ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਗਨਨਾਥ ਪੁਰੀ ਰਥ ਯਾਤਰਾ ਦੇ ਸ਼ੁਭ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 22 JUN 2020 8:24PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਜਗਨਨਾਥ ਪੁਰੀ ਰਥ ਯਾਤਰਾ ਦੇ ਸ਼ੁਭ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਉਪ ਰਾਸ਼ਟਰਪਤੀ ਦੇ ਸੰਦੇਸ਼ ਦਾ ਸੰਪੂਰਨ ਮੂਲ-ਪਾਠ ਨਿਮਨਲਿਖਿਤ ਹੈ-

 

"ਭਗਵਾਨ ਸ਼੍ਰੀ ਜਗਨਨਾਥ ਦੀ ਰਥ ਯਾਤਰਾ ਦੇ ਪਾਵਨ ਅਵਸਰ ਤੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਵਿਸ਼ੇਸ਼ ਕਰਕੇ ਓਡੀਸ਼ਾ ਦੇ ਨਿਵਾਸੀਆਂ ਨੂੰ, ਜੋ ਜਗਨਨਾਥ ਪੁਰੀ ਦੀ ਵਿਸ਼ਵ ਪ੍ਰਸਿੱਧ ਰਥ ਯਾਤਰਾ ਦੀ ਸਾਲ ਭਰ ਬੇਸਬਰੀ ਨਾਲ ਉਡੀਕ ਕਰਦੇ ਹਨ। ਰਥ ਯਾਤਰਾਭਗਵਾਨ ਵਿਸ਼ਨੂ  ਦੇ ਅਵਤਾਰ ਸ਼੍ਰੀ ਜਗਨਨਾਥ ਜੀ ਦੀ ਸਲਾਨਾ ਯਾਤਰਾ ਦਾ ਅਵਸਰ ਹੁੰਦਾ ਹੈ।  ਇਸ ਆਯੋਜਨ ਵਿੱਚ ਰਥ ਯਾਤਰਾ  ਦੇ ਉਤਸਵ ਦੀ ਸ਼ਾਨ ਅਤੇ ਰਥਾਂ ਦੀ ਦਿੱਵਯਤਾਸਚਮੁੱਚ ਕਲਪਨਾ ਤੋਂ ਬਾਹਰ ਹੁੰਦੀ ਹੈ।

 

ਅੱਜ ਜਦੋਂ ਭਾਰਤ ਅਤੇ ਵਿਸ਼ਵ ਕੋਵਿਡ 19 ਮਹਾਮਾਰੀ ਨਾਲ ਜੂਝ ਰਿਹਾ ਹੈਅਸੀਂ ਆਪਣੇ ਸਾਰੇ ਪਰੰਪਰਾਗਤ ਉਤਸਵ ਘਰ ਵਿੱਚ ਹੀ ਰਹਿ ਕੇ ਆਪਣੇ ਸੱਜਣਾਂ ਨਾਲ ਹੀ ਮਨਾ ਰਹੇ ਹਾਂ।  ਇਨ੍ਹਾਂ ਕਠਿਨ  ਪਰਿਸਥਿਤੀਆਂ ਵਿੱਚਇਸ ਵਰ੍ਹੇ ਸਾਨੂੰ ਆਪਣੇ ਆਯੋਜਨ ਨੂੰ ਸੀਮਿਤ ਰੱਖਣਾ ਹੋਵੇਗਾ।

 

ਫਿਰ ਵੀ ਰਥ ਯਾਤਰਾ ਨਾਲ ਜੁੜੀ ਪਵਿੱਤਰਤਾ ਅਤੇ ਆਸਥਾ ਸਾਡੇ ਜੀਵਨ ਨੂੰ ਸ਼ਾਂਤੀਸੁਹਾਰਦ ਅਤੇ ਖੁਸ਼ਹਾਲੀ ਨਾਲ ਸਮ੍ਰਿੱਧ ਕਰੇਗੀ।"

 

****

 

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1633480) Visitor Counter : 158