ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਦੇਸੀ ਭਾਰਤੀ ਕੋਵਿਡ 19 ਵੈਕਸੀਨ ਮਹਾਮਾਰੀ ਨੂੰ ਖਤਮ ਕਰਨ ਦੀ ਆਲਮੀ ਦੌੜ ਵਿੱਚ: ਡਾ. ਟੀਵੀ ਵੈਂਕਟੇਸ਼ਵਰਨਦੁਆਰਾ
Posted On:
05 JUL 2020 3:21PM by PIB Chandigarh
ਭਾਰਤ ਬਾਇਓਟੈੱਕ ਦੁਆਰਾ ਕੋਵਾਜ਼ਿਨ (COVAXIN) ਅਤੇ ਜ਼ੈਡਸ ਕਾਡੀਲਾ (ZydusCadila)ਦੁਆਰਾ ਜ਼ੈਕੋਵ-ਡੀ (ZyCov-D) ਵੈਕਸੀਨ ਦਾ ਐਲਾਨ ਕਰਨ ਨਾਲ ਕੋਵਿਡ-19 ਦੀ ਹਨੇਰਗਰਦੀਵਿੱਚ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ ਹੈ। ਹੁਣ ਵੈਕਸੀਨ ਦੇ ਮਨੁੱਖੀ ਟਰਾਇਲ ਕਰਨ ਲਈਡਰੱਗ ਕੰਟਰੋਲਰ ਆਵ੍ ਇੰਡੀਆ ਸੀਡੀਐੱਸਸੀਓ (ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲਆਰਗੇਨਾਈਜੇਸ਼ਨ) ਦੁਆਰਾ ਦਿੱਤੀ ਗਈ ਪ੍ਰਵਾਨਗੀ ਵਾਇਰਸ ਦੇ ਅੰਤ ਦਾ ਪ੍ਰਤੀਕ ਹੈ।
ਪਿਛਲੇ ਸਾਲਾਂ ਵਿੱਚ ਭਾਰਤ ਇੱਕ ਮਹੱਤਵਪੂਰਨ ਵੈਕਸੀਨ ਨਿਰਮਾਣ ਕੇਂਦਰ ਦੇ ਰੂਪ ਵਿੱਚਉੱਭਰਿਆ ਹੈ। ਭਾਰਤੀ ਨਿਰਮਾਤਾ ਯੂਨੀਸੈਫ ਨੂੰ 60 ਫੀਸਦੀ ਵੈਕਸੀਨ ਦੀ ਸਪਲਾਈ ਕਰਦੇ ਹਨ।ਨੋਵੇਲ ਕੋਰੋਨਾਵਾਇਰਸ ਲਈ ਵੈਕਸੀਨ ਦੁਨੀਆ ਵਿੱਚ ਕਿਧਰੇ ਵੀ ਵਿਕਸਿਤ ਕੀਤੀ ਜਾ ਸਕਦੀ ਹੈ,ਪਰ ਭਾਰਤੀ ਨਿਰਮਾਤਾਵਾਂ ਨੂੰ ਸ਼ਾਮਲ ਕੀਤੇ ਬਿਨਾਇਸ ਦਾ ਜ਼ਰੂਰੀ ਮਾਤਰਾ ਵਿੱਚ ਉਤਪਾਦਨਸੰਭਵ ਨਹੀਂ ਹੈ।
ਵੈਕਸੀਨ ਦੀ ਦੌੜ
