ਖਾਣ ਮੰਤਰਾਲਾ

ਸ਼੍ਰੀ ਪ੍ਰਹਲਾਦ ਜੋਸ਼ੀ ਨੇ ਮਾਈਨਿੰਗ ਅਡਵਾਂਸਮੈਂਟ ਵਿੱਚ ਆਤਮਨਿਰਭਰ ਭਾਰਤ ਲਈ ਆਰਐਂਡਡੀ ਪੋਰਟਲ ਲਾਂਚ ਕੀਤਾ

Posted On: 19 JUN 2020 6:45PM by PIB Chandigarh

 

ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ 15 ਜੂਨ, 2020 ਨੂੰ ਖਾਣ ਮੰਤਰਾਲੇ ਦੀ ਵਿਗਿਆਨ ਅਤੇ ਟੈਕਨੋਲੋਜੀ ਯੋਜਨਾ ਪ੍ਰੋਗਰਾਮ ਸਕੀਮ ਲਈ ਆਤਮਨਿਰਭਰ ਭਾਰਤ ਲਈ ਸਤਯਭਾਮਾ’ (SATYABHAMA) (ਮਾਈਨਿੰਗ ਅਡਵਾਂਸਮੈਂਟ ਵਿੱਚ ਆਤਮਨਿਰਭਰ ਭਾਰਤ ਲਈ ਵਿਗਿਆਨ ਅਤੇ ਟੈਕਨੋਲੋਜੀ ਯੋਜਨਾ) ਪੋਰਟਲ ਲਾਂਚ ਕੀਤਾ। ਇਸ ਪੋਰਟਲ ਦਾ ਡਿਜ਼ਾਈਨ, ਵਿਕਾਸ ਅਤੇ ਲਾਗੂਕਰਨ ਦਾ ਕਾਰਜ ਮਾਈਨਸ ਇੰਫਰਮੈਟਿਕਸ ਡਿਵੀਜ਼ਨ ਦੇ ਨੈਸ਼ਨਲ ਇੰਫਰਮੈਟਿਕਸ ਸੈਂਟਰ (ਐੱਨਆਈਸੀ) ਦੁਆਰਾ ਕੀਤਾ ਗਿਆ ਹੈ। ਇਸ ਮੌਕੇ ਤੇ ਖਾਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੁਸ਼ੀਲ ਕੁਮਾਰ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਪੋਰਟਲ ਲਾਂਚ ਦੇ ਮੌਕੇ ਤੇ ਦੇਸ਼ ਵਿੱਚ ਮਾਈਨਿੰਗ ਅਤੇ ਖਣਿਜ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਡਿਜੀਟਲ ਟੈਕਨੋਲੋਜੀ ਦੀ ਭੂਮਿਕਾ ਤੇ ਜ਼ੋਰ ਦਿੱਤਾ। ਸ਼੍ਰੀ ਜੋਸ਼ੀ ਨੇ ਮਾਈਨਿੰਗ ਅਤੇ ਖਣਿਜ ਖੇਤਰ ਦੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਆਤਮਨਿਰਭਰਤ ਭਾਰਤ ਲਈ ਨਵੀਨ ਖੋਜ ਅਤੇ ਵਿਕਾਸ ਕਾਰਜ ਸ਼ੁਰੂ ਕਰਨ ਦੀ ਅਪੀਲ ਕੀਤੀ।

 

