ਖੇਤੀਬਾੜੀ ਮੰਤਰਾਲਾ

ਟਿੱਡੀਦਲ ਕੰਟਰੋਲ ਲਈ ਮੇਕ ਇਨ ਇੰਡੀਆ ਪਹਿਲ ਤਹਿਤ ਪ੍ਰੋਟੋਟਾਈਪ ਯੂਐੱਲਵੀ ਸਪਰੇਅਰ ਲਗੇ ਵਾਹਨ ਦਾ ਅਜਮੇਰ ਅਤੇ ਬੀਕਾਨੇਰ ਵਿੱਚ ਸਫਲ ਸੰਚਾਲਨ ਕੀਤਾ ਗਿਆ, ਕਮਰਸ਼ੀਅਲ ਲਾਂਚ ਲਈ ਪ੍ਰਵਾਨਗੀਆਂ ‘ਤੇ ਯਤਨ ਜਾਰੀ
ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਜੋਧਪੁਰ ਜ਼ਿਲ੍ਹਿਆਂ ਵਿੱਚ ਟਿੱਡੀਦਲ ਉੱਤੇ ਕਾਬੂ ਪਾਉਣ ਲਈ ਅਪਹੁੰਚ ਇਲਾਕਿਆਂ ਵਿੱਚ ਵੱਡੇ ਦਰਖਤਾਂ ਉੱਤੇ ਕੀਟਨਾਸ਼ਕਾਂ ਦਾ ਹਵਾਈ ਸਪਰੇਅ ਡ੍ਰੋਨਾਂ ਨਾਲ ਕੀਤਾ ਜਾ ਰਿਹਾ ਹੈ


ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਹੈ ਕਿ ਭਾਰਤ ਦੁਨੀਆ ਦਾ ਇੱਕੋ-ਇੱਕ ਦੇਸ਼ ਹੈ ਜੋ ਕਿ ਡ੍ਰੋਨਾਂ ਰਾਹੀਂ ਮਾਰੂਥਲੀ ਟਿੱਡੀਦਲ ਉੱਤੇ ਕਾਬੂ ਪਾ ਰਿਹਾ ਹੈ

Posted On: 23 JUN 2020 6:22PM by PIB Chandigarh

ਉਪਕਰਣਾਂ ਦੀ ਬਾਹਰੋਂ ਦਰਾਮਦ ਕਰਨ ਦੀ ਮਜਬੂਰੀ ਉੱਤੇ ਕਾਬੂ ਪਾਉਣ ਲਈ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਮੇਕ ਇਨ ਇੰਡੀਆ ਪਹਿਲ ਤਹਿਤ ਦੇਸ਼ ਵਿੱਚ ਹੀ ਟਿੱਡੀਦਲ ਉੱਤੇ ਕਾਬੂ ਪਾਉਣ ਲਈ  ਯੂਐੱਲਵੀ ਸਪਰੇਅਰ ਲਗੇ ਵਾਹਨ ਤਿਆਰ ਕਰਨ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ ਇਸ ਪਹਿਲ ਦੀ ਅਗਵਾਈ ਕਰਦੇ ਹੋਏ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੇ ਮੈਕੇਨਾਈਜ਼ੇਸ਼ਨ ਐਂਡ ਟੈਕਨੋਲੋਜੀ ਡਿਵੀਜ਼ਨ ਨੇ ਭਾਰਤੀ ਨਿਰਮਾਤਾਵਾਂ ਦੁਆਰਾ ਤਿਆਰ ਇੱਕ ਸਪਰੇਅਰ ਦਾ ਪ੍ਰੋਟੋਟਾਈਪ ਹਾਸਲ ਕੀਤਾ ਸਪਰੇਅਰ ਦੇ ਟ੍ਰਾਇਲ ਪੂਰੀ ਸਫਲਤਾ ਨਾਲ ਰਾਜਸਥਾਨ ਦੇ ਅਜਮੇਰ ਅਤੇ ਬੀਕਾਨੇਰ ਜ਼ਿਲ੍ਹਿਆਂ ਵਿੱਚ ਕੀਤੇ ਗਏ ਇਸ ਦੇ ਕਮਰਸ਼ੀਅਲ ਲਾਂਚ ਲਈ ਹੋਰ ਪ੍ਰਵਾਨਗੀਆਂ ਲਈਆਂ ਜਾ ਰਹੀਆਂ ਹਨ ਇਹ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਇਸ ਨਾਲ ਟਿੱਡੀਦਲ ਉੱਤੇ ਕਾਬੂ ਪਾਉਣ ਲਈ ਇੱਕ ਬਹੁਤ ਹੀ ਅਹਿਮ ਉਪਕਰਣ ਦੀ ਦਰਾਮਦ ਦੀ ਲੋੜ ਨਹੀਂ ਪਵੇਗੀ