140 ਤੋਂ ਜ਼ਿਆਦਾ ਉਮੀਦਵਾਰ ਵੈਕਸੀਨ ਵਿਕਾਸ ਦੇ ਵਿਭਿੰਨ ਪੜਾਵਾਂ ਵਿੱਚ ਹਨ। ਪ੍ਰਮੁੱਖਉਮੀਦਵਾਰਾਂ ਵਿੱਚੋਂ ਇੱਕ ਏਜ਼ੈੱਡਡੀ1222 ਔਕਸਫੋਰਡ ਯੂਨੀਵਰਸਿਟੀ ਦੇ ਜੇਨਰ ਇੰਸਟੀਟਿਊਟਨੇ ਵਿਕਸਿਤ ਕੀਤਾ ਹੈ ਅਤੇ ਕੈਂਬਰਿਜ, ਇੰਗਲੈਂਡ ਵਿੱਚ ਸਥਿਤ ਹੈੱਡਕੁਆਰਟਰ ਨੇਐਸਟਰਾਜ਼ੇਨੇਕਾ (AstraZeneca) ਬ੍ਰਿਟਿਸ਼-ਸਵੀਡਿਸ਼ ਬਹੁਰਾਸ਼ਟਰੀ ਦਵਾਈ ਅਤੇਬਾਇਓਫਾਰਮਾਸਿਊਟੀਕਲ ਕੰਪਨੀ ਨੂੰ ਲਾਇਸੈਂਸ ਦਿੱਤਾ ਹੈ। ਕੈਸਰ ਪਰਮਾਨੈਂਟ ਵਾਸਿੰਗਟਨਹੈਲਥ ਰਿਸਰਚ ਇੰਸਟੀਟਿਊਟ, ਵਾਸ਼ਿੰਗਟਨ ਦੁਆਰਾਵਿਕਸਿਤ ਐੱਮਆਰਐੱਨਏ-1273 ਵੈਕਸੀਨ ਅਤੇਅਮਰੀਕਾ ਸਥਿਤ ਮਾਡਰਨ ਫਾਰਮਾਸਿਊਟੀਕਲ ਦੁਆਰਾ ਉਤਪਾਦਨ ਲਈ ਸਿਰਫ਼ ਇੱਕ ਕਦਮ ਪਿੱਛੇ ਹੈ।ਇਨ੍ਹਾਂ ਦੋਵੇਂ ਫਰਮਾਂ ਨੇ ਪਹਿਲਾਂ ਹੀ ਕੋਵਿਡ ਵੈਕਸੀਨ ਦੇ ਉਤਪਾਦਨ ਲਈ ਭਾਰਤੀਨਿਰਮਾਤਾਵਾਂ ਨਾਲ ਇੱਕ ਸਮਝੌਤਾ ਕੀਤਾ ਹੈ।
ਭਾਰਤ ਵਿੱਚ ਵੈਕਸੀਨ ਦੇ ਵਿਕਾਸ ਲਈ ਸਮਾਨਾਂਤਰ ਤੌਰ ’ਤੇ ਭਾਰਤੀ ਸੰਸਥਾਨ ਵੀ ਖੋਜ ਅਤੇਵਿਕਾਸ ਵਿੱਚ ਲੱਗੇ ਹੋਏ ਹਨ। ਪੁਣੇ ਸਥਿਤੀ ਆਈਸੀਐੱਮਆਰ ਸੰਸਥਾ ਨੈਸ਼ਨਲ ਇੰਸਟੀਟਿਊਟ ਆਵ੍ਵਾਇਰੋਲੌਜੀ ਅਤੇ ਹੈਦਰਾਬਾਦ ਸਥਿਤ ਸੀਐੱਸਆਈਆਰ ਸੰਸਥਾ ਸੈਂਟਰ ਫਾਰ ਸੈਲੂਲਰ ਐਂਡਮੌਲੀਕਿਊਲਰ ਬਾਇਓਲੌਜੀ ਵਰਗੇ ਸੰਸਥਾਨਾਂ ਤੋਂ ਆਉਣ ਵਾਲੇ ਮੁੱਢਲੇ ਇਨਪੁਟ ਨਾਲ ਛੇਭਾਰਤੀ ਕੰਪਨੀਆਂ ਕੋਵਿਡ-19 ਲਈ ਇੱਕ ਵੈਕਸੀਨ ਬਣਾਉਣ ਲਈ ਕੰਮ ਕਰ ਰਹੀਆਂ ਹਨ। ਦੋਭਾਰਤੀ ਵੈਕਸੀਨ ਕੋਵਾਜ਼ਿਨ ਅਤੇ ਜ਼ੈਕੋਵ-ਡੀ (COVAXIN and ZyCov-D) ਨਾਲ ਦੁਨੀਆ ਭਰਵਿੱਚ 140 ਵੈਕਸੀਨ ਉਮਦੀਵਾਰਾਂ ਵਿੱਚੋਂ 11 ਨੇ ਮਨੁੱਖੀ ਟਰਾਇਲ ਵਿੱਚ ਪ੍ਰਵੇਸ਼ ਕੀਤਾਹੈ। ਇਨ੍ਹਾਂ ਵਿੱਚੋਂ ਕੋਈ ਵੀ ਵੈਕਸੀਨ 2021 ਤੋਂ ਪਹਿਲਾਂ ਵੱਡੇ ਪੈਮਾਨੇ ’ਤੇ ਉਪਯੋਗਲਈ ਤਿਆਰ ਹੋਣ ਦੀ ਸੰਭਾਵਨਾ ਨਹੀਂ ਹੈ।
ਪ੍ਰਤੀਰੋਧਕ ਪ੍ਰਣਾਲੀ
ਮਨੁੱਖੀ ਪ੍ਰਤੀਰੋਧਕ ਸੈੱਲ ਦੁਆਰਾ ਪੈਦਾ ਕੀਤੇ ਜਰਾਸੀਮ ਅਤੇ ਐਂਟੀਬਾਡੀਜ਼ ਤੋਂ ਐਂਟੀਜਨਅਨੁਕੂਲ ਜੋੜੀ ਦੇ ਮੇਲ ਹੋਣ ਬਾਰੇ ਸੋਚਿਆ ਜਾ ਸਕਦਾ ਹੈ। ਹਰੇਕ ਜਰਾਸੀਮ ਦੀ ਖਾਸ ਅਣੂਬਣਤਰ ਹੁੰਦੀ ਹੈ ਜਿਨ੍ਹਾਂ ਨੂੰ ਐਂਟੀਜਨ ਕਿਹਾ ਜਾਂਦਾ ਹੈ। ਉਹ ਇੱਕ ਵਿਸ਼ੇਸ਼ ਰੰਗ ਅਤੇਡਿਜ਼ਾਇਨ ਨਾਲ ਸਤਹਾ ਦੀ ਤਰ੍ਹਾਂ ਹਨ। ਰੋਗਾਣੂ ਤੋਂ ਸੰਕ੍ਰਮਿਤ ਹੋਣ ਦੇ ਬਾਅਦ ਮਨੁੱਖੀਪ੍ਰਤੀਰੋਧਕ ਪ੍ਰਣਾਲੀ ਐਂਟੀਬਾਡੀ ਦਾ ਵਿਕਾਸ ਕਰਦੀ ਹੈ ਜੋ ਐਂਟੀਜਨ ਨਾਲ ਮੇਲ ਖਾਂਦੀਹੈ। ਜਿਸ ਤਰ੍ਹਾਂ ਰੰਗਾਂ ਅਤੇ ਰੰਗਾਂ ਦੇ ਸੁਮੇਲ ਨਾਲ ਸੈਂਕੜੇ ਡਿਜ਼ਾਇਨ ਤਿਆਰ ਕਰਨਵਾਲੀ ਸਮੱਗਰੀ ਵੱਡੇ ਪੱਧਰ ’ਤੇ ਤਿਆਰ ਹੁੰਦੀ ਹੈ, ਉਸ ਤਰ੍ਹਾਂ ਹੀ ਸਾਡੀ ਪ੍ਰਤੀਰੋਧਕਪ੍ਰਣਾਲੀ ਵਿੱਚ ਦਸ ਹਜ਼ਾਰ ਪ੍ਰਕਾਰ ਦੇ ਐਂਟੀਬਾਡੀਜ਼ ਹੁੰਦੇ ਹਨ। ਜੇ ਜਰਾਸੀਮ ਇੱਕ ਦੁਸ਼ਮਣਹੈ ਤਾਂ ਪ੍ਰਤੀਰੋਧਕ ਪ੍ਰਣਾਲੀ ਆਪਣੇ ਸਟਾਕ ਵਿੱਚੋਂ ਉਸ ਨਾਲ ਮੇਲ ਖਾਂਦੇ ਟੁਕੜੇ ਨੂੰਖਿੱਚ ਸਕਦੀ ਹੇ। ਇੱਕ ਵਾਰ ਮੈਚ ਹੋਣ ’ਤੇ ਜਰਾਸੀਮ ਅਸਮਰੱਥ ਹੋ ਜਾਂਦਾ ਹੈ। ਹੁਣ ਉਹਸੰਕ੍ਰਮਿਤ ਨਹੀਂ ਕਰ ਸਕਦਾ।
