ਭਾਰਤ ਚੋਣ ਕਮਿਸ਼ਨ

ਜੂਨ ਤੋਂ ਜੁਲਾਈ 2020 ਵਿਚਕਾਰ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਦੀਆਂ ਸੀਟਾਂ ਭਰਨ ਲਈ ਰਾਜਾਂ ਦੀ ਪਰਿਸ਼ਦ ਲਈ ਦੋਸਾਲਾ ਚੋਣਾਂ

Posted On: 01 JUN 2020 8:16PM by PIB Chandigarh

ਨਿਮਨਲਿਖਤ 03 ਰਾਜਾਂ ਚੋਂ ਚੁਣੇ ਗਏ ਰਾਜ ਸਭਾ ਦੇ 06 ਮੈਂਬਰਾਂ ਦਾ ਕਾਰਜਕਾਲ ਉਨ੍ਹਾਂ ਦੀ ਸੇਵਾਮੁਕਤੀ ਕਾਰਨ ਜੂਨ ਤੋਂ ਜੁਲਾਈ, 2020 ਤੱਕ ਨਿਮਨਲਿਖਤ ਵੇਰਵਿਆਂ ਅਨੁਸਾਰ ਮੁਕੰਮਲ ਹੋਣ ਜਾ ਰਿਹਾ ਹੈ:

 

ਲੜੀ ਨੰਬਰ

ਰਾਜ

ਸੀਟਾਂ ਦੀ ਗਿਣਤੀ

ਮੈਂਬਰ ਦਾ ਨਾਮ

ਸੇਵਾਮੁਕਤੀ ਦੀ ਮਿਤੀ

  1.  

ਅਰੁਣਾਚਲ ਪ੍ਰਦੇਸ਼

01

ਸ੍ਰੀ ਮੁਕੁਟਮਿਠੀ

23.06.2020

  1.  

ਕਰਨਾਟਕ

04

ਡੀ. ਕੁਪੇਂਦਰ ਰੈੱਡੀ

 

 

25.06.2020

  1.  

ਪ੍ਰਭਾਕਰ ਕੋਰੇ

  1.  

ਰਾਜੀਵ ਗੌੜਾ ਐੱਮ.ਵੀ.

  1.  

ਬੀ.ਕੇ. ਹਰੀ ਪ੍ਰਸਾਦ

  1.  

ਮਿਜ਼ੋਰਮ

01

ਰੋਨਾਲਡ ਸਾਪਾ ਤਲੌਅ (Ronald SapaTlau)

18.07.2020

 

 

ਉਪਰੋਕਤ ਵਰਣਿਤ ਖਾਲੀ ਸਥਾਨਾਂ ਦੇ ਵੇਰਵਿਆਂ ਦਾ ਇੱਕ ਕਥਨ ਅਨੁਲਗਵਿੱਚ ਦਿੱਤਾ ਗਿਆ ਹੈ। ਕਮਿਸ਼ਨ ਨੇ ਕੇਂਦਰੀ ਗ੍ਰਹਿ ਸਕੱਤਰ ਅਤੇ ਚੇਅਰਮੈਨ, ਰਾਸ਼ਟਰੀ ਕਾਰਜਕਾਰਨੀ ਕਮੇਟੀ (ਐੱਨਈਸੀ – NEC) ਵੱਲੋਂ 30 ਮਈ, 2020 ਨੂੰ ਜਾਰੀ ਹਦਾਇਤਾਂ ਨੂੰ ਧਿਆਨ ਚ ਰੱਖਦਿਆਂ ਰਾਸ਼ਟਰੀ ਆਫ਼ਤ ਪ੍ਰਬੰਧਨ ਕਾਨੂੰਨ ਅਧੀਨ ਫ਼ੈਸਲਾ ਕੀਤਾ ਹੈ ਕਿ ਦੋ ਸਾਲਾਂ ਪਿੱਛੋਂ ਹੋਣ ਵਾਲੀਆਂ ਰਾਜਾਂ ਦੀ ਕੌਂਸਲ ਦੀਆਂ ਉਪਰੋਕਤ ਚੋਣਾਂ ਨਿਮਨਲਿਖਤ ਪ੍ਰੋਗਰਾਮ ਅਨੁਸਾਰ ਕਰਵਾਈਆਂ ਜਾਣਗੀਆਂ:

 

ਲੜੀ ਨੰਬਰ

ਈਵੈਂਟਸ

ਮਿਤੀਆਂ

 

ਨੋਟੀਫ਼ਿਕੇਸ਼ਨ ਜਾਰੀ ਹੋਣਾ

02 ਜੂਨ, 2020 (ਮੰਗਲਵਾਰ)

 

ਨਾਮਜ਼ਦਗੀਆਂ ਭਰਨ ਦੀ ਅੰਤਿਮ ਮਿਤੀ

09 ਜੂਨ, 2020 (ਮੰਗਲਵਾਰ)

 

ਨਾਮਜ਼ਦਗੀਆਂ ਦੀ ਜਾਂਚ

10 ਜੂਨ, 2020 (ਬੁੱਧਵਾਰ)

 

ਉਮੀਦਵਾਰਾਂ ਦੀ ਨਾਮ ਵਾਪਸੀ ਲਈ ਅੰਤਿਮ ਮਿਤੀ

12 ਜੂਨ, 2020 (ਸ਼ੁੱਕਰਵਾਰ)

 

ਮਤਦਾਨ ਦੀ ਮਿਤੀ

19 ਜੂਨ, 2020 (ਸ਼ੁੱਕਰਵਾਰ)

 

