ਬਿਜਲੀ ਮੰਤਰਾਲਾ

ਐੱਨਟੀਪੀਸੀ-ਵਿੱਤ ਵਰ੍ਹੇ 20 ਵਿੱਚ ਟੈਕਸ ਤੋਂ ਪਹਿਲਾਂ 14.15 % ਦਾ ਲਾਭ

Posted On: 27 JUN 2020 5:52PM by PIB Chandigarh

ਊਰਜਾ ਮੰਤਰਾਲੇ ਤਹਿਤ ਜਨਤਕ ਖੇਤਰ ਦੇ ਅਦਾਰੇ ਅਤੇ 62,110 ਮੈਗਾਵਾਟ ਦੀ ਸਮੂਹ ਸੰਸਥਾਪਿਤ ਸਮਰੱਥਾ ਨਾਲ ਦੇਸ਼ ਵਿੱਚ ਬਿਜਲੀ ਦੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮਿਟਿਡ ਨੇ 27 ਜੂਨ, 2020 ਨੂੰ ਵਿੱਤ ਵਰ੍ਹੇ 20 ਲਈ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਵਿੱਤ ਵਰ੍ਹੇ 20 ਦੀ ਚੌਥੀ ਤਿਮਾਹੀ ਲਈ ਬਿਨਾਂ ਲੇਖਾ ਪ੍ਰੀਖਿਆ ਕਰਵਾਏ ਵਿੱਤੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਹੈ।

 

ਐੱਨਟੀਪੀਸੀ ਨੇ ਵਿੱਤ ਵਰ੍ਹੇ 20 ਵਿੱਚ 8,260 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵਪਾਰਕ ਸਮਰੱਥਾ ਦਰਜ ਕੀਤੀ ਹੈ ਜਿਸ ਵਿੱਚ ਟੀਐੱਚਡੀਸੀ ਅਤੇ ਨਿਪਕੋ (ਐੱਨਈਈਪੀਸੀਓ) ਦੀ 2970 ਮੈਗਾਵਾਟ ਸਮਰੱਥਾ ਦਾ ਅਧਿਗ੍ਰਹਿਣ ਸ਼ਾਮਲ ਹੈ, ਵਿੱਤ ਵਰ੍ਹੇ 20 ਲਈ ਐੱਨਟੀਪੀਸੀ ਸਮੂਹ ਦਾ ਕੁੱਲ ਉਤਪਾਦਨ ਪਿਛਲੇ ਸਾਲ ਦੌਰਾਨ 305.90 ਬਿਲੀਅਨ ਇਕਾਈਆਂ ਦੀ ਤੁਲਨਾ ਵਿੱਚ 290.19 ਬਿਲੀਅਨ ਯੂਨਿਟ ਰਿਹਾ। ਇਸਦੇ ਇਲਾਵਾ ਟੀਐੱਚਡੀਸੀ ਅਤੇ ਨਿਪਕੋ ਦਾ ਕੁੱਲ ਉਤਪਾਦਨ 10.91 ਬਿਲੀਅਨ ਯੂਨਿਟ ਰਿਹਾ। ਸਟੈਂਡਅਲੋਨ ਅਧਾਰ ਤੇ ਵਿੱਤ ਵਰ੍ਹੇ 20 ਲਈ ਐੱਨਟੀਪੀਸੀ ਦਾ ਕੁੱਲ ਉਤਪਾਦਨ 259.62 ਬਿਲੀਅਨ ਯੂਨਿਟ ਸੀ ਜਦਕਿ ਪਿਛਲੇ ਸਾਲ ਇਹ 274.45 ਬਿਲੀਅਨ ਯੂਨਿਟ ਸੀ। ਕੋਇਲਾ ਸਟੇਸ਼ਨਾਂ ਨੇ 89.67 ਪ੍ਰਤੀਸ਼ਤ ਦੀ ਉਪਲੱਬਧਾ ਕਾਰਕ ਨਾਲ 55.89 ਪ੍ਰਤੀਸ਼ਤ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ 68.20 ਪ੍ਰਤੀਸ਼ਤ ਦਾ ਪਲਾਂਟ ਲੋਡ ਫੈਕਟਰ ਪਾਸ ਕੀਤਾ।

 

