ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨੀਆਂ ਨੇ ਦੇਸੀ ਨੈਸੋਫਾਇਰਨਜੀਲ ਸਵੈਬ (nasopharyngeal swabs) ਵਿਕਸਿਤ ਕੀਤੇ
Posted On:
06 JUN 2020 8:38PM by PIB Chandigarh
ਮਹਾਮਾਰੀ ਦੀ ਮੌਜੂਦਾ ਸਥਿਤੀ ਵਿੱਚ ਆਲਮੀ ਪੱਧਰ ‘ਤੇ ਨੈਸੋਫਾਇਰਨਜੀਲ ਸਵੈਬਸ (nasopharyngeal swabs) ਦੀ ਸਪਲਾਈ ਭਰੋਸੇਯੋਗ ਨਹੀਂ ਹੈ ਜਿਸ ਕਰਕੇ ਸਪਲਾਈ ਵਿੱਚ ਦੇਰੀ, ਵਧਦੀਆਂ ਕੀਮਤਾਂ ਅਤੇ ਪਰਿਵਰਤਨਸ਼ੀਲ ਗੁਣਵੱਤਾ ਪਾਈ ਗਈ ਹੈ।ਸੀਐੱਸਆਈਆਰ-ਨੈਸ਼ਨਲ ਕੈਮੀਕਲ ਲੈਬੋਰਟਰੀ ਪੂਣੇ ਨੇ ਕੋਵਿਡ-19 ਮਰੀਜ਼ਾਂ ਦੇ ਗਲੇ ਵਿੱਚੋ ਜਾਂਚ ਨਮੂਨੇ ਲੈਣ ਲਈ ਦੇਸੀ ਐੱਨਪੀ ਸਵੈਬ ਵਿਕਸਿਤ ਕੀਤਾ ਹੈ।ਨੈਸੋਫਾਇਰਨਜੀਲ ਸਵੈਬਲਈ ਘਰੇਲੂ ਤਕਨੀਕ ਉਪਲਬੱਧ ਕਰਵਾਉਣ ਦੀ ਲੋੜ ਨੂੰ ਸੀਐੱਸਆਈਆਰ ਨੇ ਐੱਨਸੀਐੱਲ ਵੱਲੋਂ ਅਪ੍ਰੈਲ ਮਹੀਨੇ ਦੇ ਅੱਧ ਵਿੱਚ ਪ੍ਰਵਾਨਗੀ ਦਿੱਤੀ।
ਨੈਸੋਫਾਇਰਨਜੀਲ ਸਵੈਬ ਇੱਕ ਮੈਡੀਕਲ ਉਪਕਰਣ ਹੈ ਜੋ ਗੁਣਵੱਤਾ ਦੇ ਸਖ਼ਤ ਮਾਪਦੰਡਾਂ, ਪੋਲੀਮਰ ਗ੍ਰੇਡ, ਆਕਾਰ ਅਤੇ ਸਟਰਾਲਾਇਜ਼ ਕੀਤਾ ਗਿਆ ਹੈ।ਇੱਕ ਨੈਸੋਫਾਇਰਨਜੀਲ ਸਵੈਬਪਲਾਸਟਿਕ ਦੀ ਗੋਲ ਤੀਲੀ ਉੱਪਰ ਬੁਰਸ਼ ਨੁਮਾ ਸਿੰਥੈਟਿਕ ਵਾਲਾਂ ਦੇ ਗੁੱਛੇ ਦਾ ਬਣਿਆ ਹੋਇਆ ਹੈ। ਨੈਸੋਫਾਇਰਨਜੀਲ ਸਵੈਬਨੂੰ ਫਲੌਕਿੰਗ ਪ੍ਰਕਿਰਿਆ ਰਾਹੀਂ ਬਰੀਕ ਰੇਸ਼ਿਆਂ ਨਾਲ ਗੋਲ ਇੱਕ ਸਮਾਨ ਆਕਾਰ ਦਿੱਤਾ ਗਿਆ ਹੈ ਜਿਸਦੇ ਰੇਸ਼ੇ ਦੰਦਾਂ ਵਾਲੇ ਬੁਰਸ਼ ਵਾਂਗ ਹਨ ਪਰ ਇਨ੍ਹਾਂ ਦਾ ਵਿਆਸ ਮਾਈਕ੍ਰੋਨ ਵਿੱਚ ਹੈ। ਪੋਲੀਮਰ ਵਿਗਿਆਨ ਅਤੇ ਰਸਾਇਣ ਇੰਜੀਨੀਅਰਿੰਗ ਦੇ ਵਿਗਿਆਨੀਆਂ ਦੀ ਐੱਨਸੀਐੱਲ ਟੀਮ ਵਿੱਚ ਡਾ. ਚੰਦਰ ਸ਼ੇਖਰ ਵੀ ਰੋਡੇ,ਡਾਕਟਰ ਪ੍ਰਕਾਸ਼ ਪੀ ਵੜਗਾਉਕਰ ਅਤੇ ਡਾਕਟਰ ਅਨੂਈਆ ਏ ਨਿਸਾਲ ਨੇ ਐੱਨਪੀ ਸਵੈਬ ਦੇ ਪੋਲੀਮਰ ਅਤੇ ਜੋੜ ਸਬੰਧੀ ਵਿਸ਼ੇਸ਼ਤਾਵਾਂ ਤੇ ਸਫ਼ਲਤਾਪੂਰਵਕ ਕੰਮ ਕੀਤਾ।