ਸੈਰ ਸਪਾਟਾ ਮੰਤਰਾਲਾ

ਪ੍ਰਮੁੱਖ ਔਨਲਾਈਨ ਟਰੈਵਲ ਏਜੰਟਾਂ (ਓਟੀਏ) ਦੇ ਵਫ਼ਦ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨਾਲ ਮੁਲਾਕਾਤ ਕੀਤੀ

ਹੋਟਲ ਖੋਲ੍ਹਣ ਦੀ ਦਰਜਾਬੰਦੀ ਅਤੇ ਸਫਾਈ / ਸੁਰੱਖਿਆ ਦੇ ਮੁੱਦੇ ਚਰਚਾ ਦਾ ਕੇਂਦਰ ਰਹੇ

Posted On: 29 MAY 2020 5:48PM by PIB Chandigarh

ਪ੍ਰਮੁੱਖ ਔਨਲਾਈਨ ਟਰੈਵਲ ਏਜੰਟਾਂ (ਓਟੀਏ) ਦੇ ਵਫ਼ਦ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ  ਸਿੰਘ ਪਟੇਲ ਨਾਲ ਮੁਲਾਕਾਤ ਕੀਤੀ। ਚਰਚਾ, ਹੋਟਲ ਅਤੇ ਰਿਹਾਇਸ਼ੀ ਯੂਨਿਟ ਖੋਲ੍ਹਣ, ਰਿਹਾਇਸ਼ੀ ਇਕਾਈਆਂ ਅਤੇ ਯਾਤਰਾ ਨਾਲ ਸਬੰਧਿਤ ਗਤੀਵਿਧੀਆਂ ਲਈ ਸੁਰੱਖਿਆ ਅਤੇ ਸਫਾਈ ਲਈ ਲੌਕਡਾਊਨ ਤੋਂ ਬਾਅਦ ਪ੍ਰੋਟੋਕੋਲ ਜਾਰੀ ਕਰਨ ਦੇ ਆਲੇ-ਦੁਆਲੇ ਕੇਂਦ੍ਰਿਤ ਸੀ

https://ci6.googleusercontent.com/proxy/z3uzkLxGv0P1Pfxe2XPcaVi8jIvOv56Hip2zTpscFbmtrLIT32DvkdbM5_dYIhiiqhXumxBNGXF-UdqPXS_79wP6YTW3kQicurQok7DS-0BXn4vlzd-o=s0-d-e1-ft#https://static.pib.gov.in/WriteReadData/userfiles/image/image0012AFL.jpg

ਕੇਂਦਰੀ ਮੰਤਰੀ ਨੇ ਘਰੇਲੂ ਟੂਰਿਜ਼ਮ ਤੋਂ ਸ਼ੁਰੂ ਕਰਦਿਆਂ ਯਾਤਰਾ ਖੇਤਰ ਨੂੰ ਮੁੜ ਚਾਲੂ ਕਰਨ ਲਈ ਮੰਤਰਾਲੇ ਦੀ ਯੋਜਨਾ ਨੂੰ ਸਾਂਝਾ ਕੀਤਾ ਅਤੇ ਔਨਲਾਈਨ ਟਰੈਵਲ ਏਜੰਟਾਂ (ਓਟੀਏ)  ਦੁਆਰਾ ਅੱਗੇ ਰੱਖੀ ਜਾਣਕਾਰੀ ਅਤੇ ਵਿਚਾਰਾਂ ਨੂੰ ਵੀ ਸੁਣਿਆ।

https://ci4.googleusercontent.com/proxy/goUgttPRtcaqNdFY9C5bP4W5jTvJTPk2NGNlusOA2K7a0K5g0UMI_LJiHSjxtxjx3PlEuURiMuDQLIhn_2w1sFwAclojh1I7UTznEm6YgxRPgRJaJdOy=s0-d-e1-ft#https://static.pib.gov.in/WriteReadData/userfiles/image/image002C344.jpg

 

ਵਫ਼ਦ ਨੇ ਵੱਖ-ਵੱਖ ਯਾਤਰੀ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਇੰਕ੍ਰਿਡਿਬਲ ਇੰਡੀਆ ਡਿਜੀਟਲ ਪਲੇਟਫਾਰਮ ਦਾ ਲਾਭ ਉਠਾਉਣ ਦੇ ਤਰੀਕਿਆਂ ਤੇ ਟੂਰਿਜ਼ਮ ਮੰਤਰਾਲੇ ਨਾਲ ਭਾਈਵਾਲੀ ਨਾਲ ਜੁੜੇ ਮਾਮਲਿਆਂ ਬਾਰੇ ਅੱਗੇ ਵਿਚਾਰ ਵਟਾਂਦਰੇ ਕੀਤੇ ਸਹਿਯੋਗ ਦੇ ਹੋਰ ਖੇਤਰਾਂ ਵਿੱਚ ਯਾਤਰੀ ਗਾਈਡਾਂ ਲਈ ਇੱਕ ਈ-ਮਾਰਕੀਟ ਜਗ੍ਹਾ ਬਣਾਉਣ ਅਤੇ ਔਨਲਾਈਨ ਟਰੈਵਲ ਏਜੰਟ (ਓਟੀਏ)  ਖੇਤਰ ਲਈ ਟੈਕਸ ਕਲੈਕਟਡ ਐਟ ਸੋਰਸ (ਟੀਸੀਐੱਸ) ਅਤੇ ਟੈਕਸ ਡੀਡਕਟਡ ਐਟ ਸੋਰਸ (ਟੀਡੀਐੱਸ) ਵਿੱਚ ਸੁਧਾਰ ਸ਼ਾਮਲ ਹਨ

