ਸੱਭਿਆਚਾਰ ਮੰਤਰਾਲਾ

ਆਪਣੇ ਆਪ ਨੂੰ ਬਚਾਉਣ ਅਤੇ ਧਰਤੀ ਦੀ ਰੱਖਿਆ ਲਈ ਅੰਤਰਅਨੁਸ਼ਾਸਨੀ ਸੱਭਿਆਚਾਰ, ਟੈਕਨੋਲੋਜੀ ਦੀ ਸ਼ਕਤੀ ਅਤੇ ਗਹਿਰੇ ਸਹਿਯੋਗ ਨੂੰ ਅਪਣਾਉਣ ਦੀ ਜ਼ਰੂਰਤ ਹੈ: ਐੱਸ. ਰਾਮਾਦੋਰਈ

ਪਦਮ ਭੂਸ਼ਣ ਐੱਸ. ਰਾਮਾਦੋਰਈ ਨੇ ਆਪਦਾ, ਵਿਘਟਨ, ਡਿਜੀਟਾਈਜ਼ੇਸ਼ਨ, ਮੰਗ ਅਤੇ ਵਿਵਿਧਤਾ 'ਤੇ ਲੌਕਡਾਊਨ ਭਾਸ਼ਣ ਦਿੱਤਾ

Posted On: 09 JUN 2020 11:39AM by PIB Chandigarh

ਟਾਟਾ ਕੰਸਲਟੈਂਸੀ ਸਰਵਿਸਿਜ਼ ਮੁੰਬਈ ਦੇ ਸਾਬਕਾ ਵਾਈਸ ਚੇਅਰਮੈਨ ਪਦਮ ਭੂਸ਼ਣਸ਼੍ਰੀ ਐੱਸ. ਰਾਮਾਦੋਰਈ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਅਤੇ ਦੁਨੀਆ ਇੱਕ ਨਿਊ ਨਾਰਮਲ ਕਦਮ ਚੁੱਕਣ ਲਈ ਕਮਰ ਕਸ ਰਹੀ ਹੈ, ਮਹਾਮਾਰੀ ਕਰਕੇ ਵੱਖ-ਵੱਖ ਖੇਤਰਾਂ ਵਿੱਚ ਹੋਏ ਵਿਘਟਨ ਅਤੇ ਇਸ ਵਿੱਚ ਛੁਪੇ ਅਵਸਰਾਂ ਬਾਰੇ ਬੋਲਦਿਆਂ "ਵਿਘਟਨ ਡਿਜੀਟਾਈਜ਼ੇਸ਼ਨ ਦੀ ਮੰਗ" ਦੀ ਗੱਲ ਕਰਦੇ ਹਾਂ।  ਸੱਭਿਆਚਾਰ ਮੰਤਰਾਲੇ ਤਹਿਤ ਨਹਿਰੂ ਵਿਗਿਆਨ ਕੇਂਦਰ ਦੁਆਰਾ ਆਯੋਜਿਤ ਵਰਚੁਅਲ ਲੌਕਡਾਊਨ ਭਾਸ਼ਣ ਵਿੱਚ ਸ਼੍ਰੀ ਐੱਸ. ਰਾਮਾਦੋਰਈ ਨੇ ਹਰ ਖੇਤਰ ਵਿੱਚ ਇਨੋਵੇਸ਼ਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।

 

ਵਿਘਟਨ:

 

ਕੋਵਿਡ -19 ਅਤੇ ਇਸ ਤੋਂ ਬਚਾਅ ਲਈ ਅਪਣਾਏ ਗਏ ਉਪਾਵਾਂ ਨੇ ਦੇਸ਼ ਦੇ ਹਰ ਖੇਤਰ ਵਿੱਚ ਰੁਕਾਵਟ ਪੈਦਾ ਕੀਤੀ ਹੈ, ਚਾਹੇ ਉਹ ਕਾਰੋਬਾਰ ਹੋਵੇ, ਟਰਾਂਸਪੋਰਟੇਸ਼ਨ ਹੋਵੇ, ਸਿਹਤ ਜਾਂ ਸਿੱਖਿਆ ਹੋਵੋ ਅਤੇ ਨਤੀਜੇ ਵਜੋਂ ਇਸ ਨਾਲ ਪੂਰੀ ਆਰਥਿਕਤਾ ਪ੍ਰਭਾਵਿਤ ਹੋਈ ਹੈ। 5ਡੀ ਡਿਜ਼ਾਸਟਰ, ਡਿਸਰਪਸ਼ਨ, ਡਿਜੀਟਾਈਜ਼ੇਸ਼ਨ, ਡਿਮਾਂਡ ਅਤੇ ਡਾਇਵਰਸਿਟੀ ਬਾਰੇ ਚਰਚਾ ਕਰਦਿਆਂ ਪਦਮ ਭੂਸ਼ਣ ਐੱਸ. ਰਾਮਾਦੋਰਈ ਨੇ ਕਿਹਾ ਕਿ ਸਹੀ ਦ੍ਰਿਸ਼ਟੀਕੋਣ ਅਤੇ ਵਿਵਿਧਤਾ ਦੀਆਂ ਸਾਡੀਆਂ ਸਭ ਤੋਂ ਡੂੰਘੀਆਂ ਪਰੰਪਰਾਵਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਨਵੀਆਂ ਸੰਭਾਵਨਾਵਾਂ ਅਤੇ ਅਵਸਰਾਂ ਦੀ ਦੁਨੀਆ ਦਾ ਮਾਰਗ ਖੋਲ੍ਹ ਸਕਦੇ ਹਾਂ।

 

ਪਦਮ ਭੂਸ਼ਣ ਐੱਸ. ਰਾਮਾਦੋਰਈ ਨੇ 1885 ਵਿੱਚ ਆਈ ਪਲੇਗ ਤੋਂ ਲੈ ਕੇ ਸਾਰਸ (ਐੱਸਏਆਰਐੱਸ) ਮਹਾਮਾਰੀ ਜਿਹੀਆਂ ਮਾਨਵੀ ਗਲਤੀਆਂ ਦੇ ਕਾਰਨ ਉਤਪੰਨ ਮਹਾਮਾਰੀਆਂ, ਕੁਦਰਤੀ ਬਿਪਤਾ ਅਤੇ ਆਪਦਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਦੁਨੀਆ ਸਾਨੂੰ ਸੁਚੇਤ ਕਰਦੀ ਹੈ ਕਿ ਇਹ ਮਹਾਮਾਰੀ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ ਜਾ ਰਹੀ ਹੈ। ਉਨ੍ਹਾਂ ਨੇ ਮੁੰਬਈ ਆਤੰਕਵਾਦੀ ਹਮਲੇ ਅਤੇ ਇਸ ਦੇ ਬਾਅਦ ਨਾਗਰਿਕਾਂ ਦਰਮਿਆਨ ਬਣੀ ਏਕਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਕਟ ਦੀ ਉਸ ਘੜੀ ਵਿੱਚ ਦਿਖਿਆ ਇੱਕ-ਦੂਜੇ ਲਈ ਸਹਿਯੋਗ ਅਤੇ ਭਾਈਚਾਰਕ ਪਹਿਲ ਜ਼ਿਕਰਯੋਗ ਸਨ। ਉਨ੍ਹਾਂ ਕਿਹਾ ਕਿ ਇਹ ਸਾਡੇ ਨਾਗਰਿਕਾਂ ਦੀ ਅਜਿਹੀ ਪ੍ਰਵਿਰਤੀ ਹੈ ਜਿਸ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

 

ਇਸ ਮਹਾਮਾਰੀ ਨੇ ਦੇਸ਼ ਭਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਭਾਵਿਤ ਕੀਤਾ। ਖੇਤੀ ਮਜ਼ਦੂਰ ਅਤੇ ਨਿਰਮਾਣ ਮਜ਼ਦੂਰ ਵੀ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਹਨ। ਇਸ ਨੇ ਵਿਅਕਤੀਗਤ ਨੁਕਸਾਨ ਦੇ ਨਾਲ-ਨਾਲ ਆਰਥਿਕ ਸੰਕਟ ਵੀ ਪੈਦਾ ਕੀਤਾ ਹੈ। ਇਸ ਦੀ ਵਜ੍ਹਾ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਨੂੰ ਜਾਣਾ ਪਿਆ। ਇਸ ਦੇ ਪਿੱਛੇ ਮਹੱਤਵਪੂਰਨ ਕਾਰਨ ਜਨਤਕ ਸਿਹਤ ਦੇ ਸਾਹਮਣੇ ਚੁਣੌਤੀਆਂ ਦਾ ਆਉਣਾ ਅਤੇ ਉਨ੍ਹਾਂ ਦਾ ਘਰ ਵਾਪਸ ਜਾਣ ਦੀ ਵਿਸ਼ੇਸ਼ ਭਾਵਨਾ ਰਹੀ ਜਿੱਥੇ ਉਹ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਸਨ। ਸ਼੍ਰੀ ਰਾਮਾਦੋਰਈ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਸ਼ਹਿਰੀ ਕੇਂਦਰਾਂਵਿੱਚ ਰਹਿਣਾ ਅਸਥਾਈ ਹੈ ਅਤੇ ਉਨ੍ਹਾਂ ਦਾ ਪਿੰਡ ਹੀ ਉਨ੍ਹਾਂ ਦਾ ਸਥਾਈ ਘਰ ਹੈ।

