ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਭਾਰਤ ਦੀ ਉੱਜਵਲਾ ਯੋਜਨਾ ਦੀ ਸਫਲਤਾ ਬੰਗਲਾਦੇਸ਼ ਵਿੱਚ ਸਮਾਜਿਕ ਪਰਿਵਰਤਨ ਨੂੰ ਉਤਪ੍ਰੇਰਿਤ ਕਰੇਗੀ : ਪੈਟਰੋਲੀਅਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ

ਇੰਡੀਅਨ ਆਇਲ ਦੀ ਸਹਾਇਕ ਕੰਪਨੀ ਨੇ ਬੰਗਲਾਦੇਸ਼ ਵਿੱਚ ਐੱਲਪੀਜੀ ਕਾਰੋਬਾਰ ਦਾ ਵਿਸਤਾਰ ਕਰਨ ਲਈ ਆਰਆਰ ਹੋਲਡਿੰਗਸ ਨਾਲ ਸੰਯੁਕਤ ਉੱਦਮ ਸਮਝੌਤੇ ‘ਤੇ ਹਸਤਾਖਰ ਕੀਤੇ


Posted On: 01 JUL 2020 10:48AM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਮੰਗਲਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ  ਦੇ ਸਲਾਹਕਾਰ ਸ਼੍ਰੀ ਸਲਮਾਨ ਫਜਲੂਰ ਰਹਮਾਨ ਅਤੇ ਉੱਥੋਂ ਦੇ ਬਿਜਲੀ ਊਰਜਾ ਅਤੇ ਖਣਿਜ ਸੰਸਾਧਨ ਰਾਜ ਮੰਤਰੀ ਸ਼੍ਰੀ ਨਸਰੁਲ ਹਾਮਿਦ ਦੀ ਹਾਜ਼ਰੀ ਵਿੱਚ ਇੰਡੀਅਨ ਆਇਲ ਦੀ ਦੁਬਈ ਸਥਿਤ ਸਹਿਯੋਗੀ ਕੰਪਨੀ ਆਈਓਸੀ ਦਰਮਿਆਨ ਪੂਰਵ ਐੱਫਜੈੱਡਈ ਅਤੇ ਬੈਕਸੀਮਕੋ ਸਮੂਹ ਦੀ ਆਰਆਰ ਹੋਲਡਿੰਗ ਲਿਮਿਟਿਡ ਦਰਮਿਆਨ ਇੱਕ ਸੰਯੁਕਤ ਉੱਦਮ ਸਮਝੌਤੇ  (ਜੇਵੀਏ) ਤੇ ਹਸਤਾਖਰ  ਦੇ ਗਵਾਹ ਬਣੇ।  ਇਸ ਸੰਯੁਕਤ ਉੱਦਮ  ਜ਼ਰੀਏ ਆਈਓਸੀਐੱਲ ਨੇ ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਵਿੱਚ ਆਪਣੇ ਡਾਊਨਸਟ੍ਰੀਮ ਬਿਜ਼ਨਸ ਨੂੰ ਹੋਰ ਵਿਸਤਾਰ ਦੇਣ ਲਈ ਬੈਕਸੀਮਕੋ ਨਾਲ ਮਿਲ ਕੇ ਯੋਜਨਾ ਬਣਾਈ।

 

ਸ਼੍ਰੀ ਪ੍ਰਧਾਨ ਨੇ ਇਸ ਅਵਸਰ ਤੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਸਬੰਧਾਂ ਬਾਰੇ ਗੱਲ ਕੀਤੀ ਜੋ ਇਤਿਹਾਸ, ਸੱਭਿਆਚਾਰ ਅਤੇ ਸਾਂਝਾ ਬਲੀਦਾਨ ਨਾਲ ਜੁੜੇ ਹੋਏ ਹਨ।  ਭਾਰਤ - ਬੰਗਲਾਦੇਸ਼  ਸਬੰਧਾਂ ਵਿੱਚ ਊਰਜਾ ਖੇਤਰ ਦੀ ਭੂਮਿਕਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਦੋਹਾਂ ਦੇਸ਼ਾਂ  ਦਰਮਿਆਨ ਊਰਜਾ ਸਹਿਯੋਗ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਾਫ਼ੀ ਪ੍ਰਗਤੀ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਇਹ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਾਡੀ ਗੁਆਂਢੀ ਪਹਿਲਾਂਦੀ ਨੀਤੀ ਤਹਿਤ ਬੰਗਲਾਦੇਸ਼   ਨਾਲ ਊਰਜਾ ਪੁਲ਼ਬਣਾਉਣ ਦੀ ਸੋਚ ਇੱਕ ਦਾ ਹਿੱਸਾ ਹੈ।  ਅਕਤੂਬਰ, 2019 ਵਿੱਚ ਬੰਗਲਾਦੇਸ਼  ਦੀ ਮਾਣਯੋਗ ਪ੍ਰਧਾਨ ਮੰਤਰੀ ਦੀ ਭਾਰਤ ਦੀ ਸਰਕਾਰੀ ਯਾਤਰਾ ਨੇ ਇਸ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ  ਦੇ ਦੁਆਰ ਖੋਲ੍ਹੇ।

 

