਕੰਮ ਅੱਜ ਤੋਂ ਸ਼ੁਰੂ ਹੋਇਆ

Posted On: 05 JUL 2020 5:24PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਹਰਸ਼ ਵਰਧਨ ਨੇ ਅੱਜ ਇੱਥੇ 1,000 ਬਿਸਤਰਿਆਂ ਅਤੇ 250 ਇੰਟੈਂਸਿਵ ਕੇਅਰ ਯੂਨਿਟਸ (ਆਈਸੀਯੂ – ICU) ਬਿਸਤਰਿਆਂ ਵਾਲੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ – DRDO – ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ) ਨੇ ਇਹ ਹਸਪਤਾਲ ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਹਥਿਆਰਬੰਦ ਬਲਾਂ, ਟਾਟਾ ਸੰਨਜ਼ ਤੇ ਉਦਯੋਗ ਦੀਆਂ ਹੋਰ ਕੰਪਨੀਆਂ ਨਾਲ ਮਿਲ ਕੇ ਰਿਕਾਰਡ 12 ਦਿਨਾਂ ਵਿੱਚ ਤਿਆਰ ਕੀਤਾ ਹੈ। ਰੱਖਿਆ ਮੰਤਰੀ ਦੇ ਨਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਵੀ ਮੌਜੂਦ ਸਨ।

 

ਸ਼੍ਰੀ ਰਾਜਨਾਥ ਸਿੰਘ ਨੇ ਹਸਪਤਾਲ ਦੇ ਇਸ ਦੌਰੇ ਤੋਂ ਬਾਅਦ ਤਸੱਲੀ ਪ੍ਰਗਟਾਈ। ਉਨ੍ਹਾਂ ਇੰਨੇ ਥੋੜ੍ਹੇ ਸਮੇਂ ਚ ਇਸ ਸੁਵਿਧਾ ਦੇ ਨਿਰਮਾਣ ਲਈ ਸਬੰਧਤ ਧਿਰਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਦੇਸ਼ ਦੀ ਰਾਜਧਾਨੀ ਵਿੱਚ ਇਸ ਵੇਲੇ ਕੋਵਿਡ19 ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਜਿਸ ਲਈ ਮੈਡੀਕਲ ਦੇਖਭਾਲ਼ ਵੀ ਵੱਧ ਮਰੀਜ਼ਾਂ ਦੀ ਕਰਨ ਦੀ ਜ਼ਰੂਰਤ ਹੈ। ਕੋਵਿਡ19 ਦੇ ਰੋਗੀਆਂ ਲਈ ਦਿੱਲੀ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਸਮਰੱਥਾ ਵਿੱਚ ਤੁਰੰਤ ਵਾਧਾ ਕਰਨ ਦੀ ਜ਼ਰੂਰਤ ਅਤੇ 14 ਦਿਨਾਂ ਤੋਂ ਵੀ ਘੱਟ ਸਮੇਂ ਅੰਦਰ 1,000 ਬਿਸਤਰਿਆਂ ਵਾਲਾ ਇੱਕ ਹਸਪਤਾਲ ਤਿਆਰ ਕਰਨ ਦੀਆਂ ਵਾਧਾਘਾਟਾਂ ਬਾਰੇ ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਵਿਚਾਲੇ ਵਿਚਾਰਵਟਾਂਦਰਾ ਕੀਤਾ ਗਿਆ ਸੀ। ਡੀਆਰਡੀਓ (DRDO) ਨੂੰ ਇਹ ਹਸਪਤਾਲ ਸਥਾਪਤ ਕਰਨ ਲਈ ਕਿਹਾ ਗਿਆ ਸੀ।

 

