ਕੋਲਾ ਮੰਤਰਾਲਾ
ਕੋਲਾ ਮੰਤਰਾਲਾ ਦੀ ਹਾਲ ਹੀ ਵਿੱਚ ਕੀਤੀ ਗਈ ਪਹਿਲ ਦਾ ਉਦੇਸ਼ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਣਾ ਹੈ
ਖਣਿਜ ਕਾਨੂੰਨਾਂ ਅਤੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧਾਂ ਦਾ ਉਦੇਸ਼ ਕੋਲਾ ਖ਼ੇਤਰ ਨੂੰ ਖੋਲ੍ਹਣਾ ਅਤੇ ਕੋਲਾ ਆਯਾਤ ਨੂੰ ਘੱਟ ਕਰਨਾ ਹੈ
Posted On:
03 JUN 2020 6:26PM by PIB Chandigarh
ਕੋਲਾ ਮੰਤਰਾਲਾ ਨੇ ਕੁਸ਼ਲਤਾ, ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਸੁਧਾਰ ਅਤੇ ਕੋਲਾ ਖੇਤਰ ਨੂੰ ਖੋਲ੍ਹਣ ਦੇ ਉਦੇਸ਼ ਨਾਲ ਪਰਾਣੇ ਕਾਨੂੰਨਾਂ ਤੇ ਦੁਬਾਰਾ ਚਰਚਾ ਕਰਨ ਦੀ ਪਹਿਲ ਕੀਤੀ ਹੈ ਜਿਸ ਸਦਕਾ ਘਰੇਲੂ ਕੋਲਾ ਉਤਪਾਦਨ ਵਿੱਚ ਸੁਧਾਰ ਹੋਵੇਗਾ ਅਤੇ ਆਯਾਤ ਘੱਟ ਹੋਵੇਗਾ। ਕੋਲਾ ਖੇਤਰ ਦੀ ਵਰਤਮਾਨ ਸਥਿਤੀ ਵਿੱਚ ਕੋਲੇ ਦੀ ਖੋਜ ਅਤੇ ਖੁਦਾਈ ਦੋਵਾਂ ਵਿੱਚ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਬੋਲਬਾਲਾ ਰਿਹਾ ਹੈ। ਸਾਲਾਂ ਪੁਰਾਣੇ ਖਣਿਜ ਰਿਆਇਤ ਨਿਯਮ ,1960 ਕੋਲੇ ਦੀ ਖੁਦਾਈ ਦੇ ਅਨੇਕ ਪਹਿਲੂਆਂ ਦਾ ਸੰਚਾਲਨ ਕਰ ਰਿਹਾ ਸੀ ਅਤੇ ਕੋਲਾ ਖੇਤਰ ਸੁਧਾਰਾਂ ਨੂੰ ਅੱਗੇ ਵਧਾਉਣ ਅਤੇ ਨਾਲ ਹੀ ਅਨੇਕਾਂ ਕਾਨੂੰਨਾਂ ਜਿਵੇਂ ਵਾਤਾਵਰਣ, ਜੰਗਲ ਸੁਰੱਖਿਆ ਨਾਲ ਸਬੰਧਿਤ ਕਾਨੂੰਨਾਂ ਦੇ ਹੋਂਦ ਵਿੱਚ ਆਉਣ ਦੇ ਕਾਰਨ ਸੋਧ ਦੀ ਜ਼ਰੂਰਤ ਸੀ। ਅਨੇਕ ਕਾਨੂੰਨਾਂ ਦੀ ਜਟਿਲਤਾ ,ਕੋਲਾ ਖੇਤਰ ਵਿੱਚ ਸੰਭਾਵਿਤ ਨਿਵੇਸ਼ਕਾਂ ਦੇ ਪ੍ਰਵੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਪਾਬੰਦੀਸ਼ੁਦਾ ਨਿਯਮਾਂ ਦੇ ਕਾਰਨ ਕੋਲਾ ਖਾਣਾਂ ਦਾ ਉਤਪਾਦਨ ਪਹਿਲਾ ਤੋਂ ਹੀ ਲੰਮੀ ਤਿਆਰੀ ਅਵਧੀ ਨੂੰ ਧਿਆਨ ਵਿੱਚ ਰੱਖਦੇ ਹੋਏ ,ਕੋਲਾ ਉਤਪਾਦਨ ਵਿੱਚ ਸੁਧਾਰ ਲਈ ਸੰਚਾਲਨ ਦੀ ਆਜ਼ਾਦੀ ਅਤੇ ਟੈਕਨੋਲੋਜੀ ਨੂੰ ਅਪਨਾਉਣ ਦੀ ਸੁਵਿਧਾ ਲਈ ਵਿਵਸਥਾ ਵਿੱਚ ਹੇਠ ਲਿਖੇ ਬਦਲਾਅ ਲਿਆਂਦੇ ਗਏ ਹਨ।
1. ਖਣਿਜ ਕਨੂੰਨ (ਸੋਧ) ਅਧਿਨਿਯਮ,2020: ਮੁੱਖ ਵਿਸ਼ੇਸ਼ਤਾਵਾਂ
- ਨਿਲਾਮੀ ਲਈ ਕੋਲਾ /ਲਿਗਨਾਈਟ ਬਲਾਕਾਂ ਦੀ ਉਪਲਬੱਧ ਸੂਚੀ ਨੂੰ ਵਧਾਉਣ ਵਿੱਚ ਮੱਦਦ ਕਰਨ ਲਈ ਸਮੁੱਚੀ ਸੰਭਾਵਨਾ ਲਾਇਸੈਂਸ -ਕਮ -ਮਾਈਨਿੰਗ ਲੀਜ("ਪੀਐੱਲ ਅਤੇ ਐੱਮਐੱਲ")ਲਈ ਕੋਲਾ ਬਲਾਕਾਂ ਦੇ ਅਲਾਟਮੈਂਟ ਲਈ ਸੋਧ।
- ਕਿਸੇ ਵੀ ਇਸ ਤਰ੍ਹਾਂ ਦੀ ਕੰਪਨੀ ਲਈ ਪ੍ਰਬੰਧ ਜਿਸਦੀ ਚੋਣ ਨਿਲਾਮੀ / ਅਲਾਟਮੈਂਟ ਦੇ ਜ਼ਰੀਏ ਭਾਰਤ ਵਿੱਚ ਪੂਰਵ ਵਿੱਚ ਕੋਲਾ ਖੁਦਾਈ ਦੇ ਅਨੁਭਵ ਤੋਂ ਬਿਨਾ, ਆਪਣੀ ਖਪਤ, ਵਿਕਰੀ ਲਈ ਕੋਲਾ ਖੁਦਾਈ ਕਾਰਜ ਲਈ ਹੋਇਆ ਹੋਵੇ।
- ਕੋਲਾ ਖੇਤਰ ਵਿੱਚ ਐੱਫਡੀਆਈ ਨੀਤੀ ਸਬੰਧੀ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਸਹਿਤ ਕੋਲੇ ਦੀ ਵਿਕਰੀ ,ਕੋਲਾ ਖੁਦਾਈ ਕੰਮਾਂ ਲਈ ਸਵੈ ਚਾਲਿਤ ਰਸਤੇ ਦੁਆਰਾ 100% ਐੱਫਡੀਆਈ ਦੀ ਆਗਿਆ ਦਿੰਦਾ ਹੈ।
- ਉਨ੍ਹਾਂ ਮਾਮਲਿਆਂ ਪਿੱਛੇ ਪ੍ਰਵਾਨਗੀ ਦੀ ਗੱਲ ਲੋੜ ਨੂੰ ਦੂਰ ਕਰਨ ਦਾ ਪ੍ਰਬੰਧ ਜਿੱਥੇ ਕੋਲਾ/ਲਿਗਨਾਈਟ ਬਲਾਕ ਦੇ ਅਲਾਟਮੈਂਟ ਜਾਂ ਉਸ ਨੂੰ ਸੁਰੱਖਿਅਤ ਰੱਖਣ ਦਾ ਕੰਮ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੋਵੇ।
