ਪ੍ਰਿਥਵੀ ਵਿਗਿਆਨ ਮੰਤਰਾਲਾ
ਦੱਖਣ-ਪੱਛਮ ਮੌਨਸੂਨ ਨੇ ਅੱਜ, 26 ਜੂਨ, 2020 ਨੂੰ ਪੂਰੇ ਦੇਸ਼ ਨੂੰ ਕਵਰ ਕਰ ਲਿਆ : ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ)
ਦੱਖਣ-ਪੱਛਮ ਮੌਨਸੂਨ ਦੀ ਪੂਰੇ ਦੇਸ਼ ਨੂੰ ਕਵਰ ਕਰਨ ਦੀ ਆਮ ਮਿਤੀ 8 ਜੁਲਾਈ ਹੈ, ਪਰ ਇਸ ਸਾਲ ਦੱਖਣ-ਪੱਛਮ ਮੌਨਸੂਨ ਨੇ ਆਮ ਨਾਲੋਂ 12 ਦਿਨ ਪਹਿਲਾਂ ਪੂਰੇ ਦੇਸ਼ ਨੂੰ ਕਵਰ ਕੀਤਾ
ਇਸਤੋਂ ਪਹਿਲਾਂ ਦੱਖਣ-ਪੱਛਮ ਮੌਨਸੂਨ ਨੇ 2013 ਦੌਰਾਨ 16 ਜੂਨ ਨੂੰ ਪੂਰੇ ਦੇਸ਼ ਨੂੰ ਕਵਰ ਕੀਤਾ ਸੀ
ਮੱਧ ਅਤੇ ਉੱਤਰ ਪੱਛਮੀ ਭਾਰਤ ਵਿੱਚ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਘੱਟ ਦਬਾਅ ਖੇਤਰ ਦਾ ਗਠਨ ਅੱਗੇ ਵਧਿਆ ਜੋ ਪੱਛਮ-ਉੱਤਰ-ਪੱਛਮ ਵੱਲ ਵਧਿਆ ਅਤੇ ਮੱਧ ਭਾਰਤ ’ਤੇ ਇੱਕ ਹੋਰ ਚੱਕਰਵਾਤੀ ਚੱਕਰ ਬਣਿਆ
Posted On:
26 JUN 2020 6:03PM by PIB Chandigarh
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਰਾਸ਼ਟਰੀ ਮੌਸਮ ਅਨੁਮਾਨ ਕੇਂਦਰ/ਖੇਤਰੀ ਮੌਸਮ ਵਿਗਿਆਨ ਕੇਂਦਰ, ਨਵੀਂ ਦਿੱਲੀ ਨੇ ਦੱਸਿਆ :
· ਦੱਖਣ-ਪੱਛਮ ਮੌਨਸੂਨ ਨੇ ਅੱਜ 26 ਜੂਨ, 2020 ਨੂੰ ਪੂਰੇ ਦੇਸ਼ ਨੂੰ ਕਵਰ ਕੀਤਾ ਹੈ।
· ਦੱਖਣ-ਪੱਛਮ ਮੌਨਸੂਨ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧ ਗਿਆ ਹੈ ਅਤੇ ਇਸ ਤਰ੍ਹਾਂ ਅੱਜ, 26 ਜੂਨ, 2020 ਨੂੰ ਇਹ ਪੂਰੇ ਦੇਸ਼ ਨੂੰ ਕਵਰ ਕਰ ਚੁੱਕਿਆ ਹੈ।
· ਪੂਰੇ ਦੇਸ਼ ਨੂੰ ਕਵਰ ਕਰਨ ਲਈ ਦੱਖਣ-ਪੱਛਮ ਮੌਨਸੂਨ ਦੀ ਆਮ ਮਿਤੀ 8 ਜੁਲਾਈ ਹੈ, ਪਰ ਇਸ ਸਾਲ ਦੱਖਣ-ਪੱਛਮ ਮੌਨਸੂਨ ਨੇ ਪੂਰੇ ਦੇਸ਼ ਨੂੰ ਆਮ ਮਿਤੀ ਨਾਲੋਂ 12 ਦਿਨ ਪਹਿਲਾਂ ਹੀ ਕਵਰ ਕਰ ਲਿਆ ਹੈ।
· ਹਾਲੀਆ ਸਾਲਾਂ ਵਿੱਚ ਪੂਰੇ ਦੇਸ਼ ਵਿੱਚ ਦੱਖਣ-ਪੱਛਮੀ ਮੌਨਸੂਨ ਦੀ ਅਜਿਹੀ ਸ਼ੁਰੂਆਤੀ ਕਵਰੇਜ਼ 2013 ਵਿੱਚ ਹੋਈ ਸੀ, ਦੱਖਣ-ਪੱਛਮ ਮੌਨਸੂਨ ਨੇ ਪੂਰੇ ਦੇਸ਼ ਨੂੰ 16 ਜੂਨ, 2013 ਨੂੰ ਕਵਰ ਕੀਤਾ ਸੀ।