ਹਾਲਾਂਕਿ ਜੇਕਰ ਸੂਖਮਜੀਵ ਤੋਂ ਅਣਜਾਣ ਹੈ ਅਤੇ ਮੁੱਖ ਤੌਰ ’ਤੇ ਜਦੋਂ ਇਹ ਪਹਿਲੀ ਵਾਰਵਿਕਸਿਤ ਹੋਇਆ ਤਾਂ ਪ੍ਰਦਰਸ਼ਨ ਦੀ ਸੂਚੀ ਵਿੱਚ ਕੋਈ ਮੇਲ ਖਾਂਦਾ ਰੰਗ ਨਹੀਂ ਹੈ। ਫਿਰ ਵੀਉਸ ਖ਼ਿਲਾਫ਼ ਐਂਟੀਬਾਡੀ ਵਿਕਸਿਤ ਹੋ ਸਕਦੀ ਹੈ। ਸਭ ਤੋਂ ਪਹਿਲਾਂ ਨਜ਼ਦੀਕੀ ਮਿਲਾਨ ਦੀਕੋਸ਼ਿਸ਼ ਕੀਤੀ ਜਾਂਦੀ ਹੈ। ਐਂਟੀਬਾਡੀ ਵਿਕਾਸ ਦੇ ਵਿਭਿੰਨ ਚੱਕਰਾਂ ਦੇ ਬਾਅਦ ਜੋ ਸਭ ਤੋਂਬਿਹਤਰ ਹੈ, ਉਹ ਫਿੱਟ ਬੈਠਦਾ ਹੈ। ਐਂਟੀਜਨ ਦੀ ਮੁੱਖ ਸਤਹਾ ਦੇ ਰੰਗ ਦੀ ਪਹਿਚਾਣ ਕਰਨਵਿਚਕਾਰ ਅੰਤਰਾਲ ਹੈ, ਉਹ ਐਂਟੀਜਨ ਹੈ ਅਤੇ ਜੋੜੀ ਬਣਾਉਣ ਵਾਲੇ ਡਿਜ਼ਾਇਨ ਦੇ ਟੁਕੜੇਐਂਡੀਬਾਡੀਜ਼ ਹਨ, ਇਨ੍ਹਾਂ ਦੀ ਖੋਜ ਵਿਚਕਾਰ ਜੋ ਅੰਤਰ ਹੈ ਉਹ ਸੰਕ੍ਰਮਣ ਨੂੰ ਹਲਕਾ ਜਾਂਗੰਭੀਰ ਬਣਾਉਂਦਾ ਹੈ। ਜੇਕਰ ਪ੍ਰਤੀਰੋਧਕ ਪ੍ਰਣਾਲੀ ਰੋਗਾਣੂ ਨੂੰ ਤੁਰੰਤ ਬੇਅਸਰ ਕਰਸਕਦੀ ਹੈ ਤਾਂ ਸੰਕ੍ਰਮਣ ਨੂੰ ਰੋਕਿਆ ਜਾ ਸਕਦਾ ਹੈ।
ਪ੍ਰਤੀਰੋਧਕ ਪ੍ਰਣਾਲੀ ਮੈਮੋਰੀ ਅਤੇ ਵੈਕਸੀਨ
ਇੱਕ ਵਾਰ ਪ੍ਰਾਪਤ ਕੀਤੇ ਗਏ ਡਿਜ਼ਾਇਨ ਦੇ ਟੁਕੜੇ ਦੇ ਨਵੇਂ ਰੂਪ ਦੀ ਤਰ੍ਹਾਂ ਭਵਿੱਖ ਲਈਸਟਾਕ ਕੀਤਾ ਜਾਂਦਾ ਹੈ, ਇੱਕ ਵਾਰ ਐਂਟੀਜਨ ਨਾਲ ਮੇਲ ਖਾਂਦਾ ਹੋਇਆ ਨਵਾਂ ਐਂਟੀਬਾਡੀਵਿਕਸਿਤ ਹੁੰਦਾ ਹੈ, ਇਸਨੂੰ ਪ੍ਰਤੀਰੋਧਕ ਵਿਗਿਆਨੀ ਮੈਮੋਰੀ ਵਿੱਚ ਸੰਭਾਲ ਕੇ ਰੱਖਿਆਜਾਂਦਾ ਹੈ। ਅਗਲੀ ਵਾਰ ਜਦੋਂ ਇਹੋ ਜਰਾਸੀਮ ਹਮਲਾ ਕਰਦਾ ਹੈ, ਪ੍ਰਤੀਰੋਧਕਵਿਗਿਆਨਮੈਮੋਰੀ ਕਿਰਿਆਸ਼ੀਲ ਹੋ ਜਾਂਦੀ ਹੈ ਅਤੇ ਜੁੜਵਾਂ ਐਂਟੀਬਾਡੀ ਜਾਰੀ ਕੀਤਾ ਜਾਂਦਾ ਹੈ।