ਪੇਂਡੂ ਵਿਕਾਸ ਮੰਤਰਾਲਾ

ਕੇਂਦਰੀ ਗ੍ਰਾਮੀਣ ਵਿਕਾਸ,ਖੇਤੀਬਾੜੀ ਅਤੇ ਕਿਸਾਨ ਭਲਾਈ ਪੰਚਾਇਤੀ ਰਾਜ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 21ਵੀਂ ਕੇਂਦਰੀ ਰੋਜ਼ਗਾਰ ਗਰੰਟੀ ਪਰਿਸ਼ਦ ਦੀ ਪ੍ਰਧਾਨਗੀ ਕੀਤੀ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਜਲ ਸੰਭਾਲ਼/ ਸਿੰਚਾਈ ਲਈ ਅਸਾਸਿਆਂ ਅਤੇ ਨਿਜੀ ਅਸਾਸਿਆਂ ਦੇ ਨਿਰਮਾਣ ਨੂੰ ਪਹਿਲ ਦਿੱਤੀ ਹੈ, ਜਿਹੜੀ ਮਨਰੇਗਾ ਤਹਿਤ ਖੇਤੀ ਖੇਤਰ ਦੀ ਮਦਦ ਕਰੇਗੀ

ਮਨਰੇਗਾ ਦੇ ਤਹਿਤ ਵਿੱਤੀ ਸਾਲ 2020-21 ਦੇ ਲਈ ਹੁਣ ਤੱਕ ਦੀ ਸਭ ਤੋਂ ਵੱਧ 61,500 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ; ਕੋਵਿਡ-19 ਦੇ ਕਾਰਨ ਉਤਪੰਨ ਇਸ ਕਠਿਨ ਸਮੇਂ ਦੇ ਦੌਰਾਨ ਰੋਜ਼ਗਾਰ ਪ੍ਰਦਾਨ ਕਰਨ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਇਸ ਪ੍ਰੋਗਰਾਮ ਲਈ 40,000 ਕਰੋੜ ਰੁਪਏ ਦੀ ਐਡੀਸ਼ਨਲ ਵਿਵਸਥਾ

Posted On: 02 JUN 2020 8:34PM by PIB Chandigarh

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ (ਮਨਰੇਗਾ), 2005 ਦੀ ਧਾਰਾ 10 ਦੇ ਤਹਿਤ ਗਠਿਤ ਕੇਂਦਰੀ ਰੋਜ਼ਗਾਰ ਗਾਰੰਟੀ ਪਰਿਸ਼ਦ ਦੀ 21ਵੀਂ ਬੈਠਕ, ਕੇਂਦਰੀ ਗ੍ਰਾਮੀਣ ਵਿਕਾਸ, ਖੇਤੀ ਅਤੇ ਕਿਸਾਨ ਭਲਾਈ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਵਿੱਚ 02.06.2020 ਨੂੰ ਵੀਡੀਓ-ਕਾਨਫਰੰਸਿੰਗ ਜ਼ਰੀਏ ਆਯੋਜਿਤ ਕੀਤੀ ਗਈ।

 

ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਮਨਰੇਗਾ ਸਭ ਤੋਂ ਵੱਡੀ ਰੋਜ਼ਗਾਰ ਰਚਨਾ ਯੋਜਨਾਵਾਂ ਵਿੱਚੋਂ ਇੱਕ ਹੈ, ਜਿਹੜੀ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਵਿਕਲਪਿਕ ਰੋਜ਼ਗਾਰ ਪ੍ਰਦਾਨ ਕਰਦੀ ਹੈ। ਇਸ ਪ੍ਰੋਗਰਾਮ ਦੇ ਤਹਿਤ 261 ਪ੍ਰਵਾਨਗੀ ਦੇ ਕੰਮ ਹਨ, ਜਿਨ੍ਹਾਂ ਵਿੱਚੋਂ 164 ਪ੍ਰਕਾਰ ਦੇ ਕਾਰਜ ਖੇਤੀਬਾੜੀ ਅਤੇ ਸਬੰਧਿਤ ਗਤਵਿਧੀਆਂ ਨਾਲ ਸਬੰਧਿਤ ਹਨ। ਸਰਕਾਰ ਨੇ ਨਿਜੀ ਅਸਾਸਿਆਂ ਅਤੇ ਪਾਣੀ ਦੀ ਸੰਭਾਲ਼/ਸਿੰਚਾਈ ਅਸਾਸਿਆਂ ਦੇ ਨਿਰਮਾਣ ਨੂੰ ਪਹਿਲ ਦਿੱਤੀ ਹੈ ਜੋ ਖੇਤੀ ਖੇਤਰ ਨੂੰ ਮਦਦ ਕਰੇਗੀ।

