ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੂਸ ਦੇ ਉਪ ਪ੍ਰਧਾਨ ਮੰਤਰੀ ਨਾਲ ਭਾਰਤ-ਰੂਸ ਰੱਖਿਆ ਸਹਿਯੋਗ ਦੀ ਸਮੀਖਿਆ ਕੀਤੀ

Posted On: 23 JUN 2020 9:09PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਮਾਸਕੋ ਵਿੱਚ ਰੂਸੀ ਸੰਘ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਯੂਰੀ ਬੋਰਿਸੋਵ (Mr. YuryBorisov) ਦੇ ਨਾਲ ਭਾਰਤ-ਰੂਸ ਰੱਖਿਆ ਸਹਿਯੋਗ ਦੀ ਸਮੀਖਿਆ ਕੀਤੀ। ਸ਼੍ਰੀ ਬੋਰਿਸੋਵ ਵਪਾਰ ਅਤੇ ਆਰਥਿਕ ਅਤੇ ਵਿਗਿਆਨਿਕ ਸਹਿਯੋਗ ਤੇ ਭਾਰਤ ਦੇ ਨਾਲ ਅੰਤਰ-ਸਰਕਾਰੀ ਕਮਿਸ਼ਨ ਦੇ ਸਹਿ- ਪ੍ਰਧਾਨ ਹਨ। ਉਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਤੇ ਰੱਖਿਆ ਮੰਤਰੀ ਦੇ ਨਾਲ ਉੱਚ ਪੱਧਰੀ ਕਮੇਟੀ ਦੀ ਸਹਿ-ਪ੍ਰਧਾਨਤਾ ਵੀ ਕੀਤੀ। ਦੁਵੱਲੇ ਸਹਿਯੋਗ ਅਤੇ ਖੇਤਰੀ ਮੁੱਦਿਆਂ ਤੇ ਉਨ੍ਹਾਂ ਦੇ ਨਾਲ ਚਰਚਾ ਬਹੁਤ ਸਕਾਰਾਤਮਕ ਅਤੇ ਉਤਪਾਦਕ ਰਹੀ।

 

ਰੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀਆਂ ਸਾਰੀਆਂ ਕਠਿਨਾਈਆਂ ਦੇ ਬਾਵਜੂਦ, ਭਾਰਤ - ਰੂਸ ਦੁਵੱਲੇ ਸਬੰਧ ਵਿਭਿੰਨ ਪੱਧਰਾਂ ਤੇ ਚੰਗੇ ਸੰਪਰਕ ਬਣਾਏ ਹੋਏ ਹਨ। ਭਾਰਤ ਅਤੇ ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਸਾਮਰਿਕ ਭਾਗੀਦਾਰੀ ਦਾ ਆਨੰਦ ਲੈਂਦੇ ਹਨ ਅਤੇ ਰੱਖਿਆ ਸਬੰਧ ਇਸ ਦੇ ਮਹੱਤਵਪੂਰਨ ਸਤੰਭਾਂ ਵਿੱਚੋਂ ਇੱਕ ਹੈ।

 

ਸ਼੍ਰੀ ਰਾਜਨਾਥ ਸਿੰਘ ਰੂਸੀ ਰੱਖਿਆ ਮੰਤਰੀ ਦੇ ਸੱਦੇ ਤੇ ਮਾਸਕੋ ਦੀ 3 ਦਿਨਾ ਦੀ ਯਾਤਰਾ ਤੇ ਵਿਜੈ ਦਿਵਸ ਪਰੇਡ ਦੀ 75ਵੀਂ ਵਰ੍ਹੇ ਗੰਢ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਹਨ। ਰੱਖਿਆ ਮੰਤਰੀ ਨੇ ਦੂਜੇ ਵਿਸ਼ਵ ਯੁੱਧ ਵਿੱਚ 75ਵੇਂ ਵਿਜੈ ਦਿਵਸ ਦੀਆਂ ਸ਼ੁਭਕਾਮਨਾਵਾਂ ਲਈ ਆਪਣੀ ਵਧਾਈ ਦਿੱਤੀ ਅਤੇ ਰੂਸ ਦੇ ਲੋਕਾਂਵਿਸ਼ੇਸ਼ ਰੂਪ ਨਾਲ ਦਿੱਗਜਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਭਾਰਤ ਅਤੇ ਰੂਸ ਦੀ ਆਮ ਸੁਰੱਖਿਆ ਵਿੱਚ ਇੰਨ੍ਹਾਂ ਯੋਗਦਾਨ ਦਿੱਤਾ ਹੈ ।

ਅੱਜ ਸਵੇਰੇ ਰੱਖਿਆ ਸਕੱਤਰ ਡਾ. ਅਜੈ ਕੁਮਾਰ ਨੇ ਆਪਣੇ ਸਮਾਨ, ਉਪ ਰੱਖਿਆ ਮੰਤਰੀ, ਕਰਨਲ ਜਨਰਲ ਐਲਗਜੈਂਡਰ ਫੋਮਿਨ ਦੇ ਨਾਲ ਚਰਚਾ ਕੀਤੀ। ਉਨ੍ਹਾਂ ਨੇ ਦੁਵੱਲੇ ਰੱਖਿਆ ਸਹਿਯੋਗ ਅਤੇ ਖੇਤਰੀ ਵਿਕਾਸ ਦੇ ਮੁੱਦਿਆਂ ਤੇ ਚਰਚਾ ਕੀਤੀ।

 

******

ਏਬੀਬੀ/ਐੱਸਐੱਸਨਾਮੀ/ਕੇਏ/ਡੀਕੇ/ਸਾਵੀ/ਏਡੀਏ


(Release ID: 1633933) Visitor Counter : 213