ਸੰਕ੍ਰਮਣ ਨੂੰ ਦਬਾ ਦਿੱਤਾ ਜਾਂਦਾ ਹੈ ਅਤੇ ਅਸੀਂ ਪ੍ਰਤੀਰੋਧਕ ਸਮਰੱਥਾ ਹਾਸਲ ਕਰਦੇ ਹਾਂ।
ਇੱਕ ਵੈਕਸੀਨ ਬਣਾਉਟੀ ਰੂਪ ਨਾਲ ਪ੍ਰਤੀਰੋਧਕਵਿਗਿਆਨ ਮੈਮੋਰੀ ਨੂੰ ਪ੍ਰੇਰਿਤ ਕਰਨ ਦੀਇੱਕ ਵਿਧੀ ਹੈ। ਇੱਕ ਵਾਰ ਜਦੋਂ ਜਰਾਸੀਮਾਂ ਦੇ ਐਂਟੀਜਨਾਂ ਨੂੰ ਪੇਸ਼ ਕੀਤਾ ਜਾਂਦਾ ਹੈਤਾਂ ਪ੍ਰਤੀਰੋਧਕ ਪ੍ਰਣਾਲੀ ਜੋੜੇ ਐਂਟੀਬਾਡੀਜ਼ ਅਤੇ ਪ੍ਰਤੀਰੋਧਕਵਿਗਿਆਨ ਮੈਮੇਰੀ ਨੂੰਵਿਕਸਿਤ ਕਰਨ ਲਈ ਪ੍ਰੇਰਿਤ ਹੋ ਜਾਂਦੀ ਹੈ।
ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਕੋਈ ਵਿਅਕਤੀ ਐਂਟੀਬਾਡੀ ਅਤੇ ਮੈਮੋਰੀ ਵਿਕਸਿਤ ਕਰਨਲਈ ਪ੍ਰਤੀਰੋਧਕ ਪ੍ਰਣਾਲੀ ਨੂੰ ਬਣਾਉਟੀ ਰੂਪ ਨਾਲ ਹਾਸਲ ਕਰ ਸਕਦਾ ਹੈ। ਹੇਠਲੀ ਲਾਈਨਨੋਵੇਲ ਕੋਰੋਨਾਵਾਇਰਸ ਦੇ ਐਂਟੀਜਨ ਨੂੰ ਮਨੁੱਖੀ ਪ੍ਰਤੀਰੋਧਕ ਪ੍ਰਣਾਲੀ ਲਈ ਪੇਸ਼ ਕਰ ਰਹੀਹੈ। ਐਡੀਨੋਵਾਇਰਸ ਅਧਾਰਿਤ ਲਾਈਵ-ਅਟੈਨੂਏਟਿਡ ਵਾਇਰਸ (adenovirus-based
live-attenuated virus) ਦੇ ਮੂੜ ਸੰਯੋਜਕ ਵੰਸ਼ਿਕ ਤਕਨੀਕ ਦਾ ਉਪਯੋਗ ਕਈ ਪ੍ਰਕਾਰ ਦੀਵੈਕਸੀਨ ਨੂੰ ਵਿਕਸਿਤ ਕਰਨ ਲਈ ਕੀਤਾ ਜਾਂਦਾ ਹੈ। ਭਾਰਤ ਵਿੱਚ ਉਤਪਾਦਿਤ ਵਿਭਿੰਨਸੰਭਾਵਨਾਵਾਂ ਵਿੱਚੋਂ ਦੋ ਗ਼ੈਰਸਰਗਮ ਵਾਇਰਸ ਵੈਕਸੀਨ ਅਤੇ ਡੀਐੱਨਏ ਪਲਾਸਮਿਡ ਵੈਕਸੀਨਹਨ।
