ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਪੀਐੱਮ ਐੱਫਐੱਮਈ ਸਕੀਮ ਖੇਤਰ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਨੂੰ ਫਾਇਦਾ ਪਹੁੰਚਾਉਣ ਲਈ ਉੱਤਰ ਪੂਰਬ ਵਿੱਚ ਜੈਵਿਕ ਫੂਡ ਉਤਪਾਦਨ ਦਾ ਲਾਭ ਉਠਾਵੇਗੀ- ਰਾਮੇਸ਼ਵਰ ਤੇਲੀ

ਫਲਾਂ ਅਤੇ ਸਬਜ਼ੀਆਂ ਦੇ ਕਲਸਟਰ ਵਿੱਚ ਵੇਅਰਹਾਊਸ, ਕੋਲਡ ਸਟੋਰੇਜ਼, ਮਾਰਕਿਟਿੰਗ ਅਤੇ ਬ੍ਰਾਂਡਿੰਗ ਦੀਆਂ ਸੁਵਿਧਾਵਾਂ ਉਪਲੱਬਧ ਕਰਾਈਆਂ ਜਾਣਗੀਆਂ

Posted On: 30 JUN 2020 5:11PM by PIB Chandigarh

ਫੂਡ ਪ੍ਰੋਸੈੱਸਿੰਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਹੈ ਕਿ ਪੀਐੱਮ ਐੱਫਐੱਮਈ (ਸੂਖਮ ਫੂਡ ਪ੍ਰੋੱਸੈੱਸਿੰਗ ਉਦਮਾਂ ਦਾ ਪੀਐੱਮ ਰਸਮੀਕਰਨ) ਸਕੀਮ ਜੈਵਿਕ ਫੂਡ ਉਤਪਾਦਨ ਦਾ ਲਾਭ ਉਠਾਏਗੀ ਅਤੇ ਉੱਤਰ ਪੂਰਬ ਦੇ ਰਾਜਾਂ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਨੂੰ ਇਸ ਨਾਲ ਭਾਰੀ ਲਾਭ ਪ੍ਰਾਪਤ ਹੋਵੇਗਾ। ਸ਼੍ਰੀ ਤੇਲੀ ਨੇ 'ਸਪਨੋ ਕੀ ਉਡਾਨ' ਦੇ ਵਰਚੁਅਲ ਲਾਂਚ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੀਐੱਮ ਐੱਫਐੱਮਈ ਸਕੀਮ ਅਤੇ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਆਰੰਭ ਐਕਸਟੇਡਿਡ ਅਪਰੇਸ਼ਨ ਗ੍ਰੀਨ ਸਕੀਮਾਂ ਕਿਸਾਨਾਂ ਅਤੇ ਸੂਖਮ ਉੱਦਮੀਆਂ, ਜੋ ਭਾਰਤੀ ਅਰਥਵਿਵਸਥਾ ਵਿੱਚ ਜ਼ਿਕਰਯੋਗ ਯੋਗਦਾਨ ਦਿੰਦੇ ਹਨ, ਨੂੰ ਸਿੱਧਾ ਲਾਭ ਪਹੁੰਚਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਫੂਡ ਪ੍ਰੋਸੈੱਸਿੰਗ ਉਦਯੋਗ ਗ੍ਰਾਮੀਣ ਖੇਤਰਾਂ ਵਿੱਚ ਲਗਭਗ 55 ਲੱਖ ਲੋਕਾਂ ਨੂੰ ਰੋਜ਼ਗਾਰ ਉਪਲੱਬਧ ਕਰਾਉਂਦਾ ਹੈ ਅਤੇ ਇਹ ਖੇਤਰ ਵਿਸ਼ੇਸ਼ ਰੂਪ ਨਾਲ ਉਨ੍ਹਾਂ ਲੋਕਾਂ ਦੇ ਲਈ ਉਮੀਦ ਦੀ ਕਿਰਣ ਹੈ, ਜਿਹੜੇ ਕੋਵਿਡ-19 ਦੇ ਸੰਕਟ ਦੇ ਦੌਰਾਨ ਆਪਣੇ ਪਿੰਡਾਂ ਅਤੇ ਘਰਾਂ ਵਿੱਚ ਵਾਪਸ ਆਏ ਹਨ। ਸ਼੍ਰੀ ਤੇਲੀ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਅਸੰਗਠਿਤ ਫੂਡ ਪ੍ਰੋਸੈੱਸਿੰਗ ਇਕਾਈਆਂ ਨੂੰ  ਮੁੱਖ ਧਾਰਾ ਨਾਲ ਜੋੜਨਾ ਹੈ।

 

ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਗੇ ਇਹ ਵੀ ਕਿਹਾ ਕਿ ਇਸ ਸਕੀਮ ਦੇ ਤਹਿਤ ਫਲਾਂ ਅਤੇ ਸਬਜ਼ੀਆਂ ਦੇ ਕਲਸਟਰ ਵਿੱਚ ਵੇਅਰਹਾਊਸ, ਕੋਲਡ ਸਟੋਰੇਜ਼, ਮਾਰਕਿਟਿੰਗ ਅਤੇ ਬ੍ਰਾਂਡਿੰਗ ਦੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਇਹ ਵੀ ਸੂਚਿਤ ਕੀਤਾ ਕਿ ਇਹ ਸਕੀਮ ਉੱਤਰ ਪੂਰਬ, ਮਹਿਲਾਵਾਂ, ਐੱਸਸੀ, ਐੱਸਟੀ ਅਤੇ ਖਾਹਿਸ਼ੀ ਜ਼ਿਲ੍ਹਿਆਂ 'ਤੇ ਫੋਕਸ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਤਰ ਪੂਰਬ ਆਪਣੇ ਜੈਵਿਕ ਉਤਪਾਦਾਂ ਲਈ ਜਾਣਿਆ ਜਾਂਦਾ ਹੈ। ਉੱਤਰ ਪੂਰਬ ਖੇਤਰ ਵਿੱਚ ਅਨਾਨਾਸ, ਕੇਲਾ, ਹਲਦੀ, ਅਦਰਕ, ਸੰਤਰੇ, ਕਾਲਾ ਚਾਵਲ ਬਾਂਸ ਅਤੇ ਹੋਰ ਉਤਪਾਦ ਬਹੁਤਾਤ ਵਿੱਚ ਪਾਏ ਜਾਂਦੇ ਹਨ। ਸ਼੍ਰੀ ਤੇਲੀ ਨੇ ਕਿਹਾ ਕਿ ਖੇਤੀ ਉਪਜਾਂ ਦੀ ਪ੍ਰੋਸੈੱਸਿੰਗ ਵਧਾਏ ਜਾਣ ਦੀ ਜ਼ਰੂਰਤ ਹੈ ਜਿਸ ਨੂੰ ਆਤਮ-ਨਿਰਭਰ ਭਾਰਤ ਅਭਿਯਾਨ ਦੇ ਤਹਿਤ ਸ਼ੁਰੂ ਕੀਤੀਆਂ ਗਈ ਨਵੀਂ ਯੋਜਨਾਵਾਂ ਦੀ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ।

 

ਇਸ ਯੋਜਨਾ ਦਾ ਵੇਰਵਾ ਦਿੰਦੇ ਹੋਏ, ਸ਼੍ਰੀ ਤੇਲੀ ਨੇ ਦੱਸਿਆ ਕਿ ਐਕਸਟੇਡਿਡ ਅਪਰੇਸ਼ਨ ਗ੍ਰੀਨ ਸਕੀਮ ਦੇ ਤਹਿਤ ਹੁਣ ਫਲਾਂ ਅਤੇ ਸਬਜ਼ੀਆਂ ਦੀਆਂ ਸਾਰੀਆਂ ਕਿਸਮਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਇਹ ਯੋਜਨਾ ਮੁੱਲ ਸਥਿਰਤਾ ਅਤੇ ਕਿਸਾਨਾਂ ਨੂੰ ਉਚਿਤ ਮੁੱਲ ਪ੍ਰਾਪਤ ਕਰਨ ਵਿੱਚ ਸਹਾਇਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਫਲਾਂ ਅਤੇ ਸਬਜ਼ੀਆਂ ਦੀ ਮਾਲ ਢੋਆਈ ਦੇ ਲਈ 50% ਦੀ ਸਬਸਿਡੀ ਉਪਲੱਬਧ ਕਰਾਈ ਜਾਵੇਗੀ। ਉਨ੍ਹਾਂ ਨੇ ਇਹ ਕਹਿੰਦੇ ਹੋਏ ਸਮਾਪਤ ਕੀਤਾ ਕਿ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀਆ ਦੋਵੇਂ ਹੀ ਯੋਜਨਾਵਾਂ ਰੋਜ਼ਗਾਰ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ, ਖੇਤੀ ਉਪਜਾਂ ਦੀ ਬਰਬਾਦੀ ਨੂੰ ਘਟਾਉਣਗੀਆਂ, ਸੂਖਮ ਇਕਾਈਆਂ ਦਾ ਰਸਮੀਕਰਨ ਕਰਨਗੀਆਂ ਅਤੇ ਕਿਸਾਨਾਂ ਨੂੰ ਉਚਿਤ ਲਾਭ ਉਪਲੱਬਧ ਕਰਾਉਣਗੀਆਂ।

 

                                                                   ****

ਆਰਜੇ/ਐੱਨਜੀ



(Release ID: 1635543) Visitor Counter : 124