· ਪਿਛਲੇ 24 ਘੰਟਿਆਂ ਦੌਰਾਨ ਪੂਰਬ ਉੱਤਰੀ ਰਾਜਸਥਾਨ ਵਿੱਚ ਹੇਠਲੇ ਟ੍ਰੌਪੋਸਫੈਰਿਕ ਪੱਧਰ ’ਤੇ ਚੱਕਰਵਾਤੀ ਗੇੜ ਦੇ ਨਾਲ ਨਾਲ ਪੱਛਮੀ ਰਾਜਸਥਾਨ ਅਤੇ ਆਸਪਾਸ ਦੇ ਪੰਜਾਬ ਦੇ ਖੇਤਰਾਂ ਵਿੱਚ ਵਿਆਪਕ ਪੱਧਰ ’ਤੇ ਵਰਖਾ ਹੋਈ ਹੈ।
· ਦੱਖਣ-ਪੱਛਮ ਮੌਨਸੂਨ ਦੀ ਸ਼ੁਰੂਆਤ ਅਤੇ ਪੂਰੇ ਦੇਸ਼ ਵਿੱਚ ਅਗੇਤੀ ਆਮਦ ਨੂੰ ਦੇਖਦੇ ਹੋਏ ਦੱਖਣੀ ਅਤੇ ਪੂਰਬੀ ਭਾਰਤ ਵਿੱਚ ਸਧਾਰਨ ਪ੍ਰਗਤੀ ਹੋਈ ਹੈ, ਪੂਰਬੀ ਉੱਤਰੀ ਭਾਰਤ ਵਿੱਚ ਇੱਕ ਹਫ਼ਤੇ ਦੀ ਦੇਰੀ ਅਤੇ ਮੱਧ ਅਤੇ ਉੱਤਰ-ਦੱਖਣੀ ਭਾਰਤੀ ਦੀ ਤੁਲਨਾ ਵਿੱਚ ਲਗਭਗ 7-12 ਦਿਨ ਪਹਿਲਾਂ ਆਮਦ ਹੋਈ ਹੈ। ਮੱਧ ਅਤੇ ਉੱਤਰੀ ਪੱਛਮੀ ਭਾਰਤ ’ਤੇ ਛੇਤੀ ਅਗੇਤੀ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਘੱਟ ਦਬਾਅ ਦੇ ਖੇਤਰ ਦੇ ਗਠਨ ਨਾਲ ਸੁਚਾਰੂ ਹੋਈ ਹੈ ਜੋ ਪੱਛਮ-ਉੱਤਰ-ਪੱਛਮ ਵੱਲ ਵਧ ਗਿਆ ਅਤੇ ਮੱਧ ਭਾਰਤ ’ਤੇ ਇੱਕ ਹੋਰ ਚੱਕਰਵਾਤੀ ਗੇੜ ਬਣਿਆ।
ਇਸ ਦੌਰਾਨ,
ਉੱਤਰ-ਪੂਰਬ ਅਤੇ ਉਸ ਦੇ ਨਾਲ ਲਗਦੇ ਪੂਰਬੀ ਭਾਰਤ ਵਿੱਚ ਦੱਖਣ-ਪੱਛਮੀ ਮੌਨਸੂਨ ਵਰਖਾ ਦੀ ਤੀਬਰ ਗਤੀ ਲਈ ਅੱਪਡੇਟ
ਮੌਸਮ ਦੀ ਮੌਜੂਦਾ ਸਥਿਤੀ
· ਸਮੁੰਦਰ ਤਲ ’ਤੇ ਮੌਨਸੂਨ ਦੀ ਗਰਤ ਦਾ ਪੂਰਬੀ ਹਿੱਸਾ ਹਿਮਾਲਿਆ ਦੇ ਤਟ ਦੇ ਨਜ਼ਦੀਕ ਸਥਿਤ ਹੈ।
· ਬਿਹਾਰ ਤੋਂ ਪੂਰਬੀ ਵਿਦਰਭ ਤੱਕ ਸਮੁੰਦਰ ਦੇ ਤਲ ਤੋਂ 3.1 ਕਿਲੋਮੀਟਰ ਦੇ ਉੱਪਰਲੇ ਪੱਧਰ ’ਤੇ ਇੱਕ ਹੋਰ ਦਬਾਅ ਹੈ। ਕੱਲ੍ਹ ਤੱਕ ਇਸ ਦੇ ਖਤਮ ਹੋਣ ਦੀ ਸੰਭਾਵਨਾ ਹੈ।
· ਬੰਗਾਲ ਦੀ ਖਾੜੀ ਨਾਲ ਲਗਦੇ ਪੂਰਬੀ ਭਾਰਤ ਅਤੇ ਇਸ ਨਾਲ ਲਗਦੇ ਹੋਏ ਨਮੀ/ਦੱਖਣ-ਪੂਰਬੀ ਹਵਾਵਾਂ ਤੇਜ਼ ਹਨ ਅਤੇ ਅਗਲੇ 2-3 ਦਿਨਾਂ ਤੱਕ ਇਹ ਜਾਰੀ ਰਹਿਣ ਦੀ ਸੰਭਾਵਨਾ ਹੈ।
ਭਵਿੱਖਬਾਣੀ ਅਤੇ ਚੇਤਾਵਨੀਆਂ
