ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਅੱਜ ਆਸ਼ਾੜ ਪੂਰਣਿਮਾ ’ਤੇ ਧਰਮ ਚੱਕ੍ਰ ਦਿਵਸ ਸਮਾਰੋਹਾਂ ਦਾ ਉਦਘਾਟਨ ਕੀਤਾ

ਜਦੋਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਿਹਾ ਹੈ: ਸ਼੍ਰੀ ਰਾਮ ਨਾਥ ਕੋਵਿੰਦ

ਭਗਵਾਨ ਬੁੱਧ ਦੇ ਉਪਦੇਸ਼ ਕਈ ਸਮਾਜਾਂ ਅਤੇ ਰਾਸ਼ਟਰਾਂ ਦੀ ਭਲਾਈ ਦੀ ਦਿਸ਼ਾ ਵਿੱਚ ਮਾਰਗ ਪ੍ਰਦਰਸ਼ਿਤ ਕਰਦੇ ਹਨ : ਸ਼੍ਰੀ ਨਰੇਂਦਰ ਮੋਦੀ

Posted On: 04 JUL 2020 2:59PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਅੱਜ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਤੋਂ ਧਰਮ ਚੱਕ੍ਰ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਵਾਲੇ ਆਸ਼ਾੜ ਪੂਰਣਿਮਾ ਤੇ ਸਮਾਰੋਹਾਂ ਦਾ ਉਦਘਾਟਨ ਕੀਤਾ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀ ਇਸ ਅਵਸਰ ਤੇ ਵੀਡੀਓ ਦੇ ਦੁਆਰਾ ਇੱਕ ਵਿਸ਼ੇਸ਼ ਸੰਬੋਧਨ ਦਿੱਤਾ।  ਮੰਗੋਲਿਆ ਦੇ ਰਾਸ਼ਟਰਪਤੀ ਮਹਾਮਹਿਮ ਖਲਟਮਾਗਿਨ ਬਟੁਲਗਾ ਦੇ ਵਿਸ਼ੇਸ਼ ਸੰਦੇਸ਼ ਨੂੰ ਭਾਰਤ ਵਿੱਚ ਮੰਗੋਲਿਆ ਦੇ ਰਾਜਦੂਤ ਸ਼੍ਰੀ ਗੋਂਚਿੰਗ ਗਨਬੋਇਡ ਦੁਆਰਾ ਪੜ੍ਹਿਆ ਗਿਆ। ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ  ਸ਼੍ਰੀ ਕਿਰੇਨ ਰਿਜਿਜੂ ਨੇ ਵੀ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ।

 

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਜਦੋਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਭਗਵਾਨ ਬੁੱਧ ਨੇ ਪ੍ਰਸੰਨਤਾ ਪ੍ਰਾਪਤ ਕਰਨ ਲਈ ਲੋਕਾਂ ਨੂੰ ਲਾਲਚ, ਨਫ਼ਰਤ, ਹਿੰਸਾਈਰਖਾ ਅਤੇ ਕਈ ਹੋਰ ਬੁਰਾਈਆਂ ਨੂੰ ਤਿਆਗਣ ਦੀ ਸਲਾਹ ਦਿੱਤੀ ਸੀ। ਉਸੇ ਤਰ੍ਹਾਂ ਦੀ ਪੁਰਾਣੀ ਹਿੰਸਾ ਅਤੇ ਕੁਦਰਤ ਦੇ ਪਤਨ ਵਿੱਚ ਸ਼ਾਮਲ ਬੇਦਰਦ ਮਾਨਵਤਾ ਦੀ ਉਤਕੰਠਾ ਦੇ ਨਾਲ ਇਸ ਸੰਦੇਸ਼ ਦੀ ਪਰਸਪਰ ਤੁਲਨਾ ਕਰੋ। ਅਸੀਂ ਸਾਰੇ ਜਾਣਦੇ ਹਾਂ ਕਿ ਜਿਵੇਂ ਹੀ ਕੋਰੋਨਾ ਵਾਇਰਸ ਦੀ ਪ੍ਰਚੰਡਤਾ ਵਿੱਚ ਕਮੀ ਆਵੇਗੀ, ਸਾਡੇ ਸਾਹਮਣੇ ਜਲਵਾਯੂ ਪਰਿਵਰਤਨ ਦੀ ਇੱਕ ਕਿਤੇ ਵੱਡੀ ਗੰਭੀਰ ਚੁਣੌਤੀ ਸਾਹਮਣੇ ਆ ਜਾਵੇਗੀ।

 

ਰਾਸ਼ਟਰਪਤੀ ਅੱਜ  (4 ਜੁਲਾਈ, 2020) ਰਾਸ਼ਟਰਪਤੀ ਭਵਨ ਵਿੱਚ ਧਰਮ ਚੱਕ੍ਰ ਦਿਵਸ ਦੇ ਅਵਸਰ ਤੇ ਅੰਤਰਰਾਸ਼ਟਰੀ ਬੁੱਧ ਸੰਘ ਦੁਆਰਾ ਆਯੋਜਿਤ ਇੱਕ ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਧਰਮ ਦੀ ਉਤਪਤੀ ਦੀ ਭੂਮੀ ਹੋਣ ਦਾ ਮਾਣ ਹਾਸਲ ਹੈ। ਭਾਰਤ ਵਿੱਚ ਅਸੀਂ ਬੋਧ ਧਰਮ ਨੂੰ ਦਿਵਯ ਸੱਚ ਦੀ ਇੱਕ ਨਵੀਂ ਅਭਿਵਿਅਕਤੀ ਦੇ ਰੂਪ ਵਿੱਚ ਦੇਖਦੇ ਹਾਂ। ਭਗਵਾਨ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਅਤੇ ਉਸ ਦੇ ਬਾਅਦ ਦੇ ਚਾਰ ਦਹਾਕਿਆਂ ਤੱਕ ਉਨ੍ਹਾਂ ਦੁਆਰਾ ਉਪਦੇਸ਼ ਦਿੱਤਾ ਜਾਣਾ ਬੌਧਿਕ ਉਦਾਰਵਾਦ ਅਤੇ ਅਧਿਆਤਮਕ ਵਿਵਿਧਤਾ ਦੇ ਸਨਮਾਨ ਦੀ ਭਾਰਤੀ ਪਰੰਪਰਾ ਦੀ ਤਰਜ ਤੇ ਸੀ। ਆਧੁਨਿਕ ਯੁਗ ਵਿੱਚ ਵੀ, ਦੋ ਅਸਾਧਾਰਣ ਰੂਪ ਤੋਂ ਮਹਾਨ ਭਾਰਤੀਆਂ-ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਅੰਬੇਡਕਰ ਨੇ ਬੁੱਧ ਦੇ ਉਪਦੇਸ਼ਾਂ ਤੋਂ ਪ੍ਰੇਰਣਾ ਲਈ ਅਤੇ ਉਨ੍ਹਾਂ ਨੇ ਰਾਸ਼ਟਰ ਦੀ ਤਕਦੀਰ ਨੂੰ ਆਕਾਰ ਦਿੱਤਾ।

 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ  ਦੇ ਪਦਚਿੰਨ੍ਹਾਂ ਦਾ ਅਨੁਸਰਣ ਕਰਦੇ ਹੋਏ, ਮਹਾਨ ਪਥ ਤੇ ਚਲਣ  ਦੇ ਉਨ੍ਹਾਂ ਦੇ ਸੱਦੇ ਦੇ ਜਵਾਬ ਵਿੱਚ ਸਾਨੂੰ ਬੁੱਧ ਦੇ ਸੱਦੇ ਨੂੰ ਸੁਣਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ।  ਅਜਿਹਾ ਲਗਦਾ ਹੈ ਕਿ ਇਹ ਦੁਨੀਆ ਘੱਟ ਮਿਆਦ ਅਤੇ ਲੰਬੀ ਮਿਆਦ ਦੋਨਾਂ ਹੀ ਤਰ੍ਹਾਂ ਨਾਲ ਦੁੱਖਾਂ ਨਾਲ ਭਰੀ ਹੋਈ ਹੈ। ਰਾਜਿਆਂ ਅਤੇ ਸਮ੍ਰਿੱਧ ਲੋਕਾਂ ਦੀਆਂ ਅਜਿਹੀਆਂ ਕਈ ਕਹਾਣੀਆਂ ਹਨ ਕਿ ਭਿਆਨਕ ਅਵਸਾਦ ਤੋਂ ਪੀੜ੍ਹਿਤ ਹੋਣ ਦੇ ਬਾਅਦ ਦੁੱਖਾਂ ਤੋਂ ਬਚਨ ਲਈ ਉਨ੍ਹਾਂ ਨੇ ਬੁੱਧ ਦੀ ਸ਼ਰਨ ਲਈ।  ਅਸਲ ਵਿੱਚ, ਬੁੱਧ ਦਾ ਜੀਵਨ ਪਹਿਲਾਂ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੰਦਾ ਹੈ ਕਿਉਂਕਿ ਉਹ ਇਸ ਅਪੂਰਣ ਵਿਸ਼ਵ ਦੇ ਮੱਧ ਵਿੱਚ ਦੁੱਖਾਂ ਤੋਂ ਮੁਕਤੀ ਪਾਉਣ ਵਿੱਚ ਵਿਸ਼ਵਾਸ ਕਰਦੇ ਸਨ।

