ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਉਦਯੋਗ ਜਗਤ ਦੇ ਦਿੱਗਜ ਕਾਰੋਬਾਰੀਆਂ ਨੇ ਨਵੀਂ ਐੱਸਟੀਆਈਪੀ 2020 ਦੇ ਨਿਰਮਾਣ ਲਈ ਉਦਯੋਗ ਸਲਾਹ ਮਸ਼ਵਰਾ ਗੋਲਮੇਜ਼ ਵਿੱਚ ਹਿੱਸਾ ਲਿਆ
ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਦੇ ਮਹੱਤਵ 'ਤੇ ਜ਼ੋਰ ਦਿੱਤਾ
ਉਦਯੋਗ ਪ੍ਰਮੁੱਖਾਂ ਨੇ ਉਦਯੋਗ ਅਤੇ ਸਿੱਖਿਆ ਜਗਤ ਦੇ ਵਿਚਕਾਰ ਵਿਆਪਕ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ
ਐੱਸਟੀਆਈਪੀ 2020 ਦਾ ਉਦੇਸ਼ ਵਿਆਪਕ ਸਮਾਜਿਕ-ਆਰਥਿਕ ਕਲਿਆਣ ਦੇ ਲਈ ,ਤਰਜੀਹਾਂ,ਖੇਤਰ ਵਿਸ਼ੇਸ਼ 'ਤੇ ਫੋਕਸ ਅਤੇ ਖੋਜ ਦੇ ਤਰੀਕਿਆਂ ਅਤੇ ਟੈਕਨੋਲੋਜੀ ਵਿਕਾਸ ਨੂੰ ਪੁਰ-ਨਿਰਧਾਰਿਤ ਕਰਨਾ ਹੈ
2013 ਵਿੱਚ ਤਿਆਰ ਕੀਤੀ ਗਈ ਮੌਜੂਦਾ ਨੀਤੀ ਦੇ ਸਥਾਨ 'ਤੇ ਇਸ ਸਾਲ ਦੇ ਅੰਤ ਵਿੱਚ ਨਵੀਂ ਨੀਤੀ ਜਾਰੀ ਕੀਤੇ ਜਾਣ ਦੀ ਉਮੀਦ ਹੈ
Posted On:
03 JUL 2020 4:09PM by PIB Chandigarh
ਉਦਯੋਗ ਜਗਤ ਦੇ ਦਿੱਗਜ ਕਾਰੋਬਾਰੀਆਂ ਨੇ ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਅਤੇ ਪ੍ਰੋਫੈਸਰ,ਕੇ. ਵਿਜੈ ਰਾਘਵਨ ਅਤੇ ਡੀਐੱਟਟੀ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਦੇ ਨਾਲ ਨਵੀਂ ਵਿਗਿਆਨ,ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ,ਐੱਸਟੀਆਈਪੀ 2020 ਦੇ ਨਿਰਮਾਣ ਦੇ ਲਈ ਉੱਚ ਪੱਧਰੀ ਉਦਯੋਗ ਸਲਾਹ ਮਸ਼ਵਰਾ ਗੋਲਮੇਜ਼ ਸੰਮੇਲਨ ਵਿੱਚ ਗੱਲਬਾਤ ਕੀਤੀ ਅਤੇ ਇੱਕ ਮਜ਼ਬੂਤ ਨੀਤੀ ਨਿਰਮਾਣ ਦੇ ਤਰੀਕਿਆਂ 'ਤੇ ਵਿਚਾਰ ਵਟਾਂਦਰਾ ਕੀਤਾ, ਜਿਹੜਾ ਖੋਜ ਅਤੇ ਵਿਕਾਸ ਗਤੀਵਿਧੀਆਂ ਵਿੱਚ ਉਦਯੋਗ ਜਗਤ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ।
