ਰੇਲ ਮੰਤਰਾਲਾ
ਰੇਲਵੇ ਮੰਤਰਾਲੇ ਨੇ 109 ਮੂਲ ਡੈਸਟੀਨੇਸ਼ਨ (ਓਡੀ) ਜੋੜੀ ਰੂਟ ਉੱਤੇ ਯਾਤਰੀ ਟ੍ਰੇਨ ਸੇਵਾਵਾਂ ਦੇ ਪਰਿਚਾਲਨ ਵਿੱਚ ਪ੍ਰਾਈਵੇਟ ਭਾਗੀਦਾਰੀ ਲਈ ਯੋਗਤਾ ਸਬੰਧੀ ਆਵੇਦਨ (ਆਰਐੱਫਕਿਊ) ਮੰਗੇ
Posted On:
01 JUL 2020 7:09PM by PIB Chandigarh
ਪ੍ਰੋਜੈਕਟ ਵਿੱਚ ਪ੍ਰਾਈਵੇਟ ਸੈਕਟਰ ਤੋਂ ਲਗਭਗ 30,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਹ ਭਾਰਤੀ ਰੇਲ ਨੈੱਟਵਰਕ ਵਿੱਚ ਯਾਤਰੀ ਟ੍ਰੇਨਾਂ ਦੇ ਪਰਿਚਾਲਨ ਲਈ ਪ੍ਰਾਈਵੇਟ ਨਿਵੇਸ਼ ਦੀ ਪਹਿਲੀ ਪਹਿਲ ਹੈ।
ਇਸ ਪਹਿਲ ਦਾ ਉਦੇਸ਼ ਘੱਟ ਰਖ-ਰਖਾਅ, ਪਾਰਗਮਨ ਸਮੇਂ ਵਿੱਚ ਕਮੀ, ਜ਼ਿਆਦਾ ਰੋਜ਼ਗਾਰ ਸਿਰਜਣਾ, ਯਾਤਰੀਆਂ ਨੂੰ ਜ਼ਿਆਦਾ ਸੁਰੱਖਿਆ, ਵਿਸ਼ਵ ਪੱਧਰੀ ਯਾਤਰਾ ਅਨੁਭਵ ਦੇਣ ਵਾਲੀ ਆਧੁਨਿਕ ਤਕਨੀਕ ਨਾਲ ਲੈਸ ਰੇਲ ਇੰਜਣ ਅਤੇ ਡੱਬਿਆਂ ਦੀ ਪੇਸ਼ਕਸ਼ ਕਰਨਾ ਹੈ।
ਰੇਲਵੇ ਮੰਤਰਾਲੇ ਨੇ 151 ਆਧੁਨਿਕ ਟ੍ਰੇਨਾਂ (ਰੇਕਸ) ਦੀ ਪੇਸ਼ਕਸ਼ ਜ਼ਰੀਏ 109 ਮੂਲ ਡੈਸਟੀਨੇਸ਼ਨ (ਓਡੀ) ਜੋੜੀ ਰੂਟਾਂ ਉੱਤੇ ਯਾਤਰੀ ਟ੍ਰੇਨ ਸੇਵਾਵਾਂ ਦੇ ਪਰਿਚਾਲਨ ਵਿੱਚ ਪ੍ਰਾਈਵੇਟ ਭਾਗੀਦਾਰੀ ਲਈ ਯੋਗਤਾ ਸਬੰਧੀ ਆਵੇਦਨ (ਆਰਐੱਫਕਿਊ) ਮੰਗੇ ਹਨ।
ਭਾਰਤੀ ਰੇਲਵੇ ਨੈੱਟਵਰਕ ਦੇ 12 ਕਲਸਟਰਾਂ ਵਿੱਚ 109 ਓਡੀ ਜੋੜੀ ਰੂਟ ਤਿਆਰ ਕੀਤੇ ਗਏ ਹਨ। ਹਰ ਟ੍ਰੇਨ ਵਿੱਚ ਘੱਟ ਤੋਂ ਘੱਟ 16 ਕੋਚ ਹੋਣਗੇ।
