ਕਿਰਤ ਤੇ ਰੋਜ਼ਗਾਰ ਮੰਤਰਾਲਾ

ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ‘ਤੇ ਟੀਸੀਐੱਸ ਆਈਓਐੱਨ ਦੀ ਭਾਈਵਾਲੀ ਨਾਲ ਫ੍ਰੀ ਔਨਲਾਈਨ ਕਰੀਅਰ ਸਕਿੱਲ ਟ੍ਰੇਨਿੰਗ ਦੀ ਸ਼ੁਰੂਆਤ

ਲੌਕਡਾਊਨ ਦੌਰਾਨ ਐੱਨਸੀਐੱਸ ਨੇ 76 ਦੇ ਕਰੀਬ ਔਨਲਾਈਨ ਰੋਜ਼ਗਾਰ ਮੇਲੇ ਲਾਏ

Posted On: 29 MAY 2020 4:49PM by PIB Chandigarh

ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪ੍ਰੋਜੈਕਟ ਤਹਿਤ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਨੌਕਰੀ ਚਾਹੁਣ ਵਾਲਿਆਂ ਲਈ ਟੀਸੀਐੱਸ  ਆਈਓਐੱਨ ਨਾਲ ਮਿਲ ਕੇ ਫ੍ਰੀ ਔਨਲਾਈਨ ਸਕਿੱਲ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਹੈ। ਇਹ ਕੋਰਸ ਸਿੱਖਣ ਵਾਲਿਆਂ ਨੂੰ ਕਾਰਪੋਰੇਟ ਸ਼ਿਸ਼ਟਾਚਾਰ ਦੇ ਨਾਲ ਵਿਅਕਤੀਗਤ ਵਿਕਾਸ, ਵਿਅਕਤੀਗਤ ਹੁਨਰ ਵਿਕਾਸ,ਪ੍ਰਭਾਵਸ਼ਾਲੀ ਪੇਸ਼ਕਸ਼ ਲਈ ਹੁਨਰ ਵਿਕਸਿਤ ਕਰਨ ਵਿੱਚ ਅਤੇ ਹੋਰ ਹੁਨਰਾਂ ਨੂੰ ਉਭਾਰਨ ਵਿੱਚ ਸਹਾਇਤਾ ਕਰੇਗਾ ਜਿਸ ਦੀ ਮੌਜੂਦਾ ਸਮੇਂ ਸਨਅਤ ਖੇਤਰ ਵਿੱਚ ਮੰਗ ਹੈ। ਇਹ ਟ੍ਰੇਨਿੰਗ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਉਪਲੱਬਧ ਹੈ।

 

ਮੰਤਰਾਲਾ ਰਾਸ਼ਟਰੀ ਰੋਜ਼ਗਾਰ ਸੇਵਾ ਵਿੱਚ ਤਬਦੀਲੀ ਲਈ ਐੱਨਸੀਐੱਸ ਪ੍ਰੋਜੈਕਟ ਨੂੰ ਲਾਗੂ ਕਰ ਰਿਹਾ ਹੈ ਤਾਂ ਜੋ ਰੋਜ਼ਗਾਰ ਨਾਲ ਸਬੰਧਤ ਕਈ ਸੇਵਾਵਾਂ ਜਿਵੇਂ ਨੌਕਰੀ ਦੀ ਭਾਲ,ਕਰੀਅਰ ਸਬੰਧੀ ਸਲਾਹ, ਕਿੱਤਾਮੁਖੀ ਸਲਾਹ, ਕੌਸ਼ਲ ਵਿਕਾਸ ਦੇ ਕੋਰਸਾਂ  ਬਾਰੇ  ਜਾਣਕਾਰੀ, ਸਿਖਲਾਈ ਪ੍ਰਾਪਤ ਕਰਨ,ਇੰਟਰਨਸ਼ਿਪ ਆਦਿ ਨੂੰ ਔਨਲਾਈਨ ਪੋਰਟਲ (www. ncs.gov.in) ਰਾਹੀਂ ਦਿੱਤਾ ਜਾ ਸਕੇ। ਐੱਨਸੀਐੱਸ ਤੇ ਤਕਰੀਬਨ 1 ਕਰੋੜ ਨੌਕਰੀ ਦੀ ਭਾਲ ਕਰਨ ਵਾਲੇ ਅਤੇ 54 ਹਜ਼ਾਰ ਰੋਜ਼ਗਾਰ ਦੇਣ ਵਾਲੇ ਰਜਿਸਟਰਡ ਹਨ ਤੇ ਤਕਰੀਬਨ 73 ਲੱਖ ਅਸਾਮੀਆਂ ਨੂੰ ਪੋਰਟਲ ਤੇ ਉਪਲਬੱਧ ਕਰਾਇਆ ਗਿਆ ਹੈ। 1000 ਦੇ ਕਰੀਬ ਰੋਜ਼ਗਾਰ ਦਫ਼ਤਰਾਂ ਅਤੇ 200 ਕਰੀਅਰ ਕੇਂਦਰਾਂ ਨੂੰ ਐੱਨਸੀਐੱਸ ਨਾਲ ਜੋੜਿਆ ਗਿਆ ਹੈ।