ਇਸ ਸੰਸਥਾਨ ਨੇ ਇਸ ਸੁਵਿਧਾ ਦਾ ਡਿਜ਼ਾਇਨ, ਵਿਕਾਸ ਤੇ ਸੰਚਾਲਨ ਜੰਗੀ ਪੱਧਰ ਤੇ ਕੀਤਾ। ਭਾਰਤੀ ਹਵਾਈ ਫ਼ੌਜ ਦੀ ਇਜਾਜ਼ਤ ਨਾਲ ਨਵੀਂ ਦਿੱਲੀ ਸਥਿਤ ਹਵਾਈ ਅੱਡੇ ਦੇ ਘਰੇਲੂ ਟਰਮੀਨਲ ਟੀ1 ਨੇੜਲੀ ਜ਼ਮੀਨ ਦੀ ਸ਼ਨਾਖ਼ਤ ਕੀਤੀ ਗਈ ਸੀ ਤੇ ਡੀਆਰਡੀਓ (DRDO) ਵੱਲੋਂ ਕੰਟਰੋਲਰ ਜਨਰਲ ਆਵ੍ ਡਿਫ਼ੈਂਸ ਅਕਾਊਂਟਸ (ਸੀਜੀਡੀਏ – CGDA) ਹੈੱਡਕੁਆਰਟਰਜ਼ ਲਾਗੇ ਉਲਨ ਬਟਾਰ ਰੋਡ ਉੱਤੇ ਸਥਿਤ ਇਸ ਸਥਾਨ ਤੇ ਨਿਰਮਾਣ ਕਾਰਜ 23 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ।

 

ਇਸ ਹਸਪਤਾਲ ਦਾ ਸੰਚਾਲਨ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ (ਏਐੱਫ਼ਐੱਮਐੱਸ – AFMS) ਦੇ ਡਾਕਟਰਾਂ, ਨਰਸਾਂ ਅਤੇ ਸਹਾਇਕ ਸਟਾਫ਼ ਦੀ ਮੈਡੀਕਲ ਟੀਮ ਵੱਲੋਂ ਕੀਤਾ ਜਾਵੇਗਾ ਤੇ ਇਸ ਸੁਵਿਧਾ ਦਾ ਰੱਖਰਖਾਅ ਡੀਆਰਡੀਓ (DRDO) ਕਰੇਗਾ। ਇਸ ਦੇ ਨਾਲ ਹੀ ਰੋਗੀਆਂ ਦੀ ਮਾਨਸਿਕ ਤੰਦਰੁਸਤੀ ਲਈ, ਹਸਪਤਾਲ ਵਿੱਚ ਇੱਕ ਸਮਰਪਿਤ ਮਨੋਵਿਗਿਆਨਕ ਕਾਊਂਸਲਿੰਗ ਸੈਂਟਰ ਵੀ ਸਥਿਤ ਹੈ, ਜਿਸ ਦਾ ਸੰਚਾਲਨ ਡੀਆਰਡੀਓ ਵੱਲੋਂ ਕੀਤਾ ਜਾਵੇਗਾ।

 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਫ਼ਰ ਕੀਤੇ ਜਾਣ ਵਾਲੇ ਕੋਵਿਡ19 ਦੇ ਰੋਗੀ ਇਸ ਸੁਵਿਧਾ ਵਿੱਚ ਦਾਖ਼ਲ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਗੰਭੀਰ ਕਿਸਮ ਦੇ ਕੇਸ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ – AIIMS) ਨੂੰ ਰੈਫ਼ਰ ਕੀਤੇ ਜਾਣਗੇ।

 

ਇਸ ਪ੍ਰੋਜੈਕਟ ਵਿੱਚ ਟਾਟਾ ਸੰਨਜ਼ ਦਾ ਵੱਡਾ ਵਿੱਤੀ ਅੰਸ਼ਦਾਨ ਹੈ। ਹੋਰ ਅੰਸ਼ਦਾਨੀਆਂ ਵਿੱਚ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (ਬੀਈਐੱਲ – BEL), ਭਾਰਤ ਡਾਇਨਾਮਿਕਸ ਲਿਮਿਟੇਡ (ਬੀਡੀਐੱਲ – BDL), ਐਸਟ੍ਰਾ ਮਾਈਕ੍ਰੋਵੇਵ ਪ੍ਰੋਡਕਟਸ ਲਿਮਿਟੇਡ (ਏਐੱਮਪੀਐੱਲ – AMPL), ਸ਼੍ਰੀ ਵੈਂਕਟੇਸ਼ਵਰਾ ਇੰਜੀਨੀਅਰਜ਼, ਬ੍ਰਹਮੋਸ ਪ੍ਰਾਈਵੇਟ ਲਿਮਿਟੇਡ, ਭਾਰਤ ਫ਼ੌਰਜ ਸ਼ਾਮਲ ਹਨ ਅਤੇ ਡੀਆਰਡੀਓ (DRDO) ਦੇ ਮੁਲਾਜ਼ਮ ਆਪਣੀ ਮਰਜ਼ੀ ਨਾਲ ਆਪਣੀ ਇੱਕ ਦਿਨ ਦੀ ਤਨਖ਼ਾਹ ਦਾ ਅੰਸ਼ਦਾਨ ਵੀ ਪਾ ਰਹੇ ਹਨ।