ਪ੍ਰੋਜੈਕਟ ਵਿੱਚ ਪ੍ਰਾਈਵੇਟ ਸੈਕਟਰ ਤੋਂ ਲਗਭਗ 30,000 ਕਰੋੜ ਰੁਪਏ ਦਾ ਨਿਵੇਸ਼ ਆਵੇਗਾ। ਇਹ ਭਾਰਤੀ ਰੇਲਵੇ ਨੈੱਟਵਰਕ ਵਿੱਚ ਯਾਤਰੀ ਟ੍ਰੇਨਾਂ ਲਈ ਪ੍ਰਾਈਵੇਟ ਨਿਵੇਸ਼ ਦੀ ਪਹਿਲੀ ਪਹਿਲ ਹੈ।
ਸਾਰੀਆਂ ਟ੍ਰੇਨਾਂ ਨੂੰ ਭਾਰਤ ਵਿੱਚ ਹੀ ਬਣਾਇਆ ਗਿਆ (ਮੇਕ ਇਨ ਇੰਡੀਆ) ਹੈ। ਇਨ੍ਹਾਂ ਟ੍ਰੇਨਾਂ ਦੇ ਵਿੱਤਪੋਸ਼ਣ, ਖਰੀਦ, ਪਰਿਚਾਲਨ ਅਤੇ ਰਖ-ਰਖਾਅ ਲਈ ਪ੍ਰਾਈਵੇਟ ਇਕਾਈ ਜ਼ਿੰਮੇਦਾਰ ਹੋਵੇਗੀ।
ਇਨ੍ਹਾਂ ਟ੍ਰੇਨਾਂ ਨੂੰ ਅਧਿਕਤਮ 160 ਕਿਮੀ ਪ੍ਰਤੀ ਘੰਟਾ ਗਤੀ ਲਈ ਡਿਜ਼ਾਈਨ ਕੀਤਾ ਜਾਵੇਗਾ। ਇਸ ਨਾਲ ਯਾਤਰਾ ਵਿੱਚ ਲਗਣ ਵਾਲੇ ਸਮੇਂ ਵਿੱਚ ਖਾਸੀ ਕਮੀ ਆਵੇਗੀ। ਇੱਕ ਟ੍ਰੇਨ ਦੁਆਰਾ ਯਾਤਰਾ ਵਿੱਚ ਲਗਣ ਵਾਲਾ ਸਮਾਂ ਤੁਲਨਾਤਮਕ ਰੂਪ ਤੋਂ ਘਟ ਜਾਵੇਗਾ ਜਾਂ ਸਬੰਧਿਤ ਰੂਟ ਉੱਤੇ ਚਲਣ ਵਾਲੀਆਂ ਭਾਰਤੀ ਰੇਲਵੇ ਦੀਆਂ ਸਭ ਤੋਂ ਤੇਜ਼ ਚਲਣ ਵਾਲੀਆਂ ਟ੍ਰੇਨਾਂ ਤੋਂ ਵੀ ਜ਼ਿਆਦਾ ਗਤੀ ਹੋ ਜਾਵੇਗੀ।
ਇਸ ਪਹਿਲ ਦਾ ਉਦੇਸ਼ ਘੱਟ ਰਖ-ਰਖਾਅ, ਘੱਟ ਪਾਰਗਮਨ ਸਮਾਂ, ਜ਼ਿਆਦਾ ਰੋਜ਼ਗਾਰ ਸਿਰਜਣਾ, ਯਾਤਰੀਆਂ ਨੂੰ ਜ਼ਿਆਦਾ ਸੁਰੱਖਿਆ, ਵਿਸ਼ਵ ਪੱਧਰੀ ਯਾਤਰਾ ਅਨੁਭਵ ਦੇਣ ਵਾਲੀ ਆਧੁਨਿਕ ਤਕਨੀਕ ਨਾਲ ਲੈਸ ਰੇਲ ਇੰਜਣ ਅਤੇ ਡੱਬਿਆਂ ਦੀ ਪੇਸ਼ਕਸ਼ ਕਰਨਾ ਅਤੇ ਯਾਤਰੀ ਟ੍ਰਾਂਸਪੋਰਟ ਖੇਤਰ ਵਿੱਚ ਮੰਗ ਅਤੇ ਸਪਲਾਈ ਦੇ ਅੰਤਰ ਵਿੱਚ ਕਮੀ ਲਿਆਉਣਾ ਵੀ ਹੈ।
