ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ,ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਭਾਰਤ ਸਰਕਾਰ ਦੇ ਉੱਦਮ ਐੱਨਆਰਡੀਸੀ ਨੇ ਭਾਰਤੀ ਜਲ ਸੈਨਾ ਦੁਆਰਾ ਵਿਕਸਿਤ ਨਵਰਕਸ਼ਕ ਪੀਪੀਈ ਸੂਟ ਦੇ ਨਿਰਮਾਣ ਦੀ ਤਕਨੀਕੀ ਜਾਣਕਾਰੀ ਦਾ ਲਾਇਸੈਂਸ ਪੰਜ ਸੂਖਮ ਅਤੇ ਲਘੂ ਉੱਦਮਾਂ ਨੂੰ ਦੱਸਿਆ
Posted On:
18 JUN 2020 5:06PM by PIB Chandigarh
ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਭਾਰਤ ਸਰਕਾਰ ਦੇ ਉੱਦਮ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਰਡੀਸੀ) ਨੇ ਭਾਰਤੀ ਜਲ ਸੈਨਾ ਦੇ ਮੁੰਬਈ ਸਥਿਤ ਆਈਐੱਨਐੱਚਐੱਸ ਅਸਵਿਨੀ ਹਸਪਤਾਲ ਨਾਲ ਸਬੰਧਿਤ ਇੰਸਟੀਟਿਊਟ ਆਵ੍ ਨੇਵਲ ਮੈਡੀਸਿਨ ਦੇ ਇਨੋਵੇਸ਼ਨ ਸੈੱਲ ਦੁਆਰਾ ਵਿਕਸਿਤ ਨਵਰਕਸ਼ਕ ਨਾਮਕ ਪੀਪੀਈ ਸੂਟ ਦੇ ਨਿਰਮਾਣ ਦੀ ਤਕਨੀਕੀ ਜਾਣਕਾਰੀ ਦਾ ਲਾਇਸੈਂਸ ਪੰਜ ਸੂਖਮ ਅਤੇ ਲਘੂ ਉੱਦਮਾਂ : ਮੈਸਰਸ ਗ੍ਰੀਨਫੀਲਡ ਵਿਨਟਰੇਡ ਪ੍ਰਾਈਵੇਟ ਲਿਮਿਟਿਡ (ਕੋਲਕਾਤਾ), ਮੈਸਰਸ ਵੈਸ਼ਣਵੀ ਗਲੋਬਲ ਪ੍ਰਾਈਵੇਟ ਲਿਮਿਟਿਡ (ਮੁੰਬਈ), ਮੈਸਰਸ ਭਾਰਤ ਸਿਲਕਸ (ਬੰਗਲੌਰ), ਮੈਸਰਸ ਸ਼ਿਓਰ ਸੇਫਟੀ (ਇੰਡੀਆ) ਲਿ. (ਬੜੋਦਰਾ) ਅਤੇ ਮੈਸਰਸ ਸਵੈਪਸ ਕਾਉਚਰ (ਮੁੰਬਈ) ਨੂੰ ਪ੍ਰਦਾਨ ਕੀਤਾ ਹੈ। ਇਹ ਲਾਇਸੈਂਸ ਸਮੁੱਚੇ ਦੇਸ਼ ਵਿੱਚ ਗੁਣਵੱਤਾਪੂਰਨ ਪੀਪੀਈ ਕਿੱਟਾਂ ਦੀ ਮੌਜੂਦਾ ਵਿਆਪਕ ਮੰਗ ਦੀ ਸਪਲਾਈ ਲਈ ਦਿੱਤੇ ਗਏ ਹਨ। ਇਨ੍ਹਾਂ ਨਿਰਮਾਤਾਵਾਂ ਦੀ ਹਰ ਸਾਲ 1 ਕਰੋੜ ਤੋਂ ਜ਼ਿਆਦਾ ਪੀਪੀਈ ਸੂਟ ਨਿਰਮਾਣ ਦੀ ਯੋਜਨਾ ਹੈ।
