ਪ੍ਰਿਥਵੀ ਵਿਗਿਆਨ ਮੰਤਰਾਲਾ

ਮੌਨਸੂਨ ਦੀ ਉੱਤਰੀ ਲਿਮਿਟ (ਐੱਨਐੱਲਐੱਮ) ਕਾਂਡਲਾ, ਅਹਿਮਦਾਬਾਦ, ਇੰਦੌਰ, ਰਾਇਸਨ, ਖਜੁਰਾਹੋ, ਫਤਿਹਪੁਰ ਅਤੇ ਬਹਰਾਇਚ ਵਿੱਚੋਂ ਲੰਘਣੀ ਜਾਰੀ


ਪੱਛਮੀ ਤਟ ਨਾਲ ਵਿਆਪਕ ਵਰਖਾ ਹੋਣ ਦੀ ਸੰਭਾਵਨਾ

ਅਗਲੇ 5 ਦਿਨਾਂ ਦੌਰਾਨ ਉੱਤਰ ਪੂਰਬ, ਪੂਰਬੀ ਅਤੇ ਆਸ-ਪਾਸ ਲਗਦੇ ਮੱਧ ਭਾਰਤ ਵਿੱਚ ਅਲੱਗ-ਅਲੱਗ ਸਥਾਨਾਂ ’ਤੇ ਬਹੁਤ ਭਾਰੀ ਵਰਖਾ ਪੈਣ ਦੀ ਸੰਭਾਵਨਾ

ਅਗਲੇ 2-3 ਦਿਨਾਂ ਦੌਰਾਨ ਪੱਛਮੀ ਰਾਜਸਥਾਨ ਵਿੱਚ ਭਾਰੀ ਗਰਮੀ ਅਤੇ ਪੂਰਬੀ ਰਾਜਸਥਾਨ ਅਤੇ ਪੰਜਾਬ ਵਿੱਚ ਗਰਮੀ ਪੈਣ ਦੀ ਸੰਭਾਵਨਾ

Posted On: 17 JUN 2020 2:51PM by PIB Chandigarh

 

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ), ਨਵੀਂ ਦਿੱਲੀ ਦੇ ਰਾਸ਼ਟਰੀ ਮੌਸਮ ਅਨੁਮਾਨ ਕੇਂਦਰ/ਖੇਤਰੀ ਮੌਸਮ ਵਿਗਿਆਨ ਕੇਂਦਰ ਅਨੁਸਾਰ :

 

• ਮੌਨਸੂਨ ਦੀ ਉੱਤਰੀ ਲਿਮਿਟ (ਐੱਨਐੱਲਐੱਮ) ਕਾਂਡਲਾ, ਅਹਿਮਦਾਬਾਦ, ਇੰਦੌਰ, ਰਾਇਸਨ, ਖਜੂਰਹੋ, ਫਤਿਹਪੁਰ ਅਤੇ ਬਹਰਾਇਚ (Kandla, Ahmedabad, Indore, Raisen, Khajuraho, Fatehpur and Bahraich) ਤੋਂ ਲੰਘਣੀ ਜਾਰੀ ਹੈ। 

• ਪੂਰਬੀ ਉੱਤਰ ਪ੍ਰਦੇਸ਼ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਚੱਕਰਵਾਤ ਬਣਿਆ ਹੋਇਆ ਅਤੇ ਇਹ ਸਮੁੰਦਰ ਦੇ ਤਲ ਤੋਂ 6.6 ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ।

• ਕੇਂਦਰੀ ਪਾਕਿਸਤਾਨ ਤੋਂ ਬੰਗਲਾਦੇਸ਼ ਤੱਕ ਸਮੁੰਦਰ ਤਲ ’ਤੇ ਇੱਕ ਦਬਾਅ ਬਣਿਆ ਹੋਇਆ ਹੈ ਜੋ ਸੰਮੁਦਰ ਦੇ ਦਲ ਤੋਂ 0.9 ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ।

