ਪ੍ਰਿਥਵੀ ਵਿਗਿਆਨ ਮੰਤਰਾਲਾ

ਆਈਐੱਮਡੀ ਨੇ ਪੂਰਬੀ ਸੈਂਟਰਲ ਅਤੇ ਇਸ ਦੇ ਨਾਲ ਲਗਦੇ ਦੱਖਣ-ਪੂਰਬ ਅਰਬ ਸਾਗਰ (01 ਤੋਂ 04 ਜੂਨ, 2020) ਉੱਤੇ ਗੰਭੀਰ ਚੱਕਰਵਾਤੀ ਤੂਫਾਨ ‘ਨਿਸਰਗ’ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ

ਆਈਐੱਮਬੀ ਦੁਆਰਾ ਟ੍ਰੈਕ, ਜ਼ਮੀਨ ਨਾਲ ਟਕਰਾਉਣ ਦਾ ਸਥਾਨ ਤੇ ਸਮਾਂ, ਤੀਬਰਤਾ ਅਤੇ ਭਾਰੀ ਵਰਖਾ, ਹਨੇਰੀ ਅਤੇ ਤੂਫਾਨ ਜਿਹੇ ਪ੍ਰਤੀਕੂਲ ਮੌਸਮ ਦੀ ਸਟੀਕ ਭਵਿੱਖਬਾਣੀ ਕੀਤੀ ਗਈ ਸੀ

Posted On: 05 JUL 2020 4:24PM by PIB Chandigarh

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ 1-4 ਜੂਨ, 2020 ਦੌਰਾਨ ਅਰਬ ਸਾਗਰ ਉੱਪਰ ਗੰਭੀਰ ਚੱਕਰਵਾਤੀ ਤੂਫਾਨ ਨਿਸਰਗ’ ’ਤੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਸਿਸਟਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਨਿਮਨ ਹਨ:

ਸੰਖੇਪ ਇਤਿਹਾਸਿਕ ਬਿਓਰਾ :

ਗੰਭੀਰ ਚੱਕਰਵਾਤੀ ਤੂਫਾਨ ਨਿਸਰਗ ਦੀ ਉਤਪਤੀ ਘੱਟ ਦਬਾਅ ਖੇਤਰ ਤੋਂ ਹੋਈ ਜੋ 31 ਮਈ, 2020 ਦੀ ਸ਼ੁਰੂਆਤ ਵਿੱਚ ਦੱਖਣ-ਪੂਰਬ ਅਤੇ ਆਸ-ਪਾਸ ਦੇ ਪੂਰਬੀ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਵਿੱਚ ਬਣਿਆ। ਇਹ ਤੜਕੇ ਨੂੰ ਅਰਬ ਸਾਗਰ ਵਿੱਚ ਗਹਿਰੇ ਦਬਾਅ ਵਿੱਚ ਅਤੇ 2 ਜੂਨ ਦੀ ਦੁਪਹਿਰ ਵਿੱਚ ਚੱਕਰਵਾਤੀ ਤੂਫਾਨ ਨਿਸਰਗਵਿੱਚ ਬਦਲ ਗਿਆ।

ਉੱਤਰ ਪੂਰਬ ਵੱਲ ਵਧਦੇ ਹੋਏ ਇਹ 0700-0900 ਯੂਟੀਸੀ (ਭਾਰਤੀ ਮਿਆਰੀ ਸਮੇਂ 1230-1430) ਦੌਰਾਨ 110-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵਧ ਕੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਚੱਲਣ ਵਾਲੀ ਵੱਧ ਤੋਂ ਵੱਧ ਹਵਾ ਦੀ ਗਤੀ ਨਾਲ ਗੰਭੀਰ ਚੱਕਰਵਾਤੀ ਤੂਫਾਨ (ਐੱਸਸੀਐੱਸ) ਦੇ ਰੂਪ ਵਿੱਚ ਅਲੀਬਾਗ ਦੇ ਦੱਖਣ ਵਿੱਚ ਮਹਾਰਾਸ਼ਟਰ ਤੱਟ ਨੂੰ 03 ਜੂਨ ਨੂੰ ਪਾਰ ਕਰ ਗਿਆ।

