ਪੁਲਾੜ ਵਿਭਾਗ
ਪੁਲਾੜ ਖੇਤਰ ਵਿੱਚ ਇਤਿਹਾਸਿਕ ਸੁਧਾਰਾਂ ਦੀ ਸ਼ੁਰੂਆਤ
ਪੁਲਾੜ ਖੇਤਰ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਪ੍ਰਵਾਨਗੀ
Posted On:
24 JUN 2020 4:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਪੁਲਾੜ ਗਤੀਵਿਧੀਆਂ ਦੇ ਪੂਰੇ ਖੇਤਰ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੁਲਾੜ ਖੇਤਰ ਵਿੱਚ ਦੂਰਗਾਮੀ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਫ਼ੈਸਲਾ ਭਾਰਤ ਨੂੰ ਬਦਲਣ ਅਤੇ ਦੇਸ਼ ਨੂੰ ਆਤਮਨਿਰਭਰ ਅਤੇ ਤਕਨੀਕੀ ਰੂਪ ਨਾਲ ਆਧੁਨਿਕ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਦੀਰਘਕਾਲੀ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।
ਭਾਰਤ ਪੁਲਾੜ ਖੇਤਰ ਵਿੱਚ ਉੱਨਤ ਸਮਰੱਥਾਵਾਂ ਵਾਲੇ ਚੰਦ ਦੇਸ਼ਾਂ ਵਿੱਚੋਂ ਇੱਕ ਹੈ। ਇਨ੍ਹਾਂ ਸੁਧਾਰਾਂ ਨਾਲ ਖੇਤਰ ਨੂੰ ਨਵੀਂ ਊਰਜਾ ਅਤੇ ਗਤੀਸ਼ੀਲਤਾ ਪ੍ਰਾਪਤ ਹੋਵੇਗੀ ਜਿਸ ਨਾਲ ਦੇਸ਼ ਨੂੰ ਪੁਲਾੜ ਗਤੀਵਿਧੀਆਂ ਦੇ ਅਗਲੇ ਪੜਾਅ ਵਿੱਚ ਤੇਜ਼ੀ ਨਾਲ ਅੱਗੇ ਵਧਣ ਵਿੱਚ ਮਦਦ ਮਿਲੇਗੀ।
ਇਸ ਨਾਲ ਨਾ ਕੇਵਲ ਇਸ ਖੇਤਰ ਵਿੱਚ ਤੇਜ਼ੀ ਆਵੇਗੀ ਬਲਕਿ ਭਾਰਤੀ ਉਦਯੋਗ ਵਿਸ਼ਵ ਦੀ ਪੁਲਾੜ ਅਰਥਵਿਵਸਥਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕੇਗਾ। ਇਸ ਦੇ ਨਾਲ ਹੀ ਟੈਕਨੋਲੋਜੀ ਦੇ ਖੇਤਰ ਵਿੱਚ ਵੱਡੇ ਪੈਮਾਨੇ ‘ਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਹਨ ਅਤੇ ਭਾਰਤ ਇੱਕ ਗਲੋਬਲ ਟੈਕਨੋਲੋਜੀ ਪਾਵਰ ਹਾਊਸ ਬਣ ਰਿਹਾ ਹੈ।
ਪ੍ਰਮੁੱਖ ਲਾਭ :
