ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਆਪਣੀਆਂ ਇਨੋਵੇਸ਼ਨ ਅਤੇ ਉੱਦਮਤਾ ਪਹਿਲਾਂ ਨੂੰ ਹੁਲਾਰਾ ਦੇਣ ਲਈ ਕੋਲ ਇੰਡੀਆ ਲਿਮਿਟਿਡ ਨੂੰ ਸਾਂਝੇਦਾਰ ਬਣਾਇਆ

Posted On: 20 JUN 2020 3:01PM by PIB Chandigarh

ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਨੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ  ਦੇ ਨਾਲ ਦੇਸ਼ ਭਰ ਵਿੱਚ ਇਸ ਦੀਆਂ ਪ੍ਰਮੁੱਖ ਇਨੋਵੇਸ਼ਨ ਅਤੇ ਉੱਦਮਤਾ ਪਹਿਲਾਂ ਦੀ ਸਰਗਰਮ ਰੂਪ ਨਾਲ ਮਦਦ ਕਰਨ ਲਈ ਮਿਸ਼ਨ ਦੇ ਨਾਲ ਸਾਂਝੇਦਾਰੀ ਕਰਨ ਤੇ ਸਹਿਮਤੀ ਪ੍ਰਗਟਾਈ ਹੈ। ਅਟਲ ਇਨੋਵੇਸ਼ਨ ਮਿਸ਼ਨ ਅਤੇ ਕੋਲ ਇੰਡੀਆ ਲਿਮਿਟਿਡ ਦਰਮਿਆਨ ਇੱਕ ਰਣਨੀਤਕ ਸਾਂਝੇਦਾਰੀ ਦੇ ਇਰਾਦਾ-ਪੱਤਰ (Statement of Intent (SoI)-ਐੱਸਓਆਈ) ਤੇ ਸ਼ੁੱਕਰਵਾਰ, 19 ਜੂਨ, 2020 ਨੂੰ ਆਯੋਜਿਤ ਇੱਕ ਵਰਚੁਅਲ ਈ-ਸੰਮੇਲਨ ਵਿੱਚ ਹਸਤਾਖ਼ਰ ਕੀਤੇ ਗਏ ਅਤੇ ਇਰਾਦਾ-ਪੱਤਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ।

 

ਏਆਈਐੱਮ ਦੇ ਪਾਸ ਸਕੂਲ ਪੱਧਰ ਤੇ ਅਟਲ ਟਿੰਕਰਿੰਗ ਲੈਬਸ (ਏਟੀਐੱਲ), ਸੰਸਥਾਗਤ ਪੱਧਰਾਂ ਤੇ ਅਟਲ ਇੰਕਿਊਬੇਸ਼ਨ ਸੈਂਟਰ (ਏਆਈਸੀ), ਟੀਅਰ-2, ਟੀਅਰ-3 ਸ਼ਹਿਰਾਂ ਅਤੇ ਗ੍ਰਾਮੀਣ ਭਾਰਤ ਲਈ ਅਟਲ ਕਮਿਊਨਿਟੀ ਇਨੋਵੇਸ਼ਨ ਕੇਂਦਰ (ਏਸੀਆਈਸੀ), ਉਦਯੋਗ ਪੱਧਰ ਤੇ ਅਟਲ ਨਿਊ ਇੰਡੀਆ ਚੁਣੌਤੀਆਂ (ਏਐੱਨਆਈਸੀ) ਅਤੇ ਐੱਮਐੱਸਐੱਮਈ ਉਦਯੋਗ ਵਿੱਚ ਇਨੋਵੇਸ਼ਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਅਪਲਾਈਡ ਰਿਸਰਚ ਐਂਡ ਇਨੋਵੇਸ਼ਨ (ਏਆਰਆਈਐੱਸਈ) ਜਿਹੀਆਂ ਵਿਭਿੰਨ ਇਨੋਵੇਸ਼ਨ ਪ੍ਰੋਗਰਾਮ ਅਤੇ ਉੱਦਮਸ਼ੀਲਤਾ ਈਕੋਸਿਸਟਮ ਨਿਰਮਾਣ ਪਹਿਲਾਂ ਹਨ।

 