ਟਕਰਾਉਣ ਤੋਂ ਬਾਅਦ ਇਸਦਾ ਉੱਤਰ-ਪੂਰਬ ਵੱਲ ਵਧਣਾ ਜਾਰੀ ਰਿਹਾ, ਇਹ ਉੱਤਰੀ ਮੱਧ ਮਹਾਰਾਸ਼ਟਰ ਵਿੱਚ ਸ਼ਾਮ ਨੂੰ ਚੱਕਰਵਾਤੀ ਤੂਫਾਨ ਵਿੱਚ ਕਮਜ਼ੋਰ ਹੋ ਗਿਆ ਅਤੇ ਉਸੀ ਖੇਤਰ ਵਿੱਚ 2 ਜੂਨ, 2020 ਦੀ ਮੱਧ ਰਾਤ ਇੱਕ ਗਹਿਰੇ ਦਬਾਅ ਵਿੱਚ ਬਦਲ ਗਿਆ ਸੀ।

ਇਹ ਦੱਖਣੀ-ਪੂਰਬੀ ਉੱਤਰ ਪ੍ਰਦੇਸ਼ ਅਤੇ ਇਸ ਨਾਲ ਲਗਦੇ ਬਿਹਾਰ ਵਿੱਚ ਇੱਕ ਘੱਟ ਦਬਾਅ ਦੇ ਖੇਤਰ ਦੇ ਰੂਪ ਵਿੱਚ 5 ਜੂਨ ਨੂੰ ਦੁਪਹਿਰ ਦੇ ਬਾਅਦ ਘਟ ਗਿਆ।

ਆਖਰੀ ਚੱਕਰਵਾਤ ਜਿਸ ਨੇ ਮਹਾਰਾਸ਼ਟਰ ਦੇ ਤੱਟ ਨੂੰ ਪਾਰ ਕੀਤਾ ਸੀ, ਉਹ ਚੱਕਰਵਾਤੀ ਤੂਫਾਨ ਫਾਇਨ (Phyan) ਸੀ ਜਿਸਨੇ 11 ਨਵੰਬਰ, 2009 ਨੂੰ ਤੱਟ ਨੂੰ ਪਾਰ ਕੀਤਾ ਸੀ। ਐੱਸਸੀਐੱਸ ਤੋਂ ਪਹਿਲਾਂ ਨਿਸਰਗ ਇੱਕ ਐੱਸਸੀਐੱਸ 24 ਮਈ, 1961 ਨੂੰ ਮਹਾਰਾਸ਼ਟਰ ਤੱਟ ਨੂੰ ਪਾਰ ਕੀਤਾ ਸੀ। ਇਹ ਮਹਾਰਾਸ਼ਟਰ ਦੇ ਤੱਟ ਤੇ ਸਥਿਤ 1961-2020 ਤੱਕ ਚੌਥਾ ਚੱਕਰਵਾਤ ਵੀ ਸੀ।

ਨਿਸਰਗ ਦੀ ਨਿਗਰਾਨੀ :

ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ 21 ਮਈ ਤੋਂ ਹੀ ਅਰਥਾਤ 31 ਮਈ ਨੂੰ ਦੱਖਣੀ ਪੂਰਬ ਅਤੇ ਨਾਲ ਲਗਦੇ ਪੂਰਬ ਮੱਧ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਦੇ ਉੱਪਰ ਨਿਮਨ ਦਬਾਅ ਖੇਤਰ ਦੇ ਨਿਰਮਾਣ ਖੇਤਰ ਤੋਂ 10 ਦਿਨ ਪਹਿਲਾਂ ਲਗਾਤਾਰ ਹਰ ਵਕਤ ਉੱਤਰ ਹਿੰਦ ਮਹਾਸਾਗਰ ਦੇ ਉੱਪਰ ਅਤੇ ਪ੍ਰਣਾਲੀ ਦੇ ਵਿਕਾਸ ਤੇ ਨਿਗਰਾਨੀ ਬਣਾ ਕੇ ਰੱਖੀ। ਤੂਫਾਨ ਤੇ ਇਨਸੈੱਟ 3ਡੀ ਅਤੇ 3ਡੀਆਰ, ਐੱਸਸੀਏਟੀ ਸੈੱਟ, ਪੋਲਰ ਔਰਬਿਟਿੰਗ ਉਪਗ੍ਰਹਿਾਂ ਤੋਂ ਪ੍ਰਾਪਤ ਉਪਗ੍ਰਹਿ ਨਿਰੀਖਣ ਅਤੇ ਉਪਲੱਬਧ ਜਹਾਜ਼ਾਂ ਅਤੇ ਪਾਣੀ ਤੇ ਤੈਰਨ ਵਾਲੇ ਨਿਰੀਖਣ ਯੰਤਰਾਂ ਦੀ ਸਹਾਇਤਾ ਨਾਲ ਨਿਗਰਾਨੀ ਰੱਖੀ ਗਈ। ਇਸ ਪ੍ਰਣਾਲੀ ਦੀ ਨਿਗਰਾਨੀ ਡੌਪਲਰ ਵੈਦਰ ਰਾਡਾਰ (ਡੀਡਬਲਿਊਆਰ) ਗੋਆ ਅਤੇ ਮੁੰਬਈ ਦੁਆਰਾ ਵੀ ਕੀਤੀ ਗਈ। ਤੂਫਾਨ ਦੀ ਉਤਪਤੀ, ਟ੍ਰੈਕ, ਜ਼ਮੀਨ ਨਾਲ ਟਕਰਾਉਣ ਅਤੇ ਤੀਬਰਤਾ ਦਾ ਅਨੁਮਾਨ ਲਗਾਉਣ ਲਈ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਸੰਚਾਲਿਤ ਵਿਭਿੰਨ ਅੰਕੜਾ ਮੌਸਮ ਅਨੁਮਾਨਾਂ, ਹੋਰ ਆਲਮੀ ਕੇਂਦਰਾਂ ਦੁਆਰਾ ਸੰਚਾਲਿਤ ਮਾਡਲਾਂ ਅਤੇ ਡਾਇਨੈਮਿਕਲ-ਅੰਕੜਾ ਮਾਡਲਾਂ ਦਾ ਉਪਯੋਗ ਕੀਤਾ ਗਿਆ। ਵਿਭਿੰਨ ਮਾਡਲਾਂ ਦੇ ਦਿਸ਼ਾ ਨਿਰਦੇਸ਼ ਦੇ ਵਿਸ਼ਲੇਸ਼ਣ ਅਤੇ ਤੁਲਨਾ, ਫੈਸਲਾ ਨਿਰਮਾਣ ਪ੍ਰਕਿਰਿਆ ਅਤੇ ਚੇਤਵਾਨੀ ਉਤਪਾਦ ਨਿਰਮਾਣ ਲਈ ਆਈਐੱਮਡੀ ਦੀ ਇੱਕ ਡਿਜੀਟਲਾਈਜ਼ਡ ਅਨੁਮਾਨ ਪ੍ਰਣਾਲੀ ਦਾ ਉਪਯੋਗ ਕੀਤਾ ਗਿਆ।

ਭਵਿੱਖਬਾਣੀ ਪ੍ਰਦਰਸ਼ਨ :