 

ਇਸ ਵੇਲੇ ਇਸ  ਸਪਰੇਅਰ ਲਗੇ ਵਾਹਨ ਦੀ ਸਪਲਾਈ ਇੰਗਲੈਂਡ ਦੀ ਮੈਸਰਜ਼ ਮਾਈਕਰੋਨ ਸਪਰੇਅਰਜ਼ ਦੁਆਰਾ ਇਕੱਲੇ ਤੌਰ ਤੇ ਕੀਤੀ ਜਾਂਦੀ ਹੈ ਇਸ ਫਰਮ ਨੂੰ ਫਰਵਰੀ, 2020 ਵਿੱਚ 60 ਸਪਰੇਅਰਾਂ ਦੀ ਸਪਲਾਈ ਦਾ ਆਰਡਰ ਦਿੱਤਾ ਗਿਆ ਸੀ ਵਿਦੇਸ਼ ਮੰਤਰਾਲਾ ਅਤੇ ਵਪਾਰ ਤੇ ਉਦਯੋਗ ਮੰਤਰਾਲਾ ਇਸ ਸਪਲਾਈ ਵਿੱਚ ਤੇਜ਼ੀ ਲਿਆਉਣ ਲਈ ਯਤਨਸ਼ੀਲ ਹਨ ਇੰਗਲੈਂਡ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੁਆਰਾ ਵੀ ਰੈਗੂਲਰ ਤੌਰ ‘ਤੇ ਫਰਮ ਨਾਲ ਸੰਪਰਕ ਰੱਖਿਆ ਜਾ ਰਿਹਾ ਹੈ ਅਤੇ ਉਹ ਸਪਰੇਅਰਾਂ ਦੀ ਜਲਦੀ ਸਪਲਾਈ ਲਈ ਯਤਨ ਕਰ ਰਹੇ ਹਨ ਅੱਜ ਤੱਕ ਸਿਰਫ 15 ਸਪਰੇਅਰ ਹੀ ਹਾਸਲ ਹੋ ਸਕੇ ਹਨ ਬਾਕੀ 45 ਸਪਰੇਅਰ ਇਕ ਮਹੀਨੇ ਦੇ ਸਮੇਂ ਵਿੱਚ ਮਿਲਣੇ ਹਨ

 

ਪਰ ਜ਼ਮੀਨ ਤੋਂ ਸਪਰੇਅਰ ਵਾਲੇ ਕੰਟਰੋਲ ਵਾਹਨ ਵੱਧ ਤੋਂ ਵੱਧ 25-30 ਫੁੱਟ ਦੀ ਉਚਾਈ ਤੱਕ ਹੀ ਟਿੱਡੀਦਲ ਉੱਤੇ ਸਪਰੇਅ ਕਰ ਸਕਦੇ ਹਨ ਟ੍ਰੈਕਟਰ ਉੱਤੇ ਰੱਖੇ ਸਪਰੇਅਰ ਦੀ ਵੀ ਆਪਣੀ ਇਕ ਸੀਮਾ ਹੁੰਦੀ ਹੈ ਅਤੇ ਉਹ ਉੱਚੇ ਦਰਖਤਾਂ ਅਤੇ ਅਪਹੁੰਚ ਖੇਤਰਾਂ ਤੱਕ ਨਹੀਂ ਪਹੁੰਚ ਸਕਦੇ ਇਸ ਲਈ ਹਵਾਈ ਸਪਰੇਅ ਦੀ ਚੋਣ ਬਾਰੇ ਜਾਇਜ਼ਾ ਲਿਆ ਗਿਆ

 