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸ ਸੰਯੁਕਤ ਉੱਦਮ ਸਮਝੌਤੇ ਬਾਰੇ ਕਿਹਾ ਕਿ ਇਹ ਸਮਝੌਤਾ ਬੰਗਲਾਦੇਸ਼ ਨਾਲ ਦੁਵੱਲੇ ਊਰਜਾ ਸਹਿਯੋਗ ਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।  ਉਨ੍ਹਾਂ ਨੇ ਭਰੋਸਾ ਜਤਾਇਆ ਹੈ ਕਿ ਭਾਰਤ  ਦੇ ਗ੍ਰਾਮੀਣ ਖੇਤਰਾਂ ਵਿੱਚ ਸਵੱਛ ਰਸੋਈ ਈਂਧਣ ਦੇ ਰੂਪ ਵਿੱਚ ਐੱਲਪੀਜੀ ਦੀ ਪਹੁੰਚ ਵਧਾਉਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੂੰ ਲਾਗੂ ਕਰਨ ਵਿੱਚ ਮੋਹਰੀ ਰਹੀ ਇੰਡੀਅਨ ਆਇਲ ਦਾ ਅਨੁਭਵ ਬੰਗਲਾਦੇਸ਼ ਵਿੱਚ ਐੱਲਪੀਜੀ ਦੀ ਵਰਤੋਂ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿੱਚ ਸਵੱਛ ਰਸੋਈ ਈਂਧਣ ਦੀ ਪਹੁੰਚ ਵਿੱਚ ਵਾਧੇ ਦੇ ਨਾਲ ਇਹ ਸੰਯੁਕਤ ਉੱਦਮ ਉੱਥੇ ਸਮਾਜਿਕ - ਆਰਥਿਕ ਬਦਲਾਅ ਵਿੱਚ ਉਤਪ੍ਰੇਰਕ ਦਾ ਕੰਮ ਕਰੇਗਾ।

 

ਇਸ ਅਵਸਰ ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਸਲਮਾਨ ਫਜਲੁਰ ਰਹਮਾਨ ਨੇ ਕਿਹਾ ਕਿ ਇਸ ਸੰਯੁਕਤ ਉੱਦਮ ਸਮਝੌਤੇ (ਜੇਵੀਏ)  ਨੂੰ ਬੰਗਲਾਦੇਸ਼ ਦੀ ਵਰਨਣਯੋਗ ਨਿਵੇਸ਼ ਸਮਰੱਥਾ ਲਈ ਇੱਕ ਆਦੇਸ਼  ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ।  ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਦੇ ਗੰਭੀਰ ਆਰਿਥਕ ਨਤੀਜਿਆਂ ਨਾਲ ਜੂਝ ਰਹੀ ਹੈਇਹ ਨਿਵੇਸ਼ ਬੰਗਲਾਦੇਸ਼ ਅਤੇ ਭਾਰਤ  ਦਰਮਿਆਨ ਲਚੀਲੇ ਅਤੇ ਸਥਾਈ ਦੋਸਤੀ ਨੂੰ ਵੀ ਦਰਸਾਉਂਦਾ ਹੈ।

 

ਬੰਗਲਾਦੇਸ਼ ਦੇ ਬਿਜਲੀ, ਊਰਜਾ ਅਤੇ ਖਣਿਜ ਸੰਸਾਧਨ ਰਾਜ ਮੰਤਰੀ ਸ਼੍ਰੀ ਨਸਰੂਲ ਹਾਮਿਦ ਨੇ ਦੱਸਿਆ ਕਿ ਬੰਗਲਾਦੇਸ਼ ਵਿੱਚ ਮੱਧ ਵਰਗ ਦੀ ਉੱਚ ਖਰੀਦ ਸ਼ਕਤੀ ਵਧ ਰਹੀ ਹੈ ਅਤੇ ਅਜਿਹੇ ਵਿੱਚ ਐੱਲਪੀਜੀ ਖੇਤਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵਰਨਣਯੋਗ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਹੋਰ ਵੀ ਵਧੇਗਾ।  ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿੱਚ ਦੋ ਅਨੁਭਵੀ ਅਤੇ ਪ੍ਰਮੁੱਖ ਦੇਸ਼ਾਂ ਦਰਮਿਆਨ ਇਸ ਪੈਮਾਨੇ ਤੇ ਸਾਂਝੇਦਾਰੀ ਅਤੇ ਨਿਵੇਸ਼ ਨਾਲ ਉਦਯੋਗ ਵਿੱਚ ਸਹੀ ਮਾਅਨੇ ਵਿੱਚ ਬਦਲਾਅ ਲਿਆਉਣ ਦੀ ਪੂਰੀ ਸਮਰੱਥਾ ਹੈ।

 

ਇਸ ਅਵਸਰ ਤੇ ਇੰਡੀਅਨ ਆਇਲ ਦੇ ਚੇਅਰਮੈਨ ਸ਼੍ਰੀ ਸੰਜੀਵ ਸਿੰਘ ਅਤੇ ਆਰਆਰ ਹੋਲਡਿੰਗਸ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਸ਼ਾਇਨ ਐੱਫ.  ਰਹਮਾਨ ਨੇ ਵੀ ਆਪਣੇ ਵਿਚਾਰ ਰੱਖੇ।

 

******

ਵਾਈਬੀ



(Release ID: 1635781) Visitor Counter : 136