1)      ਉਤਪਤੀ ਸਬੰਧੀ ਭਵਿੱਖਬਾਣੀ

•        ਦੱਖਣ ਪੂਰਬੀ ਅਰਬ ਸਾਗਰ ਦੇ ਉੱਪਰ ਨਿਮਨ ਦਬਾਅ ਖੇਤਰ ਦੇ ਨਿਰਮਾਣ ਬਾਰੇ ਪਹਿਲੀ ਸੂਚਨਾ 21 ਮਈ ਨੂੰ ਹੀ, ਅਰਥਾਤ 31 ਮਈ ਨੂੰ ਦੱਖਣੀ ਪੂਰਬੀ ਅਤੇ ਨਾਲ ਲਗਦੇ ਪੂਰਬ ਮੱਧ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਦੇ ਉੱਪਰ ਨਿਮਨ ਦਬਾਅ ਖੇਤਰ ਦੇ ਨਿਰਮਾਣ ਖੇਤਰ ਤੋਂ 10 ਦਿਨ ਪਹਿਲਾਂ ਵਿਸਤ੍ਰਿਤ ਰੇਂਜ ਦ੍ਰਿਸ਼ ਵਿੱਚ ਦੇ ਦਿੱਤੀ ਗਈ ਸੀ।

•        ਦੱਖਣ ਪੂਰਬ ਅਰਬ ਸਾਗਰ ਦੇ ਉੱਪਰ ਦਬਾਅ ਦੇ ਨਿਰਮਾਣ ਬਾਰੇ ਪਹਿਲੀ ਸੂਚਨਾ 1 ਜੂਨ ਦੀ ਸਵੇਰੇ ਨੂੰ ਦੱਖਣੀ ਪੂਰਬ ਅਤੇ ਨਾਲ ਲਗਦੇ ਪੂਰਬ ਮੱਧ ਅਰਬ ਸਾਗਰ ਦੇ ਉੱਪਰ ਦਬਾਅ ਦੇ ਨਿਰਮਾਣ ਤੋਂ ਲਗਭਗ ਤਿੰਨ ਦਿਨ ਪਹਿਲਾਂ ਹੀ 29 ਮਈ ਨੂੰ ਦੁਪਹਿਰ 12 ਵਜੇ ਜਾਰੀ ਟਰਾਪੀਕਲ ਮੌਸਮ ਦ੍ਰਿਸ਼ ਅਤੇ ਰਾਸ਼ਟਰੀ ਮੌਸਮ ਅਨੁਮਾਨ ਬੁਲੇਟਿਨ ਵਿੱਚ ਜਾਰੀ ਕਰ ਦਿੱਤੀ ਗਈ ਸੀ।

