ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ

ਉਪ ਰਾਸ਼ਟਰਪਤੀ ਨੇ ਆਰਥਿਕ ਸੁਧਾਰਾਂ ਨੂੰ ਸ਼ੁਰੂ ਕਰਨ ਵਿੱਚ ਸ਼੍ਰੀ ਰਾਓ ਦੀ ਮੋਹਰੀ ਭੂਮਿਕਾ
ਨੂੰ ਯਾਦ ਕੀਤਾ


ਹਾਲ ਹੀ ਦੇ ਵਰ੍ਹਿਆਂ ਵਿੱਚ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਰੂਪ ਵਿੱਚ ਉਭਰਨ ਦਾ ਵਿਆਪਕ ਕ੍ਰੈਡਿਟ ਵੀ ਸ਼੍ਰੀ ਰਾਓ ਨੂੰ ਦਿੱਤਾ ਜਾਣਾ ਚਾਹੀਦਾ ਹੈ : ਉਪ ਰਾਸ਼ਟਰਪਤੀ

Posted On: 28 JUN 2020 10:02AM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ ਵੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਯੰਤੀ ਤੇ ਨਿੱਘੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਉਪ ਰਾਸ਼ਟਰਪਤੀ ਨੇ ਇੱਕ ਅਜਿਹੀ ਬਿਖਮ ਪਰਿਸਥਿਤੀ ਵਿੱਚ ਆਰਥਿਕ ਸੁਧਾਰਾਂ ਨੂੰ ਸ਼ੁਰੂ ਕਰਨ ਵਿੱਚ ਸ਼੍ਰੀ ਰਾਓ ਦੁਆਰਾ ਨਿਭਾਈ ਗਈ ਮੋਹਰੀ ਭੂਮਿਕਾ ਨੂੰ ਯਾਦ ਕੀਤਾ ਜਦੋਂ ਭਾਰਤੀ ਅਰਥਵਿਵਸਥਾ ਪਤਨ ਦੇ ਕਗਾਰ ਤੇ ਪਹੁੰਚ ਗਈ ਸੀ।

 

ਇੱਕ ਫੇਸਬੁਕ ਪੋਸਟ ਵਿੱਚ ਸ਼੍ਰੀ ਨਾਇਡੂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਉਦਾਰ ਬਣਾਉਣ ਲਈ ਸ਼੍ਰੀ ਰਾਓ ਦੁਆਰਾ ਸ਼ੁਰੂ ਕੀਤੇ ਗਏ ਵਿਭਿੰਨ ਉਪਾਵਾਂ ਦਾ ਜ਼ਿਕਰ ਕੀਤਾ। ਉਪ ਰਾਸ਼ਟਰਪਤੀ ਨੇ ਯਾਦ ਕਰਦੇ ਹੋਏ ਕਿਹਾ, ‘ਸ਼੍ਰੀ ਰਾਓ ਨੇ ਲਾਇਸੈਂਸ ਰਾਜ ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਨੂੰ ਖ਼ਤਮ ਕਰਨਲਾਲਫੀਤਾਸ਼ਾਹੀ ਨੂੰ ਘੱਟ ਕਰਨ ਅਤੇ ਭਾਰਤੀ ਉਦਯੋਗਾਂ ਨੂੰ ਹੋਰ ਵੀ ਜ਼ਿਆਦਾ ਪ੍ਰਤੀਯੋਗੀ ਬਣਾਉਣ ਦੀ ਅਣਥੱਕ ਕੋਸ਼ਿਸ਼ ਕੀਤੀ।

 

ਉਪ ਰਾਸ਼ਟਰਪਤੀ ਨੇ ਇਸ ਵੱਲ ਧਿਆਨ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਵਪਾਰ ਉਦਾਰੀਕਰਨ ਅਤੇ ਗਲੋਬਲ ਅਰਥਵਿਵਸਥਾਖਾਸ ਤੌਰ 'ਤੇ ਪੂਰਬ ਏਸ਼ਿਆਈ ਅਰਥਵਿਵਸਥਾਵਾਂ ਦੇ ਨਾਲ ਭਾਰਤੀ ਅਰਥਵਿਵਸਥਾ ਨੂੰ ਦੁਬਾਰਾ ਏਕੀਕ੍ਰਿਤ ਕਰਨ ਦੀ ਨੀਂਹ ਰੱਖੀ ਸੀ। ਉਪ ਰਾਸ਼ਟਰਪਤੀ ਨੇ ਕਿਹਾ, ‘ਇਹ ਇੱਕ ਮਹੱਤਵਪੂਰਨ ਬਦਲਾਅ ਸੀ ਕਿਉਂਕਿ ਪਹਿਲਾਂ ਦੀਆਂ ਸਰਕਾਰਾਂ ਦੀ ਅੰਤਰਮੁਖੀ ਆਰਥਿਕ ਓਰੀਐਂਟੇਸ਼ਨ ਤੋਂ ਨਿਕਲ ਕੇ ਗਲੋਬਲ ਏਕੀਕ੍ਰਿਤ ਵਿਕਾਸ ਦੀ ਨਵੀਂ ਧਾਰਾ ਨਾਲ ਜੁੜਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਸੀ।