ਰਾਸ਼ਟਰਪਤੀ ਦੇ ਪੂਰੇ ਭਾਸ਼ਣ ਨੂੰ ਪੜ੍ਹਨ ਲਈ ਕਿਰਪਾ ਇੱਥੇ ਕਲਿੱਕ ਕਰੋ

 

ਆਪਣੇ ਵੀਡੀਓ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾੜ ਪੂਰਣਿਮਾ, ਜਿਸ ਨੂੰ ਗੁਰੂ ਪੂਰਣਿਮਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ’ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਗਵਾਨ ਬੁੱਧ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ। ਉਨ੍ਹਾਂ ਨੇ ਪ੍ਰਸੰਨਤਾ ਪ੍ਰਗਟਾਈ ਕਿ ਮੰਗੋਲਿਆਈ ਕੰਜੁਰ ਦੀਆਂ ਕਾਪੀਆਂ ਮੰਗੋਲਿਆ ਸਰਕਾਰ ਨੂੰ ਭੇਂਟ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ  ਦੇ ਉਪਦੇਸ਼ਾਂ ਅਤੇ ਅਸ਼ਠਮਾਰਗ ਦੀ ਚਰਚਾ ਕੀਤੀ ਜੋ ਕਈ ਸਮਾਜਾਂ ਅਤੇ ਰਾਸ਼ਟਰਾਂ ਦੀ ਭਲਾਈ ਦਾ ਮਾਰਗ ਦਿਖਾਉਂਦੇ ਹਨ। ਬੋਧ ਧਰਮ ਦੀਆਂ ਸਿੱਖਿਆਵਾਂ ਲੋਕਾਂ, ਮਹਿਲਾਵਾਂ ਅਤੇ ਗ਼ਰੀਬਾਂ ਪ੍ਰਤੀ ਸਨਮਾਨ ਦਾ ਭਾਵ ਰੱਖਣ ਅਤੇ ਅਹਿੰਸਾ ਅਤੇ ਸ਼ਾਂਤੀ ਦਾ ਪਾਠ ਪੜ੍ਹਾਦੀਆਂ ਹਨ, ਜੋ ਪ੍ਰਿਥਵੀ ਰੂਪੀ ਗ੍ਰਹਿ ਤੇ ਟਿਕਾਊ ਵਿਕਾਸ ਦਾ ਅਧਾਰ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਨੇ ਆਪਣੀਆਂ ਸਿੱਖਿਆਵਾਂ ਵਿੱਚ ਆਸ਼ਾ ਅਤੇ ਉਦੇਸ਼ ਬਾਰੇ ਗੱਲ ਕੀਤੀ ਸੀ ਅਤੇ ਦੋਹਾਂ ਦਰਮਿਆਨ ਇੱਕ ਮਜ਼ਬੂਤ ਸਬੰਧ ਦਾ ਅਨੁਭਵ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸ ਤਰ੍ਹਾਂ ਨਾਲ 21ਵੀਂ ਸਦੀ ਨੂੰ ਲੈ ਕੇ ਬੇਹੱਦ ਆਸ਼ਾਵਾਦੀ ਹਨ ਅਤੇ ਇਹ ਉਮੀਦ ਉਨ੍ਹਾਂ ਨੂੰ ਦੇਸ਼ ਦੇ ਨੌਜਵਾਨਾਂ ਤੋਂ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਾਸ ਅੱਜ ਦੁਨੀਆ ਵਿੱਚ ਸਟਾਰਟਅੱਪ ਦਾ ਇੱਕ ਸਭਤੋਂ ਵੱਡਾ ਪਰਿਤੰਤਰ ਮੌਜੂਦ ਹੈ ਜਿੱਥੇ ਪ੍ਰਤਿਭਾਸ਼ੀਲ ਨੌਜਵਾਨ ਗਲੋਬਲ ਚੁਣੌਤੀਆਂ ਦਾ ਸਮਾਧਾਨ ਤਲਾਸ਼ਣ ਵਿੱਚ ਜੁਟੇ ਹਨ।