2)      ਤੂਫਾਨ ਦੀ ਚੇਤਾਵਨੀ

•        ਤੂਫਾਨ-ਤੋਂ ਪਹਿਲਾਂ ਨਿਗਰਾਨੀ : ਪ੍ਰਣਾਲੀ ਦੀ ਸੰਭਾਵਿਤ ਘੱਟ ਮਿਆਦ ਅਤੇ 3 ਜੂਨ ਨੂੰ ਉੱਤਰ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਤੱਟਾਂ ਦੇ ਉੱਪਰ ਅਨੁਮਾਨਤ ਲੈਂਡਫਾਲ ਨਾਲ ਚੱਕਰਵਾਤੀ ਤੂਫਾਨ ਵਿੱਚ ਇਸਦੀ ਤੀਬਰਤਾ ਤੇ ਵਿਚਾਰ ਕਰਦੇ ਹੋਏ 31 ਮਈ ਨੂੰ 0830 ਯੂਟੀਸੀ (ਭਾਰਤੀ ਮਿਆਰੀ ਸਮਾਂ 1400) ਨੂੰ ਜਾਰੀ ਬੁਲੇਟਿਨ ਵਿੱਚ ਉੱਤਰ ਮਹਾਰਾਸ਼ਟਰ ਅਤੇ ਦੱਖਣ ਗੁਜਰਾਤ ਤੱਟਾਂ ਲਈ ਤੂਫਾਨ ਤੋਂ ਪਹਿਲਾਂ ਨਿਗਰਾਨੀ ਜਾਰੀ ਕਰ ਦਿੱਤੀ ਗਈ ਸੀ। ਦਬਾਅ ਦੇ ਨਿਰਮਾਣ (ਐੱਸਸੀਐੱਸ ਨਿਸਰਗ ਦੇ ਜ਼ਮੀਨ ਨਾਲ ਟਕਰਾਉਣ ਤੋਂ ਲਗਭਗ 80 ਘੰਟੇ ਪਹਿਲਾਂ) ਤੋਂ ਪਹਿਲਾਂ ਹੀ ਜਦੋਂ ਪ੍ਰਣਾਲੀ ਦੱਖਣੀ ਪੂਰਬ ਅਤੇ ਨਾਲ ਲਗਦੇ ਪੂਰਬ ਮੱਧ ਅਰਬ ਸਾਗਰ ਦੇ ਉੱਪਰ ਨਿਮਨ ਦਬਾਅ ਖੇਤਰ ਦੇ ਰੂਪ ਵਿੱਚ ਸੀ। ਇਹ ਪਹਿਲੀ ਵਾਰ ਹੈ ਕਿ ਆਈਐੱਮਡੀ ਦੁਆਰਾ ਨਿਮਨ ਦਬਾਅ ਖੇਤਰ ਪੜਾਅ ਵਿੱਚ ਤੂਫਾਨ ਅਤੇ ਨਿਗਰਾਨੀ ਜਾਰੀ ਕੀਤੀ ਗਈ ਸੀ। ਆਮ ਤੌਰ ਤੇ ਮਿਆਰੀ ਸੰਚਾਲਨ ਪ੍ਰਕਿਰਿਆ ਅਨੁਸਾਰ ਤੂਫਾਨ ਤੋਂ ਪਹਿਲਾਂ ਨਿਗਰਾਨੀ ਦਬਾਅ/ਗਹਿਰੇ ਦਬਾਅ ਪੜਾਅ ਵਿੱਚ ਜਾਰੀ ਕੀਤੀ ਜਾਂਦੀ ਹੈ।

•        ਤੂਫਾਨ ਅਲਰਟ : ਉੱਤਰ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਤੱਟਾਂ ਲਈ ਤੂਫਾਨ ਅਲਰਟ 01 ਜੂਨ ਨੂੰ 1150 ਵਜੇ ਜਾਰੀ ਬੁਲੇਟਿਨ ਵਿੱਚ ਕੀਤਾ ਗਿਆ ਸੀ, ਜਦੋਂ ਪ੍ਰਣਾਲੀ ਪੂਰਬ ਮੱਧ ਅਰਬ ਸਾਗਰ ਅਤੇ ਨਾਲ ਲਗਦੇ ਖੇਤਰਾਂ ਦੇ ਉੱਪਰ (ਐੱਸਸੀਐੱਸ ਨਿਸਰਗ ਦੇ ਜ਼ਮੀਨ ਨਾਲ ਟਕਰਾਉਣ ਤੋਂ ਲਗਭਗ 50 ਘੰਟੇ ਪਹਿਲਾਂ) ਇੱਕ ਦਬਾਅ ਦੇ ਰੂਪ ਵਿੱਚ ਸੀ।

•        ਤੂਫਾਨ ਦੀ ਚੇਤਾਵਨੀ : ਤੂਫਾਨ ਦੀ ਚੇਤਾਵਨੀ ਉੱਤਰ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਤੱਟਾਂ ਲਈ 02 ਜੂਨ ਨੂੰ 0900 ਯੂਟੀਸੀ (ਭਾਰਤੀ ਸਮੇਂ ਅਨੁਸਾਰ 1430 ਵਜੇ) ਵਿੱਚ ਜਾਰੀ ਬੁਲੇਟਿਨ ਵਿੱਚ ਦਿੱਤੀ ਗਈ ਸੀ, ਜਦੋਂ ਪ੍ਰਣਾਲੀ ਪੂਰਬ ਮੱਧ ਅਰਬ ਸਾਗਰ ਦੇ ਉੱਪਰ (ਐੱਸਸੀਐੱਸ ਨਿਸਰਗ ਦੇ ਜ਼ਮੀਨ ਨਾਲ ਟਕਰਾਉਣ ਤੋਂ ਲਗਭਗ 24 ਘੰਟੇ ਪਹਿਲਾਂ) ਇੱਕ ਦਬਾਅ ਦੇ ਰੂਪ ਵਿੱਚ ਸੀ।

