ਭਾਰਤ ਚੋਣ ਕਮਿਸ਼ਨ
ਬਿਹਾਰ ਵਿਧਾਨ ਸਭਾ ਦੇ ਵਿਧਾਇਕਾਂ ਦੁਆਰਾ ਬਿਹਾਰ ਵਿਧਾਨ ਪਰਿਸ਼ਦ ਲਈ ਦੋ ਸਾਲਾ ਚੋਣ- ਮਤਦਾਨ 6 ਜੁਲਾਈ 2020 ਨੂੰ
Posted On:
15 JUN 2020 2:37PM by PIB Chandigarh
ਬਿਹਾਰ ਵਿਧਾਨ ਸਭਾ ਦੇ ਮੈਬਰਾਂ ( ਵਿਧਾਇਕਾਂ ) ਦੁਆਰਾ ਚੁਣੇ ਗਏ ਬਿਹਾਰ ਵਿਧਾਨ ਪਰਿਸ਼ਦ ਦੇ ਨੌਂ ਮੈਬਰਾਂ ਦਾ ਕਾਰਜਕਾਲ 06.05.2020 ਨੂੰ ਸਮਾਪਤ ਹੋ ਗਿਆ ਹੈ। ਉਨ੍ਹਾਂ ਦਾ ਵੇਰਵਾ ਨਿਮਨਲਿਖਿਤ ਹੈ:
ਲੜੀ ਨੰ.
|
ਮੈਂਬਰ ਦਾ ਨਾਮ
|
ਰਿਟਾਇਰਮੈਂਟ ਦੀ ਮਿਤੀ
|
1.
|
ਅਸ਼ੋਕ ਚੌਧਰੀ
|
06.05.2020
|
2.
|
ਕ੍ਰਿਸ਼ਣ ਕੁਮਾਰ ਸਿੰਘ
|
3.
|
ਪ੍ਰਸ਼ਾਂਤ ਕੁਮਾਰ ਸ਼ਾਹੀ
|
4.
|
ਸੰਜੈ ਪ੍ਰਕਾਸ਼
|
5.
|
ਸਤੀਸ਼ ਕੁਮਾਰ
|
6.
|
ਰਾਧਾ ਮੋਹਨ ਸ਼ਰਮਾ
|
7.
|
ਸੋਨੇਲਾਲ ਮਹਿਤਾ
|
8.
|
ਮੁਹੰਮਦ ਹਾਰੂਨ ਰਾਸ਼ਿਦ
|
9.
|
ਹੀਰਾ ਪ੍ਰਸਾਦ ਵਿੰਦ
|
ਕੋਵਿਡ - 19 ਕਾਰਨ ਪਬਲਿਕ ਹੈਲਥ ਐਮਰਜੈਂਸੀ ਦੀ ਮੌਜੂਦਾ ਅਣਕਿਆਸੀ ਸਥਿਤੀ ਨੂੰ ਦੇਖਦੇ ਹੋਏ ਅਤੇ ਸਮਰੱਥ ਅਥਾਰਿਟੀ ਦੁਆਰਾ ਆਪਦਾ ਪ੍ਰਬੰਧਨ ਐਕਟ, 2005 ਤਹਿਤ ਪਾਸ ਦਿਸ਼ਾ - ਨਿਰਦੇਸ਼ਾਂ ਅਤੇ ਆਦੇਸ਼ਾਂ ਤਹਿਤ, ਚੋਣ ਕਮਿਸ਼ਨ ਨੇ 03.04.2020 ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 324 ਤਹਿਤ ਇੱਕ ਆਦੇਸ਼ ਪਾਸ ਕੀਤਾ, ਜਿਸ ਨੂੰ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 16 ਨਾਲ ਪੜ੍ਹੋ, ਅਤੇ ਨਿਰਦੇਸ਼ ਦਿੱਤਾ ਕਿ ਉਪਰੋਕਤ ਸੀਟਾਂ ਉੱਤੇ ਚੋਣ ਪ੍ਰਕਿਰਿਆ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਕਿਸੇ ਬਾਅਦ ਦੀ ਮਿਤੀ ਨੂੰ ਸ਼ੁਰੂ ਕੀਤੀ ਜਾਵੇਗੀ।
ਕਮਿਸ਼ਨ ਨੇ ਬਿਹਾਰ ਮੁੱਖ ਚੋਣ ਅਧਿਕਾਰੀ (ਸੀਈਓ) ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਹੁਣ ਇਹ ਫ਼ੈਸਲਾ ਕੀਤਾ ਹੈ ਕਿ ਵਿਧਾਨ ਸਭਾ ਦੇ ਮੈਬਰਾਂ ਦੁਆਰਾ ਬਿਹਾਰ ਵਿਧਾਨ ਪਰਿਸ਼ਦ ਲਈ ਉਪਰੋਕਤ ਦੋ ਸਾਲਾ ਚੋਣ ਨਿਮਨਲਿਖਿਤ ਪ੍ਰੋਗਰਾਮ ਅਨੁਸਾਰ ਆਯੋਜਿਤ ਕੀਤੀ ਜਾਵੇ :
ਲੜੀ ਨੰ.