· ਇੱਥੇ ਮਜ਼ਬੂਤ ਨਮੀ ਦੀ ਉੱਚ ਤਬਦੀਲੀ ਹੈ-ਉਪਰੋਕਤ ਮੌਸਮ ਸਬੰਧੀ ਸਥਿਤੀਆਂ ਨਾਲ 26 ਅਤੇ 28 ਜੂਨ ਦੌਰਾਨ ਬਿਹਾਰ ਅਤੇ ਉਪ-ਹਿਮਾਲਿਆਈ ਪੱਛਮੀ ਬੰਗਾਲ ਅਤੇ ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਬਾਅਦ ਇਸ ਦਾ ਪਸਾਰ ਅਤੇ ਤੀਬਰਤਾ ਘਟ ਜਾਵੇਗੀ।
· 26 ਅਤੇ 27 ਜੂਨ ਨੂੰ ਉਪ ਹਿਮਾਲਿਆਈ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਬਹੁਤ ਜ਼ਿਆਦਾ ਸਥਾਨਾਂ ’ਤੇ ਭਾਰੀ ਵਰਖਾ (≥ 20 ਸੀਐੱਮ) ਦੇ ਨਾਲ ਹੀ ਕੁਝ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ 28 ਜੂਨ, 2020 ਨੂੰ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਸੰਭਾਵਨਾ ਹੈ।
· ਅਸਾਮ ਅਤੇ ਮੇਘਾਲਿਆ ਵਿੱਚ 26 ਅਤੇ 27 ਜੂਨ ਨੂੰ ਬਹੁਤ ਭਾਰੀ ਅਤੇ ਨਾਲ ਹੀ ਕਈ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ, 28 ਜੂਨ ਨੂੰ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਵਰਖਾ ਅਤੇ 29 ਜੂਨ, 2020 ਨੂੰ ਛੋਟੇ ਮੋਟੇ ਸਥਾਨਾਂ ’ਤੇ ਭਾਰੀ ਵਰਖਾ ਦੀ ਸੰਭਾਵਨਾ ਹੈ।
· ਬਿਹਾਰ ਵਿੱਚ ਅਲੱਗ-ਅਲੱਗ ਸਥਾਨਾਂ ’ਤੇ 26 ਅਤੇ 27 ਜੂਨ ਨੂੰ ਭਾਰੀ ਤੋਂ ਬਹੁਤ ਭਾਰੀ ਵਰਖਾ, 28 ਜੂਨ ਨੂੰ ਛੋਟੇ ਮੋਟੇ ਖੇਤਰਾਂ ਵਿੱਚ ਬਹੁਤ ਭਾਰੀ ਵਰਖਾ ਅਤੇ 29 ਜੂਨ, 2020 ਨੂੰ ਅਲੱਗ ਅਲੱਗ ਸਥਾਨਾਂ ’ਤੇ ਭਾਰੀ ਵਰਖਾ ਦੀ ਸੰਭਾਵਨਾ ਹੈ।
· 26 ਤੋਂ 27 ਜੂਨ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਸੰਭਾਵਨਾ ਹੈ ਅਤੇ 28 ਜੂਨ, 2020 ਨੂੰ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਵਰਖਾ ਦੀ ਸੰਭਾਵਨਾ ਹੈ।
ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ www.imd.gov.in ’ਤੇ ਵਿਜ਼ਿਟ ਕਰੋ।
ਤਸਵੀਰ ਲਈ ਇੱਥੇ ਕਲਿੱਕ ਕਰੋ: Click here to see image
*****
ਐੱਨਬੀ/ਕੇਜੀਐੱਸ
(Release ID: 1634707)
Visitor Counter : 300