 

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਨੇ ਮਜ਼ਦੂਰਾਂ ਦੀਆਂ ਕਠਿਨਾਈਆਂ ਦਾ ਧਿਆਨ ਰੱਖਿਆ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਵਾਲੇ (ਬੀਪੀਐੱਲ) ਪਰਿਵਾਰਾਂ ਦੇ ਹਰੇਕ ਮੈਂਬਰ ਦੀ ਦਿਹਾੜੀ ਵਧਾ ਕੇ 202 ਰੁਪਏ / ਦਿਨ ਕਰ ਦਿੱਤੀ ਗਈ ਹੈ ਅਤੇ ਇਸ ਲਈ ਬਜਟ ਦਾ ਵੰਡ ਵੀ ਵਧਾਈ ਗਈ ਹੈ।

 

ਭਾਰਤ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਿੱਚ 11 ਕਰੋੜ ਤੋਂ ਵੱਧ ਲੋਕ ਕੰਮ ਕਰ ਰਹੇ ਹਨ। ਲਗਭਗ 90 % ਉਦਯੋਗਿਕ ਇਕਾਈਆਂ ਐੱਮਐੱਸਐੱਮਈ ਖੇਤਰ ਵਿੱਚ ਹਨ ਜੋ ਕਿ ਉਦਯੋਗਿਕ ਮੁੱਲ ਦਾ ਲਗਭਗ 45 % ਯੋਗਦਾਨ ਕਰਦੀਆਂ ਹਨ। ਇਸ ਤੋਂ ਇਲਾਵਾ ਹਰ ਸਾਲ ਇਸ ਖੇਤਰ ਵਿੱਚ ਲਗਭਗ 50 ਲੱਖ ਤੋਂ ਇੱਕ ਕਰੋੜ ਨਵੇਂ ਕਰਮਚਾਰੀ ਆਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਐੱਮਐੱਸਐੱਮਈ ਵਿੱਚ ਕੰਮ ਕਰਦੇ ਹਨ।

 

ਵਿਘਟਨ ਤੋਂ ਮੁਕਤ ਇੱਕ ਸਥਾਈ ਸੰਰਚਨਾ ਦੇ ਨਿਰਮਾਣ ਲਈ ਜ਼ਰੂਰੀ ਨਿਰੰਤਰ ਅਤੇ ਸਥਾਈ ਯਤਨਾਂ ਦੀ ਗੱਲ ਕਰਦਿਆਂ ਸ਼੍ਰੀ ਰਾਮਾਦੋਰਈ ਨੇ ਮਹਾਮਾਰੀ ਨਾਲ ਲੜਨ ਵਿੱਚ ਕੇਰਲ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਨਿਰੰਤਰ ਉਤਕ੍ਰਿਸ਼ਟਤਾ ਦਾ ਸਫ਼ਰ ਰਾਤੋ-ਰਾਤ ਸੰਭਵ ਨਹੀਂ ਹੈ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਕੇਰਲ ਨੇ ਦੇਸ਼ ਦੇ ਹੋਰ ਹਿੱਸਿਆਂ ਦੀ ਤੁਲਨਾ ਵਿੱਚ ਇਸ ਬਿਮਾਰੀ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਿਉਂ ਕੀਤਾ? ਉਨ੍ਹਾਂ ਨੇ ਦੱਸਿਆ ਕਿ ਕੇਰਲ ਨੇ ਬਹੁਤ ਪਹਿਲੇ 1964 ਦੀ ਸ਼ੁਰੂਆਤ ਵਿੱਚ ਹੀ ਆਪਣੀ ਜਨਤਕ ਸਿਹਤ ਪਹਿਲ ਸ਼ੁਰੂ ਕੀਤੀ। ਕੇਰਲ ਦੀ ਸਮਰੱਥਾ ਨਿਰਮਾਣ ਅਤੇ ਰੋਲਆਊਟ, ਕਮਿਊਨਿਟੀ ਸਿਹਤ ਕੇਂਦਰਾਂ ਦਰਮਿਆਨ ਸੰਪਰਕ, ਪੰਚਾਇਤ ਅਤੇ ਜ਼ਿਲ੍ਹਾ ਪੱਧਰ 'ਤੇ ਸਸ਼ਕਤੀਕਰਣ ਨੇ ਮਿਲ ਕੇ ਇਸ ਮਹਾਮਾਰੀ ਨਾਲ ਅਧਿਕ ਕੁਸ਼ਲਤਾ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾਈ।