ਇਸ ਪੀਪੀਈ ਦਾ ਪਰੀਖਣ ਅਤੇ ਪ੍ਰਮਾਣਨ ਨਾਭਕੀ ਔਸ਼ਧ ਅਤੇ ਸਬੰਧ ਵਿਗਿਆਨ (ਇਨਮਾਸ), ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਕੀਤਾ ਹੈ। ਇਹ ਪ੍ਰਯੋਗਸ਼ਾਲਾ ਉਨ੍ਹਾਂ ਨੌ ਐੱਨਏਬੀਐੱਲ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਹੈ ਜਿਸ ਨੂੰ ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਕੱਪੜਾ ਮੰਤਰਾਲੇ ਦੁਆਰਾ ਆਈਐੱਸਓ ਦੇ ਵਰਤਮਾਨ ਮਿਆਰਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਕੱਪੜਾ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪੀਪੀਈ ਪ੍ਰੋਟੋਟਾਈਪ ਸੈਂਪਲ ਟੈਸਟਿੰਗ ਲਈ ਅਧਿਕ੍ਰਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਪ੍ਰਯੋਗਸ਼ਾਲਾ ਨੂੰ ਕੱਪੜਾ, ਸੂਟ ਅਤੇ ਸਿਲਾਈ ਜੋੜ ਲਈ ਬਨਾਵਟੀ ਖੂਨ ਭੇਦਨ ਪ੍ਰਤੀਰੋਧ ਕਸੌਟੀ ਨੂੰ ਪੂਰਾ ਕਰਨ ਵਿੱਚ ਸਮਰੱਥ ਪਾਇਆ ਗਿਆ ਹੈ। ਇਹ ਕਿਫਾਇਤੀ ਵੀ ਹੈ ਕਿਉਂਕਿ ਇਸ ਵਿੱਚ ਕਿਸੇ ਵੱਡੇ ਪੂੰਜੀ ਨਿਵੇਸ਼ ਦੀ ਜ਼ਰੂਰਤ ਨਹੀਂ ਅਤੇ ਬੁਨਿਆਦੀ ਸਿਲਾਈ ਯੋਗਤਾ ਦਾ ਇਸਤੇਮਾਲ ਕਰਕੇ ਕੋਈ ਇੱਕੋ ਆਮ ਗਾਊਨ ਨਿਰਮਾਣ ਇਕਾਈ ਦੇ ਦੁਆਰਾ ਵੀ ਇਸਨੂੰ ਅਪਣਾਇਆ ਜਾ ਸਕਦਾ ਹੈ। ਇਸ ਟੈਕਨੋਲੋਜੀ ਅਤੇ ਕੱਪੜੇ ਦੀ ਗੁਣਵੱਤਾ ਇੰਨੀ ਬਿਹਤਰੀਨ ਹੈ ਕਿ ਪੀਪੀਈ ਸੂਟ ਸੀਣ ਦੀ ਸੀਲਿੰਗ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਮਹਿੰਗੀਆਂ ਸੀਲਿੰਗ ਮਸ਼ੀਨਾਂ ਅਤੇ ਟੇਪ ਨੂੰ ਆਯਾਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ। ਇੱਥੋਂ ਤੱਕ ਕਿ ਪੀਪੀਈ ਦੇ ਕੱਪੜੇ ਵਿੱਚ ਪਾਲੀਮਰ ਜਾਂ ਪਲਾਸਟਿਕ ਜਿਹੀ ਫਿਲਮ ਦੇ ਲੈਮੀਨੇਸ਼ਨ ਦੀ ਵੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ। ਇਸ ਤਰ੍ਹਾਂ ਬਣੇ ਪੀਪੀਈ ਦਾ ਇਸਤੇਮਾਲ ਕਰਨ ਵਾਲੇ ਵਿਅਕਤੀ ਦੀ ਚਮੜੀ ਦੀ ਗਰਮੀ ਅਤੇ ਨਮੀ ਪੀਪੀਈ ਤੋਂ ਬਾਹਰ ਨਿਕਲਦੀ ਰਹਿੰਦੀ ਹੈ। ਇਹ ਟੈਕਨੋਲੋਜੀ ਸੁਰੱਖਿਆ ਤਾਂ ਪ੍ਰਦਾਨ ਕਰਦੀ ਹੀ ਹੈ,ਲੇਕਿਨ ਨਾਲ ਹੀ ਇਸਤੇਮਾਲ ਕਰਨ ਵਾਲੇ ਨੂੰ ਅਸੁਵਿਧਾ ਨਾ ਹੋਵੇ, ਇਸ ਦਾ ਧਿਆਨ ਵੀ ਰੱਖਿਆ ਗਿਆ ਹੈ। ਇਸ ਪੀਪੀਈ ਦਾ ਇਹ ਅਨੋਖਾਪਣ ਇਸ ਨੂੰ ਉਨ੍ਹਾਂ ਹੋਰ ਪੀਪੀਈ ਤੋਂ ਅਲੱਗ ਬਣਾਉਂਦਾ ਹੈ ਜੋ ਵਰਤਮਾਨ ਕੋਵਿਡ-19 ਮਹਾਮਾਰੀ ਦੇ ਦੌਰ ਵਿੱਚ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ।
ਇਸਤੇਮਾਲ ਕਰਨ ਵਾਲੀਆਂ ਪਰਿਸਥਿਤੀਆਂ ਨਾਲ ਜੁੜੀਆਂ ਜ਼ਰੂਰਤਾਂ ਦੇ ਅਨੁਸਾਰ ਇੱਕ ਪਰਤ ਦੇ ਨਾਲ-ਨਾਲ ਦੋਹਰੀ ਪਰਤ ਵਿੱਚ ਵੀ ਇਹ ਪੀਪੀਈ ਸੂਟ ਉਪਲੱਬਧ ਹਨ। ਇਹ ਇੱਕ ਹੈੱਡ ਗਿਅਰ, ਫੇਸ ਮਾਸਕ ਅਤੇ ਪੱਟ ਦੇ ਵਿਚਕਾਰਲੇ ਹਿੱਸੇ ਤੱਕ ਜੁੱਤੀਆਂ ਦੇ ਕਵਰ ਦੇ ਨਾਲ ਵੀ ਆਉਂਦਾ ਹੈ।
ਨਵਰਕਸ਼ਕ ਪੀਪੀਈ ਸੂਟ ਨੂੰ ਭਾਰਤੀ ਜਲ ਸੈਨਾ ਦੇ ਇੱਕ ਚਿਕਿਤਸਕ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਚਿਕਿਤਸਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਪੀਪੀਈ ਦੇ ਇਸਤੇਮਾਲ ਵਿੱਚ ਆਪਣੇ ਵਿਅਕਤੀਗਤ ਅਨੁਭਵ ਨੂੰ ਸਮਾਹਿਤ ਕੀਤਾ ਹੈ। ਇਸ ਪੀਪੀਈ ਸੂਟ ਵਿੱਚ ਸੰਵਰਧਿਤ ਸਾਹ ਘਟਕ ਉਨ੍ਹਾਂ ਫਰੰਟਲਾਈਨ ਜੋਧਿਆਂ ਲਈ ਆਕਰਸ਼ਕ ਸਾਧਨ ਦੇ ਰੂਪ ਵਿੱਚ ਹੈ ਜਿਨ੍ਹਾਂ ਨੂੰ ਇਹ ਸੂਟ ਘੰਟਿਆਂ ਤੱਕ ਪਹਿਨਣਾ ਪੈਂਦਾ ਹੈ ਅਤੇ ਕੰਮ ਦੇ ਦੌਰਾਨ ਅਤਿਅੰਤ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੱਖਿਆ ਮੰਤਰਾਲੇ ਦੇ ਕੁਆਲਿਟੀ ਐਸ਼ੋਰੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਕਿਊਏ), ਰੱਖਿਆ ਉਤਪਾਦਨ ਵਿਭਾਗ, ਰੱਖਿਆ ਮੰਤਰਾਲਾ ਭਾਰਤ ਸਰਕਾਰ, ਦਾ ਬੌਧਿਕ ਸੰਪਦਾ ਸੁਵਿਧਾ ਸੈੱਲ, ਭਾਰਤੀ ਜਲ ਸੈਨਾ ਅਤੇ ਐੱਨਆਰਡੀਸੀ ਇਸ ਨਵਰਕਸ਼ਕ ਪੀਪੀਈ ਸੂਟ ਦੀ ਬੌਧਿਕ ਸੰਪਦਾ ਸਬੰਧੀ ਸੁਰੱਖਿਆ ਅਤੇ ਇਸ ਦੇ ਕਮਰਸ਼ੀਅਲਾਈਜ਼ੇਸ਼ਨ ਲਈ ਮਿਲਕੇ ਕੰਮ ਕਰਨਗੇ। ਕਿਉਂਕਿ ਬਿਨਾ ਪਰਤ ਚੜ੍ਹੇ ਅਨਕੋਟਿਡ; ਬਿਨਾ ਲੈਮੀਨੇਸ਼ਨ ਵਾਲੇ; ਅਨਲੈਮਿਨੇਟਿਡ ਅਤੇ ਬਿਨਾ ਟੇਪ ਲੱਗੇ; ਅਨਟੇਪਡ ਪੀਪੀਈ ਦੇ ਪ੍ਰਯੋਗ ਦੀ ਸੰਕਲਪਨਾ ਪਹਿਲੀ ਵਾਰ ਸਾਹਮਣੇ ਆਈ ਹੈ, ਅਤੇ ਪਹਿਲਾਂ ਅਜਿਹੇ ਪੀਪੀਈ ਇਸਤੇਮਾਲ ਵਿੱਚ ਨਹੀਂ ਸਨ, ਅਜਿਹੇ ਵਿੱਚ ਇਸ ਇਨੋਵੇਸ਼ਨ ਨੂੰ ਬੌਧਿਕ ਸੰਪਦਾ ਅਧਿਕਾਰਾਂ ਸਬੰਧੀ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਸੀ। ਖੋਜ ਦੁਆਰਾ ਨਵਰਕਸ਼ਕ ਪੀਪੀਈ ਲਈ ਐੱਨਆਰਡੀਸੀ ਜ਼ਰੀਏ ਪੇਟੈਂਟ ਫਾਈਲ ਕੀਤਾ ਗਿਆ ਹੈ। ਨਵਰਕਸ਼ਕ ਪੀਪੀਈ ਦੀ ਟੈਕਨੋਲੋਜੀ ਇਕੱਠੇ ਹੀ ਅਨੇਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕਰਦੀ ਹੈ ਅਤੇ ਵੱਡੇ ਪੂੰਜੀ ਨਿਵੇਸ਼ ਦੀ ਜ਼ਰੂਰਤ ਦੇ ਬਿਨਾ ਇਹ ਨਿਰਮਾਣ ਨੂੰ ਅਸਾਨ ਬਣਾਉਂਦੀ ਹੈ। ਇਸ ਵਿੱਚ ਕੋਟਿੰਗ ਅਤੇ ਟੇਪਿੰਗ ਸਬੰਧੀ ਉਪਕਰਣਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਲਈ ਇਸ ਵਿੱਚ ਵਿਦੇਸ਼ਾਂ ਤੋਂ ਆਯਾਤ ਕੀਤੀਆਂ ਅਤੇ ਮਹਿੰਗੀਆਂ ਮਸ਼ੀਨਾਂ ਦੀ ਜ਼ਰੂਰਤ ਵੀ ਨਹੀਂ ਹੈ। ਇਹ ਪੀਪੀਈ ਸੂਟ ਇਸਤੇਮਾਲ ਕਰਨ ਵਾਲੇ ਨੂੰ ਸੁਰੱਖਿਆ ਦੇ ਨਾਲ ਸਹੂਲਤ ਵੀ ਪ੍ਰਦਾਨ ਕਰਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ, ਇਸ ਟੈਕਨੋਲੋਜੀ ਨਾਲ ਦੇਸ਼ ਦੀ ਆਤਮਨਿਰਭਰਤਾ ਵਿੱਚ ਵਾਧਾ ਵੀ ਹੁੰਦਾ ਹੈ। ਭਵਿੱਖ ਵਿੱਚ, ਅਜਿਹਾ ਵੀ ਹੋ ਸਕਦਾ ਹੈ ਕਿ ਇਹ ਸਧਾਰਣ ਪਰ ਅਤਿਅੰਤ ਕਾਰਗਰ ਪੀਪੀਈ ਸੂਟ ਪੀਪੀਈ ਦਾ ਇੱਕ ਅਹਿਮ ਮਿਆਰ ਬਣ ਜਾਵੇ।
****
ਐੱਨਬੀ/ਕੇਜੀਐੱਸ/(ਡੀਐੱਸਆਈਆਰ)
(Release ID: 1632485)
Visitor Counter : 245