ਰੱਖਿਆ ਮੰਤਰਾਲਾ
ਭਾਰਤ, ਦੂਜੇ ਵਿਸ਼ਵ ਯੁੱਧ ਦੇ 75ਵੇਂ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਟ੍ਰਾਈ - ਸਰਵਿਸ ਟੁਕੜੀ ਮਾਸਕੋ ਭੇਜੇਗਾ
प्रविष्टि तिथि:
17 JUN 2020 4:54PM by PIB Chandigarh
ਦੂਜੇ ਵਿਸ਼ਵ ਯੁੱਧ ਦੀ ਜਿੱਤ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ’ਤੇ, ਰੂਸ ਅਤੇ ਹੋਰ ਮਿੱਤਰਤਾਪੂਰਨ ਦੇਸ਼ਾਂ ਦੁਆਰਾ ਬਹਾਦਰੀ ਅਤੇ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਮਾਸਕੋ ਵਿੱਚ ਇੱਕ ਫੌਜੀ ਪਰੇਡ ਹੋਵੇਗੀ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 9 ਮਈ, 2020 ਨੂੰ ਖ਼ਾਸ ਦਿਵਸ ਦੇ ਮੌਕੇ ’ਤੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੂੰ ਵਧਾਈ ਸੰਦੇਸ਼ ਲਿਖਿਆ ਸੀ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵੀ ਇਸ ਮੌਕੇ ’ਤੇ ਹਮਰੁਤਬਾ ਸ਼੍ਰੀ ਸਰਗੇਈ ਸ਼ੋਈਗੁ (Mr Sergei Shoigu) ਨੂੰ ਵਧਾਈ ਦਾ ਸੰਦੇਸ਼ ਭੇਜਿਆ ਹੈ।
ਰੂਸ ਦੇ ਰੱਖਿਆ ਮੰਤਰੀ ਨੇ 24 ਜੂਨ, 2020 ਨੂੰ ਮਾਸਕੋ ਵਿੱਚ ਹੋ ਰਹੀ ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਇੱਕ ਭਾਰਤੀ ਫ਼ੌਜੀ ਟੁਕੜੀ ਨੂੰ ਸੱਦਾ ਦਿੱਤਾ ਹੈ। ਪਰੇਡ ਵਿੱਚ ਹਿੱਸਾ ਲੈਣ ਲਈ 75 ਮੈਂਬਰੀ ਟ੍ਰਾਈ ਸਰਵਿਸ ਫ਼ੌਜੀ ਟੁਕੜੀ ਭੇਜਣ ਲਈ ਰੱਖਿਆ ਮੰਤਰੀ ਸਹਿਮਤ ਹੋ ਗਏ ਹਨ। ਉੱਥੇ ਹੋਰ ਦੇਸ਼ਾਂ ਦੀਆਂ ਫ਼ੌਜੀ ਟੁਕੜੀਆਂ ਵੀ ਸ਼ਾਮਲ ਹੋਣਗੀਆਂ। ਪਰੇਡ ਵਿੱਚ ਹਿੱਸਾ ਲੈਣਾ, ਰੂਸ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਅਤੇ ਸ਼ਰਧਾਂਜਲੀ ਦੇਣ ਦਾ ਪ੍ਰਤੀਕ ਹੋਵੇਗਾ, ਜਦੋਂ ਉਹ ਮਹਾਨ ਦੇਸ਼ਭਗਤੀ ਦੇ ਯੁੱਧ ਦੇ ਆਪਣੇ ਨਾਇਕਾਂ ਨੂੰ ਯਾਦ ਕਰਨਗੇ।
*********
ਏਬੀਬੀ / ਐੱਸਐੱਸ / ਨੈਂਪੀ / ਕੇਏ / ਡੀਕੇ / ਸਾਵੀ / ਏਡੀਏ
(रिलीज़ आईडी: 1632249)
आगंतुक पटल : 238