ਮਤਦਾਨ ਦਾ ਸਮਾਂ

09:00 ਵਜੇ ਸਵੇਰੇ ਤੋਂ 04:00 ਵਜੇ ਸ਼ਾਮ ਤੱਕ

 

ਮਤਦਾਨਾਂ ਦੀ ਗਿਣਤੀ

19 ਜੂਨ, 2020 (ਸ਼ੁੱਕਰਵਾਰ) 05:00 ਵਜੇ ਸ਼ਾਮੀਂ

 

ਉਹ ਮਿਤੀ, ਜਿਸ ਤੋਂ ਪਹਿਲਾਂ ਚੋਣ ਮੁਕੰਮਲ ਕੀਤੀ ਜਾਵੇਗੀ

22 ਜੂਨ, 2020 (ਸੋਮਵਾਰ)

 

 

ਕਮਿਸ਼ਨ ਨੇ ਹਿਦਾਇਤ ਜਾਰੀ ਕੀਤੀ ਹੈ ਕਿ ਬੈਲਟ ਪੇਪਰ (ਮਤਦਾਨ ਪਰਚੀ) ਉੱਤੇ ਤਰਜੀਹ(ਹਾਂ) ਦੇ ਨਿਸ਼ਾਨ ਲਾਉਣ ਦੇ ਉਦੇਸ਼ ਲਈ ਸਿਰਫ਼ ਰਿਟਰਨਿੰਗ ਅਫ਼ਸਰ ਵੱਲੋਂ ਮੁਹੱਈਆ ਕਰਵਾਏ ਗਏ ਪੂਰਵਨਿਰਧਾਰਤ ਸੰਗਠਤ ਬੈਂਗਣੀ ਰੰਗ ਦੇ ਸਕੈੱਚ ਪੈੱਨ(ਜ਼) ਹੀ ਵਰਤੇ ਜਾਣਗੇ। ਕਿਸੇ ਵੀ ਹਾਲਤ ਵਿੱਚ ਹੋਰ ਕਿਸੇ ਪੈੱਨ ਦੀ ਵਰਤੋਂ ਉਪਰੋਕਤ ਵਰਣਿਤ ਚੋਣਾਂ ਚ ਨਹੀਂ ਕੀਤੀ ਜਾਵੇਗੀ।

 

ਸੁਤੰਤਰ ਤੇ ਨਿਆਂਪੂਰਨ ਚੋਣ ਯਕੀਨੀ ਬਣਾਉਣ ਲਈ ਨਿਯੁਕਤ ਕੀਤੇ ਗਏ ਨਿਗਰਾਨਾਂ ਵੱਲੋਂ ਚੋਣ ਪ੍ਰਕਿਰਿਆ ਉੱਤੇ ਨੇੜਿਓਂ ਨਿਗਰਾਨੀ ਵਾਸਤੇ ਵਾਜਬ ਕਦਮ ਚੁੱਕੇ ਜਾਣਗੇ।

 

ਕਮਿਸ਼ਨ ਨੇ ਇਹ ਹਿਦਾਇਤ ਵੀ ਜਾਰੀ ਕੀਤੀ ਹੈ ਕਿ ਸਬੰਧਿਤ ਮੁੱਖ ਸਕੱਤਰ ਰਾਜ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਚੋਣਾਂ ਕਰਵਾਉਣ ਦੇ ਇੰਤਜ਼ਾਮ ਕਰਨ ਦੇ ਨਾਲਨਾਲ ਇਹ ਯਕੀਨੀ ਬਣਾਉਣ ਲਈ ਤਾਇਨਾਤ ਕਰਨਗੇ ਕਿ ਕੋਵਿਡ–19 ਨੂੰ ਰੋਕਣ ਲਈ ਲਾਗੂ ਮੌਜੂਦਾ ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।

 

ਇਸ ਦੇ ਨਾਲ ਹੀ ਕਮਿਸ਼ਨ ਨੇ ਸਬੰਧਿਤ ਰਾਜਾਂ ਵਿੱਚ ਚੋਣ ਦੇ ਨਿਗਰਾਨ ਵਜੋਂ ਸਬੰਧਿਤ ਮੁੱਖ ਚੋਣ ਅਧਿਕਾਰੀ ਵੀ ਨਿਯੁਕਤ ਕੀਤੇ ਹਨ।

 

ਅਨੁਲਗ-‘

ਲੜੀ ਨੰ.

ਰਾਜ ਦਾ ਨਾਮ

ਮੈਂਬਰ ਦਾ ਨਾਮ

ਸੇਵਾਮੁਕਤੀ ਦੀ ਮਿਤੀ

 

  1.  

ਅਰੁਣਾਚਲ ਪ੍ਰਦੇਸ਼

  1. ਸ੍ਰੀ ਮੁਕੁਟਮਿਠੀ

23.06.2020

  1.  

 

 

ਕਰਨਾਟਕ

  1. ਡੀ. ਕੁਪੇਂਦਰ ਰੈੱਡੀ

 

 

25.06.2020

  1. ਪ੍ਰਭਾਕਰ ਕੋਰੇ
  1. ਰਾਜੀਵ ਗੌੜਾ ਐੱਮ.ਵੀ.
  1. ਬੀ.ਕੇ. ਹਰੀ ਪ੍ਰਸਾਦ

3.

ਮਿਜ਼ੋਰਮ

  1. ਰੋਨਾਲਡ ਸਾਪਾ ਤਲੌਅ

18.07.2020

 

******

 

ਆਰਕੇਪੀ
 



(Release ID: 1628477) Visitor Counter : 118