ਰੱਖਿਆ ਮੰਤਰਾਲਾ

ਆਈਐੱਨਐੱਸ ਕਲਿੰਗ ਵਿਖੇ 2 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ

Posted On: 29 MAY 2020 4:07PM by PIB Chandigarh

ਸੋਲਰ ਪਾਵਰ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਸਰਕਾਰ ਦੀ ਪਹਿਲ ਅਤੇ ਰਾਸ਼ਟਰੀ ਸੋਲਰ ਮਿਸ਼ਨ ਦੇ ਇੱਕ ਹਿੱਸੇ ਵੱਜੋਂ 2022 ਤੱਕ 100 ਜੀਬੀ ਸੋਲਰ ਪਾਵਰ ਦਾ ਉਦੇਸ਼ ਹਾਸਲ ਕਰਨ ਦੇ ਮੱਦੇਨਜ਼ਰ 28 ਮਈ 2020 ਨੂੰ ਵਾਈਸ ਐਡਮਿਰਲ ਅਤੁਲ ਕੁਮਾਰ ਜੈਨ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ, ਫਲੈਗ ਆਫ਼ਿਸਰ ਕਮਾਂਡਿੰਗ-ਇਨ-ਚੀਫ਼, ਈਐੱਨਸੀ ਨੇ ਵਿਸ਼ਾਖਾਪਟਨਮ ਵਿੱਚ ਆਈਐੱਨਐੱਸ ਕਲਿੰਗ ਵਿਖੇ 2 ਮੈਗਾਵਾਟ ਦੇ ਸੋਲਰ ਫੋਟੋਵੋਲਟੈਕ ਪਲਾਂਟ ਦਾ ਉਦਘਾਟਨ ਕੀਤਾ।

 

 

ਇਹ ਪਲਾਂਟ ਈਐੱਨਸੀ ਵਿੱਚ ਸਭ ਤੋਂ ਵੱਡਾ ਪਲਾਂਟ ਹੈ ਅਤੇ ਇਸ ਦੀ ਮਿਆਦ ਅੰਦਾਜ਼ਨ 25 ਵਰ੍ਹੇ ਹੈ। ਲੌਕਡਾਊਨ ਦੇ ਬਾਵਜੂਦ, ਏਪੀਈਪੀਡੀਸੀਐੱਲ ਸਮੇਤ ਸਾਰੀਆਂ ਸਬੰਧਿਤ ਏਜੰਸੀਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਲਈ ਲਾਗੂ ਕੀਤੇ ਗਏ ਸਾਰੇ ਹੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇੱਕ ਅਚਨਚੇਤੀ ਯੋਜਨਾ ਤਿਆਰ ਕੀਤੀ ਅਤੇ ਕੰਮ ਨੂੰ ਅੰਜਾਮ ਦਿੱਤਾ

 

 

ਇਸ ਮੌਕੇ ਆਪਣੇ ਸੰਬੋਧਨ ਵਿੱਚ ਵਾਈਸ ਐਡਮਿਰਲ ਅਤੁਲ ਕੁਮਾਰ ਜੈਨ ਨੇ ਦੱਸਿਆ ਕਿ ਇਸ ਪਲਾਂਟ ਦੀ ਸ਼ੁਰੂਆਤ ਵਾਤਾਵਰਣ ਦੀ ਸੁਰੱਖਿਆ ਅਤੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਦਿਸ਼ਾ ਵਿੱਚ ਜਲ ਸੈਨਾ ਦੀ ਪੂਰਬੀ ਕਮਾਂਡ ਦੀ ਪ੍ਰਤੀਬੱਧਤਾ ਨੂੰ ਪ੍ਰਗਟਾਉਂਦੀ ਹੈ।

 

 

ਆਈਐੱਨਐੱਸ ਕਲਿੰਗ, ਜਿਸ ਦੀ ਅਗਵਾਈ ਮੌਜੂਦਾ ਸਮੇਂ ਵਿੱਚ ਕਮੋਡੋਰ ਰਾਜੇਸ਼ ਦੇਬਨਾਥ ਕਰ ਰਹੇ ਹਨ, ਨੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਸਥਾਪਨਾ ਤੋਂ ਹੀ ਹਰਿਆਲੀ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਜਿਨ੍ਹਾਂ ਵਿੱਚ ਪੌਦੇ ਲਗਾਉਣ ਦੀਆਂ ਮੁਹਿੰਮਾਂ, ਤਟਵਰਤੀ ਇਲਾਕਿਆਂ ਦੀ ਸਫਾਈ ਅਤੇ "ਐਰਾ ਮੱਟੀ ਦਿਬਾਲੂ" ( “Erra Matti Dibbalu”) ਆਦਿ ਭੂ-ਵਿਰਾਸਤੀ ਖੇਤਰਾਂ ਦੀ ਸੁਰੱਖਿਆ ਦੇ ਅਭਿਆਨ ਸ਼ਾਮਲ ਹਨ।  

 

 

 

****

 

 

ਸੀਜੀਆਰ/ਵੀਐੱਮ/ਐੱਮਐੱਸ



(Release ID: 1627856) Visitor Counter : 136