 

ਵਫ਼ਦ ਨੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰਾਲੇ (ਸੁਤੰਤਰ ਚਾਰਜ) ਨੂੰ ਬੇਨਤੀ ਕੀਤੀ ਕਿ ਉਦਯੋਗਾਂ ਦੁਆਰਾ ਚਲਾਏ ਜਾ ਰਹੇ ਗੁਣਵਤਾ ਭਰੋਸੇ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਨਾਲ ਚੱਲਣ ਵਾਲੇ ਸਵੈ-ਪ੍ਰਮਾਣੀਕਰਣ ਦੇ ਸਿਧਾਂਤ ਦੇ ਅਧਾਰ ਤੇ ਟੂਰਿਜ਼ਮ ਮੰਤਰਾਲੇ ਦੇ ਓਟੀਏ 2018 ਦਿਸ਼ਾ ਨਿਰਦੇਸ਼ਾਂ ਨੂੰ ਉਦਾਰ ਬਣਾਇਆ ਜਾਵੇ।

https://ci6.googleusercontent.com/proxy/Nm-u9IsDO-INpdSDC52AOWXoGX9vnvVDFjQbgDCdnt9x_TGVUTQYdGSxXcD_RlctayKevZ8lOgCVddzBXzQR5UDK5izARYCm5u3-DgL8jtVz9gGUB_rr=s0-d-e1-ft#https://static.pib.gov.in/WriteReadData/userfiles/image/image003V92I.jpg

 

ਟੂਰਿਜ਼ਮ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਕੀਤਾ ਗਿਆ ਅਤੇ ਓਟੀਏ ਦੀ ਨੁਮਾਇੰਦਗੀ ਓਇਓ ਤੋਂ ਰਿਤੇਸ਼, ਮੇਕ ਮਾਈ ਟਰਿੱਪ ਤੋਂ ਦੀਪ ਕਾਲੜਾ, ਯਾਤਰਾ ਤੋਂ ਧਰੁਵ ਸਿੰਗਰੀ ਅਤੇ ਈਜ਼ੀ ਟਰਿੱਪ ਪਲੈਨਰਸ ਲਿਮਿਟਿਡ ਤੋਂ ਰਿਤਿਕਾਂਤ ਪਿਟੀ ਨੇ ਕੀਤੀ।

https://ci4.googleusercontent.com/proxy/7iHyE45OdJT7RSLgO51cbMu8PWHYdfRr9PtRCOrfEHhanX4v_8RiBw1xUf5bpB8qU4QPNabgrVQ_JgJBtbfgYpMJuRnIKJM9RFPY-_JpBIvgtlRA_xg3=s0-d-e1-ft#https://static.pib.gov.in/WriteReadData/userfiles/image/image004SDKM.jpg

 

ਓਟੀਏ ਔਨਲਾਈਨ ਕੰਪਨੀਆਂ ਹਨ ਜੋ ਆਪਣੀਆਂ ਵੈੱਬਸਾਈਟਾਂ / ਪੋਰਟਲਾਂ ਦੁਆਰਾ ਖ਼ਪਤਕਾਰਾਂ ਨੂੰ ਇੰਟਰਨੈੱਟ ਦੁਆਰਾ ਸਿੱਧੇ ਤੌਰ ਤੇ ਕਈ ਯਾਤਰਾ ਸਬੰਧੀ ਸੇਵਾਵਾਂ ਬੁੱਕ ਕਰਵਾਉਣ ਦੇ ਯੋਗ ਬਣਾਉਂਦੀਆਂ ਹਨ ਉਹ ਤੀਜੀ ਧਿਰ ਦੇ ਏਜੰਟ ਹਨ ਜੋ ਦੂਜਿਆਂ ਦੁਆਰਾ ਪ੍ਰਦਾਨ ਕੀਤੇ / ਆਯੋਜਿਤ ਯਾਤਰਾਵਾਂ, ਹੋਟਲ, ਕਾਰਾਂ, ਉਡਾਣਾਂ, ਛੁੱਟੀਆਂ ਦੇ ਪੈਕੇਜ ਆਦਿ ਵੇਚਦੇ ਹਨ

 

*******

ਐੱਨਬੀ / ਏਕੇਜੇ / ਓਏ



(Release ID: 1627787) Visitor Counter : 195