ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਇਨਵਿਟ (ਆਈਐੱਨਵੀਆਈਟੀ- InvIT) ਦੀ ਸਥਾਪਨਾ ਕਰੇਗਾ ਅਤੇ ਇਸ ਨੇ ਆਪਣੇ ਨਿਵੇਸ਼ ਪ੍ਰਬੰਧਕ ਬੋਰਡ ਵਿੱਚ ਬਿਹਤਰੀਨ ਪ੍ਰਤਿਭਾ ਦੀ ਚੋਣ ਕਰਨ ਲਈ ਕਮੇਟੀ ਗਠਿਤ ਕੀਤੀ

Posted On: 02 JUL 2020 3:36PM by PIB Chandigarh

ਰਾਜਮਾਰਗ ਖੇਤਰ ਵਿੱਚ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ  (ਐੱਨਐੱਚਏਆਈ)  ਇੱਕ ਇਨਫਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ  (ਆਈਐੱਨਵੀਆਈਟੀ)  ਦਾ ਨਿਰਮਾਣ ਕਰਨ ਦੀ ਪ੍ਰਕਿਰਿਆ ਵਿੱਚ ਹੈ।  ਸੰਰਚਨਾ  ਦੇ ਹਿੱਸੇ  ਦੇ ਰੂਪ ਵਿੱਚਇੱਕ ਨਵੀਂ ਕੰਪਨੀ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਪ੍ਰਸਤਾਵਿਤ ਇਨਵਿਟ (ਆਈਐੱਨਵੀਆਈਟੀ- InvIT)  ਲਈ ਨਿਵੇਸ਼ ਪ੍ਰਬੰਧਕ  ਦੇ ਰੂਪ ਵਿੱਚ ਕਾਰਜ ਕਰੇਗੀ। 

 

ਐੱਨਐੱਚਏਆਈ ਇਨਵਿਟ (ਆਈਐੱਨਵੀਆਈਟੀ- InvIT),  ਦੇਸ਼ ਵਿੱਚ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਇਕਾਈ ਦੁਆਰਾ ਪ੍ਰਾਯੋਜਿਤ ਕੀਤਾ ਜਾਣ ਵਾਲਾ ਪਹਿਲਾ ਇਨਵਿਟ  (ਆਈਐੱਨਵੀਆਈਟੀ-InvIT)  ਹੋਵੇਗਾ।  ਇਸ ਲਈ ਇਹ ਜ਼ਰੂਰੀ ਹੈ ਨਿਵੇਸ਼ ਪ੍ਰਬੰਧਕ ਲਈ ਇੱਕ ਪ੍ਰੋਫੈਸ਼ਨਲ ਪ੍ਰਬੰਧਨ ਸੰਰਚਨਾ ਹੋਵੇ।

 

ਨਿਵੇਸ਼ ਪ੍ਰਬੰਧਕ ਬੋਰਡ ਦੇ ਦੋ ਸੁਤੰਤਰ ਡਾਇਰੈਕਟਰਾਂ ਅਤੇ ਇੱਕ ਚੇਅਰਮੈਨ ਦੀ ਨਿਯੁਕਤੀ ਲਈ ਬਿਹਤਰੀਨ ਪ੍ਰਤਿਭਾ ਦੀ ਚੋਣ ਕਰਨ ਲਈ ਇੱਕ ਖੋਜ-ਸਹਿ-ਚੋਣ ਕਮੇਟੀ ਬਣਾਈ ਗਈ ਹੈ।  ਐੱਨਐੱਚਏਆਈ  ਦੇ ਚੇਅਰਮੈਨ ਡਾ. ਸੁਖਬੀਰ ਸਿੰਘ ਸੰਧੂਕਮੇਟੀ ਦੇ ਸੰਯੋਜਕ ਹਨ ਅਤੇ ਕਮੇਟੀ ਦੇ ਹੋਰ ਮੈਬਰਾਂ ਵਿੱਚ ਆਵਾਸ ਵਿਕਾਸ ਵਿੱਤ ਨਿਗਮ ਦੇ ਚੇਅਰਮੈਨ ਸ਼੍ਰੀ ਦੀਪਕ ਪਾਰੇਖਆਈਸੀਆਈਸੀਆਈ ਬੈਂਕ ਦੇ ਚੇਅਰਮੈਨ ਸ਼੍ਰੀ ਗਿਰੀਸ਼ ਚੰਦਰ ਚਤੁਰਵੇਦੀ ਅਤੇ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਾਬਕਾ ਸਕੱਤਰ ਸ਼੍ਰੀ ਸੰਜੈ ਮਿਤ੍ਰ ਸ਼ਾਮਲ ਹਨ।

 

ਉਦੇਸ਼ ਇਹ ਹੈ ਕਿ ਮਾਹਿਰਾਂ ਦੀ ਇੱਕ ਸਮਰੱਥ ਸੰਸਥਾ ਗਠਿਤ ਕੀਤੀ ਜਾਵੇਜੋ ਐੱਨਐੱਚਏਆਈ ਦੇ ਪੂਰੇ ਹੋ ਚੁੱਕੇ ਰਾਜਮਾਰਗ ਪ੍ਰੋਜੈਕਟਾਂ ਦੇ ਮੁਦਰੀਕਰਨ ਲਈ ਬਜ਼ਾਰ ਤੋਂ ਸੰਸਾਧਨ ਜੁਟਾਉਣ ਵਿੱਚ ਇਨਫਰਾਸਟ੍ਰਕਚਰ ਟਰੱਸਟ ਦਾ ਪ੍ਰੋਫੈਸ਼ਨਲ ਤਰੀਕੇ ਨਾਲ ਸੰਚਾਲਨ ਕਰ ਸਕਣ।

 

                                                          *****

 

ਆਰਸੀਜੇ/ਐੱਮਐੱਸ



(Release ID: 1636029) Visitor Counter : 69