ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਜੀ20 ਮੈਂਬਰਾਂ ਅੱਗੇ ਕੋਵਿਡ ਦਾ ਸਾਹਮਣਾ ਕਰਦਿਆਂ ਸਿੱਖਿਆ ਪ੍ਰਣਾਲੀ ਵਿੱਚ ਲਚਕੀਲਾਪਣ ਕਰਨ ਦੇ ਭਾਰਤ ਦੇ ਯਤਨਾਂ ’ਤੇ ਪ੍ਰਕਾਸ਼ ਪਾਇਆ


ਜੀ20 ਸਿੱਖਿਆ ਮੰਤਰੀਆਂ ਨੇ ਸੰਕਟ ਦੇ ਸਮੇਂ ਵਿੱਚ ਟੀਚਿੰਗ ਅਤੇ ਲਰਨਿੰਗ ਨੂੰ ਪ੍ਰੋਤਸਾਹਨ ਦੇਣ ਲਈ ਸਹਿਯੋਗੀ ਯਤਨਾਂ ਲਈ ਬਿਹਤਰੀਨ ਪ੍ਰਥਾਵਾਂ ਸਾਂਝੀਆਂ ਕੀਤੀਆਂ

Posted On: 27 JUN 2020 8:58PM by PIB Chandigarh


ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਜੀ20 ਸਿੱਖਿਆ ਮੰਤਰੀਆਂ ਦੀ ਅਸਾਧਾਰਨ ਵਰਚੁਅਲ ਮੀਟਿੰਗ ਵਿੱਚ ਭਾਗ ਲਿਆ। ਇਹ ਵਿਸ਼ੇਸ਼ ਸੈਸ਼ਨ ਸਿੱਖਿਆ ਖੇਤਰ ’ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ’ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ, ਵਿਭਿੰਨ ਦੇਸ਼ਾਂ ਨੇ ਇਸ ਨਾਲ ਕਿਵੇਂ ਨਜਿੱਠਿਆ ਹੈ ਅਤੇ ਮੈਂਬਰ ਦੇਸ਼ ਇਸ ਮੁਸ਼ਕਿਲ ਸਮੇਂ ਵਿੱਚ ਸਿੱਖਿਆ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਸਹਿਯੋਗ ਕਰ ਸਕਦੇ ਹਨ।

ਆਪਣੇ ਬਿਆਨ ਵਿੱਚ ਕੇਂਦਰੀ ਮੰਤਰੀ ਨੇ ਸਿੱਖਿਆ ਖੇਤਰ ਵਿੱਚ ਮਹਾਮਾਰੀ ਤੋਂ ਪੈਦਾ ਹੋਈਆਂ ਵਿਆਪਕ ਰੁਕਾਵਟਾਂ ਸਬੰਧੀ ਸਹਿਯੋਗ ਕਰਨ ਲਈ ਜੀ20 ਰਾਸ਼ਟਰਾਂ ਦੀ ਇਸ ਇਤਿਹਾਸਿਕ ਅਤੇ ਪ੍ਰਾਸੰਗਿਕ ਮੀਟਿੰਗ ਨੂੰ ਆਯੋਜਿਤ ਕਰਨ ਦੀ ਆਪਣੀ ਪਹਿਲ ਲਈ ਚੇਅਰਪਰਸਨ ਪ੍ਰਤੀ ਆਪਣਾ ਆਭਾਰ ਪ੍ਰਗਟਾਇਆ।

ਕੇਂਦਰੀ ਮੰਤਰੀ ਨੇ ਸਿੱਖਿਆ ਸਮੇਤ ਸਾਰੇ ਖੇਤਰਾਂ ’ਤੇ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਦੇ ਭਾਰਤ ਦੇ ਯਤਨਾਂ ਬਾਰੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਇੱਕ ‘ਆਤਮਨਿਰਭਰ ਭਾਰਤ’ ਬਣਾਉਣ ਦਾ ਸੱਦਾ ਦੇ ਕੇ ਇਸ ਦੀ ਸ਼ੁਰੂਆਤ ਕੀਤੀ ਹੈ। ਭਾਰਤ ਸਰਕਾਰ ਨੇ ਸਾਡੇ ਦੇਸ਼ ਦੇ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਉਚਿੱਤ ਵਿੱਤੀ ਵੰਡ ਦੇ ਨਾਲ ਭਾਰਤ ਦੇ ਕੁੱਲ ਘਰੇਲੂ ਉਤਪਾਦ ਦੇ ਲਗਭਗ 10 ਪ੍ਰਤੀਸ਼ਤ ਦੇ ਬਰਾਬਰ ਇੱਕ ਬੇਮਿਸਾਲ ਆਰਥਿਕ ਪੈਕੇਜ ਦਾ ਵੀ ਐਲਾਨ ਕੀਤਾ ਹੈ।