 

 

ਡਿਜੀਟਾਈਜ਼ੇਸ਼ਨ

 

ਸ਼੍ਰੀ ਰਾਮਾਦੋਰਈ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਰੁਕਾਵਟਾਂ ਤੇ ਕਾਬੂ ਪਾਉਣ ਲਈ ਡਿਜੀਟਾਈਜ਼ੇਸ਼ਨ ਅਤੇ ਡਿਜੀਟਲ ਟੈਕਨੋਲੋਜੀ ਦੀ ਤਾਕਤ ਬਹੁਤ ਮਹੱਤਵਪੂਰਨ ਹੈ। ਭਾਰਤ ਸਰਕਾਰ ਬਹੁਤ ਤੇਜ਼ੀ ਨਾਲ ਡਿਜੀਟਾਈਜ਼ੇਸ਼ਨ ਨੂੰ ਉਤਸ਼ਾਹਿਤ ਕਰ ਰਹੀ ਹੈ। ਡਿਜੀਟਲ ਇੰਡੀਆ ਪ੍ਰੋਗਰਾਮ ਸਮਾਰਟਫੋਨ ਜਾਂ ਕਿਫਾਇਤੀ ਉਪਕਰਣਾਂ ਰਾਹੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲੇ ਨਾਗਰਿਕਾਂ ਤੱਕ ਇਸ ਦੀ ਪਹੁੰਚ ਉਪਲੱਬਧ ਕਰਵਾਉਂਦਾ ਹੈ, ਜੋ ਮਹੱਤਵਪੂਰਨ ਹੈ। ਪ੍ਰਤੱਖ ਲਾਭ ਤਬਾਦਲੇ (ਡਾਇਰੈਕਟ ਬੈਨਿਫਿਟ ਟ੍ਰਾਂਸਫਰ) ਜੋ ਨਾਗਰਿਕਾਂ ਨੂੰ ਜ਼ਰੂਰੀ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਕਾਰ ਦੀ ਸਹਾਇਤਾ ਕਰਦੇ ਹਨ, ਨੂੰ ਅਜਿਹੇ ਇਨੋਵੇਸ਼ਨਾਂ ਦੀ ਜ਼ਰੂਰਤ ਹੈ ਜੋ ਬੈਂਕਿੰਗ, ਬੀਮਾ ਅਤੇ ਵਿੱਤੀ ਸੇਵਾਵਾਂ ਦੇ ਖਾਸ ਖੇਤਰ ਤੋਂ ਪਰੇ ਹਨ। ਡਿਜੀਟਾਈਜ਼ੇਸ਼ਨ ਸਾਡੇ ਕਾਰੀਗਰਾਂ ਦੀ ਮਹਾਮਾਰੀ ਦੇ ਇਸ ਕਠਿਨ ਸਮੇਂ ਵਿੱਚ ਮਦਦ ਕਰ ਰਿਹਾ ਹੈ। ਜ਼ਿਆਦਾਤਰ ਕਾਰੀਗਰ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਰਹਿਣ ਵਾਲੇ ਆਪਣੇ ਗਾਹਕਾਂ ਲਈ ਵਧੀਆ ਕੱਪੜੇ ਬਣਾਉਣ ਲਈ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਸ ਪ੍ਰਕਾਰ ਡਿਜੀਟਲ ਬੁਣਾਈ ਦੀ ਇਨੋਵੇਸ਼ਨ ਅਤੇ ਨਿਗਮਨ ਇਸ ਖੇਤਰ ਵਿੱਚ ਕੰਮ ਕਰ ਰਹੇ 30 ਲੱਖ ਤੋਂ ਵੀ ਵੱਧ ਬੁਣਕਰਾਂ ਦੀ ਮਦਦ ਕਰ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਰਚਨਾਤਮਕਤਾ ਨੂੰ ਇੱਕ ਨਵਾਂ ਆਯਾਮ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਖੇਤਰ ਲਈ ਡਿਜੀਟਾਈਜ਼ੇਸ਼ਨ ਨੂੰ ਮਹੱਤਵਪੂਰਨ ਬਣਾਉਂਦਾ ਹੈ।