ਇੱਕ ਜਾਇਜ਼ੇ ਦੌਰਾਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਹਿਦਾਇਤ ਦਿੱਤੀ ਕਿ ਟਿੱਡੀਦਲ ਉੱਤੇ ਕਾਬੂ ਪਾਉਣ ਲਈ ਡ੍ਰੋਨਾਂ ਨੂੰ ਤੈਨਾਤ ਕਰਨ ਦੀ ਸੰਭਾਵਨਾ ਉੱਤੇ ਵਿਚਾਰ ਕੀਤਾ ਜਾਵੇ ਕਿਉਂਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੁਆਰਾ ਜੋ ਨੀਤੀ ਸਬੰਧੀ ਅਗਵਾਈ ਲੀਹਾਂ ਜਾਰੀ ਹਨ ਉਹ ਕੀਟਨਾਸ਼ਕ ਲੈ ਕੇ ਡ੍ਰੋਨਾਂ ਨੂੰ ਉੱਡਣ ਦੀ ਇਜਾਜ਼ਤ ਨਹੀਂ ਦੇਂਦੀਆਂ, ਇਸ ਲਈ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਇਸ ਉਦੇਸ਼ ਲਈ ਡ੍ਰੋਨ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸ਼ਰਤਾਂ ਸਹਿਤ ਇਹ ਇਜਾਜ਼ਤ ਦੇ ਦਿੱਤੀ ਭਾਵ ਕਿ ਡਾਇਰੈਕਟੋਰੇਟ ਆਵ੍ ਪਲਾਂਟ ਪ੍ਰੋਟੈਕਸ਼ਨ, ਕੁਆਰੰਟੀਨ ਐਂਡ ਸਟੋਰੇਜ, ਫਰੀਦਾਬਾਦ (ਡੀਪੀਪੀਕਿਊਐਂਡਐੱਸ) ਨੂੰ ਛੂਟ ਦਿੱਤੀ ਹੈ ਕਿ ਉਹ ਟਿੱਡੀਦਲ ਦੇ ਕੰਟਰੋਲ ਲਈ 21 ਮਈ, 2020 ਤੋਂ ਡ੍ਰੋਨ ਦੀ ਵਰਤੋਂ ਕਰ ਸਕਦਾ ਹੈ ਅਤੇ 22 ਮਈ, 2020 ਨੂੰ ਵੀ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰ   ਤਹਿਤ ਕੀਟਨਾਸ਼ਕਾਂ ਦੇ ਡ੍ਰੋਨ, ਹਵਾਈ ਜਹਾਜ਼ਾਂ ਅਤੇ ਹੈਲੀਕੌਪਟਰਾਂ ਰਾਹੀਂ ਛਿੜਕਾਅ ਦੀ ਪ੍ਰਵਾਨਗੀ ਟਿੱਡੀਦਲ ਉੱਤੇ ਕਾਬੂ ਪਾਉਣ ਲਈ ਸੈਂਟਰਲ ਇੰਸਕੈਟੀਸਾਈਡ ਬੋਰਡ ਦੁਆਰਾ ਦੇ ਦਿੱਤੀ ਗਈ

 

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਸ਼ਰਤਾਂ ਸਮੇਤ ਦਿੱਤੀ ਗਈ ਛੋਟ ਤੋਂ ਬਾਅਦ ਦੋ ਫਰਮਾਂ ਦਾ ਪੈਨਲ ਬਣਾਇਆ ਗਿਆ ਤਾਕਿ ਉਹ ਟਿੱਡੀਦਲ ਉੱਤੇ ਕੰਟਰੋਲ ਲਈ ਡ੍ਰੋਨ ਰਾਹੀਂ ਸਪਰੇਅ ਦੀਆਂ ਸੇਵਾਵਾਂ ਦੇ ਸਕਣ ਇਨ੍ਹਾਂ ਫਰਮਾਂ ਨੇ ਕੁਝ ਤਜਰਬੇ ਜੈਪੁਰ (ਰਾਜਸਥਾਨ) ਅਤੇ ਸ਼ਿਵਪੁਰੀ (ਮੱਧ ਪ੍ਰਦੇਸ਼) ਵਿੱਚ ਕੀਤੇ ਕੈਬਿਨਟ ਸਕੱਤਰ ਦੁਆਰਾ ਕੀਤੀ ਗਈ 27 ਮਈ, 2020 ਦੀ ਇਕ ਜਾਇਜ਼ਾ ਮੀਟਿੰਗ ਤੋਂ ਬਾਅਦ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਨਾਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਦੁਆਰਾ ਇਕ ਮੀਟਿੰਗ ਉਸੇ ਦਿਨ ਕੀਤੀ ਗਈ ਜਿਸ ਵਿੱਚ ਐਨਡੀਐਮਏ ਅਤੇ ਪਵਨ ਹੰਸ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਮੀਟਿੰਗ ਵਿੱਚ ਹੈਲੀਕੌਪਟਰ/ ਹਵਾਈ ਜਹਾਜ਼ ਦੇ ਮੁਹੱਈਆ ਹੋਣ ਅਤੇ ਨਾਲ ਹੀ ਹਵਾਈ ਸਪਰੇਅ ਦੇ ਉਪਕਰਣ ਮੁਹੱਈਆ ਹੋਣ ਅਤੇ ਡ੍ਰੋਨਾਂ ਰਾਹੀਂ ਵੱਧ ਤੋਂ ਵੱਧ ਸਪਰੇਅ ਕਰਨ ਬਾਰੇ ਰਣਨੀਤੀ ਤਿਆਰ ਕੀਤੀ ਗਈ ਐਡੀਸ਼ਨਲ ਸਕੱਤਰ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੀ ਅਗਵਾਈ ਹੇਠ ਇਕ ਉੱਚ ਤਾਕਤੀ ਕਮੇਟੀ ਬਣਾਈ ਗਈ ਜਿਸ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਪਵਨ ਹੰਸ, ਡੀਜੀਸੀਏ, ਏਅਰ ਇੰਡੀਆ ਅਤੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੇ ਮੈਂਬਰ ਸ਼ਾਮਲ ਕੀਤੇ ਗਏ ਤਾਕਿ ਹਵਾਈ ਸਪਰੇਅ ਲਈ ਕੀਟਨਾਸ਼ਕ ਅਤੇ ਡ੍ਰੋਨਾਂ, ਹਵਾਈ ਜਹਾਜ਼ ਅਤੇ ਹੈਲੀਕੌਪਟਰ ਅਸਾਨੀ ਨਾਲ ਹਾਸਲ ਕੀਤੇ ਜਾ ਸਕਣ