ਸ਼੍ਰੀ ਪੋਖਰਿਯਾਲ ਨੇ ਕੋਵਿਡ-19 ਸੰਕਟ ਦੌਰਾਨ ਡਿਜੀਟਲ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਲਾਂ ਤੋਂ ਉੱਤਮ ਡਿਜੀਟਲ ਸਿੱਖਿਆ ਸਮੱਗਰੀ ਵਿਕਸਿਤ ਕੀਤੀ ਹੈ। ਇਹ ਕੁਝ ਪਲੈਟਫਾਰਮਾਂ ਜਿਵੇਂ ਕਿ ਦੀਕਸ਼ਾ, ਸਵਯੰ, ਵਰਚੁਅਲ ਲੈਬਸ, ਈ-ਪੀਜੀ ਪਾਠਸ਼ਾਲਾ ਅਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ’ਤੇ ਉਪਲੱਬਧ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅਜਿਹੇ ਕਈ ਵਿਦਿਆਰਥੀ ਹਨ ਜਿਨ੍ਹਾਂ ਦੀ ਸਿੱਖਿਆ ਦੇ ਡਿਜੀਟਲ ਸਾਧਨਾਂ ਤੱਕ ਢੁਕਵੀਂ ਪਹੁੰਚ ਨਹੀਂ ਹੈ। ਡਿਜੀਟਲ ਡਿਵਾਇਸਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਟੀਵੀ ਚੈਨਲਾਂ-ਸਵਯੰ ਪ੍ਰਭਾ, 34 ਡੀਟੀਐੱਸ ਚੈਨਲਾਂ ਦੇ ਇੱਕ ਸਮੂਹ ਅਤੇ ਸਮੁਦਾਇਕ ਰੇਡਿਓ ਸਮੇਤ ਰੇਡਿਓ ਦਾ ਵਿਆਪਕ ਉਪਯੋਗ ਕਰ ਰਹੇ ਹਾਂ। ਇਨ੍ਹਾਂ ਦੀ ਮਦਦ ਨਾਲ ਅਸੀਂ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਦੇ ਖੇਤਰਾਂ ਵਿੱਚ 24x7 ਸਿੱਖਿਆ ਪ੍ਰਦਾਨ ਕਰਨ ਵਿੱਚ ਸਫਲ ਰਹੇ ਹਾਂ।

ਭਾਰਤੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਸਾਰੇ ਈ-ਸੰਸਾਧਨਾਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਲਈ ਅਸੀਂ ਜਲਦੀ ਹੀ ਪ੍ਰਧਾਨ ਮੰਤਰੀ ਈ ਵਿਦਯਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਇਸ ਵਿੱਚ ਸ਼ਾਮਲ ਹੋਣਗੇ :

ਇੱਕ ਰਾਸ਼ਟਰ ਇੱਕ ਡਿਜੀਟਲ ਮੰਚ (ਵੰਨ ਨੇਸ਼ਨ ਵੰਨ ਡਿਜੀਟਲ ਪਲੈਟਫਾਰਮ)

ਸਾਰੇ ਸਿੱਖਿਆ ਈ-ਸੰਸਾਧਨਾਂ ਨੂੰ ‘ਵਨ ਨੇਸ਼ਨ ਵਨ ਡਿਜੀਟਲ ਪ੍ਰੋਗਰਾਮ’ ਦੀ ਧਾਰਨਾ ਤਹਿਤ ਇੱਕ ਮੰਚ ’ਤੇ ਲਿਆਂਦਾ ਜਾਵੇਗਾ, ਜਿਸ ਵਿੱਚ ਇਕਹਿਰੀ ਏਕੀਕ੍ਰਿਤ ਖੋਜ ਰਾਹੀਂ ਅਸਾਨ ਨੇਵੀਗੇਸ਼ਨ ਹੋਵੇਗੀ।

ਇੱਕ ਕਲਾਸ ਇੱਕ ਚੈਨਲ (ਵੰਨ ਕਲਾਸ ਵੰਨ ਚੈਨਲ)

ਗੁਣਵੱਤਾ ਸਿੱਖਿਆ ਸਮੱਗਰੀ ਪ੍ਰਦਾਨ ਕਰਨ ਲਈ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਪ੍ਰਤੀ ਕਲਾਸ ਇੱਕ ਸਮਰਪਿਤ ਟੀਵੀ ਚੈਨਲ ਹੋਵੇਗਾ।

ਪੀਐੱਮ-ਈਵਿਦਯਾ ਪ੍ਰੋਗਰਾਮ ਨਾਲ ਲਗਭਗ 25 ਕਰੋੜ ਸਕੂਲੀ ਬੱਚਿਆਂ ਨੂੰ ਲਾਭ ਹੋਣ ਦੀ ਉਮੀਦ ਹੈ।

ਯੂਨੀਵਰਸਿਟੀਆਂ ਵਿੱਚ ਔਨਲਾਈਨ ਪ੍ਰੋਗਰਾਮ

ਦੇਸ਼ ਦੀਆਂ 100 ਸਿਖਰਲੇ ਰੈਂਕ ਵਾਲੀਆਂ ਯੂਨੀਵਰਸਿਟੀਆਂ ਜਲਦੀ ਹੀ ਸੰਪੂਰਨ ਔਨਲਾਈਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀਆਂ ਹਨ। ਸਿੱਖਿਆ ਦੇ ਰਵਾਇਤੀ, ਓਪਨ ਅਤੇ ਡਿਸਟੈਂਸ ਸਾਧਨਾਂ ਵਿੱਚ ਮੁਨਾਸਿਬ ਔਨਲਾਈਨ ਹਿੱਸੇ ਨੂੰ 20 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕੀਤਾ ਜਾਵੇਗਾ।