 

ਸ਼੍ਰੀ ਰਾਮਾਦੋਰਈ ਨੇ ਵਿਘਟਨਕਾਰੀ ਇਨੋਵੇਸ਼ਨ ਦੀ ਇੱਕ ਉਦਾਹਰਣ ਦਿੱਤੀ ਜਿਸ ਨਾਲ ਮਾਨਵਤਾ ਨੂੰ ਵੱਡੇ ਪੱਧਰ ਤੇ ਮਦਦ ਮਿਲੀ। ਉਨ੍ਹਾਂ ਕਿਹਾ ਕਿ ਅਜਿਹੀ ਹੀ ਇੱਕ ਵਿਘਟਨਕਾਰੀ ਇਨੋਵੇਸ਼ਨ ਹੈ ਜੈਪੁਰ ਫੁੱਟ ਜਿਸ ਨੇ ਵੱਡੀ ਗਿਣਤੀ ਵਿੱਚ ਬੇਸਹਾਰਾ ਲੋਕਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਸਮਰੱਥ ਬਣਾਇਆ।

 

ਸ਼੍ਰੀ ਰਾਮਾਦੋਰਈ ਨੇ ਕਿਹਾ ਕਿ ਇਸ ਮਹਾਮਾਰੀ ਨੇ ਦੇਸ਼ ਨੂੰ ਕਈ ਮੁੱਦਿਆਂ ਬਾਰੇ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਤੋਂ ਹੀ ਸਵਦੇਸ਼ੀ ਪੀਪੀਈ, ਵੈਂਟੀਲੇਟਰ, ਮਾਸਕ ਅਤੇ ਹੋਰ ਮੈਡੀਕਲ ਉਪਕਰਣਾਂ ਦਾ ਨਿਰਮਾਣ ਕਰ ਰਿਹਾ ਹੈ ਜੋ ਕੋਵਿਡ-19 ਨਾਲ ਲੜਨ ਲਈ ਜ਼ਰੂਰੀ ਹਨ। ਦਰਅਸਲ, ਇਸ ਮਹਾਮਾਰੀ ਦੀਆਂ ਉਲਟ ਪਰਿਸਥਿਤੀਆਂ ਨੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਕਾਰਾਤਮਕ ਤਰੀਕੇ ਨਾਲ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ।

 

ਸ਼੍ਰੀ ਰਾਮਾਦੋਰਈ ਨੇ ਸਿਹਤ ਖੇਤਰ ਵਿੱਚ ਡਿਜੀਟਾਈਜੇਸ਼ਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਦੁਆਰਾ ਜਨਤਕ ਸਿਹਤ ਪਹਿਲਾਂ ਦੀ ਗੱਲ ਆਉਂਦੀ ਹੈ, ਤਾਂ ਬੁਨਿਆਦੀ ਢਾਂਚੇ ਲਈ ਇੱਕ ਨਵਾਂ ਪ੍ਰਤੀਮਾਨ (ਪੈਰਾਡਾਈਮ), ਪ੍ਰਦਾਤਾਵਾਂ ਦੀ ਭੂਗੋਲਿਕ ਵੰਡ ਅਤੇ ਦੇਖਭਾਲ਼ ਕਰਨਾ ਅਕਾਰ ਲੈਣ ਲਗਦਾ ਹੈ। ਉਨ੍ਹਾਂ ਕਿਹਾ ਕਿ ਪਰਿਚਾਲਨ ਉਤਕ੍ਰਿਸ਼ਟਤਾ ਦੇ ਇਲਾਵਾ, ਸਾਨੂੰ ਨਵੇਂ ਅਵਸਰਾਂ, ਵਿਵਿਧੀਕਰਨ, ਮੈਡੀਕਲ ਉਪਕਰਣਾਂ, ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ ਆਟੋਮੇਸ਼ਨ, ਰੀਅਲ ਟਾਈਮ ਦੇ ਅਧਾਰ 'ਤੇ ਡੇਟਾ ਇਕੱਠਾ ਕਰਨ ਦੀ ਯੋਗਤਾ ਅਤੇ ਭਵਿੱਖ ਨੂੰ ਲੈ ਕੇ ਸੁਚੇਤ ਕਰਨ ਵਾਲੇ ਵਿਸ਼ਲੇਸ਼ਣ ਵਿੱਚ ਸ਼ਾਮਲ ਹੋਣ ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ ਤਾਕਿ  ਅਗਲੀ ਮਹਾਮਾਰੀ ਦਾ ਸਾਹਮਣਾ ਕਰਨ ਲਈ ਮਾਨਵ ਪੂੰਜੀ ਦੇ ਨਾਲ-ਨਾਲ ਬੁਨਿਆਦੀ ਢਾਂਚਾ ਸਮਰੱਥਾਵਾਂ ਦੇ ਰੂਪ ਵਿੱਚ ਚੰਗੀ ਤਰ੍ਹਾਂ ਨਾਲ ਤਿਆਰ ਹੋਈਏ।

