ਰੱਖਿਆ ਮੰਤਰਾਲਾ
ਭਾਰਤੀ ਨੇਵਲ ਅਕਾਦਮੀ ਵਿੱਚ 13 ਜੂਨ, 2020 ਨੂੰ ਕੋਰਸ ਦਾ ਸਮਾਪਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ
Posted On:
12 JUN 2020 6:34PM by PIB Chandigarh
1. ਭਾਰਤੀ ਨੇਵਲ ਅਕਾਦਮੀ (ਆਈਐੱਨਏ), ਏਝਿਮਾਲਾ ਦੁਆਰਾ 13 ਜੂਨ , 2020 , ਸ਼ਨੀਵਾਰ ਨੂੰ ਆਪਣੇ ਬਸੰਤਕਾਲੀਨ ਸੈਸ਼ਨ 2020 ਲਈ ਕੋਰਸ ਦੇ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਕੋਵਿਡ - 19 ਸੰਕਟ ਦੌਰਾਨ ਅਪਣਾਈਆਂ ਜਾ ਰਹੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ , ਇਸ ਸਮਾਰੋਹ ਵਿੱਚ ਟ੍ਰੇਨੀਆਂ ਦੇ ਮਾਤਾ - ਪਿਤਾ ਅਤੇ ਮਹਿਮਾਨਾਂ ਦੀ ਹਾਜ਼ਰੀ ਦੇ ਬਿਨਾ ਹੀ ਇੱਕ ਛੋਟਾ ਜਿਹਾ ਆਯੋਜਨ ਕੀਤਾ ਜਾਵੇਗਾ। ਜੋ ਟ੍ਰੇਨੀ ਆਪਣੀ ਟ੍ਰੇਨਿੰਗ ਨੂੰ ਪੂਰਾ ਕਰਨਗੇ, ਉਨ੍ਹਾਂ ਵਿੱਚ ਬਸੰਤਕਾਲੀਨ ਸੈਸ਼ਨ 2020 ਲਈ ਚਾਰ ਵੱਖ - ਵੱਖ ਕੋਰਸ ਸ਼ਾਮਲ ਹਨ, ਅਰਥਾਤ 98ਵਾਂ ਭਾਰਤੀ ਨੇਵਲ ਅਕਾਦਮੀ ਕੋਰਸ ( ਬੀਟੈੱਕ), 98ਵਾਂ ਭਾਰਤੀ ਨੇਵਲ ਅਕਾਦਮੀ ਕੋਰਸ (ਐੱਮਐੱਸਸੀ), 29ਵਾਂ ਨੇਵਲ ਓਰੀਐਂਟੇਸ਼ਨ ਕੋਰਸ (ਵਿਸਤਾਰਿਤ) ਅਤੇ 30ਵਾਂ ਨੇਵਲ ਓਰੀਐਂਟੇਸ਼ਨ ਕੋਰਸ (ਰੈਗੂਲਰ) ਜਿਸ ਵਿੱਚ ਤਟਰੱਖਿਅਕ ਅਤੇ ਮਿੱਤਰ ਦੇਸ਼ਾਂ ਦੇ ਟ੍ਰੇਨੀ ਵੀ ਸ਼ਾਮਲ ਹਨ।