 

ਇਸ ਤੋਂ ਬਾਅਦ ਉੱਚ ਤਾਕਤੀ ਕਮੇਟੀ ਦੀਆਂ ਸਿਫਾਰਸ਼ਾਂ ਉੱਤੇ 5 ਕੰਪਨੀਆਂ (@ 5 ਡ੍ਰੋਨਾਂ ਹਰੇਕ) ਨੂੰ ਆਰਡਰ ਜਾਰੀ ਕੀਤੇ ਗਏ ਸਾਰੀਆਂ 5 ਡ੍ਰੋਨ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੇ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਾਲੌਦੀ (ਜੋਧਪੁਰ) ਜ਼ਿਲ੍ਹਿਆਂ ਵਿੱਚ 12 ਡ੍ਰੋਨਾਂ ਨਾਲ ਪੜਾਅਵਾਰ ਢੰਗ ਨਾਲ ਕੰਮ ਚਾਲੂ ਕੀਤਾ ਡ੍ਰੋਨਾਂ ਦੀ ਵਰਤੋਂ ਦਾ ਅਨੁਭਵ ਅਪਹੁੰਚ ਖੇਤਰਾਂ ਵਿੱਚ ਤਸੱਲੀਬਖਸ਼ ਤੋਂ ਵੀ ਵਧੀਆ ਸਿੱਧ ਹੋਇਆ ਅਤੇ ਪ੍ਰਭਾਵੀ ਢੰਗ ਨਾਲ ਲੰਬੇ ਦਰਖਤਾਂ ਉੱਤੇ ਇਨ੍ਹਾਂ ਰਾਹੀਂ ਕੀਟਨਾਸ਼ਕ ਛਿੜਕਾਅ ਕੀਤਾ ਗਿਆ ਡ੍ਰੋਨਾਂ ਨੂੰ ਤੈਨਾਤ ਕੀਤੇ ਜਾਣ ਨਾਲ ਟਿੱਡੀਦਲ ਤੇ ਕਾਬੂ ਪਾਉਣ ਵਾਲੇ ਸਰਕਲ ਦਫਤਰਾਂ ਦੇ ਆਯਾਮ ਵਿੱਚ ਇਕ ਨਵੀਂ ਸਮਰੱਥਾ ਜੁੜ ਗਈ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਹੈ ਕਿ ਭਾਰਤ ਦੁਨੀਆ ਵਿੱਚ ਪਹਿਲਾ ਦੇਸ਼ ਬਣ ਗਿਆ ਹੈ ਜੋ ਕਿ ਟਿੱਡੀਦਲ ਉੱਤੇ ਡ੍ਰੋਨਾਂ ਦੀ ਮਦਦ ਨਾਲ ਕੰਟਰੋਲ ਕਰ ਰਿਹਾ ਹੈ

 

*****

 

ਏਪੀਐੱਸ/ ਐੱਸਜੀ(Release ID: 1633808) Visitor Counter : 79