ਪ੍ਰਿਥਵੀ ਵਿਗਿਆਨ ਮੰਤਰਾਲਾ
22 ਤੋਂ 26 ਜੂਨ 2020 ਦੇ ਦੌਰਾਨ ਪੂਰਬ-ਉੱਤਰ ਅਤੇ ਇਸ ਨਾਲ ਸਟੇ ਭਾਰਤ ਵਿੱਚ ਦੱਖਣ-ਪੱਛਮ ਮੌਨਸੂਨ ਨਾਲ ਭਾਰੀ ਵਰਖਾ ਹੋਵੇਗੀ
Posted On:
22 JUN 2020 6:04PM by PIB Chandigarh
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ / ਖੇਤਰੀ ਮੌਸਮ ਵਿਗਿਆਨ ਕੇਂਦਰ, ਨਵੀਂ ਦਿੱਲੀ ਦੇ ਅਨੁਸਾਰ :
ਮੌਜੂਦਾ ਮੌਸਮ ਸਬੰਧੀ ਸਥਿਤੀ
• ਇੱਕ ਘੱਟ ਦਬਾਅ ਦਾ ਖੇਤਰ (ਟ੍ਰਾਫ) ਉੱਤਰ ਪੰਜਾਬ ਤੋਂ ਉੱਤਰ-ਪੱਛਮ ਬੰਗਾਲ ਦੀ ਖਾੜੀ ਤੱਕ ਟ੍ਰੋਸਪੋਫੈਰਿਕ ਦੇ ਹੇਠਲੇ ਪੱਧਰਾਂ ‘ਤੇ ਮੌਜੂਦ ਹੈ। ਇਸ ਦੇ ਪੂਰਬੀ ਕਿਨਾਰੇ ਦੇ 24 ਜੂਨ, 2020 ਤੋਂ ਉੱਤਰ ਵੱਲ ਸ਼ਿਫਟ ਹੋਣ ਦੀ ਬਹੁਤ ਸੰਭਾਵਨਾ ਹੈ।
• ਅਗਲੇ 5 ਦਿਨਾਂ ਦੇ ਦੌਰਾਨ ਪੂਰਬ ਉੱਤਰ ਅਤੇ ਇਸ ਨਾਲ ਸਟੇ ਪੂਰਬੀ ਭਾਰਤ ਵਿੱਚ ਬੰਗਾਲ ਦੀ ਖਾੜੀ ਤੋਂ ਆਉਣ ਵਾਲੀ ਅਧਿਕ ਨਮ ਦੱਖਣੀ /ਦੱਖਣੀ-ਪੂਰਬੀ ਹਵਾਵਾਂ ਦੇ ਕੰਵਰਜੈਂਸ ਹੋਣ ਦੀ ਸੰਭਾਵਨਾ ਹੈ।
• ਉਪਰੋਕਤ ਅਨੁਕੂਲ ਪਰਿਦ੍ਰਿਸ਼ ਦੇ ਨਾਲ, 24 ਜੂਨ ਅਤੇ ਪੂਰਬ-ਉੱਤਰ ਰਾਜਾਂ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।
ਪੂਰਵ ਅਨੁਮਾਨ ਅਤੇ ਚੇਤਾਵਨੀ
• ਅਗਲੇ 5 ਦਿਨਾਂ ਦੇ ਦੌਰਾਨ ਬਿਹਾਰ, ਸਬ-ਹਿਮਾਲੀਅਨ ਪੱਛਮ ਬੰਗਾਲ ਅਤੇ ਸਿੱਕਿਮ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਲਗਭਗ ਸਾਰੇ ਸਥਾਨਾਂ ‘ਤੇ ਹਲਕੀ ਤੋਂ ਮੱਧ ਵਰਖਾ ਹੋ ਸਕਦੀ ਹੈ।
• 24 ਤੋਂ 26 ਜੂਨ ਦੇ ਦੌਰਾਨ ਬਿਹਾਰ ਵਿੱਚ ਅਲੱਗ-ਅਲੱਗ ਸਥਾਨਾਂ ‘ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਬਹੁਤ ਸੰਭਾਵਨਾ ਹੈ, 22 ਤੋਂ 26 ਜੂਨ, 2020 ਦੇ ਦੌਰਾਨ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅਲੱਗ-ਅਲੱਗ ਸਥਾਨਾਂ ‘ਤੇ ਭਾਰੀ ਤੋਂ ਭਾਰੀ ਵਰਖਾ ਹੋਣ ਦੀ ਪ੍ਰਬਲ ਸੰਭਾਵਨਾ ਹੈ। 22 ਤੋਂ 26 ਜੂਨ, 2020 ਦੇ ਦੌਰਾਨ ਸਬ-ਹਿਮਾਲੀਅਨ ਪੱਛਮ ਬੰਗਾਲ, ਅਸਾਮ ਅਤੇ ਮੇਘਾਲਿਆ ਵਿੱਚ ਅਲੱਗ-ਅਲੱਗ ਸਥਾਨਾਂ ‘ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ ਕੁਝ ਸਥਾਨਾਂ ‘ਤੇ ਬਹੁਤ ਜ਼ਿਆਦਾ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।
(ਵੇਰਵੇ ਲਈ ਕ੍ਰਿਪਾ ਇੱਥੇ ਕਲਿੱਕ ਕਰੋ ।)
(For details, please click here.)
ਅੱਪਡੇਟ ਲਈ ਕਿਰਪਾ ਕਰਕੇ www.imd.gov.in ਦੇਖੋ ।
*****
ਐੱਨਬੀ/ਕੇਜੀਐੱਸ (ਆਈਐੱਮੀਡੀ ਰਿਲੀਜ਼)
(Release ID: 1633488)