ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣੀ ਤਟਵਰਤੀ ਓਮਾਨ ਅਤੇ ਸਰਹੱਦੀ ਯਮਨ ਉੱਪਰ ਦਬਾਅ

ਅਗਲੇ 48 ਘੰਟਿਆਂ ਦੌਰਾਨ ਦੱਖਣ ਪੂਰਬ ਅਤੇ ਸਰਹੱਦੀ ਪੂਰਬ ਮੱਧ ਅਰਬ ਸਾਗਰ ਦੇ ਉੱਪਰ ਘੱਟ ਦਬਾਅ ਖੇਤਰ ਬਣਨ ਦਾ ਅਨੁਮਾਨ

Posted On: 30 MAY 2020 1:03PM by PIB Chandigarh

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਰਾਸ਼ਟਰੀ ਮੌਸਮ ਅਨੁਮਾਨ ਕੇਂਦਰ/ਤੂਫ਼ਾਨ ਚੇਤਾਵਨੀ ਡਿਵੀਜ਼ਨ ਅਨੁਸਾਰ :

 

1.    ਦੱਖਣੀ ਤਟਵਰਤੀ ਓਮਾਨ ਅਤੇ ਸਰਹੱਦੀ ਯਮਨ ਦੇ ਉੱਪਰ ਦਬਾਅ ਪਿਛਲੇ 06 ਘੰਟਿਆਂ ਦੌਰਾਨ ਅਤੇ ਅੱਜ 30 ਮਈ, 2020 ਨੂੰ ਭਾਰਤੀ ਮਿਆਰੀ ਸਮੇਂ 0830 ਵਜੇ ਸੱਲਾਹ (ਓਮਾਨ) ਦੇ ਲਗਭਗ 30 ਕਿਲੋਮੀਟਰ ਉੱਤਰ ਉੱਤਰ-ਪੂਰਬ ਅਤੇ ਘਿਆਦਾਹ (ਯਮਨ) ਦੇ 240 ਕਿਲੋਮੀਟਰ ਪੂਰਬ ਉੱਤਰ ਪੂਰਬ ਲਗਭਗ 17.3 ਡਿਗਰੀ ਵਿਥਕਾਰ ਉੱਤਰ ਅਤੇ 54.2 ਡਿਗਰੀ ਲੰਬਕਾਰ ਪੂਰਬ ਦੇ ਨਜ਼ਦੀਕ ਵਿਵਹਾਰਕ ਰੂਪ ਨਾਲ ਸਥਿਰ ਰਿਹਾ। ਇਸਦੇ ਅਗਲੇ 12 ਘੰਟਿਆਂ ਦੌਰਾਨ ਇਸਦੇ ਹੋਰ ਗਹਿਰੇ ਦਬਾਅ ਵਿੱਚ ਤੇਜ਼ ਹੋ ਜਾਣ ਦੀ ਕਾਫ਼ੀ ਸੰਭਾਵਨਾ ਹੈ। ਇਸਦੇ ਅਗਲੇ 12 ਘੰਟਿਆਂ ਦੌਰਾਨ ਹੌਲੀ ਹੌਲੀ ਪੱਛਮੀ ਉੱਤਰ ਪੱਛਮ ਦਿਸ਼ਾ ਵਿੱਚ ਅਤੇ ਉਸਦੇ ਬਾਅਦ ਪੱਛਮ ਦੱਖਣ ਪੱਛਮ ਦਿਸ਼ਾ ਵਿੱਚ ਵਧਣ ਦਾ ਅਨੁਮਾਨ ਹੈ।

ਅਨੁਮਾਨ ਟ੍ਰੈਕ ਅਤੇ ਤਬੀਰਤਾ ਨਿਮਨਲਿਖਤ ਸਾਰਣੀ ਵਿੱਚ ਦਿੱਤੀ ਗਈ ਹੈ :

ਦਿਨ/ਸਮਾਂ (ਆਈਏਐੱਸਟੀ)

ਸਥਿਤੀ (ਡਿਗਰੀ ਵਿਥਕਾਰ ਉੱਤਰ ਅਤੇ ਡਿਗਰੀ ਲੰਬਕਾਰ ਪੂਰਬ)

ਵੱਧ ਤੋਂ ਵੱਧ ਨਿਰੰਤਰ ਸਤਹਾ ਹਵਾ ਦੀ ਗਤੀ (ਕਿਲੋਮੀਟਰ ਪ੍ਰਤੀ ਘੰਟਾ)

ਤੂਫ਼ਾਨੀ ਗੜਬਡ਼ੀ ਦਾ ਵਰਗ

30.05.20/0830

17.3/54.2

40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ, ਵੱਧ ਕੇ 60 ਕਿਲੋਮੀਟਰ ਪ੍ਰਤੀ ਘੰਟਾ

ਦਬਾਅ

30.05.20/1730

17.4/54.0

50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ, ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ

ਗਹਿਰਾ ਦਬਾਅ

31.05.20/0530

17.3/53.6

50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ, ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ

ਗਹਿਰਾ ਦਬਾਅ

31.05.20/1730

17.2/53.2

40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ, ਵਧ ਕੇ 60 ਕਿਲੋਮੀਟਰ ਪ੍ਰਤੀ ਘੰਟਾ

ਦਬਾਅ

01.06.20/0530

17.0/52.7

40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ, ਵਧ ਕੇ 60 ਕਿਲੋਮੀਟਰ ਪ੍ਰਤੀ ਘੰਟਾ

ਦਬਾਅ

 

