ਪ੍ਰਿਥਵੀ ਵਿਗਿਆਨ ਮੰਤਰਾਲਾ
ਦੱਖਣ ਪੱਛਮ ਮੌਨਸੂਨ ਕਰਨਾਟਕ ਦੇ ਦੱਖਣੀ ਹਿੱਸੇ ਦੇ ਕੁਝ ਹੋਰ ਹਿੱਸਿਆਂ , ਰਾਯਲਸੀਮਾ ਦੇ ਕੁਝ ਹਿੱਸਿਆਂ, ਤਮਿਲ ਨਾਡੂ ਦੇ ਜ਼ਿਆਦਾਤਰ ਹਿੱਸਿਆਂ , ਸਮੁੱਚੀ ਦੱਖਣ ਪੱਛਮ ਬੰਗਾਲ ਦੀ ਖਾੜੀ ਵੱਲ ਵਧਿਆ
ਦੱਖਣ ਪੱਛਮ ਮੌਨਸੂਨ ਦੇ ਹੋਰ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ
Posted On:
07 JUN 2020 2:45PM by PIB Chandigarh
ਭਾਰਤੀ ਮੌਸਮ ਵਿਭਾਗ ਦੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ/ ਖੇਤਰੀ ਮੌਸਮ ਕੇਂਦਰ ਦੇ ਅਨੁਸਾਰ:
- ਦੱਖਣ ਪੱਛਮ ਮੌਨਸੂਨ ਕਰਨਾਟਕ ਦੇ ਦੱਖਣ ਹਿੱਸੇ ਦੇ ਕੁਝ ਹੋਰ ਹਿੱਸਿਆਂ, ਰਾਯਲਸੀਮਾ ਦੇ ਕੁਝ ਹਿੱਸਿਆਂ, ਤਮਿਲ ਨਾਡੂ ਦੇ ਜ਼ਿਆਦਾਤਰ ਹਿੱਸਿਆਂ, ਸਮੁੱਚੀ ਦੱਖਣ ਪੱਛਮ ਬੰਗਾਲ ਦੀ ਖਾੜੀ , ਪੱਛਮ ਮੱਧ ਬੰਗਾਲ ਦੀ ਖਾੜੀ ਦੇ ਕੁਝ ਹੋਰ ਭਾਗਾ , ਸਮੁੱਚੀ ਪੂਰਬੀ ਮੱਧ ਬੰਗਾਲ ਦੀ ਖਾੜੀ ਅਤੇ ਬੰਗਾਲ ਦੀ ਖਾੜੀ ਦੇ ਉੱਤਰ ਪੱਛਮ ਦੇ ਕੁਝ ਹਿੱਸਿਆਂ ਅਤੇ ਉੱਤਰ ਪੂਰਬੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵੱਲ ਵਧ ਗਿਆ ਹੈ।
- ਮੌਨਸੂਨ ਦਾ ਉੱਤਰੀ ਦਾਇਰਾ (ਐੱਨਐੱਲਐੱਮ) ਹੁਣ ਕਾਰਵਾੜ, ਸ਼ਿਮੋਗਾ, ਤੁਮਕੁਰੂ, ਚਿੱਤੂਰ ਅਤੇ ਚੇਨਈ ਦੇ ਰਸਤੇ ਗੁਜਰ ਰਿਹਾ ਹੈ। ਦੱਖਣ ਪੱਛਮ ਮੌਨਸੂਨ ਲਈ ਅਜਿਹੀਆਂ ਅਨੁਕੂਲ ਸਥਿਤੀਆਂ ਬਣ ਰਹੀਆਂ ਹਨ ਜਿਨ੍ਹਾਂ ਨਾਲ ਉਹ ਅਗਲੇ 23 ਦਿਨ ਦੇ ਦੌਰਾਨ ਮੱਧ ਅਰਬ ਸਾਗਰ , ਗੋਆ , ਕੋਂਕਣ ਦੇ ਕੁਝ ਹਿੱਸਿਆਂ, ਕਰਨਾਟਕ ਦੇ ਕੁਝ ਹੋਰ ਹਿੱਸਿਆਂ, ਰਾਯਲਸੀਮਾ, ਤਮਿਲ ਨਾਡੂ ਦੇ ਬਾਕੀ ਹਿੱਸਿਆਂ, ਤਟਵਰਤੀ ਆਂਧਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਮੱਧ ਅਤੇ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਅਤੇ ਉੱਤਰ ਪੂਰਬ ਦੇ ਕੁਝ ਹਿੱਸਿਆਂ ਦੇ ਵੱਲ ਵਧ ਜਾਵੇਗਾ।
- ਇਸ ਦੇ ਬਾਅਦ ਅਜਿਹੀਆਂ ਅਨੁਕੂਲ ਸਥਿਤੀਆਂ ਬਣ ਸਕਦੀਆਂ ਹਨ ਜਦੋਂ ਦੱਖਣ ਪੱਛਮ ਮੌਨਸੂਨ ਅਗਲੇ 2 ਦਿਨ ਦੇ ਦੌਰਾਨ ਮਹਾਰਾਸ਼ਟਰ ਦੇ ਕੁਝ ਹੋਰ ਹਿੱਸਿਆਂ, ਕਰਨਾਟਕ ਦੇ ਕੁਝ ਹੋਰ ਹਿੱਸਿਆਂ, ਤੇਲੰਗਾਨਾ ਦੇ ਕੁਝ ਹਿੱਸਿਆਂ , ਤਟਵਰਤੀ ਆਂਧਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਬੰਗਾਲ ਦੀ ਖਾੜੀ ਦੇ ਬਾਕੀ ਹਿੱਸਿਆਂ ਅਤੇ ਉੱਤਰ ਪੂਰਬੀ ਰਾਜਾਂ, ਸਿੱਕਮ, ਓਡੀਸ਼ਾ ਦੇ ਕੁਝ ਹਿੱਸਿਆਂ ਅਤੇ ਗੰਗਾ ਦੇ ਤਟਵਰਤੀ ਪੱਛਮੀ ਬੰਗਾਲ ਵੱਲ ਵਧ ਜਾਵੇ।
