ਖੇਤੀਬਾੜੀ ਮੰਤਰਾਲਾ
ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਦਲ ਸਰਕਲ ਦਫ਼ਤਰਾਂ ਨੇ 2 ਜੁਲਾਈ, 2020 ਤੱਕ 132777 ਹੈਕਟੇਅਰ ਰਕਬੇ ਵਿੱਚ ਚਲਾਇਆ ਟਿੱਡੀ ਕੰਟਰੋਲ ਅਭਿਆਨ; ਰਾਜ ਸਰਕਾਰਾਂ ਨੇ 1,13,003 ਹੈਕਟੇਅਰ ਰਕਬੇ ਵਿੱਚ ਚਲਾਇਆ ਕੰਟਰੋਲ ਅਭਿਆਨ
ਫ਼ਸਲਾਂ ਨੂੰ ਨਹੀਂ ਹੋਇਆ ਖ਼ਾਸ ਨੁਕਸਾਨ; ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਫ਼ਸਲਾਂ ਨੂੰ ਹੋਇਆ ਭਾਰੀ ਨੁਕਸਾਨ
Posted On:
03 JUL 2020 6:40PM by PIB Chandigarh
ਟਿੱਡੀ ਦਲ ਸਰਕਲ ਦਫ਼ਤਰਾਂ (ਐੱਲਸੀਓ) ਨੇ 11 ਅਪ੍ਰੈਲ, 2020 ਤੋਂ 2 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਦੇ ਵਿੱਚ 132777 ਹੈਕਟੇਅਰ ਰਕਬੇ ਵਿੱਚ ਟਿੱਡੀ ਕੰਟਰੋਲ ਅਭਿਆਨ ਚਲਾਇਆ ਗਿਆ ਹੈ। ਐੱਲਸੀਓ ਦੁਆਰਾ 2-3 ਜੁਲਾਈ, 2020 ਦੀ ਰਾਤ ਵਿੱਚ ਰਾਜਸਥਾਨ ਦੇ 7 ਜ਼ਿਲ੍ਹਿਆਂ ਜੈਸਲਮੇਰ, ਬਾੜਮੇਰ, ਜੋਧਪੁਰ, ਨਾਗੌਰ, ਸੀਕਰ, ਜੈਪੁਰ ਅਤੇ ਅਲਵਰ ਦੇ 19 ਥਾਵਾਂ ’ਤੇ ਅਤੇ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਵਿੱਚ 2 ਸਥਾਨਾਂ ’ਤੇ ਕੰਟਰੋਲ ਅਭਿਆਨ ਚਲਾਇਆ ਗਿਆ ਹੈ।
ਰਾਜ ਸਰਕਾਰਾਂ ਵੀ ਇਸ ਲੜੀ ਵਿੱਚ ਟਿੱਡੀਆਂ ਦੇ ਕੰਟਰੋਲ ਅਭਿਆਨ ਚਲਾ ਰਹੀਆਂ ਹਨ। ਰਾਜ ਸਰਕਾਰਾਂ ਦੁਆਰਾ 2 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਹਰਿਆਣਾ ਅਤੇ ਬਿਹਾਰ ਰਾਜਾਂ ਵਿੱਚ 1,13,003 ਹੈਕਟੇਅਰ ਰਕਬੇ ਵਿੱਚ ਕੰਟਰੋਲ ਅਭਿਆਨ ਚਲਾਏ ਜਾ ਚੁੱਕੇ ਹਨ। ਰਾਜਸਥਾਨ ਦੇ ਖੇਤੀਬਾੜੀ ਵਿਭਾਗ ਨੇ 2-3 ਜੁਲਾਈ, 2020 ਦੀ ਰਾਤ ਨੂੰ ਕਰੌਲੀ, ਸਵਾਈ ਮਾਧੋਪੁਰ, ਪਾਲੀ ਅਤੇ ਧੌਲਪੁਰ ਜ਼ਿਲ੍ਹਿਆਂ ਦੀਆਂ 4 ਥਾਵਾਂ ’ਤੇ ਟਿੱਡੀਆਂ ਦੇ ਛੋਟੇ ਸਮੂਹਾਂ ਅਤੇ ਬਿਖਰੀ ਹੋਈ ਆਬਾਦੀ ’ਤੇ ਕੰਟਰੋਲ ਅਭਿਆਨ ਦੀ ਕਾਰਵਾਈ ਕੀਤੀ।

ਦੇਚੂ-ਜੋਧਪੁਰ, ਰਾਜਸਥਾਨ ਵਿੱਚ ਟਿੱਡੀ ਕੰਟਰੋਲ ਅਭਿਆਨ

ਸ਼ੇਰਗੜ - ਜੋਧਪੁਰ, ਰਾਜਸਥਾਨ ਵਿਖੇ ਇੱਕ ਡਰੋਨ ਅਭਿਆਨ