ਕੋਲ ਇੰਡੀਆ ਲਿਮਿਟਿਡ ਅਤੇ ਅਟਲ ਇਨੋਵੇਸ਼ਨ ਮਿਸ਼ਨ ਦਰਮਿਆਨ ਹੋਏ ਇਸ ਸਹਿਯੋਗ ਸਮਝੌਤੇ ਦਾ ਮਕਸਦ ਮਿਸ਼ਨ (ਏਆਈਐੱਮ) ਦੇ ਉਪਰੋਕਤ ਪ੍ਰੋਗਰਾਮਾਂ ਅਤੇ ਨਵੀਆਂ ਪਹਿਲਾਂ ਜ਼ਰੀਏ ਇਨੋਵੇਸ਼ਨ ਈਕੋਸਿਸਟਮ ਨੂੰ ਲੈ ਕੇ ਅਧਿਕ ਤੋਂ ਅਧਿਕ ਜਾਗਰੂਕਤਾ ਫੈਲਾਉਣ ਅਤੇ ਉਸ ਨੂੰ ਹੁਲਾਰਾ ਦੇਣ ਲਈ ਵਿਭਿੰਨ ਗਤੀਵਿਧੀਆਂ/ ਪ੍ਰੋਗਰਾਮਾਂ ਦਾ ਸੰਚਾਲਨ ਕਰਨਾ ਹੈ।

 

ਕੋਲ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਮੋਦ ਅਗਰਵਾਲ ਦੀ ਹਾਜ਼ਰੀ ਵਿੱਚ ਅਟਲ ਇਨੋਵੇਸ਼ਨ ਮਿਸ਼ਨਨੀਤੀ ਆਯੋਗ  ਦੇ ਮਿਸ਼ਨ ਡਾਇਰੈਕਟਰ ਸ਼੍ਰੀ ਆਰ. ਰਾਮਨਾਨ ਅਤੇ ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਦੇ ਡਾਇਰੈਕਟਰ (ਤਕਨੀਕੀ) ਸ਼੍ਰੀ ਬਿਨਯ ਦਯਾਲ ਨੇ ਇੱਕ ਵਰਚੁਅਲ ਇਰਾਦਾ- ਪੱਤਰ ( ਐੱਸਓਆਈ) ਤੇ ਹਸਤਾਖ਼ਰ ਕੀਤੇ।

 

ਏਆਈਐੱਮ, ਨੀਤੀ ਆਯੋਗ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਆਰ.  ਰਾਮਨਾਨ ਨੇ ਕਿਹਾ ਕਿ ਸੀਆਈਐੱਲ  ਦੇ ਨਾਲ ਇਸ ਇਰਾਦਾ-ਪੱਤਰ (ਐੱਸਓਆਈ) ਤੇ ਹਸਤਾਖਰ ਕਰਨਾ ਇੱਕ ਇਤਿਹਾਸਿਕ ਅਤੇ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸੇ ਗੱਲ ਦਾ ਬਹੁਤ ਮਾਣ ਹੈ ਕਿ ਸੀਆਈਐੱਲ ਸਾਡੇ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਮਹਾਨ ਇਨੋਵੇਸ਼ਨਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਏਆਈਐੱਮ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਆਤਮਨਿਰਭਰ ਭਾਰਤ ਲਈ ਸਮਰੱਥ ਬਣਾਇਆ ਜਾ ਸਕਦਾ ਹੈ। ਸ਼੍ਰੀ ਰਾਮਨਾਨ ਨੇ ਕਿਹਾ ਕਿ ਇਹ ਸਾਂਝੇਦਾਰੀ ਸਾਡੇ ਦੇਸ਼ ਦੇ ਉਨ੍ਹਾਂ ਖੇਤਰਾਂ ਨੂੰ ਇਨੋਵੇਸ਼ਨ ਅਤੇ ਉੱਦਮਤਾ ਨਾਲ ਲਾਭ ਪਹੁੰਚਾਉਣ ਵਿੱਚ ਮਦਦ ਕਰਨ ਲਈ ਇੱਕ ਉੱਤਮ ਮੰਚ ਪ੍ਰਦਾਨ ਕਰੇਗੀ ਜਿਨ੍ਹਾਂ ਦਾ ਵਿਕਾਸ ਨਹੀਂ ਹੋਇਆ ਜਾਂ ਫਿਰ ਘੱਟ ਹੋਇਆ। ਇਸ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਸਥਾਨਕ ਪੱਧਰ ਤੇ ਰੋਜਗਾਰ ਦੀ ਸਿਰਜਣਾ ਵੀ ਹੋਵੇਗੀ।

 