ਮੌਜੂਦਾ ਪ੍ਰਣਾਲੀ ਦੇ ਉਲਟ ਜਿੱਥੇ ਖੋਜ ਪ੍ਰਸਤਾਵ ਵਿਗਿਆਨੀਆਂ/ਖੋਜਕਰਤਾਵਾਂ ਦੁਆਰਾ ਭੌਤਿਕ ਰੂਪ ਨਾਲ ਪੇਸ਼ ਕੀਤੇ ਜਾਂਦੇ ਹਨ, ਸਤਯਭਾਮਾ ਪੋਰਟਲ ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਫੰਡਾਂ/ਗ੍ਰਾਂਟਾਂ ਦੇ ਉਪਯੋਗ ਦੇ ਨਾਲ ਨਾਲ ਪ੍ਰੋਜੈਕਟ ਪ੍ਰਸਤਾਵਾਂ ਦੀ ਔਨਲਾਈਨ ਪੇਸ਼ਕਾਰੀ ਦੇ ਸਮਰੱਥ ਬਣਾਉਂਦਾ ਹੈ। ਖੋਜਕਰਤਾ ਪੋਰਟਲ ਵਿੱਚ ਇਲੈਕਟ੍ਰੌਨਿਕ ਸਰੂਪ ਵਿੱਚ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਅਤੇ ਅੰਤਿਮ ਨਿਗਰਾਨੀ ਰਿਪੋਰਟ ਵੀ ਪੇਸ਼ ਕਰ ਸਕਦੇ ਹਨ। ਪੋਰਟਲ ਤੇ ਇੱਕ ਯੂਜ਼ਰ ਮੈਨੂਅਲ ਵੀ ਉਪਲੱਬਧ ਹੈ ਜਿੱਥੇ ਪ੍ਰੋਜੈਕਟ ਪ੍ਰਸਤਾਵਾਂ ਦੀ ਪੇਸ਼ਕਾਰੀ ਲਈ ਕਦਮਵਾਰ ਪ੍ਰਕਿਰਿਆਵਾਂ ਨੂੰ ਦਰਸਾਇਆ ਗਿਆ ਹੈ। ਪੋਰਟਲ ਨੀਤੀ ਆਯੋਗ ਦੇ ਐੱਨਜੀਓ ਦਰਪਣ ਪੋਰਟਲ ਨਾਲ ਜੋੜਿਆ ਗਿਆ ਹੈ।

 

ਭਾਰਤ ਸਰਕਾਰ ਦਾ ਖਾਣ ਮੰਤਰਾਲਾ ਅਕਾਦਮਿਕ ਸੰਸਥਾਨਾਂ, ਯੂਨੀਵਰਸਿਟੀਆਂ, ਰਾਸ਼ਟਰੀ ਸੰਸਥਾਨਾਂ ਅਤੇ ਭਾਰਤ ਸਰਕਾਰ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਤੋਂ ਮਾਨਤਾ ਪ੍ਰਾਪਤ ਆਰ ਐਂਡ ਡੀ ਸੰਸਥਾਨਾਂ ਨੂੰ ਦੇਸ਼ ਅਤੇ ਇਸਦੇ ਨਾਗਰਿਕਾਂ ਦੇ ਲਾਭ ਲਈ ਖਾਣ ਮੰਤਰਾਲੇ ਦੀ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਗਰਾਮ ਸਕੀਮ ਤਹਿਤ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਫੰਡ ਉਪਲੱਬਧ ਕਰਾਉਂਦਾ ਹੈ ਜਿਸ ਨਾਲ ਕਿ ਅਪਲਾਇਡ ਜਿਓਸਾਇੰਸਜ਼, ਖਣਿਜਾਂ ਦੀ ਖੋਜ, ਮਾਈਨਿੰਗ ਅਤੇ ਸਬੰਧਿਤ ਖੇਤਰ, ਖਣਿਜ ਪ੍ਰੋਸੈੱਸਿੰਗ ਅਤੇ ਦੇਸ਼ ਦੇ ਖਣਿਜ ਸਰੋਤਾਂ ਦੇ ਵੱਧ ਤੋਂ ਵੱਧ ਉਪਯੋਗ ਅਤੇ ਸੰਭਾਲ਼ ਵਿੱਚ ਖੋਜ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਪੋਰਟਲ ਸਕੀਮ ਨੂੰ ਲਾਗੂ ਕਰਨ ਵਿੱਚ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਕਰੇਗਾ।

 

