ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਟੀ,ਬੀਐੱਚਯੂ ਨੂੰ ਕੋਵਿਡ 19 ਦੇ ਇਲਾਜ ਵਿੱਚ ਸਾਰਸ-ਸੀਓਵੀ-2 ਦੇ ਮੁੱਖ ਪਰੋਟੀਜ਼ ਨੂੰ ਨਸ਼ਟ ਕਰਨ ਲਈ ਡਰੱਗ ਬੈਂਕ ਡਾਟਾਬੇਸ ਤੋਂ ਦਵਾਈਆਂ ਦੀ ਅਲੱਗ ਵਰਤੋਂ ਨੂੰ ਪ੍ਰਵਾਨਗੀ

Posted On: 02 JUN 2020 3:32PM by PIB Chandigarh

ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਨੇ ਐਂਟੀ ਸਾਰਸ-ਸੀਓਵੀ-2 ਡਰੱਗ ਅਣੁ ਲਈ ਆਈਆਈਟੀ (ਬੀਐੱਚਯੂ) ਵਾਰਾਣਸੀ ਨੂੰ ਉਪਲੱਬਧ ਅਤੇ ਮਾਨਤਾ ਪ੍ਰਾਪਤ ਦਵਾਈਆਂ ਦੇ ਮੁੱਖ ਕੰਪਾਊਂਡ ਦੀ ਪਛਾਣ ਕਰਨ ਵਿੱਚ ਖੋਜ ਵਿੱਚ ਸਹਿਯੋਗ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਦੁਨੀਆ ਭਰ ਵਿੱਚ ਵਿਗਿਆਨੀ ਅਤੇ ਸਿਹਤ ਸੰਭਾਲ ਪੇਸ਼ੇਵਰ ਮਹਾਮਾਰੀ ਦਾ ਇਲਾਜ ਲੱਭਣ ਵਿੱਚ ਲੱਗੇ ਹਨ,ਜਿਸ ਨੇ ਵਿਸ਼ਵ ਨੂੰ ਸਤਾਇਆ ਹੋਇਆ ਹੈ। ਮੌਜੂਦਾ ਸਮੇਂ ਇਨਫੈਕਸ਼ਨ ਤੇ ਕਾਬੂ ਪਾਉਣ ਲਈ ਕੇਵਲ ਲੱਛਣ ਅਧਾਰਿਤ ਇਲਾਜ ਉਪਲੱਬਧ ਹਨ।ਉਪਲੱਬਧ ਦਵਾਈਆਂ ਦੀ ਵੱਖਰੇ ਤੌਰ ਤੇ ਵਰਤੋਂ ਨਾਲ ਇਲਾਜ ਦੇ ਹੋਰ ਹੱਲ ਲੱਭਣ ਵਿੱਚ ਸਮੇਂ ਅਤੇ ਧਨ ਦੋਵਾਂ ਵਿੱਚ ਸਹਾਇਤਾ ਮਿਲ ਸਕਦੀ ਹੈ।

 

ਪ੍ਰੋਫੈਸਰ ਵਿਕਾਸ ਕੁਮਾਰ ਦੂਬੇ ਦਾ ਖੋਜ ਸਮੂਹ SARS-CoV-2 ਦੇ ਮੁੱਖ ਪ੍ਰੋਟੀਜ਼ ਦੇ ਅਵਰੋਧਕ ਦੇ ਰੂਪ ਵਿੱਚ ਡਰੱਗ ਬੈਂਕ(ਡਰੱਗ ਬੈਂਕ ਐੱਫਡੀਏ  ਵੱਲੋਂ ਪ੍ਰਮਾਣਿਤ ਦਵਾਈਆਂ ਦਾ  ਡਾਟਾਬੇਸ ਹੈ, ਜਿਸ ਦੀ ਵਰਤੋਂ SARS-CoV-2 ਦੀ ਰੋਕਥਾਮ ਲਈ ਦਵਾਈ ਦੀ ਖੋਜ ਵਿੱਚ ਕੀਤੀ ਜਾਏਗੀ))ਡਾਟਾਬੇਸ ਦੀ ਖੋਜ ਕਰਕੇ SARS-CoV-2 ਦੇ ਖਿਲਾਫ ਨਵੀਂ ਦਵਾਈ ਨੂੰ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ, ਜੋ SARS-CoV-2 ਦੀ ਬਣਤਰ ਅਤੇ ਵਿਖੰਡਨ ਲਈ ਮਹੱਤਵਪੂਰਨ ਐਨਜ਼ਾਈਮ ਹੈ।ਉਨ੍ਹਾਂ ਵੱਲੋਂ SARS-CoV-2 ਦੇ ਮੁੱਖ ਪ੍ਰੋਟੀਜ਼ ਦੇ ਇੱਕ ਅਵਰੋਧਕ ਦੀ ਪਹਿਚਾਣ ਕਰਨ ਲਈ ਵਿਆਪਕ ਗਣਨਾ ਅਤੇ ਪ੍ਰਯੋਗ ਅਧਾਰਿਤ ਅਧਿਐਨ ਕਰਨਗੇ।