ਇਹ ਵੈਕਸੀਨ ਕਿਵੇਂ ਕਾਰਜ ਕਰਦੀਆਂ ਹਨਅਸੀਂ ਗਰਮੀ ਜਾਂ ਫਾਰਮੋਲਡੇਹਾਈਡ (ਜਾਂ ‘ਮਾਰ’ ਦਿੱਤਾ ਗਿਆ ਹੈ) ਨਾਲ ਇੱਕ ਪੂਰੇ ਵਾਇਰਸਨੂੰ ਅਸਰਗਰਮ ਕਰ ਸਕਦੇ ਹਾਂ, ਫਿਰ ਵੀ ਐਂਟੀਜਨ ਅਣੂ ਸੰਰਚਨਾਵਾਂ ਨੂੰ ਅਜੇ ਵੀ ਬਰਕਰਾਰਰੱਖ ਸਕਦੇ ਹਨ। ਹਾਲਾਂਕਿ ਅਸਰਗਰਮ ਵਾਇਰਸ ਬਿਮਾਰੀ ਨੂੰ ਸੰਕ੍ਰਮਿਤ ਜਾਂ ਪੈਦਾ ਕਰਨ ਵਿੱਚਸਮਰੱਥ ਨਹੀਂ ਹੋਵੇਗਾ ਕਿਉਂਕਿ ਇਹ ਹੁਣ ਕਾਰਜਾਤਮਕ ਨਹੀਂ ਹੈ। ਭਾਰਤ ਬਾਇਓਟੈਕ ਦਾਕੋਵਾਜ਼ਿਨ (COVAXIN) ਅਸਰਗਰਮ ਵਾਇਰਸ ਵੈਕਸੀਨ ਵਿਕਸਿਤ ਕਰਨ ਲਈ ਨੈਸ਼ਨਲ ਇੰਸਟੀਟਿਊਟ ਆਵ੍ਵਾਇਰੋਲੌਜੀ ਦੁਆਰਾ ਇੱਕ ਭਾਰਤੀ ਮਰੀਜ਼ ਤੋਂ ਅਲੱਗ ਕੀਤੇ ਗਏ ਵਾਇਰਸ ਦਾ ਉਪਯੋਗ ਕਰਦੀਹੈ। ਨੋਵੇਲ ਕੋਰੋਨਾਵਾਇਰਸ ਆਪਣੇ ਸਪਾਈਕ ਪ੍ਰੋਟੀਨ ਦੀ ਮਦਦ ਨਾਲ ਮੁਨੁੱਖੀ ਸੈੱਲਾਂ ਨੂੰਸੰਕ੍ਰਮਿਤ ਕਰਦਾ ਹੈ। ਵਾਇਰਸ ਦਾ ਸਪਾਇਕ ਪ੍ਰੋਟੀਨ ਮਨੁੱਖੀ ਸਾਹ ਮਾਰਗ ਸੈੱਲ ਦੀ ਸਤਹਾ’ਤੇ ਏਸੀਈ2 ਰਿਸੈਪਟਰਾਂ ਨਾਲ ਜੁੜ ਜਾਂਦਾ ਹੈ। ਇੱਕ ਵਾਰ ਵਾਇਰਸ ਦੇ ਫਿਊਜ਼ ਹੋ ਜਾਣ ’ਤੇਵਾਇਰਲ ਜੀਨੋਮ ਮਨੁੱਖੀ ਸੈੱਲ ਵਿੱਚ ਖਿਸਕਾ ਜਾਂਦਾ ਹੈ, ਜਿੱਥੇ ਲਗਭਗ ਦਸ ਘੰਟੇ ਵਿੱਚ
ਵਾਇਰਸ ਦੀਆਂ ਲਗਭਗ ਇੱਕ ਹਜ਼ਾਰ ਕਾਪੀਆਂ ਬਣ ਜਾਂਦੀਆਂ ਹਨ। ਇਹ ਬੇਬੀ ਵਾਇਰਸ ਨਾਲ ਦੇਸੈੱਲਾਂ ਵਿੱਚ ਚਲੇ ਜਾਂਦੇ ਹਨ। ਜੇਕਰ ਅਸੀਂ ਨੋਵੇਲ ਕੋਰੋਨਾਵਾਇਰਸ ਦੇ ਸਪਾਈਕ ਪ੍ਰੋਟੀਨਨੂੰ ਅਸਰਗਰਮ ਕਰ ਸਕੀਏ ਤਾਂ ਸੰਕ੍ਰਮਣ ਰੁਕ ਜਾਂਦਾ ਹੈ। ਇਸ ਪ੍ਰਕਾਰ ਸਪਾਈਕ ਪ੍ਰੋਟੀਨ’ਤੇ ਐਂਟੀਜਨ ਇੱਕ ਮਹੱਤਵਪੂਰਨ ਵੈਕਸੀਨ ਟੀਚਾ ਹੈ। ਜੇਕਰ ਐਂਟੀਬਾਡੀ ਸਪਾਈਕ ਪ੍ਰੋਟੀਨ