 

ਡਿਜੀਟਾਈਜ਼ੇਸ਼ਨ ਨਾਲ ਲਲਿਤ ਕਲਾ ਅਤੇ ਸੱਭਿਆਚਾਰ ਨੂੰ ਵੀ ਹੁਲਾਰਾ ਮਿਲ ਸਕਦਾ ਹੈ। ਦੇਸ਼ ਵਿੱਚ ਕਈ ਪ੍ਰਮੁੱਖ ਇੰਸਟੀਟਿਊਟ ਹਨ, ਜੋ ਪ੍ਰਦਰਸ਼ਨ ਕਲਾ ਸਿਖਾ ਰਹੇ ਹਨ। ਡਿਜੀਟਾਈਜ਼ੇਸ਼ਨ ਨਾਲ ਇਨ੍ਹਾਂ ਸੰਸਥਾਨਾਂ ਨੂੰ ਸਾਡੇ ਸਮ੍ਰਿੱਧ ਪੁਰਾਲੇਖ ਨੂੰ ਸਾਂਝਾ ਕਰਨ ਦਾ ਇੱਕ ਸ਼ਾਨਦਾਰ ਅਵਸਰ ਮਿਲੇਗਾ। ਇਹ ਕਲਾਕਾਰਾਂ, ਨ੍ਰਿਤਕਾਂ ਆਦਿ ਨੂੰ ਆਪਣੀ ਕਲਾ, ਸੱਭਿਆਚਾਰ ਅਤੇ ਵਿਰਾਸਤ ਨੂੰ ਆਲਮੀ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੇ ਰੂਪ ਵਿੱਚ ਲਾਭ ਪਹੁੰਚਾ ਸਕਦਾ ਹੈ। ਡਿਜੀਟਲ ਮਾਧਿਅਮ ਸਵੱਛਤਾ, ਸਿੱਖਿਆ ਜਾਂ ਲੈਗਿਕ ਸਮਾਨਤਾ ਜਿਹੇ ਖੇਤਰਾਂ ਵਿੱਚ ਸਮਾਜਿਕ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਸੰਦੇਸ਼ਾਂ ਦੇ ਪ੍ਰਸਾਰਣ ਲਈ ਇੱਕ ਵਧੀਆ ਮੰਚ ਹੋ ਸਕਦਾ ਹੈ।

 

ਕੁਝ ਖੇਤਰ ਹਨ ਜਿਨ੍ਹਾਂ ਨੂੰ ਸੰਕਟ ਤੋਂ ਉਬਰਨ ਲਈ ਭੌਤਿਕ ਅਤੇ ਡਿਜੀਟਲ ਸਮਾਧਾਨ ਮਾਡਲ ਦੀ ਜ਼ਰੂਰਤ ਹੈ। ਪਾਣੀ, ਸਿਹਤ-ਸਵੱਛਤਾ ਅਤੇ ਸਿੱਖਿਆ ਤੱਕ ਪਹੁੰਚ ਨੂੰ ਟੈਕਨੋਲੋਜੀ ਦੀ ਸਹਾਇਤਾ ਨਾਲ ਵਧਾਉਣ ਦੀ ਜ਼ਰੂਰਤ ਹੈ। ਸ਼੍ਰੀ ਰਮਾਦੋਰਾਇ ਨੇ ਕਿਹਾ ਕਿ ਡਿਜੀਟਾਈਜੇਸ਼ਨ ਇੱਥੇ ਇੱਕ ਪ੍ਰਤੀਸਥਾਪਨ ਦੇ ਰੂਪ ਵਿੱਚ ਕਾਰਜ ਨਹੀਂ ਕਰ ਸਕਦਾ ਹੈ ਅਤੇ ਇਸ ਲਈ ਇੱਕ ਭੌਤਿਕ ਤੇ ਡਿਜੀਟਲ ਮਾਡਲ ਦੀ ਜ਼ਰੂਰਤ ਹੈ।