 

ਪ੍ਰਧਾਨ ਮੰਤਰੀ ਦੇ ਪੂਰੇ ਭਾਸ਼ਣ ਨੂੰ ਪੜ੍ਹਨ ਲਈ ਕਿਰਪਾ ਕਰਕੇ ਇੱਥੇ ਕਲਿਕ ਕਰੋ

 

 

ਇਸ ਅਵਸਰ ਤੇ ਬੋਲਦੇ ਹੋਏ ਕੇਂਦਰੀ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ  ਪਟੇਲ ਨੇ ਇਸ ਸਮਾਰੋਹ ਦੇ ਆਯੋਜਨ ਲਈ ਅੰਤਰਰਾਸ਼ਟਰੀ ਬੋਧ ਸੰਘ (ਆਈਬੀਸੀ) ਦਾ ਧੰਨਵਾਦ ਕੀਤਾ। ਸ਼੍ਰੀ ਪਟੇਲ ਨੇ ਕਿਹਾ ਕਿ ਭਗਵਾਨ ਬੁੱਧ ਦੇ ਵਿਚਾਰ ਭੂਗੋਲਿਕ ਸੀਮਾਵਾਂ  ਦੇ ਪਾਰ ਚਲੇ ਗਏ ਹਨ ਅਤੇ ਅੱਜ ਉਨ੍ਹਾਂ ਦਾ ਸੰਦੇਸ਼ ਪੂਰੇ ਵਿਸ਼ਵ ਲਈ ਪ੍ਰਕਾਸ਼ ਹੈ। ਮੰਤਰੀ ਨੇ ਕਿਹਾ ਕਿ ਸੱਭਿਆਚਾਰ ਮੰਤਰਾਲਾ ਨੇ ਇੱਕ ਵਾਰ ਫਿਰ ਤੋਂ ਮੰਗੋਲਿਆਈ ਕੰਜੁਰ ਦੀਆਂ ਕਾਪੀਆਂ ਦੇਸ਼ ਅਤੇ ਵਿਦੇਸ਼  ਦੇ ਸਾਹਮਣੇ ਰੱਖ ਦਿੱਤੀਆਂ ਹਨ। ਸ਼੍ਰੀ ਪਟੇਲ ਨੇ ਮੰਗੋਲਿਆਈ ਕੰਜੁਰ ਦੀਆਂ ਕਾਪੀਆਂ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਮੰਗੋਲਿਆ ਦੇ ਰਾਜਦੂਤ ਸ਼੍ਰੀ ਗੋਂਚਿੰਗ ਗਨਬੋਇਡ ਨੂੰ ਭੇਂਟ ਕੀਤੀਆਂ ਅਤੇ ਕਿਹਾ ਕਿ ਸੱਭਿਆਚਾਰ ਮੰਤਰਾਲੇ ਨੇ ਇਨ੍ਹਾਂ ਕਾਪੀਆਂ ਦੀ ਪ੍ਰਦਾਇਗੀ ਮੰਗੋਲਿਆ ਦੇ ਸਾਰੇ ਮੱਠਾਂ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀ ਪਟੇਲ ਨੇ ਕਿਹਾ ਕਿ ਇਸ ਵਿੱਚ 108 ਖੰਡ ਹਨ ਅਤੇ ਅਸੀਂ ਪੰਜ ਅੰਕਾਂ ਦਾ ਮੁਦਰਣ ਕਰ ਰਹੇ ਹਾਂ ਲੇਕਿਨ ਇਹ ਸਾਡਾ ਸੰਕਲਪ ਹੈ ਕਿ ਅਸੀਂ ਉਨ੍ਹਾਂ ਨੂੰ ਸਾਰੇ 108 ਖੰਡ ਭੇਂਟ ਕਰਾਂਗੇ

 

