ਪ੍ਰਿਥਵੀ ਵਿਗਿਆਨ ਮੰਤਰਾਲਾ
ਦੱਖਣ-ਪੱਛਮ ਮੌਨਸੂਨ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਪੂਰਬੀ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧਿਆ
19 ਜੂਨ ਦੇ ਆਸ ਪਾਸ ਉੱਤਰੀ ਬੰਗਾਲ ਦੀ ਖਾੜੀ ਅਤੇ ਆਸ-ਪਾਸ ਦੇ ਖੇਤਰ ਵਿੱਚ ਸੰਭਾਵਿਤ ਤੌਰ ’ਤੇ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ
Posted On:
16 JUN 2020 2:57PM by PIB Chandigarh
ਰਾਸ਼ਟਰੀ ਮੌਸਮ ਅਨੁਮਾਨ ਕੇਂਦਰ / ਖੇਤਰੀ ਮੌਸਮ ਵਿਗਿਆਨ ਕੇਂਦਰ, ਭਾਰਤੀ ਮੌਸਮ ਵਿਭਾਗ, ਨਵੀਂ ਦਿੱਲੀ (ਆਈਐੱਮਡੀ) ਅਨੁਸਾਰ:
ਦੱਖਣ-ਪੱਛਮ ਮੌਨਸੂਨ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਪੂਰਬੀ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਿਆ ਹੈ।
ਮੌਨਸੂਨ ਦੀ ਉੱਤਰੀ ਲਿਮਿਟ (ਐੱਨਐੱਲਐੱਮ) ਹੁਣ ਕੰਡਾਲਾ, ਅਹਿਮਦਾਬਾਦ, ਇੰਦੌਰ, ਰਾਇਸਨ, ਖਜੁਰਾਹੋ, ਫਤਿਹਪੁਰ ਅਤੇ ਬਹਰਾਇਚ (Kandla, Ahmedabad, Indore, Raisen, Khajuraho, Fatehpur and Bahraich) ਤੋਂ ਲੰਘਦੀ ਹੈ।
ਪੂਰਬੀ ਉੱਤਰ ਪ੍ਰਦੇਸ਼ ਅਤੇ ਆਸ ਪਾਸ ਚੱਕਰਵਾਤ ਬਣਿਆ ਹੋਇਆ ਹੈ ਅਤੇ ਇਹ ਸਮੁੰਦਰ ਦੇ ਤਲ ਤੋਂ 6.6 ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ ਅਤੇ ਉੱਤਰ ਪੱਛਮ ਰਾਜਸਥਾਨ ਤੋਂ ਇਹ ਚੱਕਰਵਾਤ ਦੱਖਣੀ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਣਦਾ ਹੈ ਅਤੇ ਸਮੁੰਦਰੀ ਤਲ ਤੋਂ 9.9 ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਦੋਵਾਂ ਪ੍ਰਣਾਲੀਆਂ ਦੇ ਪ੍ਰਭਾਵ ਅਧੀਨ :
ਅਗਲੇ ਦੋ ਦਿਨਾਂ ਦੌਰਾਨ ਕੋਂਕਣ ਅਤੇ ਗੋਆ ਵਿੱਚ ਭਾਰੀ ਅਤੇ ਛੋਟੇ-ਮੋਟੇ ਸਥਾਨਾਂ ’ਤੇ ਬਹੁਤ ਭਾਰੀ ਅਤੇ ਅਗਲੇ ਦੋ ਦਿਨਾਂ ਦੌਰਾਨ ਮੱਧ ਮਹਾਰਾਸ਼ਟਰ ਦੇ ਅਲੱਗ ਅਲੱਗ ਸਥਾਨਾਂ ’ਤੇ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।
17 ਤੋਂ 19 ਜੂਨ, 2020 ਦੌਰਾਨ ਪੂਰਬੀ ਭਾਰਤ ਵਿੱਚ ਵਰਖਾ ਦੀ ਤੀਬਰਤਾ ਵਧਣ ਅਤੇ ਖੇਤਰ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ, ਅਗਲੇ 5 ਦਿਨਾਂ ਦੌਰਾਨ ਉਪ-ਹਿਮਾਲਿਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।
ਅਸਾਮ ਅਤੇ ਮੇਘਾਲਿਆ ਅਤੇ ਤ੍ਰਿਪੁਰਾ ਅਤੇ ਮਿਜ਼ੋਰਮ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਵੱਖ-ਵੱਖ ਥਾਵਾਂ ’ਤੇ ਭਾਰੀ ਵਰਖਾ ਪੈਣ ਦੀ ਸੰਭਾਵਨਾ ਹੈ ਅਤੇ ਅਗਲੇ 3 ਦਿਨਾਂ ਦੌਰਾਨ ਪੱਛਮੀ ਅਸਾਮ ਅਤੇ ਮੇਘਾਲਿਆ ਵਿੱਚ ਛੋਟੇ ਮੋਟੇ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਪੈਣ ਦੀ ਸੰਭਾਵਨਾ ਹੈ।
ਸੰਭਾਵਿਤ ਤੌਰ ’ਤੇ 19 ਜੂਨ ਦੇ ਆਸ ਪਾਸ ਉੱਤਰੀ ਬੰਗਾਲ ਦੀ ਖਾੜੀ ਅਤੇ ਆਸ-ਪਾਸ ਦੇ ਖੇਤਰ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।

ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ www.imd.gov.in ’ਤੇ ਵਿਜ਼ਿਟ ਕਰੋ।
*****
ਐੱਨਬੀ/ਕੇਜੀਐੱਸ
(Release ID: 1631947)
Visitor Counter : 173