ਵਿੱਤ ਮੰਤਰਾਲਾ

ਸਰਕਾਰ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਐੱਸਐੱਮਐੱਸ ਦੇ ਜ਼ਰੀਏ ਨਿੱਲ ਫਾਰਮ ਜੀਐੱਸਟੀਆਰ-1 ਦਾਖਲ ਕਰਨ ਦੀ ਸੁਵਿਧਾ ਸ਼ੁਰੂ ਕਰੇਗੀ

Posted On: 27 JUN 2020 8:07PM by PIB Chandigarh


ਜੀਐੱਸਟੀ ਭਰਨ ਵਾਲਿਆਂ ਨੂੰ ਸੁਵਿਧਾ ਦੇਣ ਲਈ ਇੱਕ ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੇ ਜੁਲਾਈ, 2020 ਦੇ ਪਹਿਲੇ ਹਫ਼ਤੇ ਤੋਂ ਜੀਐੱਸਟੀਆਰ -1 ਫ਼ਾਰਮ ਦੇ ਨਿੱਲ (ਜ਼ੀਰੋ) ਸਟੇਟਮੈਂਟ ਦੇ ਲਈ ਐੱਸਐੱਮਐੱਸ ਨਾਲ ਦਾਇਰ ਕਰਨ ਦੀ ਸੁਵਿਧਾ ਦੇਣ ਦਾ ਫੈਸਲਾ ਕੀਤਾ ਹੈ।

ਸੈਂਟਰਲ ਬੋਰਡ ਆਵ੍ ਇਨਡਾਈਰੈਕਟ ਟੈਕਸਜ਼ ਐਂਡ ਕਸਟਮਸ (ਸੀਬੀਆਈਸੀ) ਨੇ ਕਿਹਾ ਕਿ ਜੀਐੱਸਟੀਆਰ -1 ਫ਼ਾਰਮ ਨੂੰ ਨਿੱਲ ਸਟੇਟਮੈਂਟ ਦੀ ਐੱਸਐੱਮਐੱਸ ਦੇ ਜ਼ਰੀਏ ਨਾਲ ਦਾਇਰ ਕਰਨ ਦੀ ਸੁਵਿਧਾ ਨਾਲ  12 ਲੱਖ ਤੋਂ ਵੱਧ ਰਜਿਸਟਰਡ ਟੈਕਸ ਦੇਣ ਵਾਲਿਆਂ ਦੇ ਲਈ ਜੀਐੱਸਟੀ ਦੀ ਪਾਲਣਾ ਵਿੱਚ ਅਸਾਨੀ ਨਾਲ ਖਾਸਾ ਸੁਧਾਰ ਹੋਵੇਗਾ। ਵਰਤਮਾਨ ਵਿੱਚ, ਇਨ੍ਹਾਂ ਟੈਕਸ ਦੇਣ ਵਾਲਿਆਂ ਨੂੰ ਆਮ ਪੋਰਟਲ ’ਤੇ ਆਪਣੇ ਖਾਤੇ ਵਿੱਚ ਲੌਗ ਇਨ ਕਰਨਾ ਹੁੰਦਾ ਹੈ ਅਤੇ ਫਿਰ ਹਰ ਮਹੀਨੇ ਜਾਂ ਹਰ ਤਿਮਾਹੀ ਦੇ ਲਈ ਜੀਐੱਸਟੀਆਰ -1 ਫਾਰਮ ਵਿੱਚ ਆਪਣੀ ਸਪਲਾਈ (ਆਊਟਵਾਰਡ) ਦੀ ਸਟੇਟਮੈਂਟ ਦਰਜ ਕਰਨੀ ਹੁੰਦੀ ਹੈ।

ਹੁਣ ਜੀਐੱਸਟੀ ਦੇਣ ਵਾਲਿਆਂ ਨੂੰ ਨਿੱਲ ਸਪਲਾਈ (ਆਊਟਵਾਰਡ) ’ਤੇ ਜੀਐੱਸਟੀ ਪੋਰਟਲ ’ਤੇ ਲੌਗ ਇਨ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਉਹ ਸਿਰਫ਼ ਇੱਕ ਐੱਸਐੱਮਐੱਸ ਰਾਹੀਂ ਹੀ ਆਪਣੇ ਫਾਰਮ ਜੀਐੱਸਟੀਆਰ -1 ਵਿੱਚ ਨਿੱਲ ਸਟੇਟਮੈਂਟ ਦਰਜ ਕਰਕੇ ਦਾਇਰ ਕਰਨਾ ਸੰਭਵ ਹੋ ਜਾਵੇਗਾ। ਉਹ ਜੀਐੱਸਟੀ ਪੋਰਟਲ ’ਤੇ ਆਪਣੇ ਜੀਐੱਸਟੀਆਈਐੱਨ ਖਾਤੇ ਵਿੱਚ ਲੌਗ ਇਨ ਕਰਕੇ ਅਤੇ Services>Returns>Track Return Status ’ਤੇ ਜਾ ਕੇ ਦਾਇਰ ਕੀਤੀ ਗਈ ਸਟੇਟਮੈਂਟ ਜਾਂ ਰਿਟਰਨ ਐਪਲੀਕੇਸ਼ਨ ਦੀ ਸਥਿਤੀ ਦੀ ਪੁਸ਼ਟੀ ਟਰੈਕ ਕਰ ਸਕਦੇ ਹਨ।