•        ਜ਼ਮੀਨ ਤੇ ਟਕਰਾਉਣ ਦੇ ਬਾਅਦ ਦਾ ਦ੍ਰਿਸ਼ : ਮਹਾਰਾਸ਼ਟਰ ਦੇ ਅੰਦਰੂਨੀ ਜ਼ਿਲਿ੍ਹਆਂ ਦੇ ਉੱਪਰ ਅਨੁਮਾਨਤ ਉਗਰ ਮੌਸਮ ਦਾ ਸੰਕੇਤ ਦਿੰਦੇ ਹੋਏ ਜ਼ਮੀਨ ਤੇ ਟਕਰਾਉਣ ਦੇ ਬਾਅਦ ਦੀ ਸਥਿਤੀ 2 ਜੂਨ ਨੂੰ ਭਾਰਤੀ ਸਮੇਂ ਅਨੁਸਾਰ 2150 ਵਜੇ ਜਾਰੀ ਬੁਲੇਟਿਨ ਵਿੱਚ ਜਾਰੀ ਕੀਤੀ ਗਈ ਜਦੋਂ ਪ੍ਰਣਾਲੀ ਪੂਰਬ ਮੱਧ ਅਰਬ ਸਾਗਰ ਦੇ ਉੱਪਰ (ਐੱਸਸੀਐੱਸ ਨਿਸਰਗ ਦੇ ਜ਼ਮੀਨ ਨਾਲ ਟਕਰਾਉਣ ਤੋਂ ਲਗਭਗ 16 ਘੰਟੇ ਪਹਿਲਾਂ) ਇੱਕ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਸੀ।

3)      ਟ੍ਰੈਕ, ਜ਼ਮੀਨ ਨਾਲ ਟਕਰਾਉਣ ਅਤੇ ਤਬੀਰਤਾ ਦੀ ਭਵਿੱਖਬਾਣੀ :

31 ਮਈ ਦੇ 0330 ਯੂਟੀਸੀ (ਭਾਰਤ ਦੇ ਮਿਆਰੀ ਸਮੇਂ ਅਨੁਸਾਰ 0855 ਵਜੇ) ਤੇ ਜਾਰੀ ਪਹਿਲੇ ਬੁਲੇਟਿਨ ਤੋਂ ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਕਿ ਪ੍ਰਣਾਲੀ ਤੀਬਰ ਹੋ ਕੇ ਚੱਕਰਵਾਤੀ ਤੂਫਾਨ ਵਿੱਚ ਬਦਲ ਜਾਵੇਗੀ ਅਤੇ 03 ਜੂਨ ਤੱਕ ਉੱਤਰ ਮਹਾਰਾਸ਼ਟਰ ਅਤੇ ਗੁਜਰਾਤ ਤੱਟਾਂ ਤੱਕ ਪਹੁੰਚੇਗੀ, 03 ਜੂਨ ਨੂੰ ਜਾਰੀ ਬੁਲੇਟਿਨ ਤੱਕ ਜਦੋਂ ਅਸਲ ਵਿੱਚ ਅਤਿਅੰਤ ਉਗਰ ਚੱਕਰਵਾਤੀ ਤੂਫਾਨ ਨਿਸਰਗ ਨੇ 03 ਜੂਨ ਨੂੰ 0700-0900 ਯੂਟੀਸੀ (ਦੁਪਹਿਰ) ਦੇ ਵਿਚਕਾਰ 110-120 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਕੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਨਿਰੰਤਰ ਹਵਾ ਗਤੀ ਨਾਲ ਅਲੀਬਾਗ ਦੇ ਦੱਖਣ ਦੇ ਨਜ਼ਦੀਕ ਉੱਤਰ ਮਹਾਰਾਸ਼ਟਰ ਤੱਟ ਨੂੰ ਪਾਰ ਕੀਤਾ, ਆਈਐੱਮਡੀ ਨੇ ਟ੍ਰੈਕ, ਜ਼ਮੀਨ ਨਾਲ ਟਕਰਾਉਣ ਦੇ ਬਿੰਦੂ ਅਤੇ ਸਮਾਂ, ਤੀਬਰਤਾ ਅਤੇ ਭਾਰੀ ਵਰਖਾ, ਤੇਜ਼ ਹਵਾਵਾਂ ਅਤੇ ਤੂਫਾਨ ਵਿੱਚ ਵਾਧੇ ਜਿਹੇ ਸਬੰਧਿਤ ਪ੍ਰਤੀਕੂਲ ਮੌਸਮ ਨੂੰ ਲੈ ਕੇ ਬਿਲਕਲੁ ਸਟੀਕ ਅਨੁਮਾਨ ਲਗਾਇਆ ਸੀ।

ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਤੇ ਆਰਐੱਸਐੱਮਸੀ ਨਵੀਂ ਦਿੱਲੀ ਨੇ ਸਾਰੇ ਹਿੱਤਧਾਰਕਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਦੇ ਯੋਗਦਾਨ ਨੂੰ ਸਮੁੱਚੇ ਰੂਪ ਨਾਲ ਸਵੀਕਾਰ ਕੀਤਾ ਜਿਨ੍ਹਾਂ ਨੇ ਐੱਸਸੀਐੱਸ ਨਿਸਰਗ ਦੀ ਸਫਲ ਨਿਗਰਾਨੀ, ਭਵਿੱਖਬਾਣੀ ਅਤੇ ਸ਼ੁਰੂਆਤੀ ਚੇਤਾਵਨੀ ਸੇਵਾ ਵਿੱਚ ਯੋਗਦਾਨ ਦਿੱਤਾ।

 

 

https://static.pib.gov.in/WriteReadData/userfiles/image/image001EKZI.png

 

ਚਿੱਤਰ ਦੀ ਲਾਈਨ : ਪੂਰਬ ਮੱਧ ਅਤੇ ਨਾਲ ਲਗਦੇ ਦੱਖਣ ਪੂਰਬ ਅਰਬ ਸਾਗਰ (1 ਤੋਂ 4 ਜੂਨ, 2020) ਦੇ ਉੱਪਰ ਐੱਸਸੀਐੱਸ ਨਿਸਰਗਦਾ ਵੇਖਿਆ ਗਿਆ ਟ੍ਰੈਕ

ਪ੍ਰਣਾਲੀ ਤੇ ਸ਼ੁਰੂਆਤੀ ਰਿਪੋਰਟ ਨਾਲ ਨੱਥੀ ਹੈ। ਜਲਦੀ ਹੀ ਇਹ ਆਈਐੱਮਡੀ ਦੀ ਵੈੱਬਸਾਈਟ www.mausam.imd.gov.inਤੇ ਅਤੇ ਆਰਐੱਸਐੱਮਸੀ ਦੀ ਵੈੱਬਸਾਈਟ www.rsmcnewdelhi.imd.gov.in   ’ਤੇ ਉਪਲੱਬਧ ਹੋਵੇਗੀ।

ਵਿਸਤ੍ਰਿਤ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਲਿੰਕ ਦੇਖੋ- For detailed report, please see the link here.

ਅੱਪਡੇਟ ਲਈ ਕਿਰਪਾ ਕਰਕੇ www.imd.gov.in ਤੇ ਵਿਜ਼ਿਟ ਕਰੋ।

 

*****

 

ਐੱਨਬੀ / ਕੇਜੀਐੱਸ / (ਆਈਐੱਮਡੀ ਰੀਲਿਜ਼)


(Release ID: 1636745)