2. ਕੋਵਿਡ - 19 ਸੰਕਟ ਦੌਰਾਨ ਟ੍ਰੇਨਿੰਗ ਜਾਰੀ ਰੱਖਣ ਲਈ , ਆਈਐੱਨਏ ਦੁਆਰਾ ‘ਅਡੈਪਟ ਐਂਡ ਅਡੌਪਟ’ ਦੇ ਸਿਧਾਂਤ ਦਾ ਪਾਲਣ ਕੀਤਾ ਗਿਆ ਹੈ। ਇਸ ਵਿੱਚ ਟ੍ਰੇਨਿੰਗ ਪੈਟਰਨ ਨੂੰ ਸੰਸ਼ੋਧਿਤ ਕਰਕੇ ਪਰਿਸਥਿਤੀਆਂ ਦੇ ਅਨੁਕੂਲ ਬਣਾਉਣਾ, ਸਮਾਜਿਕ ਦੂਰੀ ਦਾ ਪਾਲਣ ਕਰਨਾ ਅਤੇ ਨਿਵਾਰਕ ਉਪਰਾਲਿਆਂ ਲਈ ਸੁਰੱਖਿਅਤ ਵਿਵਹਾਰ ਨੂੰ ਅਪਣਾਉਣਾ ਸ਼ਾਮਲ ਹੈ। ਕੋਰਸ ਪੂਰਾ ਕਰਨ ਵਾਲੇ ਟ੍ਰੇਨੀਆਂ ਦੁਆਰਾ ਵਿੱਦਿਅਕ ਅਤੇ ਆਊਟਡੋਰ ਟ੍ਰੇਨਿੰਗ ਦੇ ਮਾਪਦੰਡਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਪਾਸ ਹੋਏ ਟ੍ਰੇਨੀਆਂ ਨੂੰ ਰੀਅਰ ਐਡਮਿਰਲ ਤਰੁਣ ਸੋਬਤੀ , ਵੀਐੱਸਐੱਮ , ਡਿਪਟੀ ਕਮਾਂਡੈਂਟ ਅਤੇ ਚੀਫ਼ ਇੰਸਟ੍ਰਕਟਰ, ਆਈਐੱਨਏ ਦੁਆਰਾ 10 ਜੂਨ, 2020 ਨੂੰ ਨਿਸ਼ਠਾ ਦੀ ਸਹੁੰ ਚੁਕਾਈ ਗਈ। ਦੇਸ਼ ਦੇ ਵੀਰ ਸੈਨਿਕਾਂ ਦੇ ਬਲੀਦਾਨ ਨੂੰ ਯਾਦ ਕਰਨ ਲਈ, ਆਈਐੱਨਏ ਦੇ ਯੁੱਧ ਸਮਾਰਕ "ਪ੍ਰੇਰਣਾ ਸਥਲ" ਵਿੱਚ ਇੱਕ ਪੁਸ਼ਪਾਂਜਲੀ ਸਮਾਰੋਹ ਦਾ ਵੀ ਆਯੋਜਨ ਕੀਤਾ ਗਿਆ। ਕੋਰਸ ਪੂਰਾ ਹੋਣ ਦੇ ਬਾਅਦ ਇਨ੍ਹਾਂ ਟ੍ਰੇਨੀਆਂ ਨੂੰ ਸਰਵਿਸ ਟ੍ਰਾਂਸਪੋਰਟ ਜ਼ਰੀਏ ਆਈਐੱਨਏ ਨਾਲ ਸਿੱਧੇ ਉਨ੍ਹਾਂ ਦੇ ਪੇਸ਼ੇਵਰ ਸਕੂਲਾਂ ਅਤੇ ਡਾਊਨਸਟ੍ਰੀਮ ਇਕਾਈਆਂ ਵਿੱਚ ਭੇਜ ਦਿੱਤਾ ਜਾਵੇਗਾ।
3. ਇਸ ਕੋਰਸ ਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਵਾਇਸ ਐਡਮਿਰਲ ਅਨਿਲ ਕੁਮਾਰ ਚਾਵਲਾ, ਪੀਵੀਐੱਸਐੱਮ , ਏਵੀਐੱਸਐੱਮ , ਐੱਨਐੱਮ , ਵੀਐੱਸਐੱਮ , ਏਡੀਸੀ , ਫਲੈਗ ਅਫ਼ਸਰ ਕਮਾਂਡਿੰਗ - ਇਨ -ਚੀਫ਼, ਦੱਖਣੀ ਨੇਵਲ ਕਮਾਂਡ, ਹੋਣਗੇ ।
******
ਵੀਐੱਮ/ਐੱਮਐੱਸ
(Release ID: 1631325)
Visitor Counter : 155