ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਪਰਚੇਜਿੰਗ ਪਾਵਰ ਪੈਰਿਟੀਜ਼ ਅਤੇ ਭਾਰਤੀ ਅਰਥਵਿਵਸਥਾ ਦਾ ਆਕਾਰ: 2017 ਦੇ ਅੰਤਰਰਾਸ਼ਟਰੀ ਤੁਲਨਾ ਪ੍ਰੋਗਰਾਮ ਤੋਂ ਨਤੀਜੇ

Posted On: 23 JUN 2020 2:00PM by PIB Chandigarh

ਵਿਸ਼ਵ ਬੈਂਕ ਨੇ ਅੰਤਰਰਾਸ਼ਟਰੀ ਤੁਲਨਾ ਪ੍ਰੋਗਰਾਮ (ਆਈਸੀਪੀ) ਦੇ ਤਹਿਤ ਸੰਦਰਭ ਸਾਲ 2017 ਲਈ ਨਵੀਂ ਪਰਚੇਜਿੰਗ ਪਾਵਰ ਪੈਰਿਟੀਜ਼ (ਪੀਪੀਪੀ) ਜਾਰੀ ਕੀਤੀਆਂ ਹੈ, ਜੋ ਦੁਨੀਆ ਦੀਆਂ ਅਰਥਵਿਵਸਥਾਵਾਂ ਵਿੱਚ ਰਹਿਣ ਦੇ ਖ਼ਰਚਿਆਂ ਵਿੱਚ ਅੰਤਰ ਨੂੰ ਇਕਸਾਰ ਕਰਦੀਆਂ ਹਨਆਈਸੀਪੀ ਦੇ 2017 ਸਾਇਕਲ ਵਿੱਚ ਦੁਨੀਆ ਪੱਧਰ ਤੇ 176ਅਰਥਵਿਵਸਥਾਵਾਂ ਨੇ ਹਿੱਸਾ ਲਿਆ ਸੀ

 

2. ਅੰਤਰਰਾਸ਼ਟਰੀ ਤੁਲਨਾ ਪ੍ਰੋਗਰਾਮ (ਆਈਸੀਪੀ) ਸੰਯੁਕਤ ਰਾਸ਼ਟਰ ਦੇ ਅੰਕੜਾ ਕਮਿਸ਼ਨ (ਯੂਐੱਨਐੱਸਸੀ) ਦੀ ਅਗਵਾਈ ਹੇਠ, ਵਿਸ਼ਵਵਿਆਪੀ ਅੰਕੜੇ ਇਕੱਠੇ ਕਰਨ ਦੀ ਸਭ ਤੋਂ ਵੱਡੀ ਪਹਿਲਕਦਮੀ ਹੈ, ਜਿਸਦਾ ਟੀਚਾ ਪਰਚੇਜਿੰਗ ਪਾਵਰ ਪੈਰਿਟੀਜ਼ (ਪੀਪੀਪੀ) ਦਾ ਨਿਰਮਾਣ ਕਰਨਾ ਹੈ ਜੋ ਵੱਖ-ਵੱਖ ਅਰਥਵਿਵਸਥਾਵਾਂ ਦੀਆਂ ਆਰਥਿਕ ਗਤੀਵਿਧੀਆਂ ਦੇ ਉਪਾਵਾਂ ਦੀ ਤੁਲਨਾ ਲਈ ਮਹੱਤਵਪੂਰਨ ਹਨਪੀਪੀਪੀਜ਼ ਦੇ ਨਾਲ, ਆਈਸੀਪੀ ਜੀਡੀਪੀ ਦੇ ਖ਼ਰਚੇ ਦੀ ਕੀਮਤਾਂ ਦੇ ਸੂਚਕ ਅੰਕ (ਪੀਐੱਲਆਈ) ਅਤੇ ਹੋਰ ਖੇਤਰੀ ਤੌਰ ਤੇ ਤੁਲਨਾਤਮਕ ਸਮੂਹਾਂ ਦਾ ਨਿਰਮਾਣ ਵੀ ਕਰਦਾ ਹੈ

 