 

SARS-CoV-2 ਮੁੱਖ ਪ੍ਰੋਟੀਜ਼ ਦੇ ਉਪਲੱਬਧ ਕ੍ਰਿਸਟਲ ਢਾਂਚੇ ਦਾ ਲਾਭ ਚੁੱਕਦੇ ਹੋਏ,ਇੱਕ ਢਾਂਚਾਗਤ ਅਵਰੋਧਕ ਡਿਜ਼ਾਇਨ ਡਰੱਗ ਬੈਂਕ ਡਾਟਾਬੇਸ ਵਿੱਚ ਉਪਲੱਬਧ ਐੱਫਡੀਏ ਪ੍ਰਮਾਣਿਤ ਦਵਾਈਆਂ ਦੇ ਯੋਗਿਕਾਂ ਦੇ ਖੋਜਕਰਤਾਵਾਂ ਵੱਲੋਂ ਕੀਤਾ ਜਾਵੇਗਾ।

 

ਇਸ ਤੋਂ ਬਾਅਦ,ਡਿਜ਼ਾਇਨ ਕੀਤੇ ਗਏ SARS-CoV-2 ਐੱਮਪੀਆਰਓ ਪ੍ਰੋਟੀਨ ਦੇ ਅਵਰੋਧਕ ਦਾ ਪ੍ਰੀਖਣ ਕੀਤਾ ਜਾਵੇਗਾ। SARS-CoV-2 ਐੱਮਪੀਆਰਓ ਐਨਜ਼ਾਈਮ ਦੇ ਕੰਮ ਕਰਨ ਦੀ ਪ੍ਰਭਾਵਸ਼ੀਲਤਾ ਨੂੰ ਸਥਾਪਿਤ ਕਰਨ ਲਈ ਵੱਖ ਵੱਖ ਮਾਪਦੰਡਾਂ ਤੇ ਗਣਨਾ ਕੀਤੀ ਜਾਵੇਗੀ।ਐਨਜ਼ਾਈਮ SARS-CoV-2 ਐੱਮਪੀਆਰਓ ਦੇ ਰੂਪ ਵਿੱਚ ਬਣਤਰ ਲਈ ਪ੍ਰਸੰਸਕਰਣ ਅਤੇ ਪੋਲੀਪ੍ਰੋਟੀਨ ਦੇ ਲਈ ਮਹੱਤਵਪੂਰਨ ਹੈ, ਇਸ ਮੁੱਖ ਪ੍ਰੋਟੀਨ ਦਾ ਨਿਸ਼ੇਧ ਇੱਕ ਵਿਸ਼ਾਣੂ ਰੋਧੀ ਪ੍ਰਭਾਵ ਹੋ ਸਕਦਾ ਹੈ।ਡਰੱਗ ਬੈਂਕ ਡਾਟਾਬੇਸ ਯੋਗਿਕਾਂ ਵਿੱਚ ਵਧੇਰੇ ਫਾਰਮੈਕੋਕੈਨੇਟਿਕਸ ਅਤੇ ਜਹਿਰੀਲੇਪਣ ਦੇ ਸਬੰਧ ਵਿੱਚ ਵਿਸ਼ੇਸ਼ਤਾ ਹੈ, ਇਸ ਲਈ ਪਛਾਣੇ ਗਏ ਅਣੁ ਨੂੰ ਤੇਜ਼ੀ ਨਾਲ ਬਜ਼ਾਰ ਵਿੱਚ ਲਿਆਂਦਾ ਜਾ ਸਕਦਾ ਹੈ।

 

Description: VKD_SERB Story Final 

 

(ਵਧੇਰੇ ਜਾਣਕਾਰੀ ਲਈ,ਸੰਪਰਕ ਕਰੋ: ਡਾ. ਵਿਕਾਸ ਕੁਮਾਰ ਦੂਬੇ,vkbubey.bce.@iitbhu.ac.in)

 

 

                                                                    *****

 

 

ਐੱਨਬੀ/ਕੇਜੀਐੱਸ/(ਡੀਐੱਸਟੀ)
 



(Release ID: 1628888) Visitor Counter : 111