ਸਾਲਹ-ਮਸ਼ਵਰਾ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰੋਫੈਸਰ,ਕੇ. ਵਿਜੈ ਰਾਘਵਨ ਨੇ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਜ਼ਰੂਰੀ ਰਣਨੀਤੀਆਂ ਦੇ ਸੰਦਰਭ ਵਿੱਚ ਵਿਚਾਰ-ਵਟਾਂਦਰਾ ਕਰਨ, ਅਜਿਹੇ ਨਿਵੇਸ਼ ਦੇ ਮਾਧਿਅਮ ਨਾਲ ਉਦਯੋਗ ਜਗਤ ਦੇ ਲਈ ਲਾਭ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਨਿਵੇਸ਼-ਜੋਖਿਮ ਨੂੰ ਘੱਟ ਕਰਨ ਦੇ ਤਰੀਕਿਆਂ ਦੇ ਬਾਰੇ ਵਿੱਚ ਕਿਹਾ। ਉਦਯੋਗ ਜਗਤ ਦੇ ਦਿੱਗਜਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਉਦਯੋਗ ਜਗਤ ਨੂੰ ਸਿਰਫ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਹੀ ਨਹੀਂ ਕਰਨਾ ਚਾਹੀਦਾ ਬਲਕਿ ਖੋਜ ਅਤੇ ਵਿਕਾਸ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾ ਨੇ ਉਦਯੋਗ ਜਗਤ ਦੇ ਦਿੱਗਜਾਂ ਨੂੰ ਤਾਕੀਦ ਕੀਤੀ ਕਿ ਉਹ ਅਗਿਆਤ ਤੱਤਾਂ ਦੀ ਪਹਿਚਾਣ ਕਰਨ ਜਿਹੜੇ ਉਦਯੋਗ ਨੂੰ ਸਿੱਖਿਆ ਦੇ ਨਾਲ ਜੋੜ ਸਕਦੇ ਹਨ ਜਿਸ ਨਾਲ ਉਮੀਦ ਕੀਤੀ ਜਾ ਰਹੀ ਨਵੀ ਨੀਤੀ ਵਿੱਚ ਅੰਤਰ ਨੂੰ ਖਤਮ ਕੀਤਾ ਜਾ ਸਕੇ।
ਇਹ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ ਦੇ ਨਿਰਮਾਣ ਦੇ ਲਈ ਪਹਿਲਾ ਉੱਚ ਪੱਧਰੀ ਸਲਾਹ ਮਸ਼ਵਰਾ ਹੈ, ਜਿਹੜਾ ਵਿਕੇਂਦਰੀਕ੍ਰਿਤ, ਵਟਸਐਪ ਅਤੇ ਸਮਾਵੇਸ਼ੀ ਡਿਜ਼ਾਇਨ ਪ੍ਰਕਿਰਿਆ ਦੇ ਮਾਧਿਅਮ ਨਾਲ, ਵਿਆਪਕ ਸਮਾਜਿਕ-ਆਰਥਿਕ ਕਲਿਆਣ ਦੇ ਲਈ ਤਰਜੀਹਾਂ,ਖੇਤਰ ਵਿਸ਼ੇਸ਼ 'ਤੇ ਫੋਕਸ ਅਤੇ ਖੋਜ ਦੇ ਤਰੀਕਿਆਂ ਅਤੇ ਟੈਕਨੋਲੋਜੀ ਵਿਕਾਸ ਦੇ ਲਈ ਦੁਬਾਰਾ ਰਣਨੀਤੀ ਬਣਾਉਣ ਦੇ ਸੰਦਰਭ ਵਿੱਚ ਹੈ। ਗੋਲਮੇਜ਼ ਮੀਟਿੰਗ,ਐੱਸਟੀਆਈਪੀ 2020 ਸਕੱਤਰੇਤ ਦੁਆਰਾ ਭਾਰੀ ਉਦਯੋਗ ਕਨਫੈੱਡਰੇਸ਼ਨ (ਸੀਆਈਆਈ) ਅਤੇ ਵਿਗਿਆਨ ਨੀਤੀ ਮੰਚ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਵਰਚੁਅਲ ਪਲੈਟਫਾਰਮ 'ਤੇ ਆਯੋਜਿਤ ਕੀਤਾ ਗਿਆ।
