ਆਯੂਸ਼

ਕੋਵਿਡ–19 ਦੇ ਇਲਾਜ ਬਾਰੇ ਪਤੰਜਲੀ ਦੇ ਦਾਅਵਿਆਂ ਉੱਤੇ ਆਯੁਸ਼ ਮੰਤਰਾਲੇ ਦੁਆਰਾ ਜਾਰੀ ਬਿਆਨ

Posted On: 23 JUN 2020 5:39PM by PIB Chandigarh

ਆਯੁਸ਼ ਮੰਤਰਾਲੇ ਨੇ ਪਤੰਜਲੀ ਆਯੁਰਵੇਦ ਲਿਮਿਟਿਡ, ਹਰਿਦੁਆਰ (ਉੱਤਰਾਖੰਡ) ਦੁਆਰਾ ਕੋਵਿਡ–19 ਦੇ ਇਲਾਜ ਲਈ ਵਿਕਸਤ ਕੀਤੀਆਂ ਆਯੁਰਵੇਦਿਕ ਦਵਾਈਆਂ ਬਾਰੇ ਮੀਡੀਆ ਚ ਚਲ ਰਹੀ ਹਾਲੀਆ ਖ਼ਬਰ ਦਾ ਨੋਟਿਸ ਲਿਆ ਹੈ। ਖ਼ਬਰ ਵਿੱਚ ਦੱਸੇ ਗਏ ਵਿਗਿਆਨਕ ਅਧਿਐਨ ਦੇ ਦਾਅਵੇ ਅਤੇ ਵੇਰਵਿਆਂ ਦੇ ਤੱਥਾਂ ਤੋਂ ਮੰਤਰਾਲਾ ਜਾਣੂ ਨਹੀਂ ਹੈ।

ਸਬੰਧਿਤ ਆਯੁਰਵੇਦਿਕ ਦਵਾ ਨਿਰਮਾਤਾ ਕੰਪਨੀ ਨੂੰ ਦੱਸਿਆ ਗਿਆ ਹੈ ਕਿ ਆਯੁਰਵੇਦਿਕ ਦਵਾਈਆਂ ਸਮੇਤ ਦਵਾਈਆਂ ਦੇ ਅਜਿਹੇ ਇਸ਼ਤਿਹਾਰਾਂ ਨੂੰ ਡ੍ਰੱਗਸ ਐਂਡ ਮੈਜਿਕ ਰੈਮੇਡੀਜ਼ (ਆਬਜੈਕਸ਼ਨੇਬਲ ਐਡਵਰਟਾਈਜ਼ਮੈਂਟਸ) ਕਾਨੂੰਨ 1954’ (ਦਵਾਈਆਂ ਤੇ ਜਾਦੂਟੂਣਿਆਂ (ਇਤਰਾਜ਼ਯੋਗ ਇਸ਼ਤਿਹਾਰ) ਬਾਰੇ ਕਾਨੂੰਨ 1954) ਅਤੇ ਉਸ ਅਧੀਨ ਬਣੇ ਨਿਯਮਾਂ ਅਤੇ ਕੇਂਦਰ ਸਰਕਾਰ ਦੁਆਰਾ ਕੋਵਿਡ ਮਹਾਮਾਰੀ ਕਾਰਨ ਜਾਰੀ ਨਿਰਦੇਸ਼ਾਂ ਅਧੀਨ ਨਿਯੰਤ੍ਰਿਤ ਰੱਖਿਆ ਗਿਆ ਹੈ। ਮੰਤਰਾਲੇ ਨੇ ਇੱਕ ਗਜ਼ਟ ਨੋਟੀਫ਼ਿਕੇਸ਼ਨ ਨੰਬਰ ਐੱਲ. 11011/8/2020/AS ਮਿਤੀ 21 ਅਪ੍ਰੈਲ, 2020 ਵੀ ਜਾਰੀ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੋਵਿਡ–19 ਬਾਰੇ ਖੋਜ ਅਧਿਐਨ ਆਯੁਸ਼ ਦਖ਼ਲਾਂ/ਦਵਾਈਆਂ ਦੀਆਂ ਜ਼ਰੂਰਤਾਂ ਤੇ ਤਰੀਕੇ ਨਾਲ ਕੀਤੇ ਜਾਣੇ ਚਾਹੀਦੇ ਹਨ।