ਇਸ ਪ੍ਰੋਜੈਕਟ ਲਈ ਰਿਆਇਤ ਮਿਆਦ ( ਕਨਸੈਸ਼ਨ ਪੀਰੀਅਡ ) 35 ਸਾਲ ਹੋਵੇਗੀ। ਪ੍ਰਾਈਵੇਟ ਇਕਾਈ ਨੂੰ ਭਾਰਤੀ ਰੇਲ ਨੂੰ ਨਿਸ਼ਚਿਤ ਢੁਆਈ ਚਾਰਜਜ਼, ਅਸਲੀ ਖਪਤ ਦੇ ਅਧਾਰ ਉੱਤੇ ਐਨਰਜੀ ਚਾਰਜਜ਼ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਪਾਰਦਰਸ਼ੀ ਬੋਲੀ ਲਗਾਉਣ ਦੀ ਪ੍ਰਕਿਰਿਆ ਜ਼ਰੀਏ ਨਿਰਧਾਰਿਤ ਕੁੱਲ ਮਾਲੀਆ ਸਾਂਝਾ ਕਰਨਾ ਹੋਵੇਗਾ।
ਇਨ੍ਹਾਂ ਟ੍ਰੇਨਾਂ ਨੂੰ ਭਾਰਤੀ ਰੇਲਵੇ ਦੇ ਚਾਲਕਾਂ ਅਤੇ ਗਾਰਡਾਂ ਦੁਆਰਾ ਚਲਾਇਆ ਜਾਵੇਗਾ। ਪ੍ਰਾਈਵੇਟ ਇਕਾਈ ਦੁਆਰਾ ਟ੍ਰੇਨਾਂ ਦੇ ਪਰਿਚਾਲਨ ਵਿੱਚ ਸਮਾਂ - ਪਾਲਣ, ਭਰੋਸੇਯੋਗਤਾ, ਟ੍ਰੇਨਾਂ ਦੇ ਰੱਖ-ਰਖਾਅ ਆਦਿ ਪ੍ਰਦਰਸ਼ਨ ਦੇ ਪ੍ਰਮੁੱਖ ਸੰਕੇਤਕਾਂ ਦਾ ਧਿਆਨ ਰੱਖਣਾ ਹੋਵੇਗਾ।
ਯਾਤਰੀ ਟ੍ਰੇਨਾਂ ਦਾ ਪਰਿਚਾਲਨ ਅਤੇ ਰੱਖ-ਰਖਾਅ ਵਿੱਚ ਭਾਰਤੀ ਰੇਲਵੇ ਦੁਆਰਾ ਨਿਰਧਾਰਿਤ ਮਾਪਦੰਡਾਂ ਤੇ ਨਿਰਦੇਸ਼ਾਂ ਅਤੇ ਜ਼ਰੂਰਤਾਂ ਦਾ ਧਿਆਨ ਰੱਖਣਾ ਹੋਵੇਗਾ।
ਜ਼ਿਆਦਾ ਵਿਵਰਣ ਅਤੇ ਕਲਸਟਰ ਵਾਰ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੈੱਬਸਾਈਟ ਦੇ ਟੈਂਡਰਸ ਕਾਲਮ ਵਿੱਚ ਜਾ ਸਕਦੇ ਹੋ।
www.eprocure.gov.in
*****
ਡੀਜੇਐੱਨ/ਐੱਸਜੀ/ਐੱਮਕੇਵੀ
(Release ID: 1635792)
Visitor Counter : 247