ਕੋਲ ਇੰਡੀਆ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਪ੍ਰਮੋਦ ਅਗਰਵਾਲ ਨੇ ਇਰਾਦਾ-ਪੱਤਰ (ਐੱਸਓਆਈ) ਤੇ ਹਸਤਾਖ਼ਰ ਹੋਣ ਦੇ ਅਵਸਰ ਤੇ ਕਿਹਾ ਕਿ ਸੀਆਈਐੱਲ ਨੂੰ ਏਆਈਐੱਮ, ਨੀਤੀ ਆਯੋਗ ਦੇ ਨਾਲ ਸਾਂਝੇਦਾਰੀ ਦਾ ਐਲਾਨ ਕਰਨ ਤੇ ਮਾਣ ਹੈ ਅਤੇ ਅਸੀਂ ਇਸ ਮਿਸ਼ਨ ਲਈ ਸਭ ਤੋਂ ਮਹੱਤਵਪੂਰਨ ਯੋਗਦਾਨ ਦੇਣ ਲਈ ਉਤਸ਼ਾਹਿਤ ਹਾਂ ਜੋ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰੇਗਾ।

 

ਹਸਤਾਖ਼ਰ ਕੀਤੇ ਗਏ ਇਰਾਦਾ- ਪੱਤਰ  (ਐੱਸਓਆਈ) ਦੇ ਅਨੁਸਾਰ, ਸਾਂਝੇਦਾਰੀ ਨੂੰ ਪ੍ਰੋਗਰਾਮ ਦੇ ਅਨੁਸਾਰ ਵਰਗੀਕ੍ਰਿਤ ਕੀਤਾ ਗਿਆ ਹੈ ਜਿਸ ਵਿੱਚ ਅਟਲ ਟਿੰਕਰਿੰਗ ਲੈਬਸ (ਏਟੀਐੱਲ) ਦੇ ਤਹਿਤ ਸੀਆਈਐੱਲ ਨੇ ਚੋਣਵੇਂ ਏਟੀਐੱਲ ਸਕੂਲਾਂ ਨੂੰ ਗੋਦ ਲੈਣ, ਟੀਚਰ ਟ੍ਰੇਨਿੰਗ ਸੈਸ਼ਨਾਂ ਦਾ ਸੰਚਾਲਨ ਕਰਨ ਵਿੱਚ ਮਦਦ ਅਤੇ ਏਟੀਐੱਲ ਵਿਦਿਆਰਥੀਆਂ ਨੂੰ ਸਲਾਹ ਪ੍ਰਦਾਨ ਕਰਨ ਵਿੱਚ ਸਹਾਇਤਾ ਦੇਣ ਤੇ ਸਹਿਮਤੀ ਜਤਾਈ ਹੈ।

 

ਇਸੇ ਤਰ੍ਹਾਂ, ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰਾਂ (ਏਸੀਆਈਸੀ) ਦੇ ਤਹਿਤ ਸੀਆਈਐੱਲ ਨੇ ਆਪਣੇ ਸੰਚਾਲਨ ਖੇਤਰਾਂ ਦੇ ਆਸ-ਪਾਸ ਦੇ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰਾਂ (ਏਸੀਆਈਸੀ) ਨੂੰ ਗੋਦ ਲੈਣ ਅਤੇ ਉਨ੍ਹਾਂ ਦੀ ਮਦਦ ਕਰਨ, ਸਮਾਜਿਕ ਇਨੋਵੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੇ ਨੌਜਵਾਨਾਂ ਨੂੰ ਸਹਾਇਤਾ ਪਹੁੰਚਾਉਣ ਅਤੇ ਦੇਸ਼  ਦੇ ਘੱਟ-ਵਿਕਸਿਤ ਖੇਤਰਾਂ ਵਿੱਚ ਇਨੋਵੇਸ਼ਨ ਈਕੋਸਿਸਟਮ ਨਿਰਮਾਣ ਦੇ ਪ੍ਰਭਾਵ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਕਮਿਊਨਿਟੀ ਇਨੋਵੇਸ਼ਨ ਚੁਣੌਤੀਆਂ ਅਤੇ ਹੋਰ ਇਨੋਵੇਸ਼ਨ ਅਧਾਰਿਤ ਪ੍ਰੋਗਰਾਮਾਂ ਦਾ ਆਯੋਜਵ ਕਰਨ ਤੇ ਸਹਿਮਤੀ ਜਤਾਈ ਹੈ।

 

****

 

ਵੀਆਰਆਰਕੇ/ਕੇਪੀ


(Release ID: 1633053) Visitor Counter : 276