ਉਨ੍ਹਾਂ ਪ੍ਰਮੁੱਖ ਸੰਸਥਾਨਾਂ ਜਿੱਥੇ ਖੋਜ ਪ੍ਰੋਜੈਕਟਾਂ ਨੂੰ ਫੰਡ ਪ੍ਰਦਾਨ ਕੀਤੇ ਗਏ ਹਨ, ਵਿੱਚ ਸ਼ਾਮਲ ਹੈ-ਭਾਰਤੀ ਵਿਗਿਆਨ ਸੰਸਥਾਨ, ਬੰਗਲੁਰੂ, ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ), ਖੜਕਪੁਰ, ਆਈਆਈਟੀ-ਇੰਡੀਅਨ ਸਕੂਲ ਆਵ੍ ਮਾਈਨਸ, ਧਨਬਾਦ, ਆਈਆਈਟੀ, ਰੁੜਕੀ, ਆਈਆਈਟੀ, ਬੰਬੇ, ਆਈਆਈਟੀ, ਦਿੱਲੀ, ਆਈਆਈਟੀ, ਭੁਵਨੇਸ਼ਵਰ, ਆਈਆਈਟੀ, ਮਦਰਾਸ ਚੇਨਈ, ਸੀਐੱਸਆਈਆਰ-ਮਿਨਰਲਸ ਐਂਡ ਮੈਟੀਰੀਅਲਸ ਟੈਕਨੋਲੋਜੀ, ਭੁਵਨੇਸ਼ਵਰ, ਸੀਐੱਸਆਈਆਰ-ਰਾਸ਼ਟਰੀ ਅੰਤਰਵਿਸ਼ਾ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ, ਆਈਸੀਏਆਰ-ਕੇਂਦਰੀ ਖੁਸ਼ਕ ਜ਼ੋਨ ਖੋਜ ਸੰਸਥਾਨ, ਸੀਐੱਸਆਈਆਰ-ਭੂ-ਭੌਤਿਕੀ ਖੋਜ ਸੰਸਥਾਨ, ਸੀਐੱਸਆਈਆਰ-ਐੱਨਐੱਮਐੱਲ, ਰਾਸ਼ਟਰੀ ਟੈਕਨੋਲੋਜੀ ਸੰਸਥਾਨ, ਰਾਉਰਕੇਲਾ, ਜਵਾਹਰ ਲਾਲ ਨਹਿਰੂ ਅਲੂਮੀਨੀਅਮ ਖੋਜ ਵਿਕਾਸ ਅਤੇ ਡਿਜ਼ਾਈਨ ਕੇਂਦਰ, ਨਾਗਪੁਰ, ਨੈਸ਼ਨਲ ਇੰਸਟੀਟਿਊਟ ਆਵ੍ ਰਾਕ ਮਕੈਨਿਕਸ, ਬੰਗਲੁਰੂ, ਨਾਨਫੈਰਸ ਮੈਟੀਰਿਅਲਸ ਟੈਕਨੋਲੋਜੀ ਡਿਵਲਪਮੈਂਟ ਸੈਂਟਰ, ਹੈਦਰਾਬਾਦ ਆਦਿ।

 

ਸਤਯਭਾਮਾ ਪੋਰਟਲ ਨੂੰ research.mines.gov.in. ’ਤੇ ਦੇਖਿਆ ਜਾ ਸਕਦਾ ਹੈ। ਸਕੀਮ ਬਾਰੇ ਜ਼ਿਆਦਾ ਜਾਣਕਾਰੀ ਲਈ ਖਾਣ ਮੰਤਰਾਲੇ ਨਾਲ met4-mines[at]gov[dot]inਤੇ ਸੰਪਰਕ ਕੀਤਾ ਜਾ ਸਕਦਾ ਹੈ।

 

********

 

ਆਰਜੇ/ਐੱਨਜੀ/ਆਰਐੱਮ



(Release ID: 1632794) Visitor Counter : 222