ਨੂੰ ਰੋਕਦੀ ਹੈ ਤਾਂ ਵਾਇਰਸ ਸੈੱਲਾਂ ਨਾਲ ਜੁੜ ਨਹੀਂ ਸਕਦਾ ਅਤੇ ਆਪਣੀ ਸੰਖਿਆ ਨਹੀਂਵਧਾ ਸਕਦਾ।
ਸਪਾਈਕ ਪ੍ਰੋਟੀਨ ਦਾ ਜੀਨੋਮਿਕ ਕੋਡ ਇੱਕ ਹਾਨੀਰਹਿਤ ਡੀਐੱਨਏ ਪਲਾਸਮਿਡ ਵਿੱਚ ਮਿਲਾਇਆਜਾਂਦਾ ਹੈ। ਵਾਇਰਲ ਸਪਾਈਕ ਪ੍ਰੋਟੀਨ ਦੇ ਵੰਸ਼ਿਕ ਕੋਡ ਵਾਲੇ ਇਸ ਸੋਧੇ ਹੋਏ ਪਲਾਸਮਿਡਡੀਐੱਨਏ ਨੂੰ ਮੇਜ਼ਬਾਨ ਸੈੱਲਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੈਲੂਲਰ ਮਸ਼ੀਨਰੀ ਡੀਐੱਨਏਨੂੰ ਤਬਦੀਲ ਕਰਦੀ ਹੈ ਅਤੇ ਵਾਇਰਲ ਪ੍ਰੋਟੀਨ ਨੂੰ ਜੀਨੋਮ ਵਿੱਚ ਐੱਨਕੋਡ ਕਰਦੀ ਹੈ।ਮਨੁੱਖੀ ਪ੍ਰਤੀਰੋਧਕ ਪ੍ਰਣਾਲੀ ਬਾਹਰੀ ਪ੍ਰੋਟੀਨ ਨੂੰ ਪਹਿਚਾਣਦੀ ਹੈ ਅਤੇ ਇੱਕ ਮੇਲ ਖਾਂਦੀਐਂਟੀਬਾਡੀ ਵਿਕਸਿਤ ਕਰਦੀ ਹੈ। ਵੈਕਸੀਨੇਸ਼ਨ ਤੋਂ ਬਾਅਦ ਜੇਕਰ ਕਿਸੇ ਵੀ ਸਮੇਂ ਅਸੀਂ ਨੋਵੇਲਕੋਰੋਨਾਵਾਇਰਸ ਤੋਂ ਸੰਕ੍ਰਮਿਤ ਹੁੰਦੇ ਹਾਂ ਤਾਂ ਸਪਾਈਕ ਪ੍ਰੋਟੀਨ ਐਂਟੀਬਾਡੀ ਤੁਰੰਤਜਾਰੀ ਕੀਤਾ ਜਾਂਦਾ ਹੈ। ਪ੍ਰਤੀਰੋਧਕ ਕਿੱਲਰ ਸੈੱਲ ਅਯੋਗ ਵਾਇਰਸ ਨੂੰ ਜ਼ਬਤ ਕਰਦੇ ਹਨ।ਸੰਕ੍ਰਮਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ।
*****
ਐੱਨਬੀ/ਕੇਜੀਐੱਸ/(ਇੰਡੀਆ ਸਾਇੰਸ ਵਾਇਰ)
(Release ID: 1636707)
Visitor Counter : 265