ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਦੁਆਰਾ ਓਐੱਫਬੀ ਦਾ ਨਿਗਮੀਕਰਨ ਕਰਨ ਲਈ ਕਰਮਚਾਰੀ ਐਸੋਸੀਏਸ਼ਨਾਂ ਨਾਲ ਵਾਰਤਾ ਜਾਰੀ

Posted On: 26 JUN 2020 5:39PM by PIB Chandigarh

ਰੱਖਿਆ ਉਤਪਾਦਨ ਵਿਭਾਗ (ਡੀਡੀਪੀ), ਰੱਖਿਆ ਮੰਤਰਾਲੇ ਦੀ ਇੱਕ ਉੱਚ ਪੱਧਰੀ ਸਰਕਾਰੀ ਕਮੇਟੀ ਨੇ ਕੱਲ੍ਹ ਇੱਥੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੇ ਨਿਗਮੀਕਰਨ ਸਬੰਧੀ ਉਨ੍ਹਾਂ ਦੀਆਂ ਚਿੰਤਾਵਾਂ ਦੇ ਹੱਲ ਲਈ ਕਰਮਚਾਰੀ ਫੈਡਰੇਸ਼ਨਾਂ/ਐਸੋਸੀਏਸ਼ਨਾਂ ਨਾਲ ਗੱਲਬਾਤ ਕੀਤੀਇਹ 16 ਮਈ 2020 ਨੂੰ ਸਰਕਾਰ ਦੁਆਰਾ ਐਲਾਨੇ ਗਏ ਆਤਮਨਿਰਭਰ ਭਾਰਤ ਪੈਕੇਜ ਦਾ ਹਿੱਸਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਦੇ ਨਿਗਮੀਕਰਨ ਨਾਲ ਆਰਡਨੈਂਸ ਸਪਲਾਈ ਵਿੱਚ ਖੁਦਮੁਖਤਿਆਰੀ, ਜਵਾਬਦੇਹੀ ਅਤੇ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ

 

ਇਸ ਐਲਾਨ ਦੇ ਤੁਰੰਤ ਬਾਅਦ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਦੀ ਅਗਵਾਈ ਹੇਠ ਕਮੇਟੀ ਨੇ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਮਿਲਕੇ 5 ਜੂਨ, 2020 ਨੂੰ ਕਰਮਚਾਰੀ ਫੈਡਰੇਸ਼ਨਾਂ/ਐਸੋਸੀਏਸ਼ਨਾਂ ਨਾਲ ਵਾਰਤਾ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੀਉੱਚ ਪੱਧਰੀ ਸਰਕਾਰੀ ਕਮੇਟੀ ਆਰਡਨੈਂਸ ਫੈਕਟਰੀ ਬੋਰਡ ਦੀਆਂ ਕਰਮਚਾਰੀ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਮੀਟਿੰਗਾਂ ਕਰ ਰਹੀ ਹੈ

 

ਉੱਚ ਪੱਧਰੀ ਸਰਕਾਰੀ ਕਮੇਟੀ ਦੀ ਤੀਜੀ ਅਜਿਹੀ ਮੀਟਿੰਗ 25 ਜੂਨ,2020 ਨੂੰ ਤਿੰਨ ਐਸੋਸੀਏਸ਼ਨਾਂ-ਆਰਡਨੈਂਸ ਅਤੇ ਉਪਕਰਨ ਫੈਕਟਰੀਆਂ ਅਤੇ ਗੁਣਵੱਤਾ ਐਸ਼ੋਰੈਂਸ ਸੰਗਠਨਾਂ ਦੇ ਆਲ ਇੰਡੀਆ ਐਸੋਸੀਏਸ਼ਨ ਆਵ੍ ਨਾਨ ਗਜ਼ਟਿਡ ਆਫ਼ੀਸਰਜ਼ (AIANGOs), ਆਰਡਨੈਂਸ ਫੈਕਟਰੀਆਂ ਦੇ ਕਲਰਕ ਕਰਮਚਾਰੀਆਂ ਦੀ ਆਲ ਇੰਡੀਆ ਐਸੋਸੀਏਸ਼ਨ (AIACEOF) ਅਤੇ ਭਾਰਤੀ ਆਰਡਨੈਂਸ ਫੈਕਟਰੀਆਂ ਦੇ ਗ਼ੈਰ-ਤਕਨੀਕੀ ਸੁਪਰਵਾਈਜ਼ਰੀ ਅਮਲੇ (IOFNTSSA) ਵਿਚਾਲੇ ਕੀਤੀ ਗਈ ਸੀ, ਜਿਸ ਵਿੱਚ ਸਾਰੇ ਹਿਤਧਾਰਕਾਂ ਦੀ ਸ਼ਮੂਲੀਅਤ ਨਾਲ ਉਪਰੋਕਤ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਦਾ ਇਰਾਦਾ ਦੱਸਿਆ ਗਿਆ ਸੀ ਅਤੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੂੰ ਇੱਕ ਜਾਂ 100 % ਤੱਕ ਸਰਕਾਰੀ ਮਲਕੀਅਤ ਵਾਲੀ ਨਿਗਮ ਬਣਾਉਣ ਵੇਲੇ ਐਸੋਸੀਏਸ਼ਨਾਂ ਦੇ ਮੈਂਬਰਾਂ ਤੋਂ ਤਨਖ਼ਾਹ, ਸੇਵਾਮੁਕਤੀ ਲਾਭ, ਸਿਹਤ ਸੁਵਿਧਾਵਾਂ ਦੇ ਮਾਮਲੇ ਵਿੱਚ ਕਰਮਚਾਰੀਆਂ ਦੇ ਲਾਭ/ਹਿਤਾਂ ਦੀ ਰਾਖੀ ਲਈ ਤਰੀਕਿਆਂ ਸਬੰਧੀ ਸੁਝਾਅ ਮੰਗੇ ਗਏ