108 ਖੰਡਾਂ ਵਿੱਚ ਬੋਧ ਧਰਮ ਵੈਧਾਨਿਕ ਮੂਲ ਗ੍ਰੰਥ ਮੰਗੋਲਿਆਈ ਕੰਜੁਰ ਮੰਗੋਲਿਆ ਵਿੱਚ ਸਭ ਤੋਂ ਮਹੱਤਵਪੂਰਨ ਧਾਰਮਿਕ ਗ੍ਰੰਥ ਹੈ। ਮੰਗੋਲਿਆਈ ਭਾਸ਼ਾ ਵਿੱਚ ਕੰਜੁਰਦਾ ਅਰਥ ਭਗਵਾਨ ਬੁੱਧ  ਦੇ ਸ਼ਬਦ ਅਰਥਾਤ ਸੰਖਿਪਤ ਆਦੇਸ਼ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਤੋਂ ਮੰਗੋਲਿਆਈ ਕੰਜੁਰ ਦਾ ਪ੍ਰੋਫੈਸਰ ਲੋਕੇਸ਼ ਚੰਦਰ ਦੇ ਦਿਸ਼ਾ-ਨਿਰਦੇਸ਼ ਤਹਿਤ ਰਾਸ਼ਟਰੀ ਪਾਂਡੁਲਿਪੀ ਮਿਸ਼ਨ ਦੁਆਰਾ ਪੁਨਰਮੁਦਰਣ ਕੀਤਾ ਜਾ ਰਿਹਾ ਹੈ।

 

ਘੱਟ ਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਸੱਭਿਆਚਾਰ ਵਿੱਚ ਧਰਮ ਚੱਕ੍ਰ ਅਤੇ ਪ੍ਰਵਰਤਨ ਚੱਕ੍ਰ ਧਰਮ ਦੇ ਚੱਕਰਾਂ ਦਾ ਪਹਿਲੀ ਵਾਰ ਘੁੰਮਣਾ ਵੀ ਹੁੰਦਾ ਹੈ ਜਿਸ ਵਿੱਚ ਚਾਰ ਮਹਾਨ ਸੱਚ ਅਤੇ ਅੱਠ ਅਸ਼ਟਾਂਗ ਮਾਰਗ ਹੁੰਦੇ ਹਨ। ਸ਼੍ਰੀ ਰਿਜਿਜੂ ਨੇ ਕਿਹਾ ਕਿ ਬੋਧ ਧਰਮ ਦੇ ਮੁੱਲ ਅਤੇ ਉਪਦੇਸ਼ ਭਾਰਤ ਦੇ ਲੋਕਾਚਾਰ ਅਤੇ ਸੱਭਿਆਚਾਰਕ ਪਹਿਚਾਣ ਦੇ ਬਿਲਕੁਲ ਕੇਂਦਰ ਵਿੱਚ ਹੈ।  ਮੰਤਰੀ ਨੇ ਇਹ ਵੀ ਕਿਹਾ ਕਿ ਬੁੱਧ ਦੇ ਗਿਆਨ ਅਤੇ ਜਾਗ੍ਰਿਤੀ ਦੀ ਭੂਮੀ ਹੋਣ ਦੇ ਕਾਰਨ ਸਾਡੀ ਮਹਾਨ ਭੂਮੀ ਦੀ ਇਤਿਹਾਸਿਕ ਵਿਰਾਸਤ ਸਾਨੂੰ ਨਹੀਂ ਕੇਵਲ ਨੇੜਤਾ ਨਾਲ ਬੌਧਾਂ ਦੇ ਨਾਲ ਬਲਕਿ ਹਰ ਉਸ ਵਿਅਕਤੀ ਜੋ ਬੋਧ ਧਰਮ ਨੂੰ ਸਮਝਦਾ ਅਤੇ ਉਸ ਦਾ ਅਨੁਸਰਣ ਕਰਦਾ ਹੈ ਤੇ ਹਰ ਉਸ ਵਿਅਕਤੀ ਜੋ ਵਿਸ਼ਵ ਭਰ ਵਿੱਚ ਪ੍ਰੇਮ, ਕਰੁਣਾ ਨੂੰ ਮਹੱਤਵ ਦਿੰਦਾ ਹੈਦੇ ਨਾਲ ਜੋੜਦੀ ਹੈ। 

 

