ਕਿਰਤ ਤੇ ਰੋਜ਼ਗਾਰ ਮੰਤਰਾਲਾ
ਖੇਤੀਬਾੜੀ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਅਖਿਲ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ-ਮਈ, 2020
Posted On:
19 JUN 2020 5:07PM by PIB Chandigarh
ਲੇਬਰ ਬਿਓਰੋ ਹਰ ਮਹੀਨੇ 20 ਰਾਜਾਂ ਵਿੱਚ ਫੈਲੇ 600 ਸੈਂਪਲ ਪਿੰਡਾਂ ਤੋਂ ਇਕੱਤਰ ਕੀਤੇ ਗਏ ਮੁੱਲ ਸਬੰਧੀ ਡੇਟਾ ਦੇ ਅਧਾਰ ’ਤੇ ਖੇਤੀਬਾੜੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕ ਅੰਕ ਤਿਆਰ ਕਰਦਾ ਹੈ। ਨਿਰਧਾਰਿਤ ਆਊਟਲੈਟਸ ਜਾਂ ਵਿਕਰੀ ਕੇਂਦਰਾਂ ’ਤੇ ਵਿਅਕਤੀਗਤ ਰੂਪ ਵਿੱਚ ਜਾ ਕੇ ਇਹ ਅੰਕੜੇ ਇਕੱਤਰ ਕੀਤੇ ਜਾਂਦੇ ਹਨ। ਹਾਲਾਂਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੀਤੀ ਗਈ ਰੋਕਥਾਮ ਸਬੰਧੀ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੀਲਡ ਸਟਾਫ ਦੀ ਨਿਜੀ ਯਾਤਰਾ ’ਤੇ 19 ਮਾਰਚ, 2020 ਤੋਂ ਅਸਥਾਈ ਰੋਕ ਲਗਾ ਦਿੱਤੀ ਗਈ ਅਤੇ ਇਲੈਕਟ੍ਰੌਨਿਕ ਸੰਚਾਰ ਮਾਧਿਅਮਾਂ ਤੋਂ ਮੁੱਲ ਸਬੰਧੀ ਅੰਕੜੇ ਇਕੱਤਰ ਕੀਤੇ ਗਏ। ਮਈ 2020 ਵਿੱਚ 433 ਪਿੰਡਾਂ ਤੋਂ ਮੁੱਲ ਸਬੰਧੀ ਡੇਟਾ ਪ੍ਰਾਪਤ ਕੀਤਾ ਗਿਆ ਜੋ ਨਿਜੀ ਯਾਤਰਾਵਾਂ ਅਤੇ ਟੈਲੀਫੋਨ ਕਾਲਾਂ ਰਾਹੀਂ ਜਿੱਥੋਂ ਤੱਕ ਸੰਭਵ ਹੋਇਆ ਇਕੱਤਰ ਕੀਤਾ ਗਿਆ।
ਮਈ, 2020 ਵਿੱਚ ਖੇਤੀਬਾੜੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਅਖਿਲ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ (ਅਧਾਰ ਸਾਲ : 1986-87=100) -ਕ੍ਰਮਵਾਰ : 5 ਅੰਕ ਅਤੇ 6 ਅੰਕ ਵਧ ਕੇ -ਕ੍ਰਮਵਾਰ : 1019 ਅਤੇ 1025 ਅੰਕ ਦੇ ਪੱਧਰ ਤੱਕ ਪਹੁੰਚ ਗਿਆ। ਖੇਤੀਬਾੜੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਦੇ ਆਮ ਸੂਚਕ ਅੰਕ ਵਿੱਚ ਹੋਏ ਵਾਧੇ ਵਿੱਚ ਮੁੱਖ ਯੋਗਦਾਨ ਖਾਧ ਪਦਾਰਥਾਂ ਦਾ ਰਿਹਾ ਜੋ ਕ੍ਰਮਵਾਰ : (+) 4.44 ਅੰਕਾਂ ਅਤੇ (+) 4.70 ਅੰਕਾਂ ਦਾ ਰਿਹਾ। ਇਹ ਵਾਧਾ ਚਾਵਲ, ਅਰਹਰ ਦੀ ਦਾਲ, ਮਸਰੀ ਦੀ ਦਾਲ, ਮੂੰਗਫਲੀ ਦੇ ਤੇਲ, ਬੱਕਰੇ ਦੇ ਮਾਸ, ਪੋਲਟਰੀ, ਸਬਜ਼ੀਆਂ ਅਤੇ ਫ਼ਲਾਂ ਆਦਿ ਦੀਆਂ ਕੀਮਤਾਂ ਵਧਣ ਦੀ ਵਜ੍ਹਾ ਨਾਲ ਹੋਇਆ।
ਸੂਚਕ ਅੰਕ ਵਿੱਚ ਵਾਧਾ/ਗਿਰਾਵਟ ਹਰ ਰਾਜ ਵਿੱਚ ਵੱਖ ਰਹੀ। ਖੇਤੀਬਾੜੀ ਮਜ਼ਦੂਰਾਂ ਦੇ ਮਾਮਲੇ ਵਿੱਚ ਸੂਚਕ ਅੰਕ ਨੇ 14 ਰਾਜਾਂ ਵਿੱਚ 2 ਤੋਂ 19 ਅੰਕਾਂ ਤੱਕ ਦਾ ਵਾਧਾ ਦਰਸਾਇਆ, ਜਦਕਿ ਇਸਨੇ 5 ਰਾਜਾਂ ਵਿੱਚੋਂ 1 ਤੋਂ 7 ਅੰਕਾਂ ਤੱਕ ਦੀ ਕਮੀ ਦਰਜ ਕੀਤੀ। ਉੱਥੇ ਹੀ ਇਹ ਸੂਚਕ ਅੰਕ ਰਾਜਸਥਾਨ ਰਾਜ ਵਿੱਚ ਸਥਿਰ ਰਿਹਾ। ਤਮਿਲ ਨਾਡੂ ਰਾਜ 1208 ਅੰਕਾਂ ਨਾਲ ਸੂਚਕ ਅੰਕ ਸਾਰਣੀ ਵਿੱਚ ਸਭ ਤੋਂ ਉੱਪਰ ਰਿਹਾ, ਜਦਕਿ ਹਿਮਾਚਲ ਪ੍ਰਦੇਸ਼ 788 ਅੰਕਾਂ ਨਾਲ ਇਸ ਸਾਰਣੀ ਵਿੱਚ ਸਭ ਤੋਂ ਹੇਠ ਰਿਹਾ।
ਗ੍ਰਾਮੀਣ ਮਜ਼ਦੂਰਾਂ ਦੇ ਮਾਮਲੇ ਵਿੱਚ ਸੂਚਕ ਅੰਕ ਨੇ 15 ਰਾਜਾਂ ਵਿੱਚੋਂ 1 ਤੋਂ 18 ਅੰਕਾਂ ਤੱਕ ਦਾ ਵਾਧਾ ਦਰਸਾਇਆ, ਜਦਕਿ ਇਸਨੇ 5 ਰਾਜਾਂ ਵਿੱਚੋਂ 1 ਤੋਂ 7 ਅੰਕਾਂ ਤੱਕ ਦੀ ਕਮੀ ਦਰਜ ਕੀਤੀ। ਤਮਿਲ ਨਾਡੂ ਰਾਜ 1194 ਅੰਕਾਂ ਨਾਲ ਸੂਚਕ ਅੰਕ ਸਾਰਣੀ ਵਿੱਚ ਸਭ ਤੋਂ ਉੱਪਰ ਰਿਹਾ, ਜਦਕਿ ਹਿਮਾਚਲ ਪ੍ਰਦੇਸ਼ 838 ਅੰਕਾਂ ਨਾਲ ਇਸ ਸਾਰਣੀ ਵਿੱਚ ਸਭ ਤੋਂ ਹੇਠ ਰਿਹਾ।
ਜਿੱਥੋਂ ਤੱਕ ਰਾਜਾਂ ਦਾ ਸਵਾਲ ਹੈ, ਖੇਤੀਬਾੜੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕ ਅੰਕ ਵਿੱਚ ਸਭ ਤੋਂ ਵੱਧ ਵਾਧਾ ਕਰਨਾਟਕ ਰਾਜ (ਕ੍ਰਮਵਾਰ: 19 ਅੰਕ ਅਤੇ 18 ਅੰਕ) ਵਿੱਚ ਦਰਜ ਕੀਤਾ ਗਿਆ। ਇੰਨਾ ਹੀ ਵਾਧਾ ਮੁੱਖ ਤੌਰ ’ਤੇ : ਚਾਵਲ, ਜਵਾਰ, ਰਾਗੀ, ਬੱਕਰੇ ਦੇ ਮਾਸ, ਪੋਲਟਰੀ, ਸਬਜ਼ੀਆਂ ਅਤੇ ਫ਼ਲਾਂ, ਬੀੜੀ ਆਦਿ ਦੀਆਂ ਕੀਮਤਾਂ ਵਧਣ ਕਾਰਨ ਦਰਜ ਕੀਤਾ ਗਿਆ। ਇਸਦੇ ਉਲਟ ਖੇਤੀਬਾੜੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਉਪਭੋਗਤਾ ਮੁੱਲ ਸੂਚਕ ਅੰਕ ਵਿੱਚ ਸਭ ਤੋਂ ਵਧ ਗਿਰਾਵਟ ਬਿਹਾਰ ਰਾਜ (ਹਰੇਕ-7 ਅੰਕ) ਵਿੱਚ ਦਰਜ ਕੀਤੀ ਗਈ। ਇਸ ਹੱਦ ਤੱਕ ਗਿਰਾਵਟ ਮੁੱਖ ਤੌਰ ’ਤੇ : ਮੱਕੀ, ਪਿਆਜ਼, ਫ਼ਲਾਂ ਅਤੇ ਸਬਜ਼ੀਆਂ ਆਦਿ ਦੀਆਂ ਕੀਮਤਾਂ ਘਟਣ ਨਾਲ ਹੀ ਸੰਭਵ ਹੋ ਸਕੀ।
ਉਪਭੋਗਤਾ ਮੁੱਲ ਸੂਚਕ ਅੰਕ-ਖੇਤੀਬਾੜੀ ਮਜ਼ਦੂਰ (ਸੀਪੀਆਈ-ਏਐੱਲ) ਅਤੇ ਉਪਭੋਗਤਾ ਮੁੱਲ ਸੂਚਕ ਅੰਕ-ਗ੍ਰਾਮੀਣ ਮਜ਼ਦੂਰ (ਸੀਪੀਆਈ-ਆਰਐੱਲ) ’ਤੇ ਅਧਾਰਿਤ ਬਿੰਦੂ ਦਰ ਬਿੰਦੂ ਮਹਿੰਗਾਈ ਦਰ ਅਪ੍ਰੈਲ 2020 ਦੇ -ਕ੍ਰਮਵਾਰ : 8.80 % ਅਤੇ 8.52 % ਤੋਂ ਘੱਟ ਕੇ ਮਈ 2020 ਵਿੱਚ -ਕ੍ਰਮਵਾਰ : 8.40 % ਅਤੇ 8.12 % ਰਹਿ ਗਈ। ਉਪਭੋਗਤਾ ਮੁੱਲ ਸੂਚਕ ਅੰਕ-ਖੇਤੀਬਾੜੀ ਮਜ਼ਦੂਰ ਅਤੇ ਉਪਭੋਗਤਾ ਮੁੱਲ ਸੂਚਕ ਅੰਕ-ਗ੍ਰਾਮੀਣ ਮਜ਼ਦੂਰ ਦੇ ਖਾਧ ਸੂਚਕ ਅੰਕ ’ਤੇ ਅਧਾਰਿਤ ਮਹਿੰਗਾਈ ਦਰ ਮਈ 2020 ਵਿੱਚ -ਕ੍ਰਮਵਾਰ : (+) 10.40 % ਅਤੇ (+) 10.21 % ਆਂਕੀ ਗਈ।
ਅਖਿਲ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ (ਆਮ ਅਤੇ ਸਮੂਹ-ਵਾਰ)
ਸਮੂਹ
|
ਖੇਤੀਬਾੜੀ ਮਜ਼ਦੂਰ
|
ਗ੍ਰਾਮੀਣ ਮਜ਼ਦੂਰ
|
|
ਅਪ੍ਰੈਲ,2020
|
ਮਈ ,2020
|
ਅਪ੍ਰੈਲ .,2020
|
ਮਈ ,2020
|
ਆਮ ਸੂਚਕ ਅੰਕ
|
1014
|
1019
|
1019
|
1025
|
ਖਾਧ ਪਦਾਰਥ
|
971
|
977
|
975
|
982
|
ਪਾਨ, ਸੁਪਾਰੀ ਆਦਿ
|
1654
|
1665
|
1666
|
1678
|
ਈਂਧਣ ਅਤੇ ਬਿਜਲੀ
|
1104
|
1105
|
1099
|
1099
|
ਕੱਪੜੇ, ਬਿਸਤਰੇ ਅਤੇ ਫੁੱਟਵਿਅਰ
|
1003
|
1003
|
1022
|
1022
|
ਫੁਟਕਲ
|
1019
|
1020
|
1024
|
1025
|
*****
ਆਰਸੀਜੇ/ਐੱਸਕੇਪੀ/ਆਈਏ
(Release ID: 1632712)
Visitor Counter : 164