• ਇੱਕ ਚੱਕਰਵਾਤ ਉੱਤਰ ਕੋਂਕਣ ਅਤੇ ਆਸ ਪਾਸ ਦੇ ਸਮੁੰਦਰੀ ਤਲ ਤੋਂ 3.1 ਅਤੇ 7.6 ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ।

• ਸਮੁੰਦਰੀ ਤਲ ਤੋਂ 3.1 ਕਿਲੋਮੀਟਰ ਉੱਪਰ ਇੱਕ ਸ਼ੀਅਰ ਜ਼ੋਨ ਕੋਂਕਣ ਖੇਤਰ ਵਿੱਚ ਝਾਰਖੰਡ ’ਤੇ ਚੱਕਰਵਾਤ ਬਣਿਆ ਹੋਇਆ ਹੈ।

• ਉਪਰੋਕਤ ਪ੍ਰਣਾਲੀਆਂ ਦੇ ਪ੍ਰਭਾਵ ਅਧੀਨ :

o ਪੱਛਮੀ ਤਟ ਦੇ ਵੱਖ ਵੱਖ ਸਥਾਨਾਂ ਅਤੇ ਤਟਵਰਤੀ ਕਰਨਾਟਕ ’ਤੇ 17 ਅਤੇ 21 ਜੂਨ ਅਤੇ ਕੋਂਕਣ ਅਤੇ ਗੋਆ ਵਿੱਚ 17 ਅਤੇ 18 ਜੂਨ ਨੂੰ ਵਿਆਪਕ ਤੌਰ ’ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਅਤੇ 18 ਤੋਂ 20 ਜੂਨ ਦੌਰਾਨ ਤਟਵਰਤੀ ਕਰਨਾਟਕ ’ਤੇ ਭਾਰੀ ਵਰਖਾ ਅਤੇ 19-21 ਜੂਨ ਵਿੱਚਕਾਰ ਕੋਂਕਣ ਅਤੇ ਗੋਆ ਵਿੱਚ ਭਾਰੀ ਵਰਖਾ ਪੈਣ ਦੀ ਸੰਭਾਵਨਾ ਹੈ।

o ਅਗਲੇ 5 ਦਿਨਾਂ ਦੌਰਾਨ ਉੱਤਰ ਪੂਰਬ, ਪੂਰਬ ਅਤੇ ਆਸ ਪਾਸ ਦੇ ਮੱਧ ਭਾਰਤ ਵਿੱਚ ਅਲੱਗ ਅਲੱਗ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਪੈਣ ਦੀ ਸੰਭਾਵਨਾ ਹੈ।

• 19-21 ਜੂਨ ਦਰਮਿਆਨ ਪੱਛਮੀ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਅਲੱਗ-ਅਲੱਗ ਸਥਾਨਾਂ ’ਤੇ ਤੂਫ਼ਾਨ, ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਭਾਰੀ ਵਰਖਾ ਪੈਣ ਦੀ ਸੰਭਾਵਨਾ ਹੈ।

• ਅਗਲੇ 2-3 ਦਿਨਾਂ ਦੌਰਾਨ ਪੱਛਮੀ ਰਾਜਸਥਾਨ ਵਿੱਚ ਭਾਰੀ ਗਰਮੀ ਅਤੇ ਪੂਰਬੀ ਰਾਜਸਥਾਨ ਅਤੇ ਪੰਜਾਬ ਵਿੱਚ ਗਰਮੀ ਪੈਣ ਦੀ ਸੰਭਾਵਨਾ ਹੈ।

  

 

ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ  www.imd.gov.in  ’ਤੇ ਵਿਜ਼ਿਟ ਕਰੋ।

 

*****

 

ਐੱਨਬੀ/ਕੇਜੇਐੱਸ


(Release ID: 1632234) Visitor Counter : 155