ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਨਵੇਂ ਮੌਕੇ ਖੁੱਲ੍ਹ ਰਹੇ ਹਨ: ਹਰਸਿਮਰਤ ਕੌਰ ਬਾਦਲ
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਏ ਵੈਬੀਨਾਰ ਵਿੱਚ 6 ਰਾਜਾਂ ਅਤੇ 180 ਤੋਂ ਵੱਧ ਨਿਵੇਸ਼ਕਾਂ ਨੇ ਹਿੱਸਾ ਲਿਆ
Posted On:
22 JUN 2020 5:59PM by PIB Chandigarh
ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਰਤ ਸਰਕਾਰ ਦੇ ਰਾਸ਼ਟਰੀ ਨਿਵੇਸ਼ ਪ੍ਰਮੋਸ਼ਨ ਅਤੇ ਸੁਵਿਧਾ ਏਜੰਸੀ ਇਨਵੈਸਟ ਇੰਡੀਆ ਦੁਆਰਾ ਐਕਸਕਲੂਸਿਵ ਇਨਵੈਸਟਮੈਂਟ ਫ਼ੋਰਮ ਦੇ ਫੂਡ ਪ੍ਰੋਸੈੱਸਿੰਗ ਐਡੀਸ਼ਨ ਦੀ ਸ਼ੁਰੂਆਤ ਕੀਤੀ।
ਇਨਵੈਸਟ ਇੰਡੀਆ ਨੇ ਫੂਡ ਪ੍ਰੋਸੈੱਸਿੰਗ ਖੇਤਰ ਦੇ ਗਲੋਬਲ ਇੰਡਸਟ੍ਰੀ ਲੀਡਰਾਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਉੱਚ ਪੱਧਰ ਦੇ ਪ੍ਰਮੁੱਖ ਨੀਤੀ ਨਿਰਮਾਤਾਵਾਂ ਦੇ ਵਿੱਚ ਵਿਸਤਾਰਪੂਰਵਕ ਗੱਲਬਾਤ ਕਰਨ ਦੇ ਲਈ ਇਸ ਖੇਤਰ ਦੇ ਵਿਲੱਖਣ ਸੈਕਟੋਰਲ ਲੜੀ ਦੇ ਇਸ ਫੋਰਮ ਨੂੰ ਤਿਆਰ ਕੀਤਾ ਹੈ। ਇਸ ਮੰਚ ਵਿੱਚ ਕੇਂਦਰ ਸਰਕਾਰ ਅਤੇ 6 ਰਾਜ ਸਰਕਾਰਾਂ - ਆਂਧਰ ਪ੍ਰਦੇਸ਼, ਅਸਾਮ, ਮੱਧ ਪ੍ਰਦੇਸ਼, ਪੰਜਾਬ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੇ ਸਭ ਤੋਂ ਸੀਨੀਅਰ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ। ਇਸ ਮੰਚ ਵਿੱਚ 18 ਦੇਸ਼ਾਂ ਦੀਆਂ 180 ਕੰਪਨੀਆਂ ਨੇ ਹਿੱਸਾ ਲਿਆ।
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਇਸ ਖੇਤਰ ਦੇ ਸਾਹਮਣੇ ਵਿਲੱਖਣ ਚੁਣੌਤੀਆਂ ਆਈਆਂ ਅਤੇ ਇਹ ਲੌਕਡਾਊਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਵਿੱਚ ਲਗਾਤਾਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਵਰਤਮਾਨ ਵਿੱਚ ਇਹ ਖੇਤਰ ਕੁਝ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਦਾ ਸਬੰਧ ਆਲਮੀ ਵਪਾਰ ਨਾਲ ਹੈ ਜਿੱਥੇ ਮੰਗ ਵਿੱਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਚੁਣੌਤੀਆਂ ਇਸ ਖ਼ਾਸ ਮੰਚ ਜਿਹੇ ਨਵੇਂ ਮੌਕਿਆਂ ਦੀ ਸ਼ੁਰੂਆਤ ਕਰਨਗੀਆਂ ਜਿਸ ਵਿੱਚ 180 ਤੋਂ ਵੱਧ ਨਿਵੇਸ਼ਕਾਂ, 6 ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਲਈ ਇੱਕ ਹੀ ਸਮੇਂ ਵਿੱਚ ਇੱਕ ਹੀ ਜਗ੍ਹਾ ’ਤੇ ਆਉਣਾ ਸੰਭਵ ਬਣਾ ਦਿੱਤਾ ਹੈ।
ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਸਾਰੇ ਭਾਗੀਦਾਰਾਂ ਨੂੰ ਭਾਰਤੀ ਖੁਰਾਕ ਪ੍ਰੋਸੈੱਸਿੰਗ ਖੇਤਰ ਵਿੱਚ ਉਪਲਬਧ ਅਣਗਿਣਤ ਮੌਕਿਆਂ ਬਾਰੇ ਵਿਸਤਾਰ ਵਿੱਚ ਦੱਸਿਆ ਅਤੇ ਕਿਹਾ ਕਿ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਮੰਤਰਾਲੇ ਦੁਆਰਾ ਫੰਡ ਕੀਤੇ ਕਈ ਪ੍ਰੋਜੈਕਟਾਂ ਨੂੰ ਹਾਲ ਹੀ ਵਿੱਚ ਨਵੇਂ ਭੂਗੋਲਿਕ ਇਲਾਕਿਆਂ ਤੋਂ ਨਵੇਂ ਆਰਡਰ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੌਸ਼ਟਿਕ ਭੋਜਨ ਦੇ ਮਹੱਤਵ ’ਤੇ ਧਿਆਨ ਦੇਣ ਦੇ ਨਾਲ ਹੀ ਲੋਕ ਇਹ ਜਾਣਦੇ ਹਨ ਕਿ ਭਾਰਤੀ ਲੋਕਾਂ ਦੀ ਮੈਟਾਬੋਲਿਜ਼ਮ ਪ੍ਰਣਾਲੀ ਨੇ ਕਈ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਕੋਵਿਡ ਨੂੰ ਬਿਹਤਰ ਢੰਗ ਨਾਲ ਨਜਿੱਠਣ ਵਿੱਚ ਸਫ਼ਲਤਾ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਚੰਗੇ ਭੋਜਨਾਂ (ਸੁਪਰਫੂਡਜ਼) ਨਾਲ ਪੱਛਮੀ ਸੰਸਾਰ ਨੂੰ ਜਾਣੁ ਕਰਾਉਣ ਦੀ ਲੋੜ ਹੈ।
ਕੇਂਦਰੀ ਮੰਤਰੀ ਨੇ ਵੈਬੀਨਾਰ ਦੇ ਭਾਗੀਦਾਰਾਂ ਨੂੰ ਘਰੇਲੂ ਦੇ ਨਾਲ-ਨਾਲ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਇਸ ਦਾ ਸਮਰਥਨ ਕਰਨ ਦੇ ਲਈ ਮੰਤਰਾਲਿਆਂ/ ਵਿਭਾਗਾਂ ਵਿੱਚ ਸੱਕਤਰਾਂ ਦਾ ਸਮਰਥਨ ਸਮੂਹ (ਈਜੀਓਐੱਸ) ਅਤੇ ‘ਪ੍ਰੋਜੈਕਟ ਡਿਵੈਲਪਮੈਂਟ ਸੈੱਲ’ (ਪੀਡੀਸੀ) ਬਣਾਉਣ ਦੇ ਸਰਕਾਰ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਭਾਗੀਦਾਰਾਂ ਨੂੰ ਭਾਰਤ ਵਿੱਚ ਕਾਰੋਬਾਰ ਕਰਨ ਵਾਲੇ ਘਰੇਲੂ ਅਤੇ ਵਿਦੇਸ਼ੀ ਦੋਵਾਂ ਨਿਵੇਸ਼ਕਾਂ ਨੂੰ ਸੰਭਾਲਣ ਦੇ ਲਈ ਇਨਵੈਸਟ ਇੰਡੀਆ ਵਿੱਚ ਐੱਮਓਐੱਫ਼ਪੀਆਈ ਦੇ ਸਮਰਪਿਤ ਨਿਵੇਸ਼ ਸੁਵਿਧਾ ਸੈੱਲ ਦੀ ਸਥਾਪਨਾ ਤੋਂ ਵੀ ਜਾਣੂ ਕਰਵਾਇਆ।
ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਨੇ ਕਿਹਾ ਕਿ ਮੰਤਰਾਲਾ ਸਾਰੇ ਰਾਜਾਂ ਨੂੰ ‘ਗੋ ਵੋਕਲ ਫ਼ਾਰ ਲੋਕਲ’ ਦੇ ਵਿਚਾਰ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗਾ। ਇਹੀ ਸਮਾਂ ਹੈ ਜਦੋਂ ਰਾਜ ਅਤੇ ਕੇਂਦਰ ਮਿਲਕੇ ਉਨ੍ਹਾਂ ਕੰਪਨੀਆਂ ਨੂੰ ਢਾਂਚੇ ਅਤੇ ਕੁਸ਼ਲ ਢੰਗ ਨਾਲ ਸੁਵਿਧਾ ਦੇਣ ਜੋ ਉਨ੍ਹਾਂ ਦੇਸ਼ਾਂ ਨੂੰ ਛੱਡ ਕੇ ਦੂਰ ਜਾ ਰਹੀਆਂ ਹਨ ਜਿੱਥੋਂ ਉਹ ਪਹਿਲਾਂ ਆਯਾਤ ਕਰ ਰਹੀਆਂ ਸਨ। ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਮੰਤਰਾਲੇ ਦੇ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਭਾਰਤ ਵਿੱਚ ਵਪਾਰ ਸ਼ੁਰੂ ਹੁੰਦੇ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੇਸ਼ ਵਿੱਚ ਵਿਕਾਸ ਦੇ ਮੌਕਿਆਂ ਦਾ ਲਾਭ ਲੈਣ ਵਿੱਚ ਨਿਵੇਸ਼ਕਾਂ ਦੀ ਮਦਦ ਕਰਨ ਦੇ ਲਈ ਮਜ਼ਬੂਤ ਨੀਤੀਗਤ ਫੈਸਲੇ ਲੈ ਰਹੀਆਂ ਹਨ। ਮੰਚ ’ਤੇ ਨੀਤੀਗਤ ਪ੍ਰੋਤਸਾਹਨ, ਉਦਯੋਗਿਕ ਖੇਤਰਾਂ, ਬੁਨਿਆਦੀ ਢਾਂਚੇ ਦੀ ਸਮਰੱਥਾ ਤੋਂ ਲੈ ਕੇ ਖ਼ਾਸ ਨਿਵੇਸ਼ਕ ਸੁਵਿਧਾ ਸੇਵਾਵਾਂ ਤੱਕ ਦੇ ਨਿਵੇਸ਼ ਫੈਸਲਿਆਂ ਦੇ ਗੰਭੀਰ ਪਹਿਲੂਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਕਿ ਭਾਰਤ ਨੂੰ ਅਗਲਾ ਆਲਮੀ ਨਿਵੇਸ਼ ਕੇਂਦਰ ਬਣਾਇਆ ਜਾ ਸਕੇ।
****
ਆਰਜੇ / ਐੱਨਜੀ
(Release ID: 1633454)
Visitor Counter : 277