ਰੱਖਿਆ ਮੰਤਰਾਲਾ

ਅਪ੍ਰੇਸ਼ਨ ਸਮੁਦਰ ਸੇਤੂ

ਆਈਐੱਨਐੱਸ ਜਲਅਸ਼ਵ ਨੇ ਇਰਾਨ ਤੋਂ 687 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ

Posted On: 01 JUL 2020 9:08PM by PIB Chandigarh

ਭਾਰਤੀ ਜਲ ਸੈਨਾ ਦੁਆਰਾਅਪ੍ਰੇਸ਼ਨ ਸਮੁਦਰ ਸੇਤੂਲਈ ਤੈਨਾਤ ਆਈਐੱਨਐਸ ਜਲਅਸ਼ਵ  ਅੱਜ ਸਵੇਰੇ ਤੂਤੀਕੋਰਿਨ ਬੰਦਰਗਾਹ ਪਹੁੰਚਿਆ, ਜਿਸ ਵਿੱਚ ਬੰਦਰ ਅੱਬਾਸ, ਇਰਾਨ ਤੋਂ 687 ਭਾਰਤੀ ਨਾਗਰਿਕ ਲਿਆਂਦੇ ਗਏ ਸਨ।ਇਸ ਤਰ੍ਹਾਂ ਹੁਣ ਤੱਕ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੇ ਇਰਾਨ ਤੋਂ 920 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ। ਇਰਾਨ ਵਿੱਚੋਂ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸੁਵਿਧਾ ਭਾਰਤੀ ਮਿਸ਼ਨ ਦੁਆਰਾ ਦਿੱਤੀ ਗਈ ਸੀ। ਲੋੜੀਂਦੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਯਾਤਰੀ ਜਹਾਜ਼ ਵਿੱਚ ਸਵਾਰ ਹੋਏ।ਕੋਵਿਡ ਨਾਲ ਸਬੰਧਿਤ ਸੁਰੱਖਿਆ ਪ੍ਰੋਟੋਕੋਲ ਦੀ ਵੀ ਸਮੁੰਦਰੀ ਯਾਤਰਾ ਸਮੇਂ ਸਖਤੀ ਨਾਲ ਪਾਲਣ ਕੀਤੀ ਗਈ।

ਸਥਾਨਕ ਅਧਿਕਾਰੀਆਂ ਨੇ ਤੂਤੀਕੋਰਿਨ ਵਿਖੇ ਇਨ੍ਹਾਂ  ਨਾਗਰਿਕਾਂ ਦਾ ਸੁਆਗਤ ਕੀਤਾ ਗਿਆ  ਅਤੇ ਜਹਾਜ਼ ਵਿੱਚੋਂ ਜਲਦੀ ਉਤਾਰਨ, ਸਿਹਤ ਜਾਂਚ, ਇਮੀਗ੍ਰੇਸ਼ਨ ਅਤੇ ਆਵਾਜਾਈ ਲਈ ਪ੍ਰਬੰਧ ਕੀਤੇ ਗਏ ਸਨ।

ਇਸ ਨਿਕਾਸੀ ਨਾਲ, ਭਾਰਤੀ ਜਲ ਸੈਨਾ ਨੇ ਚਲ ਰਹੀ ਮਹਾਮਾਰੀ ਦੌਰਾਨ ਹੁਣ ਤੱਕ ਮਾਲਦੀਵ, ਸ੍ਰੀ ਲੰਕਾ ਅਤੇ ਇਰਾਨ ਤੋਂ 3,992 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ।

                                          *****

 

ਵੀਐੱਮ/ਐੱਮਐੱਸ
 


(Release ID: 1635796) Visitor Counter : 213