ਵਿੱਤ ਵਰ੍ਹੇ 20 ਲਈ ਕੁੱਲ ਆਮਦਨ ਇੱਕ ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਅਤੇ ਵਿੱਤੀ ਸਾਲ 19 ਵਿੱਚ 92,179.56 ਕਰੋੜ ਰੁਪਏ ਦੇ ਮੁਕਾਬਲੇ 9 ਪ੍ਰਤੀਸ਼ਤ ਦਾ ਵਾਧਾ ਦਰਜ ਕਰਦੇ ਹੋਏ ਕੁੱਲ ਆਮਦਨ 1,00,278.41 ਕਰੋੜ ਰੁਪਏ ਹੋਈ ਜਦਕਿ ਵਿੱਤ ਵਰ੍ਹੇ 20 ਦੀ ਚੌਥੀ ਤਿਮਾਹੀ ਵਿੱਚ ਕੁੱਲ ਆਮਦਨ 28,278.75 ਕਰੋੜ ਰੁਪਏ ਹੋਈ ਜਦਕਿ ਵਿੱਤ ਵਰ੍ਹੇ 19 ਦੀ ਇਸੇ ਤਿਮਾਹੀ ਵਿੱਚ 22,545.61 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਸ ਪ੍ਰਕਾਰ ਆਮਦਨ ਵਿੱਚ 25.43 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

 

ਵਿੱਤ ਵਰ੍ਹੇ 20 ਵਿੱਚ ਟੈਕਸ ਤੋਂ ਪਹਿਲਾਂ 14,465.92 ਕਰੋੜ ਰੁਪਏ ਦਾ ਲਾਭ ਹੋਇਆ ਜੋ ਵਿੱਤ ਵਰ੍ਹੇ 19 ਵਿੱਚ 12,672.77 ਕਰੋੜ ਰੁਪਏ ਸੀ। ਇਹ 23.93 ਪ੍ਰਤੀਸ਼ਤ ਦਾ ਵਾਧਾ ਹੈ।

 

ਵਿੱਤ ਵਰ੍ਹੇ 20 ਵਿੱਚ ਟੈਕਸ ਦੇ ਬਾਅਦ ਲਾਭ 10,112.81 ਕਰੋੜ ਰੁਪਏ ਦਾ ਹੋਇਆ ਜਦਕਿ ਵਿੱਤ ਵਰ੍ਹੇ 19 ਵਿੱਚ ਇਹ 11,749.89 ਕਰੋੜ ਰੁਪਏ ਸੀ।

 

ਐੱਨਟੀਪੀਸੀ ਲਿਮਿਟਿਡ ਦੇ ਬੋਰਡ ਆਵ੍ ਡਾਇਰੈਕਟਰਸ ਨੇ ਭੁਗਤਾਨ ਕੀਤੀ ਗਈ ਸ਼ੇਅਰ ਪੂੰਜੀ ਦੇ 26.5 ਪ੍ਰਤੀਸ਼ਤ ਦੇ ਅੰਤਿਮ ਲਾਭਾਂਸ਼ ਯਾਨੀ ਵਿੱਤ ਵਰ੍ਹੇ 20 ਲਈ 10 ਰੁਪਏ ਦੇ ਹਰੇਕ ਫੇਸ ਵੈਲਿਊ ਦਾ 2.65 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦੀ ਸਿਫਾਰਸ਼ ਕੀਤੀ ਹੈ ਜੋ ਸਾਲਾਨਾ ਆਮ ਮੀਟਿੰਗ (ਏਜੀਐੱਮ) ਵਿੱਚ ਸ਼ੇਅਰ ਧਾਰਕਾਂ ਦੀ ਪ੍ਰਵਾਨਗੀ ਤਹਿਤ ਹੈ। ਕੰਪਨੀ ਨੇ ਮਾਰਚ 2020 ਵਿੱਚ ਭੁਗਤਾਨ ਕੀਤੀ ਗਈ ਸ਼ੇਅਰ ਪੂੰਜੀ ਦਾ 5 ਪ੍ਰਤੀਸ਼ਤ ਅੰਤਰਿਮ ਲਾਭਾਂਸ਼ ਯਾਨੀ 0.50 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦਾ ਭੁਗਤਾਨ ਕੀਤਾ ਸੀ। ਕੰਪਨੀ ਵੱਲੋਂ ਲਾਭਾਸ਼ ਭੁਗਤਾਨ ਦਾ ਇਹ ਲਗਾਤਾਰ 27ਵਾਂ ਸਾਲ ਹੈ।

 

****

 

ਆਰਸੀਜੇ/ਐੱਮ



(Release ID: 1634897) Visitor Counter : 129