ਇਹ ਸਲਾਹ ਮਸ਼ਵਰਾ ਮੀਟਿੰਗ ਆਗਾਮੀ 2020 ਦੇ ਲਈ ਉਦਯੋਗ ਜਗਤ ਦੇ ਦਿੱਗਜਾਂ ਤੋਂ ਸੁਝਾਅ ਲੈਣ 'ਤੇ ਕੇਂਦ੍ਰਿਤ ਸੀ ਜਿਹੜੇ ਗਿਆਨ 'ਤੇ ਅਧਾਰਿਤ ਅਰਥਵਿਵਸਥਾ ਦੇ ਲਈ ਮਾਰਗ ਤਿਆਰ ਕਰੇਗਾ। ਉਦਯੋਗ ਜਗਤ ਦੇ ਲਗਭਗ 15 ਦਿੱਗਜਾਂ ਨੇ ਗੋਲਮੇਜ਼ ਮੀਟਿੰਗ ਦੇ ਪਹਿਲੇ ਦਿਨ ਹਿੱਸਾ ਲਿਆ ਅਤੇ ਨਵੀਂ ਐੱਸਟੀਆਈਪੀ 2020 ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਇੱਕ ਨਿਰੰਤਰ ਰੂਪ ਨਾਲ ਖੌਜ ਅਤੇ ਵਿਕਾਸ ਈਕੋਸਿਸਟਮ ਬਣਾਉਣ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਵਿੱਚ ਉਦਯੋਗ ਜਗਤ ਦੇ ਦਿੱਗਜ ਕਾਰੋਬਾਰੀ ਜਿਸ ਤਰ੍ਹਾ ਫੋਬਰਜ਼ ਮਾਰਸ਼ਲ ਪ੍ਰਾਈਵੇਟ ਲਿਮਿਟਿਡ ਦੇ ਕੋ-ਚੇਅਰਮੈਨ ਡਾ. ਨੌਸ਼ਾਦ ਫੌਬਰਜ਼; ਸ਼੍ਰੀ ਐੱਸ ਗੋਪਾਲਕ੍ਰਿਸ਼ਨਨ,ਕੋ-ਫਾਊਂਡਰ, ਇੰਨਫੋਸਿਸ ਲਿਮਿਟਿਡ ਅਤੇ ਚੇਅਰਮੈਨ ਐਕਲਿਅਰ ਵੈਂਚਰਜ਼; ਸ਼੍ਰੀ ਸੀ.ਪੀ.ਗੁਰਨਾਨੀ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਟੈੱਕ ਮਹਿੰਦਰਾ ਲਿਮਿਟਿਡ; ਸ਼੍ਰੀ ਆਰ ਮੁਕੁੰਦਨ, ਮੈਨੇਜਿੰਗ ਡਾਇਰੈਕਟਰ, ਟਾਟਾ ਕੈਮੀਕਲਜ਼ ਲਿਮਿਟਿਡ; ਡਾ. ਰਮੇਸ਼ ਦਾਤਲਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐਲਿਕੋ ਲਿਮਿਟਿਡ; ਡਾ. ਰਾਜੇਸ਼ ਜੈਨ ਮੈਨੇਜਿੰਗ ਡਾਇਰੈਕਟਰ ਰਾਮਬਾਣ ਬਾਇਓਟੈੱਕ ਲਿਮਿਟਿਡ; ਸੁਸ਼੍ਰੀ ਅਨੁ ਅਚਾਰੀਆ ਸੀਈਓ ਮੈੱਪਮਾਈਜੀਨੋਮ; ਡਾ. ਰਾਜੀਵ ਆਈ ਮੋਦੀ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੈਡਿਲਾ ਫਾਰਮਾਸਿਊਟੀਕਲਜ਼ ਲਿਮਿਟਿਡ; ਸ਼੍ਰੀ ਸੁਮੰਤ ਸਿਨਹਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਿਨਿਊ ਪਾਵਰ ਲਿਮਿਟਿਡ; ਡਾ. ਗੋਪੀਚੰਦ ਕੱਟੜਾਗੱਡਾ ਸੰਸਥਾਪਕ ਅਤੇ ਸੀਈਓ, ਮਾਈਲਿਨ ਫਾਊਂਡਰੀ; ਡਾ. ਦੇਬਾਸ਼ੀਸ਼ ਭੱਟਾਚਾਰੀਆ, ਵਾਈਸ ਪ੍ਰੈਸ਼ੀਡੈੱਟ ਟੈਕਨੋਲੋਜੀ ਅਤੇ ਨਿਯੂ ਮੈਟੀਰੀਅਲਜ਼ ਬਿਜ਼ਨਸ,ਟਾਟਾ ਸਟੀਲ ਲਿਮਿਟਿਡ; ਡਾ.ਸੁਰੇਸ਼ ਜਾਧਵ ਕਾਰਜਕਾਰੀ ਡਾਇਰੈਕਟਰ, ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਿਡ ਅਤੇ ਰਿਲਾਇੰਸ ਲਾਈਫ ਸਾਇੰਸਜ਼ ਦੇ ਮੁੱਖ ਵਿਗਿਆਨਕ ਅਧਿਕਾਰੀ, ਡਾ. ਵੈਂਕਟ ਰਮਨ ਨੇ ਐੱਸਟੀਆਈਪੀ 2020 ਦੇ ਲਈ ਆਪਣੀ ਅੰਤਰਦ੍ਰਿਸ਼ਟੀ ਅਤੇ ਉਮੀਦਾਂ ਸਾਂਝੀਆਂ ਕੀਤੀਆਂ।
ਉਦਯੋਗ ਪ੍ਰਮੁੱਖਾਂ ਨੇ ਉਦਯੋਗ ਅਤੇ ਸਿੱਖਿਆ ਜਗਤ ਦੇ ਵਿਚਕਾਰ ਹੋਰ ਜ਼ਿਆਦਾ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਕਲ ਘਰੇਲੂ ਉਤਪਾਦ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ। ਐੱਸਟੀਆਈਪੀ 2020 ਸਕੱਤਰੇਤ ਦੇ ਪ੍ਰਮੁੱਖ ਅਤੇ ਡੀਐੱਸਟੀ ਦੇ ਸਲਾਹਕਾਰ, ਡਾ. ਅਖਿਲੇਸ਼ ਗੁਪਤਾ ਨੇ ਐੱਸਟੀਆਈਪੀ 2020 ਸਕੱਤਰੇਤ ਦੁਆਰਾ ਸ਼ੂਰੂ ਕੀਤੀ ਗਈ ਟਰੈਕ 1 ਤੋਂ ਟਰੈਕ 4 ਤੱਕ ਐੱਸਟੀਆਈਪੀ 2020 ਨਿਰਮਾਣ ਪ੍ਰਕਿਰਿਆ ਦੀ ਰੂਪ ਰੇਖਾ ਪੇਸ਼ ਕੀਤੀ। ਉਨ੍ਹਾ ਨੇ ਉਦਯੋਗ ਪ੍ਰਮੁੱਖਾਂ ਦੇ ਸਾਹਮਣੇ ਸਰਕਾਰ ਦੀਆਂ ਕੁਝ ਅਹਿਮ ਉਮੀਦਾਂ ਨੂੰ ਵੀ ਰੱਖਿਆ।
ਐੱਸਟੀਆਈਪੀ 2020 ਸਕੱਤਰੇਤ ਦੀ ਸਥਾਪਨਾ, ਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ) ਦੇ ਦਫਤਰ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸੰਯੁਕਤ ਰੂਪ ਵਿੱਚ ਕੀਤੀ ਗਈ ਹੈ ਜਿਸ ਨਾਲ ਸੰਪੂਰਨ ਐੱਸਟੀਆਈਪੀ 2020 ਨੀਤੀ-ਨਿਰਮਾਣ ਪ੍ਰਕਿਰਿਆ ਦੇ ਲਈ ਸਮਾਂਬੱਧ ਅਤੇ ਪ੍ਰਦਰਸ਼ਨ ਦਾ ਕੰਮ ਕੀਤਾ ਜਾ ਸਕੇ।
ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ (ਐੱਸਟੀਆਈਪੀ 2020) ਨੂੰ ਸੰਯੁਕਤ ਰੂਪ ਨਾਲ ਪੀਐੱਸਏ ਦੇ ਦਫਤਰ ਅਤੇ ਡੀਐੱਸਟੀ ਦੁਆਰਾ ਸ਼ੁਰੂ ਕੀਤਾ ਗਿਆ ਕਿਉਂਕਿ ਕੋਵਿਡ-19 ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਅਤੇ ਵਿਸ਼ਵ ਪੁਨਰ-ਸਥਾਪਿਤ ਹੋ ਰਿਹਾ ਹੈ। 2013 ਵਿੱਚ ਬਣਾਈ ਗਈ ਮੌਜੂਦਾ ਨੀਤੀ ਦੇ ਸਥਾਨ 'ਤੇ ਇਸ ਸਾਲ ਦੇ ਅੰਤ ਵਿੱਚ ਨਵੀਂ ਨੀਤੀ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਐੱਸਟੀਆਈਪੀ 2020 ਨਿਰਮਾਣ ਪ੍ਰਕਿਰਿਆ ਨੂੰ 4 ਹਾਈਲੀ ਇੰਟਰਲਿੰਕਡ ਟਰੈਕਜ਼ ਵਿੱਚ ਪੂਰਾ ਕੀਤਾ ਜਾ ਰਿਹਾ ਹੈ,ਜਿਹੜਾ ਕਿ ਨੀਤੀ ਨਿਰਮਾਣ ਵਿੱਚ ਸਲਾਹ ਮਸ਼ਵਰਾ ਲੈਣ ਦੇ ਲਈ ਲਗਭਗ 15,000 ਹਿਤਧਾਰਕਾਂ ਤੱਕ ਪਹੁੰਚ ਬਣਾਏਗੀ। ਟਰੈਕ 1 ਵਿੱਚ ਸਾਇੰਸ ਪਾਲਿਸੀ ਫੋਰਮ ਦੇ ਮਾਧਿਅਮ ਨਾਲ ਇੱਕ ਵਿਆਪਕ ਜਨਤਕ ਅਤੇ ਮਾਹਿਰਾਂ ਦੇ ਪੂਲ ਤੋਂ ਇਨਪੁੱਟਸ ਪ੍ਰਾਪਤ ਕਰਨ ਕਰਨ ਦੇ ਲਈ ਇੱਕ ਸਮਰਪਿਤ ਮੰਚ। ਟਰੈਕ 2 ਵਿੱਚ ਪਾਲਿਸੀ ਡ੍ਰਾਫਟਿੰਗ ਪ੍ਰਕਿਰਿਆ ਵਿੱਚ ਸਬੂਤ-ਸੂਚਿਤ ਸਿਫਾਰਸ਼ਾਂ ਨੂੰ ਪਾਉਣ ਦੇ ਲਈ ਮਾਹਿਰਾਂ ਦੁਆਰ ਸੰਚਾਲਤ ਵਿਸ਼ਾਗਤ ਸਲਾਹ ਸ਼ਾਮਲ ਕੀਤੀ ਗਈ ਹੈ। ਇਸ ਦੇ ਲਈ 21 ਕੇਂਦ੍ਰਿਤ ਵਿਸ਼ਾਗਤ ਸਮੂਹਾਂ ਦਾ ਗਠਨ ਕੀਤਾ ਗਿਆ ਹੈ। ਟਰੈਕ 3 ਵਿੱਚ ਮੰਤਰਾਲਿਆਂ ਅਤੇ ਰਾਜਾਂ ਦੇ ਸਲਾਹ ਮਸ਼ਵਰੇ ਸ਼ਾਮਲ ਕੀਤੇ ਗਏ ਹਨ, ਜਦਕਿ ਟਰੈਕ 4 ਵਿੱਚ ਚੋਟੀ ਦੇ ਪੱਧਰ ਦੇ ਬਹੁ-ਹਿਤਧਾਰਕਾਂ ਦੇ ਸਲਾਹ ਮਸ਼ਵਰੇ ਸ਼ਾਮਲ ਹਨ।
*****
ਐੱਨਬੀ/ਕੇਜੀਐੱਸ/(ਡੀਐੱਸਟੀ)
(Release ID: 1636326)
Visitor Counter : 204