 

ਕੋਵਿਡ 19 ਅਤੇ ਅਰਥਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਕਿਰਤ ਬਜ਼ਾਰ ਵਿੱਚ ਚਣੌਤੀਆਂ ਨੂੰ ਘੱਟ ਕਰਨ ਲਈ ਐੱਨਸੀਐੱਸ ਨੇ ਕਈ ਹੋਰ ਪਹਿਲਾਂ ਕੀਤੀਆਂ ਹਨ। ਰੋਜ਼ਗਾਰ ਚਾਹੁਣ ਅਤੇ ਪ੍ਰਦਾਨ ਕਰਨ ਵਾਲਿਆਂ ਵਿਚਾਲੇ ਨੇੜਤਾ ਲਈ ਰੋਜ਼ਗਾਰ ਮੇਲੇ ਲਾਏ ਗਏ ਅਤੇ ਜਿੱਥੇ ਨੌਕਰੀ ਤੇ ਤੈਨਾਤੀ ਤੋਂ ਚੁਣੇ ਜਾਣ ਤੱਕ ਦੀ ਸਾਰੀ ਪ੍ਰਕਿਰਿਆ ਔਨਲਾਈਨ ਕੀਤੀ ਗਈ। ਲੌਕਡਾਊਨ ਦੌਰਾਨ ਐੱਨਸੀਐੱਸ ਦੁਆਰਾ ਤਕਰੀਬਨ 76 ਰੋਜ਼ਗਾਰ ਮੇਲੇ ਲਾਏ ਗਏ।

 

ਐੱਨਸੀਐੱਸ ਪੋਰਟਲ ਦੇ ਹੋਮਪੇਜ਼ ਤੇ ਘਰੋਂ ਕੰਮ ਕਰਨ ਅਤੇ ਔਨਲਾਈਨ ਸਿਖਲਾਈ ਲਈ ਡਾਇਰੈਕਟ ਅਕਸੈੱਸ ਵਿਸ਼ੇਸ਼ ਲਿੰਕ ਦਿੱਤਾ ਗਿਆ ਹੈ।  

 

ਐੱਨਸੀਐੱਸ ਨੇ  ਰੋਜ਼ਗਾਰ ਚਾਹੁਣ ਵਾਲਿਆਂ ਲਈ ਵੀਡੀਓ ਪ੍ਰੋਫ਼ਾਈਲ ਬਣਾਉਣ ਲਈ ਐੱਚਆਈਆਰਈਐੱਮਈਈ (HIREMEE) ਨਾਲ ਭਾਈਵਾਲੀ ਕੀਤੀ ਹੈ ਜੋ ਪਲੈਟਫਾਰਮ ਔਨਲਾਈਨ ਮੁੱਲਾਂਕਣ ਅਤੇ ਕੰਮ ਤੇ ਰੱਖਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਰੋਜ਼ਗਾਰ ਦੀ ਭਾਲ ਕਰਨ ਵਾਲੇ ਆਪਣੀ ਯੋਗਤਾ ਨੂੰ ਵੀਡੀਓ ਰਾਹੀਂ ਰੋਜ਼ਗਾਰ ਦੇਣ ਵਾਲੇ ਨੂੰ ਦਿਖਾ ਸਕਦੇ ਹਨ। ਐੱਨਸੀਐੱਸ ਤੇ ਸਾਰੀਆਂ ਸੇਵਾਵਾਂ ਫ੍ਰੀ ਹਨ।

                                                                         ******

ਆਰਸੀਜੇ/ਐੱਸਕੇਪੀ/ਆਈਏ(Release ID: 1627790) Visitor Counter : 232


Read this release in: English , Urdu , Hindi , Tamil , Telugu