 

ਕੇਂਦਰੀ ਤੌਰ ਤੇ ਏਅਰਕੰਡੀਸ਼ਨਡ ਇਹ ਵਿਲੱਖਣ ਮੈਡੀਕਲ ਸੁਵਿਧਾ 25,000 ਵਰਗ ਮੀਟਰ ਰਕਬੇ ਵਿੱਚ ਫੈਲੀ ਹੋਈ ਹੈ ਅਤੇ 250 ਆਈਸੀਯੂ (ICU) ਬਿਸਤਰਿਆਂ ਨਾਲ ਲੈਸ ਹੈ। ਹਰੇਕ ਆਈਸੀਯੂ ਬਿਸਤਰੇ ਲਈ ਮੌਨੀਟਰਿੰਗ ਉਪਕਰਣ ਤੇ ਵੈਂਟੀਲੇਟਰ ਮੌਜੂਦ ਹਨ। ਇਸ ਬੁਨਿਆਦੀ ਢਾਂਚੇ ਦਾ ਨਿਰਮਾਣ ਨੈਗੇਟਿਵ ਅੰਦਰੂਨੀ ਦਬਾਅ ਵਾਲੇ ਗ੍ਰੈਡੀਐਂਟ ਨਾਲ ਕੀਤਾ ਗਿਆ ਹੈ, ਤਾਂ ਜੋ ਉਹ ਸੁਰੱਖਿਅਤ ਢੰਗ ਨਾਲ ਲਾਗ/ਛੂਤ ਨੂੰ ਰੋਕ ਸਕੇ। ਇਸ ਸੁਵਿਧਾ ਵਿੱਚ ਔਕਟਾਨੌਰਮ ਮਾਡੀਊਲਸ ਅਧਾਰਿਤ ਰੈਪਿਡ ਫ਼ੈਬ੍ਰੀਕੇਸ਼ਨ ਤਕਨੀਕ ਦੀ ਇੰਜੀਨੀਅਰਿੰਗ ਦਾ ਪ੍ਰਯੋਗ ਕੀਤਾ ਗਿਆ ਹੈ।

 

ਇਸ ਹਸਪਤਾਲ ਵਿੱਚ ਇੱਕ ਵੱਖਰਾ ਸੁਆਗਤੀ ਕਾਊਂਟਰਅਤੇਰੋਗੀ ਨੂੰ ਦਾਖ਼ਲ ਕਰਨ ਵਾਲਾ ਬਲੌਕ, ਫ਼ਾਰਮੇਸੀ ਅਤੇ ਲੈਬੋਰੇਟਰੀ ਵਾਲਾ ਮੈਡੀਕਲ ਬਲੌਕ, ਡਿਊਟੀ ਡਾਕਟਰਾਂ ਤੇ ਨਰਸਾਂ ਲਈ ਸਥਾਨ ਅਤੇ ਰੋਗੀਆਂ ਲਈ ਚਾਰ ਮਾਡੀਊਲਰ ਬਲੌਕ ਹਰੇਕ ਬਲੌਕ ਵਿੱਚ 250 ਬਿਸਤਰੇ ਮੌਜੂਦ ਹਨ। ਲਾਂਘੇ ਦਾ ਨੈੱਟਵਰਕ ਕੁਝ ਇੰਝ ਤਿਆਰ ਕੀਤਾ ਗਿਆ ਹੈ ਕਿ ਰੋਗੀਆਂ ਦੇ ਆਉਣਜਾਣ ਦਾ ਰਾਹ ਡਾਕਟਰਾਂ ਅਤੇ ਸਟਾਫ਼ ਦੇ ਅਜਿਹੇ ਰਸਤੇ ਤੋਂ ਵੱਖਰਾ ਰਹੇ। ਸਵੱਛਤਾ ਸੁਵਿਧਾਵਾਂ ਤੇ ਪਖਾਨੇ ਬਲੌਕਸ ਦੇ ਵਿਚਕਾਰ ਸਥਿਤ ਹਨ, ਜਿੱਥੇ ਰੋਗੀ ਤੇ ਸੁਵਿਧਾ ਦੇ ਕਰਮਚਾਰੀ ਆਸਾਨੀ ਨਾਲ ਪੁੱਜ ਸਕਦੇ ਹਨ।