ਪੁਲਾੜ ਖੇਤਰ ਟੈਕਨੋਲੋਜੀਕਲ ਅੱਪਗ੍ਰੇਡ ਅਤੇ ਸਾਡੇ ਉਦਯੋਗਿਕ ਆਧਾਰ ਦੇ ਵਿਸਤਾਰ ਵਿੱਚ ਇੱਕ ਪ੍ਰਮੁੱਖ ਉਤਪ੍ਰੇਰਕ ਦੀ ਭੂਮਿਕਾ ਨਿਭਾ ਸਕਦਾ ਹੈ। ਪ੍ਰਸਤਾਵਿਤ ਸੁਧਾਰ ਪੁਲਾੜ ਪਰਿਸੰਪਤੀਆਂ, ਡਾਟਾ ਅਤੇ ਸੁਵਿਧਾਵਾਂ ਤੱਕ ਬਿਹਤਰ ਪਹੁੰਚ ਦੇ ਮਾਧਿਅਮ ਸਹਿਤ ਪੁਲਾੜ ਪਰਿਸੰਪਤੀਆਂ ਅਤੇ ਗਤੀਵਿਧੀਆਂ ਦੇ ਸਮਾਜਿਕ-ਆਰਥਿਕ ਵਰਤੋਂ ਨੂੰ ਵਧਾਉਣਗੀਆਂ।
ਨਵੇਂ ਬਣੇ ਭਾਰਤੀ ਰਾਸ਼ਟਰੀ ਪੁਲਾੜ ਸੰਵਰਧਨ ਅਤੇ ਪ੍ਰਮਾਣੀਕਰਣ ਕੇਂਦਰ (ਇਨ-ਸਪੇਸ) ਭਾਰਤੀ ਪੁਲਾੜ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਲਈ ਨਿਜੀ ਖੇਤਰ ਦੀਆਂ ਕੰਪਨੀਆਂ ਲਈ ਸਮਾਨ ਅਵਸਰ ਉਪਲੱਬਧ ਕਰਵਾਏਗਾ। ਇਹ ਹੁਲਾਰਾ ਦੇਣ ਵਾਲੀਆਂ ਨੀਤੀਆਂ ਅਤੇ ਅਨੁਕੂਲ ਰੈਗੂਲੇਟਰੀ ਵਾਤਾਵਰਣ ਦੇ ਜ਼ਰੀਏ ਪੁਲਾੜ ਗਤੀਵਿਧੀਆਂ ਵਿੱਚ ਨਿਜੀ ਖੇਤਰ ਦੀ ਆਰੰਭਿਕ ਸਹਾਇਤਾ ਕਰੇਗਾ, ਉਨ੍ਹਾਂ ਨੂੰ ਹੁਲਾਰਾ ਅਤੇ ਦਿਸ਼ਾ-ਨਿਰਦੇਸ਼ ਦੇਵੇਗਾ।
ਪਬਲਿਕ ਸੈਕਟਰ ਦਾ ਉੱਦਮ ਪੁਲਾੜ ਗਤੀਵਿਧੀਆਂ ਨੂੰ ‘ਨਿਊ ਸਪੇਸ ਇੰਡਿਆ ਲਿਮਿਟਿਡ‘ ਇੱਕ ‘ਸਪਲਾਈ ਪ੍ਰੇਰਿਤ‘ ਮਾਡਲ ਤੋਂ ‘ਮੰਗ ਪ੍ਰੇਰਿਤ‘ ਮਾਡਲ ਵੱਲ ਪੁਨਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਦੇ ਨਾਲ ਕਿ ਸਾਡੀਆਂ ਪੁਲਾੜ ਪਰਿਸੰਪਤੀਆਂ ਦੀ ਅਨੁਕੂਲ ਵਰਤੋਂ ਸੁਨਿਸ਼ਚਿਤ ਹੋ ਸਕੇ।
ਇਹ ਸੁਧਾਰ ਇਸਰੋ ਨੂੰ ਖੋਜ ਅਤੇ ਵਿਕਾਸ ਗਤੀਵਿਧੀਆਂ, ਨਵੀਆਂ ਟੈਕਨੋਲੋਜੀਆਂ, ਖੋਜ ਮਿਸ਼ਨਾਂ ਅਤੇ ਮਾਨਵ ਪੁਲਾੜ ਉਡਾਨ ਪ੍ਰੋਗਰਾਮਾਂ ‘ਤੇ ਅਧਿਕ ਫੋਕਸ ਕਰਨ ਵਿੱਚ ਸਮਰੱਥ ਬਣਾਵੇਗਾ। ਕੁਝ ਗ੍ਰਿਹ ਸਬੰਧੀ ਖੋਜ ਮਿਸ਼ਨਾਂ ਨੂੰ ਵੀ ‘ਅਵਸਰ ਦਾ ਐਲਾਨ’ ਤੰਤਰ ਦੇ ਜ਼ਰੀਏ ਨਿਜੀ ਖੇਤਰ ਲਈ ਖੋਲ੍ਹਿਆ ਜਾ ਸਕੇਗਾ।
*******
ਵੀਆਰਆਰਕੇ / ਐੱਸਐੱਚ
(Release ID: 1634108)
Visitor Counter : 230
Read this release in:
English
,
Urdu
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada