ਪ੍ਰਿਥਵੀ ਵਿਗਿਆਨ ਮੰਤਰਾਲਾ
ਪੂਰਬੀ ਸੈਂਟਰਲ ਅਰਬ ਸਾਗਰ ’ਤੇ ਗਹਿਰਾ ਦਬਾਅ: ਉੱਤਰੀ ਮਹਾਰਾਸ਼ਟਰ - ਦੱਖਣੀ ਗੁਜਰਾਤ ਦੇ ਤਟਵਰਤੀ ਹਿੱਸਿਆਂ ਲਈ ਚੱਕਰਵਾਤੀ ਚੇਤਾਵਨੀ: ਪੀਲਾ ਸੰਦੇਸ਼
Posted On:
02 JUN 2020 12:34PM by PIB Chandigarh
ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ / ਖੇਤਰੀ ਵਿਸ਼ੇਸ਼ ਮੌਸਮ ਵਿਭਾਗ / ਭਾਰਤੀ ਮੌਸਮ ਵਿਭਾਗ ਦੇ ਚੱਕਰਵਾਤ ਚੇਤਾਵਨੀ ਵਿਭਾਗ ਅਨੁਸਾਰ:
ਪੂਰਬੀ ਸੈਂਟਰਲ ਅਰਬ ਸਾਗਰ ’ਤੇ ਗਹਿਰਾ ਦਬਾਅ ਪਿਛਲੇ 06 ਘੰਟਿਆਂ ਦੌਰਾਨ 11 ਕਿਲੋਮੀਟਰ ਪ੍ਰਤੀਘੰਟਾ ਦੀ ਰਫਤਾਰ ਨਾਲ ਉੱਤਰ ਵੱਲ ਚਲਾ ਗਿਆ ਅਤੇ ਅੱਜ ਦੇ ਭਾਰਤੀ ਮਿਆਰੀ ਸਮੇਂ 0830 ’ਤੇ ਕੇਂਦ੍ਰਿਤ ਹੈ, 02 ਜੂਨ, 2020 ਨੂੰ ਪੂਰਬ ਸੈਂਟਰਲ ਅਰਬ ਸਾਗਰ ਦੇ ਨਜ਼ਦੀਕ ਵਿਥਕਾਰ 15.3 ° ਉੱਤਰ ਅਤੇ ਲੰਬਕਾਰ 71.2 ° ਪੂਰਬ, ਪਾਂਜੀਮ (ਗੋਆ) ਦੇਪੱਛਮ ਵਿੱਚ ਲਗਭਗ 280 ਕਿਲੋਮੀਟਰ, ਮੁੰਬਈ (ਮਹਾਰਾਸ਼ਟਰ) ਦੇ 450 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿੱਚ ਅਤੇ ਸੂਰਤ (ਗੁਜਰਾਤ) ਤੋਂ 670 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿਚਕਾਰ ਸਥਿਤ ਸੀ।
ਅਗਲੇ 06 ਘੰਟਿਆਂ ਦੌਰਾਨ ਚੱਕਰਵਾਤੀ ਤੂਫਾਨ ਦੇ ਤੇਜ਼ ਹੋਣ ਅਤੇ ਅਗਲੇ 12 ਘੰਟਿਆਂ ਦੌਰਾਨ ਗੰਭੀਰ ਚੱਕਰਵਾਤੀ ਤੂਫਾਨ ਆਉਣ ਦੀ ਬਹੁਤ ਸੰਭਾਵਨਾ ਹੈ। ਅਗਲੇ ਕੁਝ ਘੰਟਿਆਂ ਦੌਰਾਨ ਇਸ ਦੇ ਲਗਭਗ ਉੱਤਰ ਵੱਲ ਜਾਣ ਦੀ ਸੰਭਾਵਨਾ ਹੈ, ਉੱਤਰ-ਉੱਤਰ-ਪੂਰਬ ਵੱਲ ਆਉਣਾ ਅਤੇ ਉੱਤਰ ਮਹਾਰਾਸ਼ਟਰ ਅਤੇ ਇਸਦੇ ਨਾਲ ਲਗਦੇ ਦੱਖਣੀ ਗੁਜਰਾਤ ਦੇ ਤਟ ਨੂੰ ਹਰੀਹਰਸ਼ਵਰ ਅਤੇ ਦਮਨ ਵਿਚਕਾਰ, 03 ਜੂਨ ਦੀ ਦੁਪਹਿਰ ਦੌਰਾਨ ਅਲੀਬਾਗ ਦੇ ਨੇੜੇ (ਰਾਏਗੜ੍ਹ, ਜ਼ਿਲ੍ਹਾ ਮਹਾਰਾਸ਼ਟਰ) ਚੱਕਰਵਾਤੀ ਤੂਫਾਨ ਦੀ ਵੱਧ ਤੋਂ ਵੱਧ ਹਨੇਰੀ ਦੀ ਗਤੀ ਦੇ ਨਾਲ 100-110 ਕਿਲੋਮੀਟਰ ਪ੍ਰਤੀ ਘੰਟੇ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਵਧ ਕੇ ਗੰਭੀਰ ਰੂਪ ਧਾਰਨ ਕਰਨ ਦੀ ਬਹੁਤ ਸੰਭਾਵਨਾ ਹੈ।
ਨਿਮਨ ਸਾਰਣੀ ਵਿੱਚ ਪੂਰਵ-ਅਨੁਮਾਨ ਦਾ ਟਰੈਕ ਅਤੇ ਤੀਬਰਤਾ ਦਿੱਤੀ ਗਈ ਹੈ:
ਮਿਤੀ/ਸਮਾਂ(ਆਈਐੱਸਟੀ)
|
ਸਥਿਤੀ
(ਵਿਥਕਾਰ. 0ਉੱਤਰ/ ਲੰਬਕਾਰ 0ਪੂਰਬ)
|
ਹਵਾ ਦੀ ਵੱਧ ਤੋਂ ਵੱਧ ਸਤਹੀ ਰਫ਼ਤਾਰ (ਕਿਲੋਮੀਟਰ ਪ੍ਰਤੀ ਘੰਟਾ)
|
ਚੱਕਰਵਾਤੀ ਗੜਬਡ਼ੀ ਦੀ ਸ਼੍ਰੇਣੀ
|
02.06.20/0830
|
15.3/71.2
|
55-65 ਤੋਂ ਵਧ ਕੇ 75
|
ਗਹਿਰਾ ਦਬਾਅ
|
02.06.20/1130
|
15.5/71.3
|
60-70 ਤੋਂ ਵਧ ਕੇ to 90
|
ਚੱਕਰਵਾਤੀ ਤੂਫ਼ਾਨ
|
02.06.20/1730
|
16.0/71.5
|
70-80 ਤੋਂ ਵਧ ਕੇ to 90
|
ਚੱਕਰਵਾਤੀ ਤੂਫ਼ਾਨ
|
02.06.20/2330
|
16.6/71.7
|
90-100 ਤੋਂ ਵਧ ਕੇ 110
|
ਗੰਭੀਰ ਚੱਕਰਵਾਤੀ ਤੂਫ਼ਾਨ
|
03.06.20/0530
|
17.4/72.1
|
100-110 ਤੋਂ ਵਧ ਕੇ 120
|
ਗੰਭੀਰ ਚੱਕਰਵਾਤੀ ਤੂਫ਼ਾਨ
|
03.06.20/1730
|
19.2/73.3
|
90-100 ਤੋਂ ਵਧ ਕੇ 110
|
ਗੰਭੀਰ ਚੱਕਰਵਾਤੀ ਤੂਫ਼ਾਨ
|
04.06.20/0530
|
20.6/74.6
|
50-60 ਤੋਂ ਵਧ ਕੇ 70
|
ਗਹਿਰਾ ਦਬਾਅ
|
04.06.20/1730
|
22.2/76.3
|
35-45 ਤੋਂ ਵਧ ਕੇ 55
|
ਦਬਾਅ
|
ਚੇਤਾਵਨੀ :
(i) ਵਰਖਾ:
• ਅਗਲੇ 24 ਘੰਟਿਆਂ ਦੌਰਾਨ ਬਹੁਤੇ ਸਥਾਨਾਂ ’ਤੇ ਸੰਭਾਵਿਤ ਤੌਰ ’ਤੇ ਕੋਂਕਣ ਅਤੇ ਗੋਆ ਵਿੱਚ ਅਲੱਗ-ਥਲੱਗ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਸੰਭਾਵਨਾ ਦੇ ਨਾਲ ਅਗਲੇ 24 ਘੰਟਿਆਂ ਦੌਰਾਨ ਤਟੀ ਕਰਨਾਟਕ, ਮੱਧਮਹਾਰਾਸ਼ਟਰ ਅਤੇ ਮਰਾਠਵਾੜਾਵਿੱਚ ਜ਼ਿਆਦਾ ਥਾਵਾਂ ’ਤੇਭਾਰੀ ਵਰਖਾ ਦੇ ਨਾਲ ਬਹੁਤੇ ਥਾਵਾਂ ’ਤੇ ਹਲਕੇ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ।
• ਉੱਤਰੀ ਕੋਂਕਣ (ਮੁੰਬਈ, ਪਾਲਘਰ, ਠਾਣੇ, ਰਾਏਗੜ੍ਹ ਜ਼ਿਲ੍ਹਿਆਂ) ਅਤੇ ਉੱਤਰ ਮੱਧ ਵਿੱਚ ਬਹੁਤ ਜ਼ਿਆਦਾ ਸੰਭਾਵਿਤ ਤੌਰ ’ਤੇ ਅਲਗ ਥਲਗਸਥਾਨਾਂ ’ਤੇ (ਬਹੁਤ ਜ਼ਿਆਦਾ 24 20 ਸੈਂਟੀਮੀਟਰ) ਮਹਾਰਾਸ਼ਟਰ ਵਿੱਚ ਬਹੁਤ ਸਾਰੀਆਂ ਥਾਵਾਂ ’ਤੇ ਹਲਕੇ ਤੋਂ ਦਰਮਿਆਨੀ ਵਰਖਾ ਤੇ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਸੰਭਾਵਨਾ ਹੈ।
• ਦੱਖਣੀ ਕੋਂਕਣ (ਰਤਨਾਗਿਰੀਅਤੇ ਸਿੰਧੁਦੂਰਗ ਜ਼ਿਲ੍ਹੇ) ਅਤੇ ਗੋਆ ਅਤੇਦੱਖਣੀ ਗੁਜਰਾਤ ਖੇਤਰ (ਵਲਸਾਦ, ਨਵਸਾਰੀ, ਡਾਂਗ, ਦਮਨ, ਦਾਦਰਾ ਅਤੇ ਨਗਰ ਹਵੇਲੀ ਅਤੇ ਸੂਰਤ ਜ਼ਿਲ੍ਹੇ) ਦੀਆਂ ਵੱਖ-ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਦੇ ਨਾਲ ਜ਼ਿਆਦਾਤਰ ਥਾਵਾਂ ’ਤੇ ਹਲਕੇ ਤੋਂ ਦਰਮਿਆਨੀਵਰਖਾ ਦੀ ਸੰਭਾਵਨਾ ਹੈ।
• ਪੱਛਮੀ ਮੱਧ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ 03 ਜੂਨ ਨੂੰ ਬਹੁਤੀਆਂ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ।
(ii) ਹਵਾ ਦੀ ਚੇਤਾਵਨੀ
• ਪੂਰਬੀ ਸੈਂਟਰਲ ਅਰਬ ਸਾਗਰ ਉੱਤੇ ਤੇਜ਼ ਹਵਾ 55-65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪ੍ਰਬਲ ਹੈ। ਇਹ ਹੌਲ਼ੀ-ਹੌਲ਼ੀ ਹਨੇਰੀ ਵਿੱਚ ਵਧੇਗੀ ਜੋ ਪੂਰਬੀ ਸੈਂਟਰਲ ਅਰਬ ਸਾਗਰ ਤੋਂ ਦੱਖਣੀ ਮਹਾਰਾਸ਼ਟਟਰ ਅਤੇ ਗੋਆ ਦੇ ਤੱਟਾਂ ’ਤੇ ਅੱਜ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧੇਗੀ ਅਤੇ ਬਾਅਦ ਵਿੱਚ 03 ਜੂਨ ਨੂੰ ਸਵੇਰੇ ਤੋਂ ਮਹਾਰਾਸ਼ਟਰ (ਰਾਏਗੜ੍ਹ, ਮੁੰਬਈ, ਪਾਲਘਰ, ਠਾਣੇ) ਦੇ ਪੂਰਬੀ ਸੈਂਟਰਲ ਅਰਬ ਸਾਗਰ ਦੇ ਨਾਲ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ’ਤੇ ਜਾ ਕੇ ਫੈਲ ਜਾਵੇਗੀ। ਤੇਜ਼ ਹਵਾ ਦੀ ਗਤੀ ਗੁਜਰਾਤ ਦੇ ਵਲਸਾਦ, ਨਵਸਾਰੀ ਜ਼ਿਲ੍ਹਿਆਂ ਦੇ ਨਾਲ-ਨਾਲ ਅਤੇ ਉੱਤਰ-ਪੂਰਬੀ ਅਰਬ ਸਾਗਰ, ਰਤਨਗਿਰੀ, ਮਹਾਰਾਸ਼ਟਰ ਦੇ ਸਿੰਧੁਰਗ ਜ਼ਿਲ੍ਹਿਆਂ ਵਿੱਚ 80-90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਹੁੰਚ ਸਕਦੀ ਹੈ, ਅਤੇ 03 ਜੂਨ ਦੁਪਹਿਰ ਤੋਂ 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੱਖਣੀ ਗੁਜਰਾਤ, ਦਾਦਰਾ ਅਤੇ ਨਗਰ ਹਵੇਲੀ ਦੇ ਸੂਰਤ ਅਤੇ ਭਾਰੂਚ ਜ਼ਿਲ੍ਹਿਆਂ ਵਿੱਚ।
• ਤੇਜ਼ ਹਵਾ 03 ਜੂਨ ਨੂੰ ਦੱਖਣੀ ਗੁਜਰਾਤ ਦੇ ਤਟ ਦੇ ਕੁਝ ਜ਼ਿਲ੍ਹਿਆਂ ਦੇ ਨਾਲ-ਨਾਲ ਉੱਤਰ-ਪੂਰਬੀ ਅਰਬ ਸਾਗਰ ’ਤੇ ਤੇਜ਼ ਰਫ਼ਤਾਰ ਜੋ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਹੁੰਚੇਗੀ, ਉੱਤਰ-ਪੂਰਬੀ ਅਰਬ ਸਾਗਰ' ’ਤੇ ਫੈਲ ਸਕਦੀ ਹੈ।
• ਅਗਲੇ 24 ਘੰਟਿਆਂ ਦੌਰਾਨ ਤੇਜ਼ ਹਵਾ ਦੀ ਗਤੀ ਪੂਰਬੀ-ਪੂਰਬੀ ਅਰਬ ਸਾਗਰ ਦੇ ਨਾਲ ਨਾਲ ਕਰਨਾਟਕ-ਗੋਆ ਤੱਟਾਂ ’ਤੇ, ਪੂਰਬੀ ਅਰਬ ਸਾਗਰ ਦੇ ਨਾਲ ਨਾਲ ਕਰਨਾਟਕ-ਗੋਆ ਦੇ ਤੱਟਾਂ ’ਤੇ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
(ii) ਸਮੁੰਦਰ ਦੀ ਸਥਿਤੀ
ਪੂਰਬੀ ਸੈਂਟਰਲ ਅਰਬ ਸਾਗਰ ਤੋਂ ਸਮੁੰਦਰ ਦੀ ਸਥਿਤੀ ਬਹੁਤ ਖਰਾਬ ਹੈ। ਇਹ ਅੱਜ ਦੁਪਹਿਰ ਤੋਂ ਪੂਰਬ ਸੈਂਟਰਲ ਅਰਬ ਸਾਗਰ ਉੱਤੇ ਬਹੁਤ ਜ਼ਿਆਦਾ ਖਰਾਬ ਹੋਣ ਦੀ ਸੰਭਾਵਨਾ ਹੈ। ਇਹ ਅੱਜ ਤੋਂ ਮਹਾਰਾਸ਼ਟਰ ਅਤੇ ਗੋਆ ਦੇ ਸਮੁੰਦਰੀ ਤੱਟਾਂ ਦੇ ਨਾਲ-ਨਾਲ ਪੂਰਬੀ ਸੈਂਟਰਲ ਅਰਬ ਸਾਗਰ ’ਤੇ ਉੱਚ ਹੋ ਜਾਵੇਗੀ। ਸ਼ਾਮ ਨੂੰ ਦੱਖਣੀ ਗੁਜਰਾਤ ਦੇ ਤਟ ਦੇ ਨਾਲ ਅਤੇ ਇਸ ਤੋਂ ਦੂਰ ਦੱਖਣੀ ਗੁਜਰਾਤ ਦੇ ਤਟ ’ਤੇ ਸਮੁੰਦਰ ਦੀ ਸਥਿਤੀ 03 ਜੂਨ ਨੂੰ ਉੱਤਰ-ਪੂਰਬੀ ਅਰਬ ਸਾਗਰ ਤੋਂ ਬਹੁਤ ਖਰਾਬ ਹੋਣ ਦੀ ਸੰਭਾਵਨਾ ਹੈ।
(iii) ਤੂਫ਼ਾਨ ਦੀ ਚੇਤਾਵਨੀ :
ਖਗੋਲੀ ਜਵਾਰ ਲਗਭਗ 1-2 ਮੀਟਰ ਦੀ ਉਚਾਈ ’ਤੇ ਮੁੰਬਈ ਦੇ ਹੇਠਲੇ ਇਲਾਕਿਆਂ ਵਿੱਚ ਲਗਭਗ 1 ਤੋਂ 1.5 ਕਿਲੋਮੀਟਰ, ਠਾਣੇ ਅਤੇ ਰਾਏਗੜ੍ਹ ਜ਼ਿਲ੍ਹਿਆਂ, ਰਤਨਾਗਿਰੀ ਜ਼ਿਲ੍ਹਿਆਂ ਵਿੱਚ ਹੇਠਲੇ ਖੇਤਰਾਂ ਵਿੱਚ ਖਗੋਲੀ ਜਵਾਰ 0.5-1 ਮੀਟਰ ਦੀ ਉੱਚਾਈ ਤੱਕ ਜਾਣ ਦੀ ਬਹੁਤ ਸੰਭਾਵਨਾ ਹੈ।
(v) ਮਛੇਰਿਆਂ ਨੂੰ ਚੇਤਾਵਨੀ
ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 3 ਜੂਨ ਤੱਕ ਪੂਰਬੀ ਸੈਂਟਰਲ ਅਤੇ ਉੱਤਰ-ਪੂਰਬੀ ਅਰਬ ਸਾਗਰ ਵਿੱਚ ਅਤੇ ਉਸ ਤੋਂ ਇਲਾਵਾ ਕਰਨਾਟਕ-ਗੋਆ-ਮਹਾਰਾਸ਼ਟਰ-ਦੱਖਣੀ ਗੁਜਰਾਤ ਦੇ ਕਿਨਾਰਿਆਂ ਦੇ ਬਾਹਰ ਨਾ ਜਾਣ।