|
ਈਵੈਂਟ
|
ਮਿਤੀਆਂ
|
-
|
ਨੋਟੀਫਿਕੇਸ਼ਨ ਜਾਰੀ ਕਰਨਾ
|
18 ਜੂਨ, 2020 ( ਵੀਰਵਾਰ )
|
-
|
ਨਾਮਜ਼ਦਗੀਆਂ ਭਰਨ ਦੀ ਅੰਤਿਮ ਮਿਤੀ
|
25 ਜੂਨ, 2020 ( ਵੀਰਵਾਰ )
|
-
|
ਨਾਮਜ਼ਦਗੀਆਂ ਦੀ ਜਾਂਚ
|
26 ਜੂਨ 2020 ( ਸ਼ੁੱਕਰਵਾਰ )
|
-
|
ਉਮੀਦਵਾਰੀ ਵਾਪਸ ਲੈਣ ਦੀ ਅੰਤਿਮ ਮਿਤੀ
|
29 ਜੂਨ, 2020 ( ਸੋਮਵਾਰ )
|
-
|
ਮਤਦਾਨ ਦੀ ਮਿਤੀ
|
06 ਜੁਲਾਈ, 2020 ( ਸੋਮਵਾਰ )
|
-
|
ਮਤਦਾਨ ਦਾ ਸਮਾਂ
|
ਸਵੇਰੇ 09 : 00 ਵਜੇ ਤੋਂ ਸ਼ਾਮ 04 : 00 ਵਜੇ ਤੱਕ
|
-
|
ਵੋਟਾਂ ਦੀ ਗਿਣਤੀ
|
06 ਜੁਲਾਈ, 2020 ( ਸੋਮਵਾਰ ) ਸ਼ਾਮ 05: 00 ਵਜੇ
|
-
|
ਜਿਸ ਮਿਤੀ ਤੋਂ ਪਹਿਲਾਂ ਚੋਣ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ
|
08 ਜੁਲਾਈ, 2020 ( ਬੁੱਧਵਾਰ )
|
ਸੁਤੰਤਰ ਅਤੇ ਨਿਰਪੱਖ ਚੋਣ ਸੁਨਿਸ਼ਚਿਤ ਕਰਨ ਲਈ ਨਿਗਰਾਨ ਨਿਯੁਕਤ ਕਰਕੇ ਚੋਣ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਦੇ ਉਚਿਤ ਉਪਾਅ ਕੀਤੇ ਜਾਣਗੇ।
ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਨੂੰ ਰਾਜ ਤੋਂ ਇੱਕ ਸੀਨੀਅਰ ਅਧਿਕਾਰੀ ਤੈਨਾਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣ ਕਰਵਾਉਣ ਲਈ ਵਿਵਸਥਾ ਬਣਾਉਂਦੇ ਸਮੇਂ ਕੋਵਿਡ-19 ਰੋਕਥਾਮ ਉਪਾਵਾਂ ਬਾਰੇ ਜੋ ਨਿਰਦੇਸ਼ ਦਿੱਤੇ ਗਏ ਹਨ ਉਨ੍ਹਾਂ ਦਾ ਪਾਲਣ ਹੋਵੇ।
*****
ਐੱਸਬੀਐੱਸ
(Release ID: 1631820)
Visitor Counter : 220