ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਦੇ ਚੀਤਾ ਹੈਲੀਕੌਪਟਰ ਨੇ ਈਸਟਰਨ ਪੈਰਿਫ਼ੇਰਲ ਐਕਸਪ੍ਰੈੱਸ–ਵੇਅ ਉੱਤੇ ਇਹਤਿਹਾਤੀ ਲੈਂਡਿੰਗ ਕੀਤੀ

Posted On: 26 JUN 2020 5:22PM by PIB Chandigarh

ਇੱਕ ਚੀਤਾ ਹੈਲੀਕੌਪਟਰ ਹਿੰਡਨ ਤੋਂ ਹਲਵਾਰਾ ਵੱਲ ਵਾਯੂ ਸੈਨਾ ਦੇ ਇੱਕ ਕੰਮ ਲਈ ਜਾ ਰਿਹਾ ਸੀ। ਹਿੰਡਨ ਤੋਂ ਲਗਭਗ 14 ਨੌਟੀਕਲ ਮੀਲ ਦੀ ਦੂਰੀ ਤੇ ਹੈਲੀਕੌਪਟਰ ਵਿੱਚ ਤਕਨੀਕੀ ਖ਼ਰਾਬੀ ਦਾ ਪਤਾ ਚਲਿਆ ਤੇ ਈਸਟਰਨ ਪੈਰਿਫ਼ੇਰਲ ਐਕਸਪ੍ਰੈੱਸਵੇਅ ਉੱਤੇ ਉਸ ਨੇ ਇਹਤਿਹਾਤੀ ਲੈਂਡਿੰਗ ਕੀਤੀ। ਪਾਇਲਟਾਂ ਵੱਲੋਂ ਤੁਰਤਫੁਰਤ ਕੀਤੀ ਗਈ ਇਹ ਕਾਰਵਾਈ ਸਹੀ ਸੀ। ਕਿਸੇ ਵੀ ਸੰਪਤੀ ਨੂੰ ਨੁਕਸਾਨ ਪੁੱਜਣ ਦੀ ਕੋਈ ਖ਼ਬਰ ਨਹੀਂ ਹੈ। ਹਿੰਡਨ ਤੋਂ ਤੁਰੰਤ ਰਿਕਵਰੀ ਹੈਲੀਕੌਪਟਰ ਭੇਜ ਦਿੱਤਾ ਗਿਆ। ਹੈਲੀਕੌਪਟਰ ਨੂੰ ਠੀਕ ਕੀਤਾ ਗਿਆ ਅਤੇ ਉਸ ਨੂੰ ਹਿੰਡਨ ਚ ਤੁਰੰਤ ਸੁਰੱਖਿਅਤ ਵਾਪਸ ਲਿਆਂਦਾ ਗਿਆ।

 

***

 

ਆਈਐੱਨ/ਬੀਐੱਸਕੇ



(Release ID: 1634668) Visitor Counter : 92