- ਆਪਣੀ ਸਹਾਇਕ ਜਾਂ ਹੋਲਡਿੰਗ ਕੰਪਨੀ ਦੇ ਕਿਸੇ ਵੀ ਪਲਾਂਟ ਜਾਂ ਪਲਾਟਾਂ ਵਿੱਚ ਖੁਦਾਈ ਲਈ ਕੋਲੇ ਦਾ ਉਪਯੋਗ ਕਰਨ ਲਈ ਇੱਕ ਅਲੋਟੀ ਨੂੰ ਪਹੁੰਚ।
- ਇਸ ਨੂੰ ਲਾਗੂ ਕਰਨ ਲਈ ਸਬੰਧਿਤ ਸੀਐੱਮਐੱਸਪੀ ਨਿਯਮਾਂ ਅਤੇ ਸੀਬੀਏ ਨਿਯਮਾਂ ਵਿੱਚ ਵੀ ਸੋਧ ਕੀਤੀ ਗਈ ਹੈ।
2. ਖਣਿਜ ਰਿਆਇਤ ਨਿਯਮ 1960 ਵਿੱਚ ਸੋਧ: ਮੁੱਖ ਵਿਸ਼ੇਸ਼ਤਾਵਾਂ
- ਮਾਈਨਿੰਗ ਯੋਜਨਾ ਦੀ ਤਿਆਰੀ ਲਈ ਯੋਗ ਵਿਅਕਤੀਆਂ ਦੀ ਨਾਮਜ਼ਦਗੀ ਦੀ ਹੁਣ ਲੋੜ ਨਹੀਂ ਹੈ। ਇਸ ਸਬੰਧ ਵਿੱਚ ਪ੍ਰੋਜੈਕਟਸਮਰਥਕ ਦੀ ਘੋਸ਼ਣਾ ਕਾਫ਼ੀ ਹੋਵੇਗੀ।
- ਕੋਲਾ ਬਲਾਕ ਅਲਾਟਮੈਂਟ ਕਰਨ ਲਈ ਹੁਣ ਇੱਕ ਵਿਕਲਪ ਉਪਲਬੱਧ ਹੈ ਤਾਕਿ ਸੰਭਾਵਿਤ ਕੰਮ ਕਰਾਉਣ ਅਤੇ ਭੂ- ਵਿਗਿਆਨਕ ਰਿਪੋਰਟ (ਜੀਆਰ) ਤਿਆਰ ਕਰਨ ਲਈ ਇਕ ਮਾਨਤਾ ਪ੍ਰਾਪਤ ਸੰਭਾਵਿਤ ਏਜੰਸੀ ਨੂੰ ਸ਼ਾਮਲ ਕੀਤਾ ਜਾ ਸਕੇ ਤਾਕਿ ਕੋਲਾ ਖੇਤਰ ਦੀ ਖੋਜ ਵਿੱਚ ਤੇਜ਼ੀ ਲਿਆਂਦੀ ਜਾ ਸਕੇ, ਟੈਕਨੋਲੋਜੀ ਨੂੰ ਲਿਆ ਕੇ ਵਿਕਾਸ ਨੂੰ ਵਧਾਇਆ ਜਾ ਸਕੇ।
- ਵਾਧੂ ਵਿਕਲਪ ਵੀ ਯੋਜਨਾ ਸਮਰਥਕ ਲਈ ਉਪਲਬਧ ਹਨ, ਜੋ ਮਾਈਨਿੰਗ ਪਲਾਨ ਤਿਆਰ ਕਰਨ ਦੀ ਏਜੰਸੀ ਲਈ ਮਾਨਤਾ ਪ੍ਰਣਾਲੀ ਦੇ ਮਾਧਿਅਮ ਤੋਂ ਉਪਲਬੱਧ ਹੈ। ਇਸ ਪ੍ਰਕਾਰ, ਮਾਈਨਿੰਗ ਯੋਜਨਾ ਅਤੇ ਤੇਜ਼ੀ ਨਾਲ ਟ੍ਰੈਕਿੰਗ ਪ੍ਰਵਾਨਗੀ ਪ੍ਰਣਾਲੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਮਾਈਨਿੰਗ ਯੋਜਨਾ ਦੀ ਪੂਰਵ ਸਮੀਖਿਆ ਵੀ ਪੇਸ਼ ਕੀਤੀ ਗਈ ਹੈ।