3. ਭਾਰਤ ਨੇ ਆਪਣੀ ਸ਼ੁਰੂਆਤ ਅਰਥਾਤ 1970 ਤੋਂ ਲੈ ਕੇ ਲਗਭਗ ਸਾਰੇ ਆਈਸੀਪੀ ਬੈਠਕਾਂ ਵਿੱਚ ਹਿੱਸਾ ਲਿਆ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਭਾਰਤ ਲਈ ਰਾਸ਼ਟਰੀ ਇੰਪਲੀਮੈਂਟਿੰਗ ਏਜੰਸੀ (ਐੱਨਆਈਏ) ਹੈ, ਜਿਸ ਦੀ ਜ਼ਿੰਮੇਵਾਰੀ ਰਾਸ਼ਟਰੀ ਆਈਸੀਪੀ ਗਤੀਵਿਧੀਆਂ ਦੀ ਯੋਜਨਾਬੰਦੀ ਕਰਨ, ਤਾਲਮੇਲ ਕਰਨ ਅਤੇ ਲਾਗੂ ਕਰਨ ਦੀ ਹੈਭਾਰਤ ਨੂੰ ਵੀ ਮਾਣ ਹੈ ਕਿ ਉਹ ਆਈਸੀਪੀ 2017 ਦੇ ਸਾਇਕਲ ਲਈ, ਸਟੈਟਿਸਟਿਕਸ ਆਸਟਰੀਆ ਦੇ ਨਾਲ ਆਈਸੀਪੀ ਗਵਰਨਿੰਗ ਬੋਰਡ ਦਾ ਸਹਿ-ਪ੍ਰਧਾਨ ਬਣਿਆ ਹੋਇਆ ਹੈ।

 

ਵਿਸ਼ਵਵਿਆਪੀ ਸਥਿਤੀ

 

4. ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਪੱਧਰ ਤੇ ਭਾਰਤੀ ਰੁਪੱਈਆ ਪ੍ਰਤੀ ਅਮਰੀਕੀ ਡਾਲਰ ਦੀ ਪਰਚੇਜਿੰਗ ਪਾਵਰ ਪੈਰਿਟੀਜ਼ (ਪੀਪੀਪੀਜ਼) ਸਾਲ 2017 ਵਿੱਚ 29.65 ਹੋ ਗਈ ਹੈ ਜੋ ਕਿ ਸਾਲ 2011 ਵਿੱਚ 15.55 ਸੀ। ਇਸੇ ਸਮੇਂ ਦੌਰਾਨ ਅਮਰੀਕੀ ਡਾਲਰ ਦਾ ਐਕਸਚੇਂਜ ਰੇਟ 2011 ਵਿੱਚ 46.67 ਤੋਂ ਵਧ ਕੇ 2017 ਵਿੱਚ 65.12 ਹੋ ਗਿਆ ਹੈਕੀਮਤਾਂ ਦਾ ਸੂਚਕ ਅੰਕ (ਪੀਐੱਲਆਈ) - ਪੀਪੀਪੀ ਦਾ ਅਨੁਪਾਤ ਇਸਦੇ ਅਨੁਸਾਰੀ ਮਾਰਕੀਟ ਐਕਸਚੇਂਜ ਰੇਟ ਨਾਲ ਅਰਥਵਿਵਸਥਾਵਾਂ ਦੇ ਕੀਮਤ ਪੱਧਰਾਂ ਦੀ ਤੁਲਨਾ ਕਰਨ ਲਈ ਵਰਤਿਆ ਜਾਂਦਾ ਹੈ 2011 ਵਿੱਚ ਭਾਰਤ ਦਾ ਪੀਐੱਲਆਈ 42.99 ਸੀ ਜੋ ਕਿ ਸਾਲ 2017 ਵਿੱਚ 47.55 ਹੋ ਗਿਆ ਸੀ

 

5. 2017 ਵਿੱਚ, ਭਾਰਤ ਨੇ ਆਪਣੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਵਿਸ਼ਵਵਿਆਪੀ ਸਥਿਤੀ ਨੂੰ ਕਾਇਮ ਰੱਖਿਆ ਅਤੇ ਪੱਕਾ ਕੀਤਾ, ਜੋ ਕਿ ਪੀਪੀਪੀ ਦੇ ਮਾਮਲੇ ਵਿੱਚ ਵਿਸ਼ਵਵਿਆਪੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚੋਂ ਚੀਨ (16.4%) ਅਤੇ ਅਮਰੀਕਾ (16.3%) ਦੇ ਮੁਕਾਬਲੇ 6.7% (ਦੁਨੀਆ ਦੀ ਕੁੱਲ 119,547 ਬਿਲੀਅਨ ਅਮਰੀਕੀ ਡਾਲਰ ਵਿੱਚੋਂ 8,051 ਬਿਲੀਅਨ ਅਮਰੀਕੀ ਡਾਲਰ) ਸੀਗਲੋਬਲ ਅਸਲੀ ਵਿਅਕਤੀਗਤ ਖ਼ਪਤ ਅਤੇ ਗਲੋਬਲ ਕੁੱਲ ਪੂੰਜੀ ਨਿਰਮਾਣ ਵਿੱਚ ਪੀਪੀਪੀ ਅਧਾਰਿਤ ਹਿੱਸੇਦਾਰੀ ਦੇ ਮਾਮਲੇ ਵਿੱਚ ਵੀ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ।

 

ਖੇਤਰੀ ਸਥਿਤੀ: ਏਸ਼ੀਆ - ਪ੍ਰਸ਼ਾਂਤ ਖੇਤਰ

 