 

ਵਿਵਿਧਤਾ:

 

ਸ਼੍ਰੀ ਰਾਮਾਦੋਰਈ ਨੇ ਦੇਖਿਆ ਕਿ ਮਹਾਮਾਰੀ ਨੇ ਮਾਨਵਤਾ ਦੇ ਅੰਦਰ ਦੀਆਂ ਸੀਮਾਵਾਂ ਨੂੰ ਮਿਟਾ ਦਿੱਤਾ ਹੈ। ਮਹਾਮਾਰੀ ਦੇ ਦ੍ਰਿਸ਼ਟੀਕੋਣ ਨਾਲ ਅਮੀਰ ਅਤੇ ਗ਼ਰੀਬ ਦਾ ਵਿਭਾਜਨ ਲਗਭਗ ਗਾਇਬ ਹੋ ਗਿਆ ਹੈ। ਕੋਵਿਡ -19 ਕਦੇ ਵੀ, ਕਿਤੇ ਵੀ ਅਤੇ ਕਿਸੇ ਨੂੰ ਵੀ ਆਪਣੀ ਚਪੇਟ ਵਿੱਚ ਲੈ ਸਕਦਾ ਹੈ। ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਹੋਵੇਗਾ ਹੈ ਕਿ ਭਾਈਚਾਰਾ ਹਰ ਚੀਜ ਦਾ ਕੇਂਦਰ ਬਣ ਜਾਂਦਾ ਹੈ, ਇਸ ਲਈ ਸਾਡੀ ਧਰਤੀ ਅਤੇ ਕੁਦਰਤ ਮਹੱਤਵਪੂਰਨ ਹੈ। ਇਸ ਲਈ ਵਿਵਿਧਤਾ ਨੂੰ ਜੀਵਨ ਦੇ ਹਿੱਸੇ ਅਤੇ ਇੱਕ ਮਾਧਿਅਮ ਦੇ ਰੂਪ ਵਿੱਚ ਸਵੀਕਾਰ ਕਰਨਾ ਹੋਵੇਗਾ। ਸਾਨੂੰ ਇੱਕ ਅਜਿਹੀ ਦੁਨੀਆ ਲਈ ਕੰਮ ਕਰਨ ਦੀ ਜ਼ਰੂਰਤ ਹੈ ਜਿਸ ਦੀ ਕੋਈ ਸੀਮਾ ਨਾ ਹੋਵੇ। ਸਾਡਾ ਈਕੋਸਿਸਟਮ ਮਾਨਵ ਅਤੇ ਕੁਦਰਤ ਨੂੰ ਜੋੜਨ ਵਾਲਾ ਹੋਣਾ ਚਾਹੀਦਾ ਹੈ।

 

ਸ਼੍ਰੀ ਰਾਮਾਦੋਰਈ ਨੇ ਧਰਤੀ, ਵਾਤਾਵਰਣ ਅਤੇ ਆਪਣੀ ਰੱਖਿਆ ਕਰਨ ਲਈ ਇੱਕ ਅੰਤਰ-ਅਨੁਸ਼ਾਸਨੀ ਸੱਭਿਆਚਾਰ, ਸਾਡੀ ਸਾਰੀ ਸੋਚ ਵਿੱਚ ਟੈਕਨੋਲੋਜੀ ਨੂੰ ਸ਼ਾਮਲ ਕਰਨ ਅਤੇ ਸਮਾਜ ਵਿੱਚ ਸਾਡੇ ਵੱਖ-ਵੱਖ ਪੱਧਰਾਂ ਦੇ ਬਾਵਜੂਦ ਬਿਹਤਰੀਨ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।

 

 

***

 

 

 ਡੀਐੱਲ



(Release ID: 1630576) Visitor Counter : 148