ਇਨ੍ਹਾਂ ਵਿਸ਼ੇਸ਼ਤਾਵਾਂ ਵਿੱਚ ਮੈਡੀਕਲ ਗ੍ਰੇਡ ਦੀ ਸਮੱਗਰੀ ਜਿਹੜੀ ਕਿ ਨਿਰਮਾਣ,ਆਕਾਰ,ਪੈਕਿੰਗ ਅਤੇ ਸਟਰਲਾਈਜੇਸਨ,ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖ ਕੇ ਵਰਤੀ ਗਈ ਹੈ ਸ਼ਾਮਲ ਹਨ।ਐੱਨਸੀਐੱਲ ਦੇ ਨਿਦੇਸ਼ਕ ਡਾ. ਅਸ਼ਵਨੀ ਕੁਮਾਰ ਨਾਂਗੀਆ ਨੇ ਕਿਹਾ ਕਿ ਇਹ ਪੋਲੀਮਰ ਵਿਸ਼ੇਸ਼ਤਾਵਾਂ ਦੇ ਅਨੁਕੂਲਨ ਅਤੇ ਘੱਟ ਸਮੇਂ ਵਿੱਚ ਜ਼ਰੂਰੀ ਮੈਡੀਕਲ ਸਵੈਬ ਦੇ ਰਸਾਇਣਕ ਵਿਸ਼ਲੇਸ਼ਣ ਨੂੰ ਪ੍ਰਮਾਣਿਤ ਕਰਨ ਦੀ ਬਿਹਤਰੀਨ ਉਦਾਹਰਣ ਹੈ।
ਐੱਨਸੀਐੱਲ ਨੇ ਸੀਐੱਸਆਈਆਰ ਦੇ ਕੋਵਿਡ-19 ਟੈਕਨੋਲੋਜੀ ਟ੍ਰਾਂਸਫਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੰਬਈ ਸਥਿਤ ਇੱਕ ਰਸਾਇਣਕ ਕੰਪਨੀ ਨੂੰ ਨਮੂਨੇ ਇਕੱਠੇ ਕਰਨ ਲਈ ਦੇਸੀ ਨੈਸੋਫਾਇਰਨਜੀਲ ਸਵੈਬ ਬਾਰੇ ਜਾਣਕਾਰੀ ਦੇਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਨੈਸੋਫਾਇਰਨਜੀਲ ਸਵੈਬਦੀ ਰਸਾਇਣਕ ਅਤੇ ਪੋਲੀਮਰ ਸੰਰਚਨਾ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਦੇ ਵਿਆਸ, ਰੇਸ਼ਿਆ ਵਿੱਚ ਸਮਾਨਤਾ ਅਤੇ ਸਟੈਰਲਾਈਜੇਸ਼ਨ ਕੀਤੀ ਜਾਂਦੀ ਹੈ ਜਿਸ ਲਈ ਐੱਨਸੀਐੱਲ ਨੇ ਮੈਡੀਕਲ ਉਪਕਰਨਾਂ ਦੀ ਮੰਜੂਰੀ ਲਈ ਅਗਲਾ ਰੈਗੂਲੇਟਰੀ ਮਾਰਗ ਪ੍ਰਸਤਾਵਿਤ ਕੀਤਾ ਹੈ।ਉਹ ਪ੍ਰਤਿ ਦਿਨ 1ਲੱਖ ਨੈਸੋਫਾਇਰਨਜੀਲ ਸਵੈਬਦਾ ਉਤਪਾਦਨ ਕਰਨ ਦੇ ਸਮਰੱਥ ਹੋਣਗੇ।
****
ਐੱਨਬੀ/ਕੇਜੀਐੱਸ
(Release ID: 1629995)
Visitor Counter : 210