ਵਿੱਤ ਮੰਤਰਾਲਾ

‘5.22 % ਜੀਐੱਸ 2025’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ‘6.19 % ਜੀਐੱਸ 2034’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ਅਤੇ ‘7.16 % ਜੀਐੱਸ 2050’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ

Posted On: 22 JUN 2020 7:08PM by PIB Chandigarh

ਭਾਰਤ ਸਰਕਾਰ ਨੇ (i) ‘5.22 % ਸਰਕਾਰੀ ਸਟਾਕ, 2025’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 2,000 ਕਰੋੜ ਰੁਪਏ (ਨਾਂਮਾਤਰ) ਦੀ ਨੋਟੀਫਾਈਡ ਰਕਮ ਲਈ, (ii) ‘6.19 % ਸਰਕਾਰੀ ਸਟਾਕ, 2034’ ਦੀ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 11,000 ਕਰੋੜ ਰੁਪਏ (ਨਾਂਮਾਤਰ) ਦੀ ਨੋਟੀਫਾਈਡ ਰਕਮ ਲਈ, (iii) ‘7.16 % ਸਰਕਾਰੀ ਸਟਾਕ, 2050’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 7,000 ਕਰੋੜ ਰੁਪਏ (ਨਾਂਮਾਤਰ) ਦੀ ਨੋਟੀਫਾਈਡ ਰਕਮ ਲਈ ਵਿਕਰੀ (ਰੀ-ਇਸ਼ੂ) ਕਰਨ ਦਾ ਐਲਾਨ ਕੀਤਾ ਹੈ ਭਾਰਤ ਸਰਕਾਰ ਕੋਲ ਉਪਰੋਕਤ ਸਕਿਉਰਿਟੀਆਂ ਵਿੱਚੋਂ ਕਿਸੇ ਇੱਕ ਜਾਂ ਵਧੇਰੇ ਪ੍ਰਤੀ 2,000 ਕਰੋੜ ਰੁਪਏ ਤੱਕ ਦੀ ਵਾਧੂ ਸਬਸਕ੍ਰਿਪਸ਼ਨ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ ਨਿਲਾਮੀ ਕਈ ਮੁੱਲ ਵਿਧੀ ਦੀ ਵਰਤੋਂ ਕਰਕੇ ਕੀਤੀ ਜਾਵੇਗੀ ਇਹ ਨਿਲਾਮੀ 26 ਜੂਨ, 2020 (ਸ਼ੁੱਕਰਵਾਰ) ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ, ਮੁੰਬਈ ਦਫ਼ਤਰ, ਕਿਲ੍ਹਾ, ਮੁੰਬਈ ਦੁਆਰਾ ਕੀਤੀ ਜਾਵੇਗੀ

 

ਸਟਾਕਾਂ ਦੀ ਵਿਕਰੀ ਦੀ ਅਧਿਕਤਮ ਰਕਮ ਦਾ 5 % ਅਧਿਕਾਰਤ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਰਕਾਰੀ ਸਕਿਉਰਿਟੀਆਂ ਦੀ ਨਿਲਾਮੀ ਵਿੱਚ ਗ਼ੈਰ-ਪ੍ਰਤੀਯੋਗੀ ਬੋਲੀ ਸੁਵਿਧਾ ਦੀ ਸਕੀਮ ਅਨੁਸਾਰ ਅਲਾਟ ਕੀਤਾ ਜਾਵੇਗਾ

 

ਨਿਲਾਮੀ ਲਈ ਬੋਲੀਆਂ ਪ੍ਰਤੀਯੋਗੀ ਅਤੇ ਗ਼ੈਰ-ਪ੍ਰਤੀਯੋਗੀ ਦੋਵੇਂ ਬੋਲੀ 26 ਜੂਨ, 2020 ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬਰ) ਪ੍ਰਣਾਲੀ ਤੇ ਇਲੈਕਟ੍ਰੌਨਿਕ ਫਾਰਮੈਟ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਗ਼ੈਰ-ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.00 ਦੇ ਵਿਚਕਾਰ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.30 ਵਜੇ ਦੇ ਵਿਚਕਾਰ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ

 

ਨਿਲਾਮੀ ਦਾ ਨਤੀਜਾ 26 ਜੂਨ, 2020 (ਸ਼ੁੱਕਰਵਾਰ) ਨੂੰ ਐਲਾਨਿਆ ਜਾਵੇਗਾ ਅਤੇ ਸਫ਼ਲ ਬੋਲੀ ਲਗਾਉਣ ਵਾਲਿਆਂ ਨੂੰ 29 ਜੂਨ, 2020 (ਸੋਮਵਾਰ) ਨੂੰ ਭੁਗਤਾਨ ਕਰਨਾ ਹੋਵੇਗਾ

 

ਸਟਾਕ 24 ਜੁਲਾਈ, 2018 ਨੂੰ ਭਾਰਤੀ ਰਿਜ਼ਰਵ ਬੈਂਕ  ਦੁਆਰਾ ਜਾਰੀ ਕੀਤੇ ਸਰਕੂਲਰ ਨੰਬਰ ਆਰਬੀਆਈ/ 2018-19/ 25 ਦੁਆਰਾ ਜਾਰੀ ਕੇਂਦਰ ਸਰਕਾਰ ਦੀਆਂ ਸਕਿਉਰਿਟੀਆਂ ਚ ਜਾਰੀ ਕੀਤੇ ਗਏ ਟ੍ਰਾਂਜੈਕਸ਼ਨਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਦੋਂ ਜਾਰੀ ਕੀਤੇ ਜਾਣਗੇਵਪਾਰ ਲਈ ਯੋਗ ਹੋਣਗੇ ਇਨ੍ਹਾਂ ਨੂੰ ਸਮੇਂ-ਸਮੇਂ ਤੇ ਸੋਧਿਆ ਜਾਂਦਾ ਹੈ

 

 

****

 

ਆਰਐੱਮ / ਕੇਐੱਮਐੱਨ


(Release ID: 1633456) Visitor Counter : 211