ਇਸ ਵੇਲੇ ਸਪਰੇਅ ਵਾਹਨਾਂ ਦੇ ਨਾਲ 60 ਕੰਟਰੋਲ ਟੀਮਾਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਤੈਨਾਤ ਕੀਤੀਆਂ ਗਈਆਂ ਹਨ; ਟਿੱਡੀ ਕੰਟਰੋਲ ਅਭਿਆਨ ਵਿੱਚ ਕੇਂਦਰ ਸਰਕਾਰ ਦੇ 200 ਤੋਂ ਵੱਧ ਕਰਮਚਾਰੀ ਲੱਗੇ ਹੋਏ ਹਨ। ਇਸ ਤੋਂ ਇਲਾਵਾ, ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੋਦੀ ਵਿੱਚ ਉੱਚੇ ਦਰਖਤਾਂ ਅਤੇ ਦੁਰਗਮ ਖੇਤਰਾਂ ਵਿੱਚ ਕੀਟਨਾਸ਼ਕਾਂ ਦੇ ਛਿੜਕਾਅ ਨਾਲ ਟਿੱਡੀ ਦਲ ’ਤੇ ਪ੍ਰਭਾਵਸ਼ਾਲੀ ਕੰਟਰੋਲ ਦੇ ਲਈ 12 ਡਰੋਨ ਦੇ ਨਾਲ 5 ਕੰਪਨੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਫ਼ਸਲਾਂ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਕੁਝ ਮਾਮੂਲੀ ਨੁਕਸਾਨ ਦਰਜ ਕੀਤਾ ਗਿਆ ਹੈ।
ਅੱਜ (03.07.2020) ਨੂੰ ਰਾਜਸਥਾਨ ਦੇ ਜੈਸਲਮੇਰ, ਬਾੜਮੇਰ, ਜੋਧਪੁਰ, ਨਾਗੌਰ, ਸੀਕਰ, ਜੈਪੁਰ ਅਤੇ ਅਲਵਰ ਵਿੱਚ ਅਤੇ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਰਕਬੇ ਵਿੱਚ ਛੋਟੀ ਗੁਲਾਬੀ ਟਿੱਡੀਆਂ ਅਤੇ ਬਾਲਗ ਪੀਲੀਆਂ ਟਿੱਡੀਆਂ ਦੇ ਝੁੰਡ ਸਰਗਰਮ ਹਨ।
ਖਾਦ ਅਤੇ ਖੇਤੀਬਾੜੀ ਸੰਗਠਨ ਦੇ 27.06.2020 ਦੇ ਟਿੱਡੀ ਸਟੇਟਸ ਅਪਡੇਟ ਦੇ ਅਨੁਸਾਰ, ਉੱਤਰੀ ਸੋਮਾਲੀਆ ਵਿੱਚ ਜਮਾਂ ਝੁੰਡਾਂ ਦੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਗਰਮੀਆਂ ਦੇ ਪ੍ਰਜਨਨ ਵਾਲੇ ਖੇਤਰਾਂ ਵਿੱਚ ਪਰਵਾਸ ਕਰਨ ਦੀ ਸੰਭਾਵਨਾ ਹੈ। ਪਾਕਿਸਤਾਨ ਵਿੱਚ ਭਾਰਤੀ ਸਰਹੱਦ ਦੇ ਨੇੜੇ ਦੱਖਣੀ-ਪੂਰਬ ਸਿੰਧ ਖੇਤਰ ਵਿੱਚ ਇਹ ਝੁੰਡ ਅੰਡੇ ਦੇਣਾ ਸ਼ੁਰੂ ਕਰ ਚੁੱਕੇ ਹਨ, ਉੱਥੇ ਹੀ ਖੈਬਰ ਪਖਤੂਨਵਾ ਵਿੱਚ ਕੁਝ ਫੁਦਕਣ ਵਾਲੇ ਝੁੰਡ ਤਿਆਰ ਹੋ ਰਹੇ ਹਨ। ਭਾਰਤ ਵਿੱਚ, ਕੁਝ ਬਾਲਗਾਂ ਦੇ ਛੋਟੇ ਸਮੂਹ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਚਲੇ ਗਏ ਹਨ ਅਤੇ ਉਨ੍ਹਾਂ ਦੁਆਰਾ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾ ਅੱਗੇ ਵਧਣ ਦੀ ਸੰਭਾਵਨਾ ਹੈ।
ਐੱਫ਼ਏਓ ਦੁਆਰਾ ਦੱਖਣੀ-ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੇ ਤਕਨੀਕ ਅਧਿਕਾਰੀਆਂ ਦੀ ਵਰਚੁਅਲ ਮੀਟਿੰਗਾਂ ਹਫ਼ਤਾਵਾਰੀ ਆਧਾਰ ’ਤੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਦੱਖਣੀ ਪੱਛਮੀ ਏਸ਼ੀਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀਆਂ ਹੁਣ ਤੱਕ 15 ਵਰਚੁਅਲ ਮੀਟਿੰਗਾਂ ਹੋ ਚੁੱਕੀਆਂ ਹਨ।
****
ਏਪੀਐੱਸ / ਐੱਸਜੀ
(Release ID: 1636304)