(vi) ਨੁਕਸਾਨ ਦਾ ਖਦਸ਼ਾ :
• ਟੁੱਟੇ ਮਕਾਨ / ਝੌਂਪੜੀਆਂ ਨੂੰ ਵੱਡਾ ਨੁਕਸਾਨ। ਛੱਤਾਂ ਉਡ ਸਕਦੀਆਂ ਹਨ। ਧਾਤ ਦੀਆਂ ਚਾਦਰਾਂ ਉਡ ਸਕਦੀਆਂਹਨ।
• ਬਿਜਲੀ ਅਤੇ ਸੰਚਾਰ ਦੀਆਂ ਲਾਈਨਾਂ ਦਾ ਨੁਕਸਾਨ।
• ਕੱਚੇ ਘਰਾਂ ਦਾ ਜ਼ਿਆਦਾ ਅਤੇ ਕੁਝ ਪੱਕੀਆਂ ਸੜਕਾਂ ਦਾ ਕੁਝ ਨੁਕਸਾਨ, ਹੜ੍ਹਾਂ ਦੀ ਸੰਭਾਵਨਾ।
• ਦਰੱਖਤਾਂ ਦੀਆਂ ਟਾਹਣੀਆਂ ਦਾ ਟੁੱਟਣਾ, ਵੱਡੇ ਦਰੱਖਤਾਂ ਦੀਆਂ ਜੜ੍ਹਾਂ ਦਾ ਉੱਖੜਨਾ। ਕੇਲੇ ਅਤੇ ਪਪੀਤੇ ਦੇ ਦਰੱਖਤਾਂ ਦਾ ਨੁਕਸਾਨ, ਦਰੱਖਤਾਂ ਦੀਆਂ ਵੱਡੀਆਂ ਸੁੱਕੀਆਂ ਟਾਹਣੀਆਂ ਦਾ ਟੁੱਟਣਾ।
• ਤਟਵਰਤੀ ਫਸਲਾਂ ਦਾ ਜ਼ਿਆਦਾ ਨੁਕਸਾਨ।
• ਬੰਨ੍ਹਾਂ ਅਤੇ ਲੂਣ ਦੇ ਖੱਡਿਆਂ ਦਾ ਨੁਕਸਾਨ।
(vii) ਮਛੇਰਿਆਂ ਨੂੰ ਚੇਤਾਵਨੀ ਅਤੇ ਕਾਰਵਾਈ ਦਾ ਸੁਝਾਅ:
• ਮੱਛੀ ਫੜਨ ਦੇਕੰਮ ਨੂੰ ਸੰਪੂਰਨ ਮੁਅੱਤਲ ਕਰਨਾ।
• ਨੀਵੀਆਂ ਥਾਵਾਂ ਤੋਂਲੋਕਾਂ ਨੂੰ ਕੱਢਣਾ।
• ਰੇਲ ਅਤੇ ਸੜਕੀਆਵਾਜਾਈ ਦਾ ਤਰਕਸੰਗਤ ਕੰਟਰੋਲ।
• ਪ੍ਰਭਾਵਿਤ ਖੇਤਰਾਂ ਦੇ ਲੋਕ ਘਰਾਂ ਦੇ ਅੰਦਰ ਹੀ ਰਹਿਣ।
• ਮੋਟਰ ਬੋਟਾਂ ਅਤੇ ਛੋਟੇ ਜਹਾਜ਼ਾਂ ਦੀ ਆਵਾਜਾਈ ਅਣਸੁਰੱਖਿਅਤ
DEEP DEPRESSION 15.3° N/ 71.2°E
|



ਜ਼ਿਲ੍ਹਾ ਪੱਧਰੀ ਹਵਾ ਦੀ ਚੇਤਾਵਨੀ
|



ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ www.rsmcnewdelhi.imd.gov.in and www.mausam.imd.gov.in ’ਤੇ ਵਿਜ਼ਿਟ ਕਰੋ।
****
ਐੱਨਬੀ/ਕੇਜੀਐੱਸ
(Release ID: 1628816)
Visitor Counter : 184