 

ਸ਼੍ਰੀ ਨਾਇਡੂ ਨੇ ਕਿਹਾ, ‘ਉਹ ਇੱਕ ਸੁਧਾਰਕ ਸਨ ਅਤੇ ਉਹ ਚਾਹੁੰਦੇ ਸਨ ਕਿ ਦੁਨੀਆ ਵਿੱਚ ਕਿਤੇ ਵੀ ਜੋ ਕੁਝ ਵੀ ਬਿਹਤਰ ਹੋ ਰਿਹਾ ਹੈ, ਉਸ ਤੋਂ ਭਾਰਤ ਜ਼ਰੂਰ ਹੀ ਸਿੱਖਿਆ ਲਵੇ। ਉਹ ਚਾਹੁੰਦੇ ਸਨ ਕਿ ਸੰਕਟ ਨੂੰ ਇੱਕ ਅਵਸਰ ਵਿੱਚ ਬਦਲ ਦਿੱਤਾ ਜਾਵੇ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਬਾਅਦ ਦੇ ਵਰ੍ਹਿਆਂ ਵਿੱਚ ਭਾਰਤ ਦੀ ਜੀਡੀਪੀ ਵਿੱਚ ਵਾਧਾ ਅਤੇ ਹਾਲ  ਦੇ ਵਰ੍ਹਿਆਂ ਵਿੱਚ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਰੂਪ ਵਿੱਚ ਉਭਰਨ ਦਾ ਵਿਆਪਕ ਕ੍ਰੈਡਿਟ ਸ਼੍ਰੀ ਰਾਓ ਨੂੰ ਦਿੱਤਾ ਜਾਣਾ ਚਾਹੀਦਾ ਹੈ।

 

ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਤੇ ਦੇਸ਼ ਵਿੱਚ ਹੌਲ਼ੀ-ਹੌਲ਼ੀ ਵਿਆਪਕ ਸਹਿਮਤੀ ਬਣਨ  ਵੱਲ ਧਿਆਨ ਦਿਵਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਸੁਧਾਰਾਂ ਵਿੱਚ ਤੇਜ਼ੀ ਲਿਆਂਦੀ, ਜਦਕਿ ਵਰਤਮਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਸੁਧਾਰਾਂ ਨੂੰ ਹੋਰ ਵੀ ਅਧਿਕ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ।

 

ਸ਼੍ਰੀ ਰਾਓ ਦੁਆਰਾ ਰਾਸ਼ਟਰੀ ਪਰਮਾਣੂ ਸੁਰੱਖਿਆ ਲਈ ਵੀ ਇੱਕ ਮਜ਼ਬੂਤ ਨੀਂਹ ਰੱਖੇ ਜਾਣ ਵੱਲ ਧਿਆਨ ਦਿਵਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ, ‘ਵਿਦੇਸ਼ ਨੀਤੀ ਵਿੱਚ ਵੀ ਉਨ੍ਹਾਂ ਨੇ ਅਨੇਕ ਸਾਹਸਿ‍ਕ ਕਦਮ ਉਠਾਏ। ਉਨ੍ਹਾਂ ਨੇ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਸਬੰਧ ਬਹਾਲ ਕੀਤੇ। ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਨੂੰ ਇਕਜੁੱਟ ਕਰਕੇ ਉਨ੍ਹਾਂ ਦਰਮਿਆਨ ਦਹਾਕਿਆਂ ਤੋਂ ਠੰਢੇ ਪਏ ਸਬੰਧਾਂ ਵਿੱਚ ਨਵੀਂ ਜਾਨ ਪਾਈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਅਤੇ ਕਸ਼ਮੀਰ ਵਿੱਚ ਵੱਖਵਾਦੀ ਅੰਦੋਲਨਾਂ ਨੂੰ ਕੰਟਰੋਲ ਕਰਨ ਵਿੱਚ ਵੀ ਸਾਬਕਾ ਪ੍ਰਧਾਨ ਮੰਤਰੀ ਕਾਫ਼ੀ ਹੱਦ ਤੱਕ ਸਫ਼ਲ ਰਹੇ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਪੂਰਬ  ਵੱਲ ਦੇਖੋ (ਲੁੱਕ ਈਸਟ)ਨੀਤੀ ਦੀ ਸ਼ੁਰੂਆਤ ਅਤੇ ਸਥਾਨਕ ਸੰਸਥਾਨਾਂ ਨੂੰ ਸਸ਼ਕ‍ਤ ਬਣਾਉਣ ਵਾਲੇ ਸੰਵਿਧਾਨ ਦੀਆਂ 73ਵੀਂ ਅਤੇ 74ਵੀਂ ਕ੍ਰਾਂਤੀਕਾਰੀ ਸੰਸ਼ੋਧਨਾਂ ਨੂੰ ਪਾਸ ਕਰਨਾ, ਇਹ ਸਭ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਰਾਓ ਦੇ ਕਾਰਜਕਾਲ ਵਿੱਚ ਹੀ ਹੋਏ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1635064) Visitor Counter : 94