6. 2017 ਵਿੱਚ, ਭਾਰਤ ਨੇ ਆਪਣੀ ਖੇਤਰੀ ਸਥਿਤੀ ਨੂੰ ਕਾਇਮ ਰੱਖਿਆ, ਜੋ ਕਿ ਪੀਪੀਪੀ ਦੇ ਮਾਮਲੇ ਵਿੱਚ ਖੇਤਰੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚੋਂ ਚੀਨ ਦੇ 50.76% (ਪਹਿਲਾ ਦਰਜਾ) ਅਤੇ ਇੰਡੋਨੇਸ਼ੀਆਂ ਦੇ 7.49% (ਤੀਜਾ ਦਰਜਾ) ਦੇ ਮੁਕਾਬਲੇ 20.83% (ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਕੁੱਲ 232,344 ਬਿਲੀਅਨ ਐੱਚਕੇ$ ਵਿੱਚੋਂ 48,395 ਬਿਲੀਅਨ ਐੱਚਕੇ$) ਨਾਲ ਦੂਜੇ ਦਰਜੇ ਤੇ ਸੀਖੇਤਰੀ ਅਸਲੀ ਵਿਅਕਤੀਗਤ ਖ਼ਪਤ ਅਤੇ ਖੇਤਰੀ ਕੁੱਲ ਪੂੰਜੀ ਨਿਰਮਾਣ ਵਿੱਚ ਪੀਪੀਪੀ ਅਧਾਰਿਤ ਹਿੱਸੇਦਾਰੀ ਦੇ ਮਾਮਲੇ ਵਿੱਚ ਵੀ ਭਾਰਤ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ।

 

7. ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਹਿੱਸਾ ਲੈਣ ਵਾਲੇ 22ਅਰਥਵਿਵਸਥਾਵਾਂ ਵਿੱਚੋਂ, ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਪੱਧਰ ਤੇ ਭਾਰਤੀ ਰੁਪੱਈਆ ਪ੍ਰਤੀ ਹੋਂਗਕੌਂਗ ਡਾਲਰ (ਐੱਚਕੇ$) ਦੀ ਪਰਚੇਜਿੰਗ ਪਾਵਰ ਪੈਰਿਟੀਜ਼ (ਪੀਪੀਪੀਜ਼) ਸਾਲ 2017 ਵਿੱਚ 3.43 ਹੋ ਗਈ ਹੈ ਜੋ ਕਿ ਸਾਲ 2011 ਵਿੱਚ 2.97 ਸੀ। ਇਸੇ ਸਮੇਂ ਦੌਰਾਨ, ਹੋਂਗਕੌਂਗ ਡਾਲਰ ਦਾ ਐਕਸਚੇਂਜ ਰੇਟ 2011 ਵਿੱਚ 6.00 ਤੋਂ ਵਧ ਕੇ 2017 ਵਿੱਚ 8.36 ਹੋ ਗਿਆ ਹੈਭਾਰਤ ਦਾ ਕੀਮਤਾਂ ਦਾ ਸੂਚਕ ਅੰਕ (ਪੀਐੱਲਆਈ) 2011 ਵਿੱਚ 71.00 ਸੀ ਜੋ ਕਿ ਸਾਲ 2017 ਵਿੱਚ 64.00 ਹੋ ਗਿਆ ਸੀ

 

8. ਆਈਸੀਪੀ 2017 ਦੇ ਨਤੀਜੇ ਆਈਸੀਪੀ ਦੀ ਵੈੱਬਸਾਈਟ ਅਤੇ ਵਿਸ਼ਵ ਬੈਂਕ ਦੇ ਡੇਟਾਬੈਂਕ ਅਤੇ ਡਾਟਾ ਕੈਟਾਲਾਗ ਤੇ ਉਪਲਬਧ ਹਨਸਾਲ 2011 ਦੇ ਸੰਸ਼ੋਧਿਤ ਨਤੀਜੇ, ਪਿਛਲਾ ਆਈਸੀਪੀ ਸੰਦਰਭ ਸਾਲ ਅਤੇ ਇਸਦੇ ਨਾਲ ਹੀ 2012-2016 ਦੀ ਮਿਆਦ ਦੇ ਸਲਾਨਾ ਪੀਪੀਪੀ ਦੇ ਅਨੁਮਾਨ ਵੀ ਜਾਰੀ ਕੀਤੇ ਗਏ ਸਨਅਗਲੀ ਆਈਸੀਪੀ ਤੁਲਨਾ ਸੰਦਰਭ ਸਾਲ 2021 ਲਈ ਕੀਤੀ ਜਾਵੇਗੀ

 

 

*****

 

 

ਵੀਆਰਆਰਕੇ / ਵੀਜੇ


(Release ID: 1633764) Visitor Counter : 243