 

ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਰਕਾਰ ਮਨਰੇਗਾ ਮਜ਼ਦੂਰਾਂ ਦੇ ਬੈਂਕ ਖਾਤੇ ਵਿੱਚ ਮਜ਼ਦੂਰੀ ਦੇ 100% ਭੁਗਤਾਨ ਨੂੰ ਪ੍ਰਾਪਤ ਕਰਨ ਦੇ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਕੰਮ ਦੇ ਸਮਾਜਿਕ ਆਡਿਟ 'ਤੇ ਜ਼ੋਰ ਦਿੰਦੀ ਹੈ । ਵਿੱਤੀ ਸਾਲ 2020-21 ਦੇ ਲਈ ਹੁਣ ਤੱਕ ਦੀ ਸਭ ਤੋਂ ਜ਼ਿਆਦਾ 61,500 ਕਰੋੜ ਰੁਪਏ ਐਲੋਕੇਟ ਕੀਤੇ ਗਏ ਹੈ। ਕੋਵਿਡ-19 ਦੇ ਕਾਰਨ ਉਤਪੰਨ ਕਠਿਨ ਸਥਿਤੀ ਦੇ ਦੌਰਾਨ ਜ਼ਰੂਰਤਮੰਦ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੇ ਲਈ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਇਸ ਪ੍ਰੋਗਰਾਮ ਦੇ ਲਈ 40,000 ਕਰੋੜ ਰੁਪਏ ਦੀ ਐਡੀਸ਼ਨਲ ਵਿਵਸਥਾ ਕੀਤੀ ਗਈ ਹੈ। ਪ੍ਰੋਗਰਾਮ ਦੇ ਤਹਿਤ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪਹਿਲਾਂ ਹੀ 28,000 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

 

ਗ੍ਰਾਮੀਣ ਵਿਕਾਸ ਰਾਜ ਮੰਤਰੀ, ਸਾਧਵੀ ਨਿਰੰਜਨ ਜਯੋਤੀ ਨੇ ਇਨ੍ਹਾਂ ਕਠਿਨ ਦਿਨਾਂ ਦੇ ਦੌਰਾਨ ਗ੍ਰਾਮੀਣ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਕੇ ਮਨਰੇਗਾ ਦੇ ਤਹਿਤ ਕੀਤੇ ਗਏ ਚੰਗੇ ਕਾਰਜਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਯੋਜਨਾ ਦੇ ਤਹਿਤ ਜ਼ਿਆਦਾ ਸਿੰਚਾਈ ਅਤੇ ਜਲ ਦੀ ਸੰਭਾਲ਼ ਗਤੀਵਿਧੀਆਂ 'ਤੇ ਜ਼ੋਰ ਦਿੱਤਾ ਤਾਕਿ ਕਿਸਾਨਾਂ ਨੂੰ ਲਾਭ ਹੋ ਸਕੇ।

ਬੈਠਕ ਦੌਰਾਨ, ਸਾਰੇ ਭਾਗੀਦਾਰ ਮੈਂਬਰਾਂ ਨੇ ਯੋਜਨਾ ਵਿੱਚ ਸੁਧਾਰ ਦੇ ਲਈ ਬਹੁਮੁੱਲੇ ਸੁਝਾਅ ਦਿੱਤੇ। ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਐਕਟ ਦੇ ਦਾਇਰੇ ਵਿੱਚ ਸਾਰੇ ਸੁਝਾਵਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

                                                               ****

ਏਪੀਐੱਸ/ਐੱਸਜੀ/ਪੀਕੇ


(Release ID: 1628867) Visitor Counter : 378


Read this release in: English , Urdu , Hindi , Tamil , Telugu