ਭਵਿੱਖ ਦੇ ਹੁਕਮਾਂ ਅਤੇ ਨਵੀਆਂ ਕਾਰਪੋਰੇਟ ਇਕਾਈਆਂ/ਸੰਸਥਾਵਾਂ ਲਈ ਸਰਕਾਰ ਤੋਂ ਜ਼ਰੂਰੀ ਬਜਟ ਸਮਰਥਨ ਦੇ ਬਾਰੇ ਵਿੱਚ ਉਨ੍ਹਾਂ ਦੀਆਂ ਚਿੰਤਾਵਾਂ ਤੇ ਸੁਝਾਅ ਵੀ ਮੰਗੇ ਗਏ ਸਨਇਸ ਤੋਂ ਪਹਿਲਾਂ, ਐੱਚਐੱਲਓਸੀ ਨੇ 5 ਜੂਨ ,2020 ਨੂੰ ਤਿੰਨ ਸੰਸਥਾਵਾਂ (Confederation of Defence Recognised Associations (CDRA), Indian Ordnance Factories Gazetted Officers Association (IOFGOA) & National Defence Group-B Gazetted Officers Association (NDGBGOA)) ਨਾਲ ਮੁਲਾਕਾਤ ਕੀਤੀ  ਅਤੇ 16 ਜੂਨ,2020 ਨੂੰ ਭਾਰਤੀ ਆਰਡਨੈਂਸ ਫੈਕਟਰੀ ਸੇਵਾ ਦੇ ਅਧਿਕਾਰੀ ਸੰਘ (IOFSOA) ਅਤੇ ਆਰਡਨੈਂਸ ਫੈਕਟਰੀ  ਡਾਕਟਰ ਐਸੋਸੀਏਸ਼ਨ (OFDA) ਨਾਲ ਚਰਚਾ ਹੋਈ

 

ਇਹ ਚਰਚਾ ਸੁਹਿਰਦ ਮਾਹੌਲ ਵਿੱਚ ਹੋਈਉਨ੍ਹਾਂ ਨਾਲ ਵਧੇਰੇ ਬੈਠਕਾਂ ਕਰਨ ਲਈ ਸੰਘਾਂ ਦੀ ਬੇਨਤੀ ਤੇ ਸ੍ਰੀ ਵੀ ਐੱਲ ਕਾਂਤਾ ਰਾਓ, ਰੱਖਿਆ ਉਤਪਾਦਨ ਵਿਭਾਗ (ਡੀਡੀਪੀ), ਰੱਖਿਆ ਮੰਤਰਾਲੇ ਦੀ ਪ੍ਰਧਾਨਗੀ ਵਾਲੀ ਕਮੇਟੀ ਦੁਆਰਾ ਵਿਚਾਰ ਕੀਤਾ ਗਿਆ ਸੀ ਅਤੇ ਇਹ ਭਰੋਸਾ ਦਿੱਤਾ ਗਿਆ ਸੀ ਕਿ ਐਸੋਸੀਏਸ਼ਨਾਂ ਨਾਲ ਸੰਪਰਕ ਬਣਿਆ ਰਹੇਗਾ

 

ਕਰਮਚਾਰੀਆਂ ਦੀਆਂ ਐਸੋਸੀਏਸ਼ਨਾਂ ਦੀ ਨੁਮਾਇੰਦਗੀ IOFNTSSA ਦੇ ਕਾਰਜਕਾਰੀ ਮੈਂਬਰਾਂ ਜਨਰਲ ਸਕੱਤਰ ਸ਼੍ਰੀ ਐੱਮ ਜੋਹਨਸਨ ਅਤੇ ਸ਼੍ਰੀ ਪੀ ਏਲਿਆਹ, AIANGOs ਦੇ ਜਨਰਲ ਸਕੱਤਰ ਐੱਸ ਕੇ ਸਾਚਾਨ  ਅਤੇ ਸ਼੍ਰੀ ਅਜੈ ਅਤੇ AIACEOF ਤੋਂ ਪ੍ਰਧਾਨ ਸ਼੍ਰੀ ਡੀ ਕੇ  ਵਰਮਾ ਅਤੇ ਜਨਰਲ ਸਕੱਤਰ ਸ਼੍ਰੀ   ਐੱਚ ਕੇ  ਅਗਨੀਹੋਤਰੀ  ਨੇ ਕੀਤੀ

                                                          

******

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(Release ID: 1634672) Visitor Counter : 211