- ਖਣਿਜ ਕਨੂੰਨ (ਸੋਧ) ਅਧਿਨਿਯਮ 2020 ਦੇ ਚਾਨਣ ਵਿੱਚ ਪੀਐੱਲ-ਅਤੇ-ਐੱਮਐਲ ਦੇ ਗ੍ਰਾਂਟ ਨੂੰ ਨਿਯੰਤਰਣ ਕਰਨ ਦਾ ਪ੍ਰਬੰਧ।
3. ਮਾਈਨਿੰਗ ਯੋਜਨਾ ਦੀ ਤਿਆਰੀ, ਪ੍ਰਕਿਰਿਆ, ਅਤੇ ਪ੍ਰਵਾਨਗੀ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ
- ਮਾਈਨਿੰਗ ਯੋਜਨਾ ਦੇ ਪ੍ਰਬੰਧਾਂ ਦੇ ਦੁਹਰਾਓ ਨੂੰ ਹਟਾਉਣ ਲਈ ਜੋ ਹੁਣ ਤੱਕ ਹੋਰ ਕਾਨੂੰਨੀ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ, ਮਾਈਨਿੰਗ ਯੋਜਨਾ ਸੰਰਚਨਾ ਨੂੰ ਸੌਖਾ ਬਣਾਇਆ ਗਿਆ। ਵਾਤਾਵਰਣ ਅਤੇ ਵਣ ਸੁਰੱਖਿਆ ਆਦਿ ਵਰਗੇ ਹੋਰ ਕਾਨੂੰਨਾਂ ਦੀ ਸ਼ੁਰੂਆਤ ਦੇ ਬਾਅਦ, ਮਾਈਨਿੰਗ ਯੋਜਨਾ ਵਿੱਚ ਮੰਗੀਆਂ ਗਈਆਂ ਕਈ ਵਿਆਪਕ ਜਾਣਕਾਰੀ ਨੂੰ ਹਟਾ ਦਿੱਤਾ ਗਿਆ ਹੈ। ਸੌਖੇ ਦਿਸ਼ਾ-ਨਿਰਦੇਸ਼ ਜਾਰੀ।
- ਪ੍ਰਵਾਨਗੀ ਲਈ ਸਮਾਂ ਘੱਟ ਕਰਨ ਦੇ ਉਦੇਸ਼ ਨਾਲ ਪ੍ਰਵਾਨਗੀ ਲਈ ਮਾਈਨਿੰਗ ਯੋਜਨਾ ਦੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ। ਮਾਧਿਆਮ ਦੇ ਲਈ ਅੰਤਿਮ ਵਿਵਸਥਾ ਲੜੀ ਭੰਗ ਕਰਨ ਲਈ ਇਕ ਅੰਤਿਮ ਪ੍ਰਬੰਧ ਦੇ ਨਾਲ ਸੀਸੀਓ ਵਿੱਚ ਅਧੀਨ ਅਧਿਕਾਰੀ ਨੂੰ ਸੌਪੀ ਗਈ ਮਾਈਨਿੰਗ ਯੋਜਨਾ ਨੂੰ ਪ੍ਰਵਾਨਗੀ ਦੇਣ ਦਾ ਅਧਿਕਾਰ। ਪਾਰਦਰਸ਼ਤਾ ਲਿਆਉਣ ਲਈ ਅਪੀਲ ਦੀ ਵਿਵਸਥਾ ਸ਼ੁਰੂ ਕੀਤੀ ਗਈ।
- ਪ੍ਰਕਿਰਿਆ ਨੂੰ ਔਨਲਾਈਨ ਪ੍ਰਵਾਨਗੀ ਦੇ ਅਨੁਸਾਰ ਬਣਾਇਆ ਗਿਆ ਹੈ ਤਾਕਿ ਔਨਲਾਈਨ ਸਿੰਗਲ ਵਿੰਡੋ ਕਲੀਅਰੈਂਸ ਪ੍ਰਣਾਲੀ ਨੂੰ ਤਿਆਰ ਕੀਤਾ ਜਾ ਸਕੇ।
***
ਆਰਜੇ/ਐੱਨਜੀ
(Release ID: 1629277)
Visitor Counter : 212