ਸਵਯੰ ਮੋਕਸ ਕੋਰਸ

ਸਵਯੰ ਮੋਕਸ ਕੋਰਸ ਨੂੰ ਯੂਨੀਵਰਸਿਟੀ ਦੇ ਪਾਠ¬ਕ੍ਰਮ ਦੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਉੱਚ ਸਿੱਖਿਆ ਸੰਸਥਾਨਾਂ ਨੂੰ ਇਸ ਪਾਠ¬ਕ੍ਰਮ ਦਾ ਹਿੱਸਾ ਬਣਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਖੇਤਰੀ ਭਾਸ਼ਾਵਾਂ

ਈ-ਲਰਨਿੰਗ ਸੰਸਾਧਨਾਂ ਨੂੰ ਅੱਠ ਖੇਤਰੀ ਭਾਸ਼ਾਵਾਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ।

ਡੇਜ਼ੀ (DAISY)

ਡਿਜੀਟਲ ਅਕਸੈਸੀਬਲ ਇਨਫਰਮੇਸ਼ਨ ਸਿਸਟਮ (ਡੇਜ਼ੀ) ’ਤੇ ਦਿੱਵਯਾਂਗਾਂ ਲਈ ਸੰਕੇਤਕ ਭਾਸ਼ਾ ਵਿੱਚ ਅਲੱਗ ਅਲੱਗ ਅਧਿਐਨ ਸਮੱਗਰੀ ਵਿਕਸਿਤ ਕੀਤੀ ਜਾ ਰਹੀ ਹੈ।

ਮਨੋਦਰਪਣ

ਮਨੋਦਰਪਣ ਸਿੱਖਿਆ ਮੰਤਰਾਲੇ ਦੁਆਰਾ ਵਿਦਿਆਰਥੀਆਂ, ਅਧਿਆਪਕਾਂ ਅਤੇ ਪਰਿਵਾਰਾਂ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਦੇ ਮਨੋਵਿਗਿਆਨਕ ਸਮਰਥਨ ਲਈ ਇੱਕ ਪਹਿਲ ਹੈ। ਸਲਾਹ ਪ੍ਰਦਾਨ ਕਰਨ ਲਈ ਇੱਕ ਰਾਸ਼ਟਰੀ ਹੈਲਪਲਾਈਨ ਸਥਾਪਿਤ ਕੀਤੀ ਗਈ ਹੈ।

ਕੇਂਦਰੀ ਮੰਤਰੀ ਨੇ ਵਿਭਿੰਨ ਦੇਸ਼ਾਂ ਦੇ ਸੰਦਰਭਾਂ ਵਿੱਚ ਵਿਭਿੰਨ ਪ੍ਰਕਾਰ ਦੀ ਦੂਰੀ ਅਤੇ ਈ-ਲਰਨਿੰਗ ਸਮਾਧਾਨਾਂ ਸਮੇਤ ਲਚਕੀਲੀਆਂ ਸਿੱਖਿਆ ਰਣਨੀਤੀਆਂ ਦੇ ਵਿਕਾਸ ਅਤੇ ਉੰਨਤੀ ’ਤੇ ਆਪਣਾ ਧਿਆਨ ਕੇਂਦਰਿਤ ਕਰਨ ਲਈ ਜੀ 20 ਰਾਸ਼ਟਰ ਸਮੂਹ ਦੁਆਰਾ ਕੀਤੇ ਜਾ ਰਹੇ ਯਤਨਾਂ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਮੁੜ ਤੋਂ ਪੁਸ਼ਟੀ ਕੀਤੀ।

ਜੀ20 ਸਿੱਖਿਆ ਮੰਤਰੀਆਂ ਦੀ ਅਸਾਧਾਰਨ ਵਰਚੁਅਲ ਮੀਟਿੰਗ ’ਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੇ ਭਾਸ਼ਣ ਦੇ ਮੂਲ ਪਾਠ ਲਈ ਇੱਥੇ ਕਲਿੱਕ ਕਰੋ:  Click here for the full text of Union HRD Minister’s statement at G20 Extraordinary Virtual Education Ministers’ Meeting

https://twitter.com/DrRPNishank/status/1276902604295954432

*****

ਐੱਨਬੀ/ਏਕੇਜੇ/ਏਕੇ



(Release ID: 1634904) Visitor Counter : 205