2.   ਅਗਲੇ 48 ਘੰਟਿਆਂ ਦੌਰਾਨ ਦੱਖਣ ਪੂਰਬ ਅਤੇ ਸਰਹੱਦੀ ਪੂਰਬ ਮੱਧ ਅਰਬ ਸਾਗਰ ਦੇ ਉੱਪਰ ਇੱਕ ਨਿਮਨ ਦਬਾਅ ਖੇਤਰ ਬਣਨ ਦੀ ਜ਼ਿਆਦਾ ਸੰਭਾਵਨਾ ਹੈ। ਇਸਦੇ ਹੌਲੀ-ਹੌਲੀ ਉੱਤਰ ਉੱਤਰ ਪੱਛਮ ਦਿਸ਼ਾ ਵਿੱਚ ਅੱਗੇ ਵਧਣ ਅਤੇ ਉਸਦੇ ਬਾਅਦ ਦੇ 48 ਘੰਟਿਆਂ ਵਿੱਚ ਪੂਰਬ ਮੱਧ ਅਤੇ ਸਰਹੱਦੀ ਦੱਖਣ ਪੂਰਬ ਅਰਬ ਸਾਗਰ ਦੇ ਉੱਪਰ ਇੱਕ ਗੜਬੜ ਵਿੱਚ ਕੇਂਦਰਿਤ ਹੋਣ ਦੀ ਸੰਭਾਵਨਾ ਹੈ।

ਚੇਤਾਵਨੀ:

(1) ਵਰਖਾ

ਮੁੱਢਲੀ ਪ੍ਰਣਾਲੀ ਨਾਲ ਭਾਰਤੀ ਭੂ ਖੇਤਰਾਂ ਦੇ ਉੱਪਰ ਕਿਸੇ ਪ੍ਰਤੀਕੂਲ ਮੌਸਮ ਦਾ ਅਨੁਮਾਨ ਨਹੀਂ ਹੈ, ਕਿਉਂਕਿ ਇਹ ਦੱਖਣ ਤਟਵਰਤੀ ਓਮਾਨ ਦੇ ਉੱਪਰ ਸਥਿਤ ਹੈ ਅਤੇ ਇਸਦੇ ਅਗਲੇ 48 ਘੰਟਿਆਂ ਦੌਰਾਨ ਓਮਾਨ ਅਤੇ ਯਮਨ ਦੇ ਉੱਪਰ ਅੱਗੇ ਵਧਣ ਅਤੇ ਉੱਥੇ ਹੀ ਖਤਮ ਹੋ ਜਾਣ ਦਾ ਅਨੁਮਾਨ ਹੈ।

 (2) ਹਵਾ ਦੀ ਚੇਤਾਵਨੀ

ਅਗਲੇ 48 ਘੰਟਿਆਂ ਦੌਰਾਨ 45 ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਤੂਫ਼ਾਨੀ ਹਵਾਵਾਂ ਜੋ ਵੱਧ ਕੇ 65 ਕਿਲਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ। ਪੱਛਮੀ ਮੱਧ ਅਰਬ ਸਾਗਰ ਦੇ ਉੱਪਰ ਅਤੇ ਦੱਖਣ ਓਮਾਨ-ਯਮਨ ਤੱਟਾਂ ਨਾਲ ਖਤਮ ਹੋਣ ਦੀ ਸੰਭਾਵਨਾ ਹੈ।

 (3) ਸਮੁੰਦਰ ਦੀ ਸਥਿਤੀ

ਅਗਲੇ 48 ਘੰਟਿਆਂ ਦੌਰਾਨ ਪੱਛਮ ਮੱਧ ਅਰਬ ਸਾਗਰ ਦੇ ਉੱਪਰ ਅਤੇ ਦੱਖਣ ਓਮਾਨ-ਯਮਨ ਤੱਟਾਂ ਨਾਲ ਸਮੁੰਦਰ ਦੀ ਸਥਿਤੀ ਦੇ ਉਗਰ ਤੋਂ ਬਹੁਤ ਉਗਰ ਹੋ ਜਾਣ ਦੀ ਬਹੁਤ ਸੰਭਾਵਨਾ ਹੈ।

 (4) ਮਛੇਰਿਆਂ ਨੂੰ ਚੇਤਾਵਨੀ

•        ਮਛੇਰਿਆਂ ਨੂੰ ਅਗਲੇ 48 ਘੰਟਿਆਂ ਦੌਰਾਨ ਪੱਛਮ ਮੱਧ ਅਰਬ ਸਾਗਰ ਅਤੇ ਦੱਖਣ ਓਮਾਨ-ਯਮਨ ਤੱਟਾਂ ਕੋਲ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

•        ਦੱਖਣ ਪੂਰਬ ਅਤੇ ਸਰਹੱਦੀ ਪੂਰਬ ਮੱਧ ਅਰਬ ਸਾਗਰ ਦੇ ਉੱਪਰ ਦੂਜੇ ਨਿਮਨ ਦਬਾਅ ਦੇ ਖੇਤਰ ਬਣਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਮਛੇਰਿਆਂ ਨੂੰ 31 ਮਈ ਤੋਂ ਅਗਲੀ ਅਡਵਾਇਜ਼ਰੀ ਤੱਕ ਦੱਖਣ ਪੂਰਬ ਅਤੇ ਸਰਹੱਦੀ ਪੂਰਬ ਮੱਧ ਅਰਬ ਸਾਗਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।




                                     ***

ਐੱਨਬੀ/ਕੇਜੀਐੱਸ



(Release ID: 1627962) Visitor Counter : 150


Read this release in: English , Urdu , Hindi , Tamil