- ਪੱਛਮੀ ਗੜਬੜ (The Western Disturbance) ਘੱਟ ਦਬਾਅ ਵਾਲੇ ਖੇਤਰ ਵਿੱਚ ਕਾਇਮ ਰਹੇਗੀ। ਨਾਲ ਹੀ ਉੱਤਰ- ਪੱਛਮ ਰਾਜਸਥਾਨ ਅਤੇ ਉਸ ਦੇ ਗੁਆਂਢੀ , ਉੱਤਰ ਪੰਜਾਬ, ਬਿਹਾਰ ਅਤੇ ਇਸ ਨਾਲ ਲਗਦੇ ਪੂਰਬੀ ਉੱਤਰ ਪ੍ਰਦੇਸ਼, ਉੱਤਰ ਪੂਰਬੀ ਉੱਤਰ ਪ੍ਰਦੇਸ਼ ਅਤੇ ਗੁਆਂਢ ਅਤੇ ਮੱਧ ਗੁਜਰਾਤ ਵਿੱਚ ਚੱਕਰਵਾਤੀ ਚੱਕਰ (cyclonic circulation) ਦੇ ਰੂਪ ਵਿੱਚ ਬਣਿਆ ਹੋਇਆ ਹੈ।
- ਚੱਕਰਵਾਤੀ ਤੂਫਾਨ ਜੋ ਪੂਰਬੀ ਮੱਧ ਬੰਗਾਲ ਦੀ ਖਾੜੀ ਅਤੇ ਆਸਪਾਸ ਉੱਤਰੀ ਅੰਡੇਮਾਨ ਸਾਗਰ ਨਾਲ ਲਗਦੇ ਖੇਤਰ ‘ਤੇ ਸਥਿਤ ਸੀ ਹੁਣ ਪੂਰਬੀ ਮੱਧ ਬੰਗਾਲ ਦੀ ਖਾੜੀ ਵਿੱਚ ਟਿਕਿਆ ਹੋਇਆ ਹੈ। ਇਸ ਦੇ ਪ੍ਰਭਾਵ ਨਾਲ , ਅਗਲੇ 48 ਘੰਟਿਆਂ ਦੇ ਦੌਰਾਨ ਬੰਗਾਲ ਦੀ ਖਾੜੀ ਦੇ ਪੂਰਬੀ ਮੱਧ ਹਿੱਸਿਆਂ ਵਿੱਚ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇ ਪੱਛਮ ਉੱਤਰ ਪੱਛਮੀ ਦਿਸ਼ਾ ਵੱਲ ਵਧਣ ਅਤੇ ਅਗਲੇ 24 ਘੰਟੇ ਦੇ ਦੌਰਾਨ ਅਧਿਕ ਸੁਸਪਸ਼ਟ ਹੋਣ ਦੀ ਸੰਭਾਵਨਾ ਹੈ।
- ਸਮੁੰਦਰ ਤਲ ਦੇ ਪੱਧਰ ਤੋਂ 5. 8 ਕਿਲੋਮੀਟਰ ਉੱਪਰ ਕੇਰਲ ਤਟ ਤੋਂ ਦੂਰ ਦੱਖਣ ਪੂਰਬੀ ਅਰਬ ਸਾਗਰ ‘ਤੇ ਚੱਕਰਵਾਤੀ ਤੂਫਾਨ ਬਣਿਆ ਹੋਇਆ ਹੈ ।
- ਪੂਰਬੀ ਵਿਦਰਭ ਅਤੇ ਉਸ ਦੇ ਗੁਆਂਢ ਵਿੱਚ ਚੱਕਰਵਾਤੀ ਤੂਫਾਨ ਸਮੁੰਦਰ ਤਲ ਦੇ ਪੱਧਰ ਤੋਂ 0. 9 ਕਿਲੋਮੀਟਰ ਤੱਕ ਉੱਪਰ ਹੈ ਅਤੇ ਘੱਟ ਸਪਸ਼ਟ ਹੈ।
ਇਸੇ ਦੌਰਾਨ,
ਅਗਲੇ ਪੰਜ ਦਿਨ ਲਈ ਆਮ ਮੌਸਮ ਦੀ ਭਵਿੱਖਬਾਣੀ (12 ਜੂਨ 2020 ਨੂੰ ਸਵੇਰੇ 08 : 30 ਵਜੇ ਤੱਕ) :
ਅਗਲੇ 24 ਘੰਟੇ ਦੇ ਦੌਰਾਨ ਅਧਿਕਤਮ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਅਤੇ ਉੱਤਰ ਪੱਛਮ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਅਗਲੇ ਤਿੰਨ ਦਿਨ ਦੇ ਦੌਰਾਨ ਤਾਪਮਾਨ ਵਿੱਚ 2 - 4° ਸੈ. ਦਾ ਵਾਧਾ ਹੋਵੇਗਾ।
ਉੱਤਰ ਪੱਛਮ ਭਾਰਤ ਵਿੱਚ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ www.imd.gov.in ‘ਤੇ ਵਿਜ਼ਿਟ ਕਰੋ।

****
ਐੱਨਬੀ/ਕੇਜੀਐੱਸ
(Release ID: 1630129)