ਉਪਰੋਕਤ ਖ਼ਬਰਾਂ ਦੇ ਤੱਥਾਂ ਬਾਰੇ ਮੰਤਰਾਲੇ ਨੂੰ ਜਾਣੂ ਕਰਵਾਉਣ ਤੇ ਦਾਅਵਿਆਂ ਦੀ ਪੁਸ਼ਟੀ ਲਈ ਪਤੰਜਲੀ ਆਯੁਰਵੇਦ ਲਿਮਿਟਿਡ ਨੂੰ ਉਨ੍ਹਾਂ ਦਵਾਈਆਂ ਦੇ ਨਾਮ ਤੇ ਫ਼ਾਰਮੂਲਿਆਂ ਦੇ ਵੇਰਵੇ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣ ਵਾਸਤੇ ਕਿਹਾ ਗਿਆ ਹੈ, ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਕੋਵਿਡ ਦਾ ਇਲਾਜ ਸੰਭਵ ਹੈ; ਉਹ ਕਿਹੜਾ (ਕਿਹੜੇ) ਸਥਾਨ ਹੈ (ਹਨ), ਜਿੱਥੇ ਕੋਵਿਡ–19 ਬਾਰੇ ਖੋਜ ਅਧਿਐਨ ਕੀਤਾ ਗਿਆ ਸੀ; ਪ੍ਰੋਟੋਕੋਲ, ਸੈਂਪਲ ਦਾ ਆਕਾਰ, ਸੰਸਥਾਗਤ ਨੈਤਿਕਤਾ ਕਮੇਟੀ ਦੀ ਮਨਜ਼ੂਰੀ, ਸੀਟੀਆਰਆਈ ਰਜਿਸਟ੍ਰੇਸ਼ਨ ਤੇ ਅਧਿਐਨ (ਨਾਮ) ਦੇ ਨਤੀਜਿਆਂ ਦੇ ਅੰਕੜੇ ਵੀ ਮੰਗੇ ਗਏ ਹਨ ਅਤੇ ਜਦੋਂ ਤੱਕ ਇਹ ਮੁੱਦਾ ਬਾਕਾਇਦਾ ਜਾਂਚ ਤੋਂ ਬਾਅਦ ਹੱਲ ਨਹੀਂ ਹੋ ਜਾਂਦਾ, ਤਦ ਤੱਕ ਅਜਿਹੇ ਦਾਅਵਿਆਂ ਦੀ ਇਸ਼ਤਿਹਾਰਬਾਜ਼ੀ/ਪ੍ਰਚਾਰ ਬੰਦ ਰੱਖਣਾ ਹੋਵੇਗਾ। ਮੰਤਰਾਲੇ ਨੇ ਉੱਤਰਾਖੰਡ ਸਰਕਾਰ ਦੀ ਸਬੰਧਿਤ ਰਾਜ ਲਾਇਸੈਂਸਿੰਗ ਅਥਾਰਟੀ ਨੂੰ ਵੀ ਲਾਇਸੈਂਸ ਦੀਆਂ ਕਾਪੀਆਂ ਅਤੇ ਉਨ੍ਹਾਂ ਆਯੁਰਵੇਦਿਕ ਦਵਾਈਆਂ ਦੇ ਉਤਪਾਦ ਨੂੰ ਪ੍ਰਵਾਨਗੀ ਦੇਣ ਦੇ ਵੇਰਵੇ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ, ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨਾਲ ਕੋਵਿਡ–19 ਦਾ ਇਲਾਜ ਹੁੰਦਾ ਹੈ।

 

*********

 

ਐੱਮਵੀ/ਐੱਸਕੇ



(Release ID: 1633765) Visitor Counter : 273