ਇਹ ਧਿਆਨ ਵਿੱਚ ਹੋਣਾ ਚਾਹੀਦਾ ਹੈ ਕਿ ਐੱਸਐੱਮਐੱਸ ਦੇ ਜ਼ਰੀਏ ਨਿੱਲ ਮਹੀਨਾਵਾਰ ਜੀਐੱਸਟੀਆਰ -3B ਰਿਟਰਨ ਦਾਇਰ ਕਰਨ ਦੀ ਸੁਵਿਧਾ 8 ਜੂਨ 2020 ਤੋਂ ਹੀ ਉਪਲਬਧ ਕਰਵਾ ਦਿਤੀ ਗਈ ਹੈ। ਨਿੱਲ ਫ਼ਾਰਮ ਜੀਐੱਸਟੀਆਰ-3B ਵਾਲੇ ਟੈਕਸ ਭਰਨ ਵਾਲੇ ਰਿਟਰਨ ਦੇ ਲਈ ਐੱਸਐੱਮਐੱਸ ਦੀ ਸੁਵਿਧਾ ਲੈ ਸਕਦੇ ਹਨ।

ਐੱਸਐੱਮਐੱਸ ਦੀ ਸੁਵਿਧਾ ਸ਼ੁਰੂ ਕਰਨ ਦੇ ਲਈ, ਆਪਣੇ ਫਾਰਮ ਜੀਐੱਸਟੀਆਰ -1 ਵਿੱਚ ਨਿੱਲ ਸਟੇਟਮੈਂਟ ਦਾਇਰ ਕਰਨ ਦੇ ਇੱਛੁਕ ਟੈਕਸ ਭਰਨ ਵਾਲਿਆਂ ਨੂੰ ਲੜੀਵਾਰ  NIL<space>R1<space>GSTIN number<space>Tax period (in MMYYYY) ਵਿੱਚ 14409 ’ਤੇ ਐੱਸਐੱਮਐੱਸ ਭੇਜਣਾ ਹੁੰਦਾ ਹੈ। ਉਦਾਹਰਣ ਵਜੋਂ: NIL R1 09XXXXXXXXXXXZC 042020 (ਅਪ੍ਰੈਲ, 2020 ਦੀ ਮਹੀਨਾਵਾਰ ਰਿਟਰਨ ਦੇ ਲਈ) ਜਾਂ NIL R1 09XXXXXXXXXXXZC 062020 (ਅਪ੍ਰੈਲ ਤੋਂ ਜੂਨ 2020 ਦੀ ਤਿਮਾਹੀ ਰਿਟਰਨ ਦੇ ਲਈ)।

ਇਸਤੋਂ ਬਾਅਦ, ਉਨ੍ਹਾਂ ਨੂੰ 30 ਮਿੰਟ ਤੱਕ ਦੀ ਮਿਆਦ ਦੇ ਨਾਲ ਛੇ-ਅੰਕਾਂ ਦਾ ਕੋਡ ਮਿਲੇਗਾ ਅਤੇ CNF<space>R1<space> CODE ਨੂੰ 14409 ’ਤੇ ਭੇਜ ਕੇ ਆਪਣੀ ਦਾਇਰ ਕੀਤੀ ਨਿੱਲ ਸਟੇਟਮੈਂਟ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਸਫ਼ਲਤਾ ਨਾਲ ਕੋਡ ਦੀ ਪੁਸ਼ਟੀ ਹੋਣ ’ਤੇ ਰਿਟਰਨ ਦਾਇਰ ਹੋ ਜਾਵੇਗੀ ਅਤੇ ਟੈਕਸ ਭਰਨ ਵਾਲਿਆਂ ਨੂੰ ਐੱਸਐੱਮਐੱਸ ਦੇ ਜ਼ਰੀਏ ਇੱਕ ਪ੍ਰਵਾਨਗੀ ਨੰਬਰ ਪ੍ਰਾਪਤ ਹੋ ਜਾਵੇਗਾ।

ਇਸੇ ਤਰਾਂ ਸਾਰੇ ਕਦਮਾਂ ਨੂੰ ਪੂਰਾ ਕਰਨ ਤੋਂ ਬਾਅਦ ਟੈਕਸ ਭਰਨ ਵਾਲੇ ਜੀਐੱਸਟੀਆਰ -3B ਫਾਰਮ ਵਿੱਚ ਆਪਣੀ ਨਿੱਲ ਰਿਟਰਨ ਨੂੰ ਭਰ ਸਕਦੇ ਹਨ, ਹਾਲਾਂਕਿ ਉਨ੍ਹਾਂ ਨੂੰ 14409 ’ਤੇ ਭੇਜੇ ਜਾਣ ਵਾਲੇ ਆਪਣੇ ਐੱਸਐੱਮਐੱਸ ਵਿੱਚ R1 ਦੀ ਬਜਾਏ 3B ਦੀ ਵਰਤੋਂ ਕਰਨੀ ਪਵੇਗੀ। ਵਧੇਰੇ ਜਾਣਕਾਰੀ ਲਈ, ਕੋਈ ਵੀ ਵਿਅਕਤੀ www.gst.gov.in ’ਤੇ ‘ਹੈਲਪ’ ਵਿੱਚ ਜਾ ਸਕਦਾ ਹੈ।

****

ਆਰਐੱਮ / ਕੇਐੱਮਐੱਨ



(Release ID: 1634903) Visitor Counter : 154