 

ਮਰੀਜ਼ਾਂ ਦੇ ਬਲੌਕਸ ਆਤਮਨਿਰਭਰ ਹਨ ਤੇ ਉੱਥੇ ਰੋਗੀਆਂ ਤੇ ਮੈਡੀਕਲ ਦੇਖਭਾਲ਼ ਵਾਲੇ ਸਟਾਫ਼ ਲਈ ਸਹੂਲਤਾਂ ਮੌਜੂਦ ਹਨ। ਮਰੀਜ਼ ਦੀਆਂ ਸੁਵਿਧਾਵਾਂ ਵਿੱਚ ਹਰੇਕ ਬਿਸਤਰੇ ਲਈ ਆਕਸੀਜਨ ਦੀ ਸਪਲਾਈ, ਐਕਸਰੇਅ, ਇਲੈਕਟ੍ਰੋਕਾਰਡੀਓਗ੍ਰਾਮ (ਈਸੀਜੀ – ECG), ਹੈਮਾਟੋਲੋਜੀਕਲ ਟੈਸਟ ਸੁਵਿਧਾਵਾਂ, ਵੈਂਟੀਲੇਟਰਜ਼, ਕੋਵਿਡ ਟੈਸਟ ਲੈਬ, ਵ੍ਹੀਲ ਚੇਅਰਜ਼, ਸਟ੍ਰੇਚਰਜ਼ ਤੇ ਹੋਰ ਮੈਡੀਕਲ ਉਪਕਰਣ ਸ਼ਾਮਲ ਹਨ। ਡੀਆਰਡੀਓ (DRDO) ਨੇ ਕੋਵਿਡ19 ਦੀਆਂ ਤਕਨਾਲੋਜੀਆਂ ਵਿਕਸਤ ਕੀਤੀਆਂ ਹਨ, ਜਿਨ੍ਹਾਂ ਦਾ ਉਤਪਾਦਨ/ਨਿਰਮਾਣ ਉਦਯੋਗ ਵੱਲੋਂ ਪਿਛਲੇ 3 ਮਹੀਨਿਆਂ ਦੌਰਾਨ ਕੀਤਾ ਗਿਆ ਹੈ; ਜਿਵੇਂ ਵੈਂਟੀਲੇਟਰਜ਼, ਪ੍ਰਦੂਸ਼ਣਮੁਕਤ ਕਰਨ ਲਈ ਸੁਰੰਗਾਂ (ਡੀਕੰਟੈਮੀਨੇਸ਼ਨ ਟਨਲਜ਼), ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈਜ਼ – PPEs – ਨਿਜੀ ਸੁਰੱਖਿਆਤਮਕ ਉਪਕਰਣ), ਐੱਨ95 ਮਾਸਕਸ, ਸਪੱਰਸ਼ਰਹਿਤ ਸੈਨੀਟਾਈਜ਼ਰ ਡਿਸਪੈਂਸਰਜ਼, ਸੈਨੀਟਾਈਜ਼ੇਸ਼ਨ ਚੈਂਬਰਜ਼ ਤੇ ਮੈਡੀਕਲ ਰੋਬੋਟਸ ਟ੍ਰਾਲੀਆਂ ਦਾ ਉਪਯੋਗ ਇਸ ਸੁਵਿਧਾ ਵਿੱਚ ਕੀਤਾ ਜਾਵੇਗਾ।

 