ਇਹ ਸਾਨੂੰ ਬੋਧ ਧਰਮ ਦਾ ਅਨੁਸਰਣ ਕਰਨ ਵਾਲੇ ਹਰੇਕ ਦੇਸ਼ ਨਾਲ ਜੋੜਦਾ ਹੈ। ਸ਼੍ਰੀ ਰਿਜਿਜੂ ਨੇ ਕਿਹਾ ਕਿ ਬੋਧ ਧਰਮ ਵਿੱਚ ਚੰਦਰਮਾ ਸੱਚਾਈ ਅਤੇ ਗਿਆਨ ਦਾ ਸਥਾਈ ਪ੍ਰਤੀਕ ਹੈ। ਆਸ਼ਾੜ ਪੂਰਣਿਮਾ ਸਭ ਤੋਂ ਪਵਿੱਤਰ ਪੂਰਣਿਮਾ ਵਿੱਚੋਂ ਇੱਕ ਹੈ ਅਤੇ ਅੱਜ ਅਸੀਂ ਸਮੂਹਿਕ ਰੂਪ ਨਾਲ ਪੂਰੀ ਮਾਨਵਤਾ ਲਈ ਸਭ ਤੋਂ ਕਠਿਨ ਪਰੀਖਿਆ ਦੀ ਘੜੀ ਵਿੱਚੋ ਨਿਕਲ ਰਹੇ ਹਾਂਤਾਂ ਸਾਨੂੰ ਨਿਸ਼ਚਿਤ ਰੂਪ ਨਾਲ ਭਗਵਾਨ ਬੁੱਧ ਦੇ ਸੱਚਾਈ ਦੇ ਸਿੱਧਾਂਤਾਂ ਅਤੇ ਉਪਦੇਸ਼ਾਂ ਨੂੰ ਬਣਾਈ ਰੱਖਣ ਦੀ ਦਿਸ਼ਾ ਵਿੱਚ ਕਾਰਜ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਕਿ ਆਪਸੀ ਲਾਭਦਾਇਕ ਸਹਿ-ਹੋਂਦ ਅਤੇ ਪੂਰੀ ਮਾਨਵਤਾ ਦੀ ਸਮ੍ਰਿੱਧੀ ਅਰਜਿਤ ਕੀਤੀ ਜਾ ਸਕੇ।

 

ਧਰਮ ਚੱਕ੍ਰ ਦਿਵਸ ਸਮਾਰੋਹਾਂ ਦਾ ਆਯੋਜਨ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਸਾਂਝੀਦਾਰੀ ਵਿੱਚ ਅੰਤਰਰਾਸ਼ਟਰੀ ਬੋਧ ਸੰਘ (ਆਈਬੀਸੀ)  ਦੁਆਰਾ ਕੀਤਾ ਜਾ ਰਿਹਾ ਹੈ।  ਇਸ ਦਾ ਆਯੋਜਨ ਆਈਬੀਸੀ ਅਤੇ ਸੱਭਿਆਚਾਰ ਮੰਤਰਾਲਾ  ਦੁਆਰਾ 7 ਮਈ - 16 ਮਈ, 2020 ਤੱਕ ਵਰਚੁਅਲ ਵੈਸਾਕ ਅਤੇ ਗਲੋਬਲ ਪ੍ਰਾਰਥਨ ਸਪਤਾਹ ਦੀ ਅਤਿਅੰਤ ਸਫ਼ਲ ਮੇਜ਼ਬਾਨੀ ਦੇ ਬਾਅਦ ਕੀਤਾ ਜਾ ਰਿਹਾ ਹੈ। ਇਸ ਵਿੱਚ ਰਾਜਵੰਸ਼, ਬੋਧੀ ਸੰਘਾਂ ਦੇ ਸਰਬਉੱਚ ਪ੍ਰਮੁੱਖ ਅਤੇ ਵਿਸ਼ਵ ਭਰ ਤੇ ਆਈਬੀਸੀ ਚੈਪਟਰਾਂ, ਮੈਂਬਰ ਸੰਗਠਨਾਂ ਦੇ ਪ੍ਰਸਿੱਧ ਜਾਣਕਾਰ ਅਤੇ ਵਿਦਵਾਨ ਹਿੱਸਾ ਲੈ ਰਹੇ ਹਨ।

 

 

******

 

ਐੱਨਬੀ/ਏਕੇਜੇ/ਓਏ


(Release ID: 1636619)