ਇਸ ਸੁਵਿਧਾ ਵਿੱਚ ਸੁਰੱਖਿਆ ਚੌਕਸੀ ਲਈ ਸੁਰੱਖਿਆ ਸਟਾਫ਼, ਕਲੋਜ਼ਡਸਰਕਟ ਟੈਲੀਵਿਜ਼ਨ (ਸੀਸੀਟੀਵੀ – CCTV) ਚੌਕਸੀ ਤੇ ਪਹੁੰਚ ਨਿਯੰਤ੍ਰਣ ਸਿਸਟਮਜ਼ ਮੌਜੂਦ ਰਹਿਣਗੇ। ਇਹ ਹਸਪਤਾਲ ਸੰਗਠਤ ਅਗਨੀਸੁਰੱਖਿਆ ਤੇ ਨਿਯੰਤ੍ਰਣ ਪ੍ਰਣਾਲੀ ਨਾਲ ਲੈਸ ਹੈ। ਵਾਤਾਵਰਣਕ ਸੁਰੱਖਿਆ ਅਤੇ ਕੂੜਾਕਰਕਟ ਦੇ ਨਿਬੇੜੇ ਦੀਆਂ ਪ੍ਰਕਿਰਿਆਵਾਂ ਆਪਰੇਸ਼ਨਜ਼ ਦੇ ਡਿਜ਼ਾਇਨ ਵਿੱਚ ਤਿਆਰ ਕੀਤੀ ਗਈਆਂ ਹਨ। ਸਟਾਫ਼, ਜਨਤਾ, ਐਂਬੂਲੈਂਸਾਂ ਅਤੇ ਅੱਗਬੁਝਾਊ ਸੇਵਾਵਾਂ ਲਈ ਵੱਡਾ ਪਾਰਕਿੰਗ ਖੇਤਰ ਰੱਖਿਆ ਗਿਆ ਹੈ।

 

12 ਦਿਨਾਂ ਵਿੱਚ ਤਿਆਰ ਕੀਤੇ ਗਏ ਇਸ ਹਸਪਤਾਲ ਨੇ ਅੱਜ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਹਸਪਤਾਲ ਵਿੱਚ ਕੰਮ ਸ਼ੁਰੂ ਹੋਣ ਨਾਲ ਦਿੱਲੀ ਵਿੱਚ ਕੋਵਿਡ19 ਦੇ ਬਿਸਤਰਿਆਂ ਵਿੱਚ 11 ਫ਼ੀ ਸਦੀ ਦਾ ਵਾਧਾ ਹੋ ਗਿਆ ਹੈ, ਇਸ ਪ੍ਰਕਾਰ ਮੌਜੂਦਾ ਗੰਭੀਰ ਸਥਿਤੀ ਉੱਤੇ ਕਾਬੂ ਪਾਇਆ ਜਾਵੇਗਾ।

 

ਡੀਆਰਡੀਓ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਹਥਿਆਰਬੰਦ ਬਲਾਂ, ਉਦਯੋਗ, ਦੱਖਣੀ ਦਿੱਲੀ ਨਗਰ ਨਿਗਮ (ਐੱਸਡੀਐੱਮਸੀ – SDMC) ਅਤੇ ਦਿੱਲੀ ਪ੍ਰਸ਼ਾਸਨ ਦੇ ਸਾਂਝੇ ਜਤਨਾਂ ਨਾਲ ਸੰਭਵ ਹੋਇਆ ਇਹ ਹਸਪਤਾਲ ਇੱਕ ਵਿਲੱਖਣ ਉਪਰਾਲਾ ਹੈ ਅਤੇ ਇਹ ਸਾਰੇ ਇਸ ਹੰਗਾਮੀ ਹਾਲਤ ਨਾਲ ਨਿਪਟਣ ਲਈ ਇੱਕਜੁਟ ਹੋਏ ਹਨ। ਇਸ ਹਸਪਤਾਲ ਦੇ ਦੌਰੇ ਤੇ ਆਏ ਪਤਵੰਤੇ ਸੱਜਣਾਂ ਨੂੰ ਇਨ੍ਹਾਂ ਸਾਰੀਆਂ ਸੁਵਿਧਾਵਾਂ ਬਾਰੇ ਡੀਆਰਡੀਓ (DRDO) ਦੇ ਚੇਅਰਮੈਨ ਡਾ. ਜੀ. ਸਤੀਸ਼ ਰੈੱਡੀ ਨੇ ਜਾਣਕਾਰੀ ਦਿੱਤੀ।

 

****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(Release ID: 1636747) Visitor Counter : 294